More Punjabi Kahaniya  Posts
ਐਨੀ ਬਰਕਤ


ਦੁਬਈ ਵਿੱਚ ਮੈਂ ਪਾਕਿਸਤਾਨੀਆਂ ਦੇ ਫਲੈਟ ਵਿੱਚ ਰਹਿਣ ਲਈ ਗਿਆ। ਪੂਰੇ ਫਲੈਟ ਵਿੱਚ ਇਕੱਲਾ ਮੈਂ ਭਾਰਤੀ ਪੰਜਾਬੀ ਸੀ। ਬਹੁਤ ਮਿੱਠੇ ਤਜਰਬੇ ਰਹੇ ਜੋ ਕਿ ਇੰਡੀਆ ਵਿੱਚ ਬਣ ਚੁੱਕੀ ਸੋਚ ਦੇ ਬਿਲਕੁੱਲ ਉੱਲਟ ਸਨ। ਤਜਰਬੇ ਸਾਝੇਂ ਕਰਨ ਤੇ ਆਵਾਂ ਤਾ ਕਿਤਾਬ ਭਰ ਜਾਵੇ ਪਰ ਇੱਕ ਘਟਨਾ ਜਰੂਰ ਸਾਝੀਂ ਕਰਨਾ ਚਾਹੁੰਦਾ ਹਾਂ। ਸ਼ੁਕਰਵਾਰ ਛੁੱਟੀ ਵਾਲੇ ਦਿਨ ਅਸੀਂ ਨਾਸ਼ਤਾ ਸਾਰੇ ਇਕੱਠੇ ਹੀ ਥੱਲੇ ਬੈਠਕੇ ਕਰਿਆ ਕਰਦੇ ਸੀ। ਵਾਰੀ ਦੇ ਹਿਸਾਬ ਨਾਲ ਮੀਆਂ ਜੀ ਦੇ ਢਾਬੇ ਤੋਂ ਪਰਾਠੇ ਲਿਆਉਣੇ ਤੇ ਗੋਲ ਚੱਕਰ ਬਣਾਕੇ ਸਭ ਨੇ ਨਾਲ ਨਾਲ ਥੱਲੇ ਬੈਠਕੇ ਖਾਣੇ। ਉਦੋਂ ਇੱਕ ਮੁੰਡਾ ਪਾਕਿਸਤਾਨ ਤੋਂ ਤਿੰਨ ਮਹੀਨੇ ਦਾ Tourist ਵੀਜਾ ਲੈਕੇ ਨੌਕਰੀ ਲੱਭਣ ਆਇਆ ਸੀ ਤੇ ਸਿਰਫ ਦਸ ਦਿਨ ਰਹਿ ਗਏ ਸੀ ਤੇ ਨੌਕਰੀ ਨਹੀ ਮਿਲੀ ਸੀ। ਉਸਦੇ ਵਿਚਾਰੇ ਦੇ ਪੈਸੇ ਵੀ ਖਤਮ ਹੋ ਗਏ ਸਨ। ਇੱਕ ਸ਼ੁੱਕਰਵਾਰ ਮੈਂ ਸਭ ਨੂੰ ਕਿਹਾ ਕਿ “ਮੇਰਾ ਨਾਸ਼ਤਾ ਨਾ ਲਿਆਣਾ, ਮੈਂ ਗੁਰਦੁਆਰੇ ਜਾ ਰਿਹਾ ਹਾਂ ਤੇ ਨਾਸ਼ਤਾ ਉੱਥੇ ਲੰਗਰ ਵਿੱਚ ਛਕਾਗਾਂ। ਤਦ ਉਹ ਮੁੰਡਾ ਵੀ ਰੂਮ ਵਿੱਚ ਸੀ ਤੇ ਪੁੱਛਦਾ ਹੈ “ਕਿ ਗੁਰਦੁਆਰੇ ਵਿੱਚ Restaurant ਵੀ ਹੁੰਦਾ ਹੈ?”
ਮੈਂ ਮੁਸਕਰਾਇਆ ਤੇ ੳਸਨੂੰ ਸਮਝਾਇਆ Restaurant ਨਹੀ ਹੁੰਦਾ। ਅਸੀ Prayer (ਮੱਥਾ ਟੇਕਕੇ) ਕਰਕੇ ਲੰਗਰ ਛਕੀਦਾ ਹੈ ਜੋ ਬਿਲਕੁੱਲ ਮੁਫਤ ਹੁੰਦਾ ਹੈ। ਉਹ ਅਚਾਨਕ ਹੈਰਾਨ ਹੋਕੇ ਫਿਰ ਪੁੱਛਦਾ ਹੈ “ਨਾ ਕਰੋ ਭਾਜੀ! ਬਿਲਕੁੱਲ ਮੁਫਤ”
ਮੇਰੀ ਹਾਂ ਚ ਹਾਂ ਮਿਲਾਉਦਿਆਂ ਇੱਕ ਪਾਕਿਸਤਾਨੀ ਨੇ ਕਿਹਾ ਹਾਂ ਬਿਲਕੁੱਲ ਮੁਫਤ ਹੁੰਦਾ ਹੈ। ਮੈਂ ਨਨਕਾਣਾ ਸਾਹਿਬ ਵਾਰੇ ਸੁਣਿਆ ਹੈ।
ਉਹ ਫਿਰ ਪੁੱਛਦਾ ਹੈ “ਬਿਲਕੁਲ ਮੁਫਤ ਭਾਵੇਂ ਜਿਨ੍ਹਾ ਮਰਜੀ ਖਾਓ।”
“ਹਾਂ ਬਿਲਕੁਲ ਜਿਨ੍ਹਾਂ ਮਰਜੀ, ਢਿੱਡ ਭਰਕੇ। ਆਜਾ ਚੱਲਣਾ ਤਾਂ” ਮੈਂ ਉਸਦੇ ਦਿਲ ਚ’ ਉੱਠ ਰਿਹਾ ਸਵਾਲ ਸਮਝ ਗਿਆ ਸੀ ਉਹ ਪੈਸੇ ਨਾ ਹੋਣ ਕਰਕੇ ਇੱਕ ਟਾਇਮ ਦੀ ਲੱਗੀ ਮੈਸ ਨੂੰ ਤਿੰਨ ਟਾਇਮ ਖਾਦਾਂ ਸੀ।
“ਅੱਛਾ ਮੁਸਲਮਾਨ ਵੀ ਖਾ ਸਕਦਾ”
“ਹਾਂ ਬਿਲਕੁਲ” ਮੈਂ ਉਸਦੀ ਹਾਂ ਦੀ ਉਡੀਕ ਕੀਤੇ ਬਿਨਾਂ ਪਾਕਿਸਤਾਨੀ ਦੋਸਤ ਨੂੰ ਕਿਹਾ Nol Card (Monthly ਰੇਲ ਕਿਰਾਏ ਦਾ ਕਾਰਡ) ਦੇ। ਉਹਨੇ ਫੜਾ ਦਿੱਤਾ ਤੇ ਮੈਂ ਉਸਨੂੰ ਨਾਲ ਲੈਕੇ ਗੁਰਦੁਆਰੇ Jebel Ali ਆ ਗਿਆ।
ਉਸਨੂੰ ਦੱਸਿਆ ਕਿ ਅਸੀ ਜੁੱਤੇ ਖੋਲਕੇ ਤੇ ਸਿਰ ਢੱਕਕੇ ਅੰਦਰ ਜਾਦੇਂ ਹਾਂ। ਟੋਕਰੇ ਵਿੱਚੋਂ ਇੱਕ ਰੁਮਾਲ ਲੈ ਕੇ ਉਸਦੇ ਸਿਰਤੇ ਵੀ ਬੰਨਿਆ ਤੇ ਥੱਲੇ ਉਸਨੂੰ ਲੰਗਰ ਹਾਲ ਦਿਖਾਇਆ ਜਿੱਥੇ ਸੰਗਤ ਲੰਗਰ ਛਕ ਰਹੀ ਸੀ ਤੇ ਫਿਰ ਪਹਿਲੀ...

ਮੰਜਲ ਤੇ ਲੈਕੇ ਗਿਆ ਤੇ ਸਮਝਾਇਆ ਕਿ ਸਾਹਮਣੇ ਸਾਡੀ Holy Book (Guru Granth Sahib) ਹੈ। ਇਹਦੇ ਅੱਗੇ ਅਸੀ ਸਿਰ ਝਕਾਉਂਦੇ (ਮੱਥਾ ਟੇਕਦੇ) ਤੇ Prey ਕਰਦੇ ਹਾਂ।
ਉਸਨੇ ਕਿਹਾ ਭਾਜੀ ਗੁੱਸਾ ਨਾ ਕਰਿਓ ਅਸੀ ਮੁਸਲਿਮ ਆਪਣੇ ਧਰਮ ਨੂੰ ਛੱਡਕੇ ਕਿਸੇ ਹੋਰ ਅੱਗੇ ਸਿਰ ਨਹੀ ਝਕਾਉਦੇਂ। ਮੈਂ ਕਿਹਾ ਕਿ ਮੈਂ ਸਮਝ ਸਕਦਾ ਹਾਂ ਤੂੰ ਐਥੇ ਹਾਲ ਵਿੱਚ ਬੈਠ ਮੈਂ ਮੱਥਾ ਟੇਕਕੇ ਅਉਦਾਂ ਹਾ। ਮੈਂ ਮੱਥਾ ਟੇਕਿਆ ਤੇ ਉਸਦੇ ਨਾਲ ਆਕੇ ਬੈਠ ਗਿਆ। ਤੇ ਉਹ ਮੁਬਾਇਲ ਵਿੱਚ ਫੋਟੂਆ ਖਿੱਚਦਾ ਰਿਹਾ। ਮਸਾਂ ਪੰਦਰਾਂ ਕੂ ਮਿੰਟ ਬੈਠੇ ਤੇ ਮੈਂ ਉਸਨੂੰ ਲੰਗਰ ਹਾਲ ਵਿੱਚ ਲੈ ਆਇਆ। ਮੈਂ ਉਸਦੀ ਸਥਿਤੀ ਸਮਝ ਸਕਦਾ ਸੀ ਕਿ ਉਸਦੇ ਦਿਲ ਵਿੱਚ ਕਿਸ ਚੀਜ ਦੀ ਕਾਹਲ ਹੋਣੀ ਹੈ।
ਅਸੀ ਪੰਗਤ ਵਿੱਚ ਬੈਠ ਗਏ ਤੇ ਸਾਡੇ ਅੱਗੇ One Time Useable ਥਾਲੀਆਂ ਆ ਗਈਆਂ। ਮੈਂ ਉਸਨੂੰ ਮਜਾਕ ਨਾਲ ਹੀ ਕਿਹਾ ਕਿ ਸੰਗੀ ਨਾ ਚੱਕ ਦਈਂ ਫੱਟੇ।
ਉਹਨੇ ਵੀ ਅੱਗਿਓ ਮਸ਼ਕਰੀ ਕੀਤੀ ਭਾਜੀ ਬੱਸ ਵੇਖੀ ਜਾਇਓ।
ਤੱਦ ਤੱਕ ਸੇਵਾਦਾਰਾਂ ਨੇ ਉਸਦੀ ਥਾਲੀ ਵੀ ਭਰ ਦਿੱਤੀ। ਉਸਦੇ ਸਲਵਾਰ ਕੁਰਤੇ ਤੋਂ ਸਭ ਨੂੰ ਅੰਦਾਜਾ ਸੀ ਕਿ ਇਹ ਭਾਰਤੀ ਨਹੀ ਹੈ ਇਸ ਕਰਕੇ ਸੇਵਾਦਾਰਾ ਨੇ ਲੰਗਰ ਵਿੱਚ ਜਿਆਦਾ ਤਵੱਜੋ ਦਿੱਤੀ ਤੇ ਵਾਰ ਵਾਰ ਹੋਰ ਲੈਣ ਲਈ ਕਿਹਾ।
ਤੇ ਉਸ ਦੋਸਤ ਨੇ ਵੀ ਖੁੱਲਕੇ ਲੰਗਰ ਦਾ ਗੇੜਾ ਦਿੱਤਾ ਤੇ ਰੱਜਕੇ ਖਾਧਾ। ਜਦੋਂ ਅਸੀ ਲੰਗਰ ਛੱਕਕੇ ਬਾਹਰ ਆਏ ਤੇ ਜੁੱਤੀਆਂ ਲਈਆਂ ਤਾਂ ਪਾਲਸ਼ ਹੋਈ ਜੱਤੀ ਵੇਖਕੇ ਹੋਰ ਵੀ ਖੁੱਸ਼ ਹੋਇਆ।
ਜਦੋਂ ਮੈਂ ਉਸਦਾ ਰੁਮਾਲ ਵਾਪਸ ਰੱਖਣ ਲਈ ਉਤਾਰਨ ਲੱਗਾ ਤਾਂ ਕਹਿੰਦਾ ਭਾਜੀ ਰੁਕੋ। ਮੈਂ ਹੈਰਾਨੀ ਨਾਲ ਪੁਛਿਆ ਕੀ ਹੋਇਆ।
ਕਹਿੰਦਾ ਭਾਜੀ ਇੱਕ ਵਾਰੀ ਵਾਪਸ ਉਪਰ ਜਾਣਾ ਹੈ। ਮੈਂ ਪੁੱਛਿਆ ਹੋਰ ਫੋਟੂਆ ਖਿੱਚਣੀਆਂ ਕਹਿੰਦਾ “ਨਹੀ ਭਾਜੀ। ਇਹ ਜਗਹ ਕੋਈ ਆਮ ਨਹੀ ਹੈ। ਸਭ ਮੁਫਤ ਚ ਰੋਟੀ ਖਾ ਰਹੇ ਆ। ਵਰਤਾਣ ਵਾਲੇ ਖੁੱਲਕੇ ਵਰਤਾਈ ਜਾਦੇਂ ਆ। ਖਾਣ ਵਾਲੇ ਰੱਜਕੇ ਖਾਈ ਜਾਦੇਂ ਆ। ਐਨੀ ਬਰਕਤ।”
“ਮੈ ਏਥੋਂ ਸਜਦਾ ਕੀਤੇ ਬਿਨਾਂ ਵਾਪਸ ਨਹੀਂ ਜਾਣਾ। ਮੈਨੂੰ ਉੱਪਰ ਲੈ ਕੇ ਚਲੋ ਮੈਂ ਵੀ ਤੁਹਾਡੇ ਵਾਂਗ ਮੱਥਾ ਟੇਕਣਾ
ਇਹ ਸੁਣ”ਮੇਰਾ ਦਿਲ ਭਰ ਆਇਆ

🙏🙏🙏🙏🙏🙏🙏🙏
ਪੋਸਟ ਪੜਨ ਲਈ ਤੁਹਾਡਾ ਧਨਵਾਦ ਜੀ

...
...



Related Posts

Leave a Reply

Your email address will not be published. Required fields are marked *

7 Comments on “ਐਨੀ ਬਰਕਤ”

  • ਸਭ ਤੋ ਵੱਡਾ ਨਾਨਕ ਦੇਵ ਜੀ ਦਾ ਘਰ ਹੈ। ਜਿਸ ਵਿੱਚੋਂ ਕੋਈ ਵੀ ਖਾਲੀ ਨਹੀ ਜਾਦਾਂ। ਹਰ ਥਾਂ ਲੰਗਰ ਲਗਦੇ ਹਨ। ਪਰ ਟਾਇਮ ਸਿਰ ਜਾਂ ਲਾਇਨਾਂ ਵਿੱਚ ਖਲੋ ਕੇ ਲੰਗਰ ਮਿਲਦਾ ਹੈ ਪਰ ਗੁਰਦੁਆਰਾ ਕੋਈ ਵੀ ਹੋਵੇ ਕਿਸੇ ਵੀ ਟਾਇਮ ਲੰਗਰ ਜਿਨ੍ਹਾ ਮਰਜ਼ੀ ਖਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • Very nice story

  • very nice

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)