More Punjabi Kahaniya  Posts
ਭੂਤ ਬੰਗਲਾ ਭਾਗ 2


ਕੱਲ੍ਹ ਦੀ ਕਹਾਣੀ ਵਿਚ ਤੁਸੀਂ ਪੜਿਆ ਵੇਟਰ ਗੱਲਾਂ ਨੂੰ ਸੁਣ ਲੈਂਦਾ ਹੈ। ਹੁਣ ਉਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਕਿ ਉਥੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਮੈ ਸੁਣਿਆ ਹੈ ਕਿ ਜੋ ਵੀ ਉਸ ਬੰਗਲੇ ਵਿੱਚ ਗਿਆ, ਉਹ ਕਦੇ ਵਾਪਸ ਨਹੀਂ ਆਇਆ ਹੈ। ਸਾਰੇ ਦੋਸਤ ਉਸ ਦੀ ਗੱਲ ਸੁਣ ਕੇ ਹੱਸਣ ਲੱਗ ਪਏ , ਜਗਦੀਪ ਕਹਿਣ ਲੱਗਾ ਫ਼ਿਲਮਾ ਦੀਆਂ ਕਹਾਣੀਆਂ ਨਾ ਸੁਣਾ ਸਾਨੂੰ,ਇਹ ਸਭ ਕਹਿਣ ਦੀਆਂ ਗੱਲਾਂ ਨੇ ਰੀਅਲ ਵਿੱਚ ਕੁੱਝ ਇਦਾਂ ਦਾ ਨਹੀਂ ਹੁੰਦਾ ਹੈ। ਉਸ ਵੇਟਰ ਨੇ ਕਾਫ਼ੀ ਕੁਝ ਦੱਸਿਆ ਪਰ ਕਿਸੇ ਨੇ ਜ਼ਕੀਨ ਨਹੀਂ ਕੀਤਾ, ਤੇ ਸਾਰੇ ਖਾਣਾ ਖਾ ਕੇ ਢਾਬੇ ਚੋ ਬਹਾਰ ਆਏਂ, ਦਿਲਪ੍ਰੀਤ ਨੇ ਗੱਡੀ ਸਟਾਰਟ ਕੀਤੀ ਤੇ ਸਾਰੇ ਸਵਾਰ ਹੋ ਕੇ ਚਲ ਪਏ। ਰਸਤੇ ਵਿੱਚ ਰੀਨਾ ਤਾ ਡਰ ਵਿੱਚ ਵਿਪਰੀਤ ਹੋ ਰਹੀ ਸੀ ਵੇਟਰ ਦੀਆਂ ਗੱਲਾਂ ਉਸ ਦੇ ਦਿਮਾਗ ਵਿਚ ਵਾਰ ਵਾਰ ਦਰਸ਼ਕ ਬਣ ਰਹੀਆਂ ਹਨ । ਉਹ ਬੋਲੀ ਯਾਰ ਅਗਰ ਸੱਚ ਮੇ ਵੇਟਰ ਦੀ ਕਹੀ ਗੱਲ ਸਹੀ ਹੋਈ ਤਾਂ ਆਪਣਾ ਕੀ ਬਣੇਗਾ,ਪਰ ਕੋਈ ਵੀ ਜਾਂਦਾ ਗੌਰ ਨਹੀਂ ਕਰਦਾ ਉਸ ਦੀਆਂ ਗੱਲਾਂ ਤੇ ਸਾਰੇ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ। ਲੳੁ ਜੀ ਕਾਫ਼ੀ ਟਾਈਮ ਚੱਲਦੇ ਚੱਲਦੇ ੳੁਸ ਬੰਗਲੇ ਵਿੱਚ ਪਹੁੰਚ ਜਾਂਦੇ ਹਨ। ਸਭ ਉਤਰ ਕੇ ਬੰਗਲੇ ਨੂੰ ਹੈਰਾਨ ਨਜ਼ਰ ਨਾਲ ਦੇਖ ਰਹੇ ਹਨ। ਬੰਗਲੇ ਨੂੰ ਦੇਖ ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਕੲੀ ਸਾਲਾਂ ਤੋਂ,ਇਸ ਵਿੱਚ ਕੋਈ ਨਾ ਆਇਆ ਹੋਵੇ, ਸ਼ਾਮ ਦਾ ਸਮਾਂ ਹੈ,ਇਸ ਦੇ ਦਰਵਾਜ਼ੇ ਖਿੜਕੀਆਂ ਇਕ ਬਹੁਤ ਹੀ ਡਰਾਵਣੀ ਝਲਕ ਪੇਸ਼ ਕਰ ਰਹੇ ਹਨ। ਕੰਢਾ ਵਲ ਦੇਖਿਆ ਜਾਵੇ ਤਾਂ ਇਹ ਕਿਸੇ ਪੁਰਾਣੀ ਸਦੀ ਦਾ ਬੰਗਲਾ ਪ੍ਰਤੀਤ ਹੋ ਰਿਹਾ ਹੈ।ਆਸ ਪਾਸ ਦੂਰ ਦੂਰ ਤੱਕ ਜੰਗਲ ਹੀ ਜੰਗਲ ਦੇਖਣ ਨੂੰ ਮਿਲਦਾ ਹੈ। ਇਹ ਸਭ ਹੈਰਾਨ ਨਜ਼ਰ ਨਾਲ ਦੇਖ ਕੇ ਇੱਕ ਦੂਜੇ ਵੱਲ ਦੇਖ ਰਹੇ ਹਨ । ਇਨ੍ਹੇ ਨੂੰ ਰੀਨਾ ਫਿਰ ਬੋਲੀ ਆਪਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ, ਕਿਸੇ ਹੋਰ ਜਗ੍ਹਾ ਇਹ ਤਾਂ ਬਹੁਤ ਹੀ ਡਰਾਵਣਾ ਬੰਗਲਾ ਹੈ । ਪ੍ਰੀਤ ਅਤੇ ਜਗਦੀਪ ਉਸ ਨੂੰ ਭੂਤੀਆ ਫਿਲਮ ਦੇ ਡਾਇਲਾਗ ਬੋਲ ਕੇ ਹੋਰ ਜਾਂਦਾ ਡਰਾਉਣ ਲੱਗੇ, ਸੁਮਨ ਕਾਫ਼ੀ ਸਮਝਦਾਰ ਕੁੜੀ ਹੋਣ ਕਰਕੇ ਉਹ ਉਨ੍ਹਾਂ ਨੂੰ ਚੁੱਪ ਕਰਵਾ ਦਿੰਦੀ ਹੈ। ਤੇ ਕੁਝ...

ਟਾਈਮ ਵਿੱਚ ਹੀ ਬੰਗਲੇ ਦੀ ਦੇਖ ਰੇਖ ਕਰਨ ਵਾਲਾ ਉਹਨਾਂ ਕੋਲ ਆਉਂਦਾ ਤੇ ਚਾਬੀਆਂ ਦੇ ਦਿੰਦਾ ਹੈ।ਇਹ ਆਦਮੀ ਕੁਝ ਅਜੀਬ ਜਿਹਾ ਲੱਗਦਾ ਹੈ, ਤੇ ਬੋਲਣ ਵਿੱਚ ਵੀ ਅੜ੍ਹਬ ਸੁਭਾਅ ਦਾ ਹੈ, ਭਾਰੀ ਅਵਾਜ਼ ਵਿਚ ਉਹਨਾਂ ਨੂੰ ਕਹਿੰਦਾ ਹੈ ਤੁਹਾਡਾ ਸਾਰਾ ਰਹਿਣ ਦਾ ਬੰਦੋਬਸਤ ਕਰ ਦਿੱਤਾ ਹੈ। ਖਾਣ ਤੋਂ ਲੈਕੇ ਸੌਣ ਤੱਕ ਸਭ ਕਮਰਿਆਂ ਦੀ ਸਫਾਈ ਕਰ ਦਿੱਤੀ ਹੈ। ਫਿਰ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਤੁਸੀਂ 1 ਕਿਲੋਮਿਟਰ ਬੰਗਲੇ ਦੇ ਸੱਜੇ ਪਾਸੇ ਰਾਹ ਤੇ ਕੁਝ ਦੁਕਾਨਾਂ ਹਨ ਉਥੇ ਜਾ ਸਕਦੇ ਹੋ। ਦਿਲਪ੍ਰੀਤ ਉਸ ਦੀ ਗੱਲ ਧਿਆਨ ਨਾਲ ਸੁਣ ਉਸ ਨੂੁੰ ਧੰਨਵਾਦ ਕਹਿੰਦਾ ਹੈ । ਉਹ ਆਦਮੀ ਉਸੇ ਟਾਇਮ ਇਹ ਕਹਿ ਕੇ ਚਲਾ ਜਾਂਦਾ ਹੈ। ਜੇ ਰਹੇ ਤਾਂ ਆਵਾਂਗਾ ਕੱਲ੍ਹ ਨੂੰ ਫੇਰ ਮਿਲਣ ਲਈ । ਸਾਰੇ ਉਸ ਦੀ ਗੱਲ ਸੁਣ ਹੈਰਾਨ ਹੁੰਦੇ ਹਨ । ਪਰ ਜਾਂਦਾ ਨਾ ਸੋਚਦੇ ਹੋਏ, ਬੰਗਲੇ ਦੇ ਦਰਵਾਜ਼ੇ ਕੋਲ ਪਹੁੰਚ ਦੇ, ਜਗਦੀਪ ਦਿਲਪ੍ਰੀਤ ਤੋਂ ਚਾਬੀਆਂ ਲੈਂਦਾ ਹੈ ਤੇ ਟਾਲੇ ਨੂੰ ਖੋਲ ਦਰਵਾਜ਼ਾ ਖੋਲ੍ਹ ਦਾ ਹੈ ਦਰਵਾਜ਼ਾ ਖੋਲ੍ਹਿਆ ਤਾਂ ਸਭ ਇਹ ਦੇਖ ਕੇ ਹੈਰਾਨ ਹੁੰਦੇ ਹਨ ਜਿਨ੍ਹਾਂ ਬਾਹਰ ਤੋਂ ਬੰਗਲਾ ਘੱਟੀਆ ਦਿਖ ਰਿਹਾ ਸੀ, ਉਹਨਾਂ ਅੰਦਰ ਤੌ ਕਾਫੀ ਖੂਬਸੂਰਤ ਦਿਖਾਈ ਦੇ ਰਿਹਾ ਹੈ। ਸਭ ਬੜੇ ਖੁਸ਼ ਹੋਏ ਤੇ ਅੰਦਰ ਜਾ ਰੂਮ ਦੇਖ਼ਣ ਲਈ ਟੁਟ ਪ‌ਏ ਹਰ ਰੂਮ ਇੱਕ ਤੋਂ ਵੱਧਕੇ ਇੱਕ ਹੈ ਬਹੁਤ ਹੀ ਦਿਲਚਸਪ ਤੇ ਕਾਫੀ ਸੁੰਦਰ ਦਿਖਾਈ ਦੇ ਰਿਹਾ ਹੈ । ਇਨ੍ਹਾਂ ਤਿੰਨ ਰੂਮ ਨਿਸ਼ਚਿਤ ਕੀਤੇ ਤੇ ਆਪਣਾ ਸਮਾਣ ਗੱਡੀ ਚੋਂ ਉਤਾਰ ਆਪਣੇ ਆਪਣੇ ਰੂਮ ਵਿਚ ਰੱਖ ਦਿੱਤਾ, ਹੁਣ ਸਭ ਬਗਲੇ ਦੀ ਵਿਚਕਾਰ ਵਾਲੀ ਜਾਗਾਂ ਲੱਗੇ ਸੋਫਿਆਂ ਤੇ ਬੈਠ ਗੱਪਸ਼ੱਪ ਮਰਣ ਲੱਗੇ।,,,,,,
ਹਾਜੀ ਮੈਨੂੰ ਜ਼ਕੀਨ ਹੈ ਕਿ ਤਹਾਨੂੰ ਇਹ ਕਹਾਣੀ ਪੜ੍ਹਨ ਵਿੱਚ ਮਜ਼ਾ ਆ ਰਿਹਾ ਹੈ । ਬਾਕੀ comment ਕਰਕੇ ਤੁਸੀਂ ਖੁਦ ਦੀ ਸੋਚ ਜ਼ਰੂਰ ਬਿਆਨ ਕਰਨਾ ਇਸ ਤੋਂ ਅਗਲਾ ਭਾਗ ਜਲਦ ਹੀ ਪੇਸ਼ ਕੀਤਾ ਜਾਵੇਗਾ, ਆਪ ਜੀ ਦਾ ਧੰਨਵਾਦ ਆਪਣਾ ਕੀਮਤੀ ਵਖ਼ਤ ਦੇਣ ਲਈ।
✍️ Mudki wala Sekhon

...
...



Related Posts

Leave a Reply

Your email address will not be published. Required fields are marked *

3 Comments on “ਭੂਤ ਬੰਗਲਾ ਭਾਗ 2”

  • 1 ਹਾਜੀ ਜਲਦੀ ਹੀ ਅੱਪਡੇਟ ਕਰਾਂਗਾ।
    2 ਇਹ ਮੇਰੀ ਕਲਪਨਾ ਹੈ ਜੀ ।
    ਧੰਨਵਾਦ ਜੀ ਆਪਣਾ ਕੀਮਤੀ ਸਮਾਂ ਦੇਣ ਲਈ

  • bai story bhut vdia h but eh dso eh real story h ja tadi imagination

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)