More Punjabi Kahaniya  Posts
ਬਾਹਰ ਵਾਲੇ


ਬਾਹਰ ਵਾਲੇ –
ਸ਼ਿਵਕਰਨ ਦੁਆਬੇ ਕਿਸੇ ਪਿੰਡ ਦਾ ਸੀ ਤੇ ਲੁਧਿਆਣੇ ਵੱਡਾ ਅਫਸਰ ਲੱਗਾ ਸੀ। ਉਸਦੇ ਬਹੁਤੇ ਰਿਸ਼ਤੇਦਾਰ ਦੋਸਤ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ। ਉਹਨੂੰ ਇੱਕ ਦਿਨ ਦਸੰਬਰ 2013 ਦੀ ਠੰਡੀ ਸਵੇਰ ਨੂੰ ਇੱਕ ਫੋਨ ਆਇਆ।
-ਸ਼ਿਵਕਰਨ ਭਾਜੀ ਸਤਿ ਸਿਰੀ ਅਕਾਲ ਕੀ ਹਾਲ ਏ।
ਸ਼ਿਵਕਰਨ ਨੇ ਅਵਾਜ ਪਛਾਣ ਕੇ
-ਉਹ ਬੱਲੇ ਜੈਪਾਲ ਤੁਸੀਂ ਕਦੋਂ ਆਏ ਅਮਰੀਕਾ ਤੋਂ।
-ਭਾਜੀ ਤਿੰਨ ਚਾਰ ਦਿਨ ਹੋ ਗਏ ਪਿੰਡ ਆਇਆਂ ਨੂੰ ਤੁਹਾਡੀ ਭਤੀਜੀ ਦਾ ਵਿਆਹ ਰੱਖਿਆ ਹੈ ਏਸੇ ਸਾਲ ਜੂਨ ਵਿੱਚ San Jose.
-ਪਾਲ ਬਹੁਤ ਬਹੁਤ ਵਧਾਈ ਹੋਵੇ ਆ ਜਾਓ ਲੁਧਿਆਣੇ ਅੱਜ ਹੀ।
-ਹਾਂ ਸ਼ਿਵ ਭਾਜੀ ਮੈਂ ਤਾਂ ਹੀ ਫੋਨ ਕੀਤਾ ਹੈ ਕਿ ਸ਼ਰਨਜੀਤ ਤੇ ਜੈਸਮੀਨ ਜਲੰਧਰ ਫਗਵਾੜੇ ਜਾ ਆਈਆਂ ਨੇ ਕੁਝ ਸ਼ੋਪਿੰਗ ਕਰ ਆਈਆਂ ਨੇ ਤੇ ਹੁਣ ਬਾਕੀ ਦਾ ਗਹਿਣਾਂ ਗੱਟਾ ਲੁਧਿਆਣਿਓਂ ਤੇ ਲਹਿੰਗਾ ਤੇ ਹੋਰ ਸਮਾਨ ਪਟਿਆਲਿਓਂ ਲੈਣ ਨੂੰ ਕਹਿੰਦੀਆਂ ਨੇ ਮੈਂ ਸੋਚਿਆ ਤੁਹਾਡੇ ਕੋਲ ਚੱਲਦੇ ਹਾਂ ਤੇ ਤੁਹਾਡੇ ਡਰਾਈਵਰ ਤੇ ਭਾਬੀ ਨੂੰ ਨਾਲ ਲੈ ਕੇ ਸ਼ੌਪਿੰਗ ਕਰ ਲਵਾਂਗੇ। ਦੱਸੋ ਕਦੋਂ ਆਈਏ। ਏਥੇ ਤਾਂ ਟੈਕਸੀ ਵੀ ਬਹੁਤ ਮਹਿੰਗੀ ਹੈ।
-ਯਾਰ ਇਹ ਕੋਈ ਪੁਛਣ ਵਾਲੀ ਗੱਲ ਹੈ ਤੁਹਾਨੂੰ ਸਿੱਧਾ ਸਾਡੇ ਕੋਲ ਆਉਣਾਂ ਚਾਹੀਦਾ ਸੀ ਅੱਜ ਹੀ ਆ ਜਾਓ ਤੇ ਸਾਡੇ ਕੋਲ ਰਹੋ। ਨਾਲੇ ਸੁਣ ਗੱਲ ਮੈਂ ਕਾਰ ਭੇਜਦਾ ਹਾਂ ਤੇ ਆ ਜਾਓ ਐਵੇਂ ਨਾਂ ਟੈਕਸੀ ਦੇ ਚੱਕਰ ਵਿੱਚ ਪਵੋ।
ਸ਼ਾਮ ਨੂੰ ਸਾਰਾ ਟੱਬਰ ਆ ਗਿਆ ਤੇ ਹਫਤਾ ਕ ਰਹਿ ਕੇ ਵਿਆਹ ਦੀ ਸਾਰੀ ਸ਼ੌਪਿੰਗ ਲੁਧਿਆਣੇ ਅੰਬਾਲੇ ਚੰਡੀਗੜ ਪਟਿਆਲੇ ਕਰ ਕੇ ਖੁਸ਼ੀ ਖੁਸ਼ੀ ਵਾਪਸ ਪਿੰਡ ਚਲੇ ਗਿਆ। ਦੋ ਦਿਨ ਸ਼ਿਵਕਰਨ ਵੀ ਛੁਟੀ ਲੈ ਕੇ ਨਾਲ ਰਿਹਾ ਤੇ ਹਫਤਾ ਭਰ ਸ਼ਿਵਕਰਨ ਦੀ ਮੈਡਮ ਛੁਟੀ ਲੈ ਕੇ ਨਾਲ ਰਹੀ।
ਹਫਤੇ ਬਾਅਦ ਜੈਪਾਲ ਦਾ ਫੋਨ ਆਇਆ -ਸ਼ਿਵਕਰਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਅਮਰੀਕਾ ਵਾਸਤੇ ਕੱਲ ਨੂੰ ਫਲਾਈਟ ਹੈ ਤੁਸੀ ਸਾਰਿਆਂ ਨੇ ਵਿਆਹ ਤੇ ਅਮਰੀਕਾ ਜਰੂਰ ਆਉਣਾਂ ਹੈ।
ਸ਼ਿਵ ਕਰਨ ਹੋਰਾਂ ਤੋਂ ਵਿਆਹ ਤੇ ਤਾਂ ਨਾਂ ਜਾ ਹੋਇਆ ਪਰ ਉਹ ਤੇ ਉਸਦੀ ਮੈਡਮ ਅਕਤੂਬਰ 2014 ਵਿੱਚ ਅਮਰੀਕਾ ਗਏ ਤੇ ਆਪਣੇ ਭੂਆ ਦੇ ਘਰ Fremont ਪਹੁੰਚ ਗਏ। ਸ਼ਿਵਕਰਨ ਨੇ ਜੈਪਾਲ ਨੂੰ ਫੋਨ ਲਾਇਆ ਪਰ ਉਹਨੇ ਨਾਂ ਚੁੱਕਿਆ। ਫੇਰ...

ਅੱਗਲੇ ਦਿਨ ਤੇ ਫੇਰ ਅਗਲੇ ਦਿਨ ਵੀ ਨਾਂ ਤੇ ਤੀਜੇ ਦਿਨ ਜਾ ਕੇ ਉਹਨੇ ਫੋਨ ਚੱਕਿਆ।
-ਸ਼ਿਵ ਭਾਜੀ ਅਸੀਂ ਲਾਸ ਵੇਗਾਸ ਗਏ ਹੋਏ ਸੀ ਸੌਰੀ ਤੁਹਾਡਾ ਫੋਨ ਨਹੀਂ ਅਟੈਂਡ ਕਰ ਹੋਇਆ।
-ਕੋਈ ਨਾਂ ਜੈਪਾਲ ਅਸੀਂ ਹਫਤਾ ਕ ਪਹਿਲਾਂ ਅਮਰੀਕਾ ਆ ਗਏ ਸੀ ਭੂਆ ਜੀ ਵੱਲ ਹਾਂ। ਤੁਸੀ ਜਦ ਵਾਪਸ ਆਏ ਤਾਂ ਫੋਨ ਕਰ ਲਿਓ
OK ਕਹਿ ਜੈਪਾਲ ਨੇ ਫੋਨ ਕੱਟ ਦਿੱਤਾ ਤੇ ਫੇਰ ਹਫਤਾ ਭਰ ਉਹਦਾ ਕੋਈ ਫੋਨ ਨਾਂ ਆਇਆ।
ਹਫਤੇ ਬਾਅਦ ਸ਼ਿਵਕਰਨ ਨੇ ਫੇਰ ਫੋਨ ਲਾਇਆ ਤੇ ਉਸਦੀ ਵਾਈਫ ਨੇ ਫੋਨ ਚੱਕਿਆ।
-ਸਤਿ ਸਿਰੀ ਅਕਾਲ ਭਾਜੀ। ਏਹ ਤਾਂ ਕੰਮ ਤੇ ਗਏ ਨੇ ਤੁਸੀਂ ਸ਼ਾਮ ਨੂੰ ਫੋਨ ਕਰ ਲਿਓ। ਤੁਸੀਂ ਏਧਰ ਸਾਡੇ ਵੱਲ ਕਦੋਂ ਆਉਗੇ।
-ਕੋਈ ਨਾਂ ਜਦ ਜੈਪਾਲ ਆਇਆ ਤਾਂ ਗੱਲ ਕਰਵਾ ਦਾਇਓ ਬਣਾਉਨੇ ਆ ਪਰੋਗਰਾਮ।
ਫੋਨ ਕੱਟ ਗਿਆ ਤੇ ਤਿੰਨ ਦਿਨ ਉਡੀਕ ਕੇ ਸ਼ਿਵ ਨੇ ਫੇਰ ਫੋਨ ਕੀਤਾ।
-ਹੈਲੋ ਕੌਣ ਬੋਲਦਾ (ਕਿਸੇ ਕੁੜੀ ਦੀ ਅਵਾਜ਼ ਸੀ)
-ਬੇਟਾ ਮੈਂ ਸ਼ਿਵਕਰਨ ਬੋਲਦਾ ਹਾਂ ਤੇਰੇ ਪਾਪਾ ਕਿਥੇ ਨੇ।
-ਅੰਕਲ ਉਹ ੲੈਥੇ ਹੀ ਨੇ ਮੈਂ ਗੱਲ ਕਰਵਾਉਂਦੀ ਹਾਂ
ਕੁਝ ਦੇਰ ਬਾਅਦ
-ਹੈਲੋ ਸ਼ਿਵ ਕੀ ਹਾਲ ਹੈ
-ਮੈਂ ਠੀਕ ਆ ਜੈਪਾਲ ਤੁਸੀਂ ਸੁਣਾਓ। ਹੋਰ ਕਿਵੇਂ ਆ। ਯਾਰ ਤੂੰ ਫੋਨ ਈ ਨੀ ਕੀਤਾ।
-ਭਾਜੀ ਤੁਸੀਂ ਏਦਾਂ ਕਰੋ ਅੱਜ ਹੈਗਾ Wednesday ਤੁਸੀਂ ਨਾ Friday ਆ ਜਾਵੋ ਸ਼ਾਮ ਨੂੰ ਪੰਜ ਕ ਵਜੇ।
-ਪਰ ਯਾਰ ਆਉਣਾਂ ਕਿਵੇਂ ਆ ਮੇਰੇ ਕੋਲ ਕਿਹੜੀ ਕਾਰ ਹੈ ਏਥੇ ਨਾਲੇ ਮੈਨੂੰ address ਵੀ ਨੀ ਪਤਾ।
-ਭਾਜੀ ਕਾਰਾ ਆ ਨਾਂ ਆਹ ਤੁਹਾਡੀ ਭੂਆ ਦਾ ਪੁੱਤ ਏਹਨੂੰ ਮੇਰੇ ਘਰ ਦਾ ਪਤਾ ਹੈ ਏਹਨੂੰ ਕਹਿਓ ਛੱਡ ਜਾਊਗਾ। ਚੰਗਾ ਫੇਰ ਮਿਲਦੇ ਹਾਂ ਮੈਂ ਵੀਰਵਾਰ ਫੋਨ ਕਰੂਗਾ। ਸ਼ੁਕਰਵਾਰ ਦਾ ਪਰੋਗਰਾਮ ਪੱਕਾ ਰੱਖਿਓ।
ਜੈਪਾਲ ਨੇ ਫੋਨ ਕੱਟ ਦਿੱਤਾ। ਪਰ ਦੋ ਵੀਰਵਾਰ ਲੰਘ ਗਏ ਜੈਪਾਲ ਦਾ ਕੋਈ ਫੋਨ ਨਾਂ ਆਇਆ। ਸ਼ਿਵਕਰਨ ਠੱਗਿਆ ਜਿਹਾ ਮਹਿਸੂਸ ਕਰਦਾ ਹੋਇਆ ਵਾਪਸ ਇੰਡੀਆ (ਲੁਧਿਆਣੇ) ਆ ਪਹੁੰਚਾ।
K S SAINI
09/05/2022.

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)