More Punjabi Kahaniya  Posts
ਆਸ਼ਕ ਲਾਣਾਂ ਬਨਾਮ ਛੜਾ ਯੂਨੀਅਨ


ਇਸ ਸਮੇ ਰਸ਼ੀਆ – ਯੂਕਰੇਨ ਵਿਵਾਦ ਤੋਂ ਬਾਅਦ ਪਿਆਰ ਦਾ ਹਫ਼ਤਾ ਸਭ ਤੋਂ ਵੱਧ ਚਰਚਾ ਵਿੱਚ ਹੈ। ਆਸ਼ਕ ਲਾਣੇ ਕਾਰਨ ਸਾਡੇ ਵਰਗੇ ਸ਼ਰੀਫ਼ਾ ਦਾ ਵੀ ਬਾਹਰ ਆਉਣਾ ਜਾਣਾ ਔਖਾ ਹੋਇਆਂ ਹੈ । ਕੱਲ ਮੈ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਤੇ ਰੱਬੀ ਮੇਰੇ ਨਾਲ ਸਾਡੇ ਪਿੰਡ ਦੀ ਇੱਕ ਅੰਟੀ ਬੈਠ ਗਏ । ਸਾਡੇ ਨਾਲ ਦੀ ਸੀਟ ਤੇ ਆਸ਼ਕ ਲਾਣਾ ਬੈਠਿਆ ਸੀ। ਕੁੜੀ ਮੁੰਡੇ ਦੇ ਮੋਢੇ ਤੇ ਸਿਰ ਰੱਖਕੇ ਪਈ ਸੀ । ਤੇ ਮੁੰਡਾ ਗੇਮ ਖੇਡ ਰਿਹਾ ਸੀ । ਬੈਠਾ ਉਹ ਕੁੜੀ ਨਾਲ ਸੰਗ ਮੈਨੂੰ ਆਈ ਜਾਵੇ। ਨਾ ਮੈ ਸੰਗ ਦਾ ਆਂਟੀ ਵੱਲ ਵੇਖਾਂ ਨਾ ਵਿਚਾਰੀ ਉਹ ਮੇਰੇ ਵੱਲ। ਅਸੀਂ ਸਾਰੀ ਵਾਟ ਤਾਕੀ ਤੋਂ ਬਾਹਰ ਦੇਖਦੇ ਗਏ ।

ਗੱਲ ਇਹ ਨਹੀਂ ਸੀ ਕਿ ਮੈ ਨਹੀਂ ਦੇਖ ਨਹੀਂ ਸੀ ਸਕਦਾ । ਗੱਲ ਇਹ ਸੀ ਕੀ ਸਾਡੇ ਵਿੱਚ ਸ਼ਰਮ ਦਾ ਪਰਦਾ ਸੀ । ਬੱਸ ਅੱਡੇ ਵਿੱਚ ਇਹ ਕਾਲਜ ਵਿੱਚ ਇਹ ਪਾਰਕਾਂ ਵਿੱਚ ਇਹ ਜਿਵੇਂ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਨੱਪ ਲਿਆ ਸੀ । ਇਵੇਂ ਹੀ ਆਸ਼ਕ ਲਾਣੇ ਨੇ ਸ਼ਹਿਰ ਨੱਪ ਲਿਆ ਹੈ । ਇਹ ਹਫ਼ਤਾ ਤਾਂ ਸਾਡੇ ਛੜਿਆਂ ਲਈ ਸ਼ਰਾਧਾਂ ਵਰਗਾ ਹੁੰਦਾ । ਜਿਵੇਂ ਨਿੱਕੇ ਹੁੰਦੇ ਮੇਲੇ ਵਿੱਚ ਜਾਕੇ ਅਸੀਂ ਵੱਡੇ ਪੰਗੂੜੇ ਵੱਲ ਵੇਖ ਕੇ ਝੂਰਦੇ ਹੁੰਦੇ ਸੀ ।

ਇਵੇਂ ਹੁਣ ਇਹਨਾਂ ਵੱਲ ਦੇਖਕੇ ਝੂਰਦੇ ਆ । ਚੱਲੋ ਮੰਨਦੇ ਆ ਪਿਆਰ ਅਮਰ ਹੁੰਦਾ ।ਪਰ ਇਹ ਲੋਕ ਗੰਜੇ ਮੂਹਰੇ ਵਾਲ ਵਾਹਉਦੇ ਆਫਿਰ ਗੰਜੇ ਨੂੰ ਆਪੀ ਵੱਟ ਚੜਨਾ। ਛੜਾ ਬੰਦਾ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿੱਕਲਦਾ ਇਹ ਬੇਬੀ , ਮੇਰਾ ਬਾਊ ਕਰਦੇ ਰਹਿੰਦੇ ਆ । ਉਹਦਾ ਮੰਨੋ ਮਨੀ ਦਿਲ ਸੜ ਜਾਂਦਾ ਜਿਵੇਂ ਤੁਸੀਂ ਕਿਸੇ ਦੇ ਵਿਆਹ ਤੇ ਜਾਣ ਲਈ ਮਹਿੰਗਾ ਕੋਟ ਪੈੱਟ ਟਾਈ ਬੂਟ ਖਰੀਦ ਲਉ , ਪਰ ਮੁਹਰੇ ਸਿਰਫ ਭੋਗ ਦਾ...

ਸੱਦਾ ਆਵੇ। ਜਿੱਦਾ ਉਦੋਂ ਦਿਲ ਟੁੱਟ ਦਾ ਉਸ ਤਰ੍ਹਾ ਹੀ ਇਹਨਾਂ ਤੇ ਇਹਨਾਂ ਦਾ ਬਾਊਆ ਨੂੰ ਦੇਖ ਕੇ ਦਿਲ ਸੜਦਾ।

ਇਹ ਲੋਕ ਇਨੇ ਵੇਹਲੇ ਹੁੰਦੇ ਆ ਪੁੱਛੋ ਨਾ. ਇੱਕ ਵਾਰ ਸਾਡੇ ਕਾਲਜ ਵਿੱਚ ਅਸੀਂ ਇੱਕ ਮੁੰਡਾ ਕੁੜੀ ਬੈਠੇ ਦੇਖੇ। ਹਿਸਾਬ ਲਗਾ ਲਓ ਅਸੀਂ ਉਠਕੇ ਦੋ ਤਿੰਨ ਵਾਰ ਬਾਥਰੂਮ ਗਏ ਵੀਹ ਗੇੜੀਆਂ ਵੀ ਲਾਈਆ। ਪਰ ਉਹ ਨਹੀਂ ਹਿੱਲੇ ਧਰਮ ਨਾਲ ਕਾਫ਼ੀ ਸਟੈਮੀਨਾ ਹੈ ਇਹ ਲਾਣੇ ਦਾ ।ਇਨ੍ਹਾਂ ਦੀ ਗੱਲਾਂ ਸੁਣੋ ਇਵੇਂ ਲੱਗਦਾ ਜਿਵੇਂ ਜਹਾਨ ਦਾ ਪਿਆਰ ਬੱਸ ਇਹਨਾਂ ਕੋਲ ਆ । ਅਸੀਂ ਤਾਂ ਬੱਸ ਜੂਨ ਪੂਰੀ ਕਰਨ ਆਏ ਆ ਰੋਟੀ ਖਾਲ਼ੀ ਸੋ ਗਏ ਰੋਟੀ ਖਾਲ਼ੀ ਸੋ ਗਏ ।

ਸਾਰੀ ਦੁਨੀਆਂ ਜਾਣਦੀ ਆ 100 ਵਿੱਚੋਂ 90 ਛੜੇ ਕਾਮਜਾਬ ਹੁੰਦੇ ਨੇ , ਦਸ ਵਿਚਾਰੇ ਰਹਿ ਜਾਂਦੇ ਨੇ । ਪਰ ਵਿਆਹੇ 100 ਵਿੱਚੋਂ 40 ਕਾਮਜਾਬ ਹੁੰਦੇ ਨੇ ਤੇ ਬਾਕੀ ਬੱਚਿਆ ਦੀ ਨਾਪੀ ਬਦਲਦੇ ਆ । ਸੋ ਸਾਡੀ ਛੜਾ ਯੂਨੀਅਨ ਦੀ ਮੰਗ ਆ ਇਹ ਲਾਣੇ ਤੋਂ ਬੱਸਾਂ ਆਟੋਆ ਦੇ ਕਿਰਾਇਆ ਵੱਧ ਲਉ , ਵੈਸੇ ਵੀ ਇਹਨਾਂ ਨੇ ਪੈਸੇ ਆਪਣੇ ਬਾਊਆ ਤੇ ਉਡਾਣੇ ਹੁੰਦੇ ਆ ਤੁਸੀਂ ਵੀ ਲਾਹਾ ਖੱਟ ਲਉ । ਆਖਰ ਵਿੱਚ ਇਹੀ ਕਹਿਣਾ ਚਾਹੁੰਦਾ ਜਿਨਾ ਮਰਜ਼ੀ ਬੇਬੀ ਸੋਨਾ ਕਰਲੋ। ਵਿਆਹ ਤੁਹਾਡਾ ਘਰਦਿਆ ਦੀ ਮਰਜ਼ੀ ਨਾਲ ਹੋਣਾ । ਸੋ ਪੈਸਾ ਆਪਣੀ ਹੋਣ ਵਾਲੀ ਘਰਵਾਲ਼ੀ ਤੇ ਪਤੀ ਲਈ ਬਚਾ ਲਉ। ਬੇਬੀ ਦਾ ਇੱਕ ਦਿਨ ਪੱਕਾ ਕੋਈ ਹੋਰ ਬੇਬੀ ਹੁਣਾ ਸੋ ਮੁੰਡੇ ਮਾਮੇ ਤੇ ਕੁੜੀਆਂ ਭੂਆ ਬਣਨ ਤੋਂ ਬਚੋ।

ਛੜਾ ਯੂਨੀਅਨ ਜ਼ਿੰਦਾਬਾਦ
ਕੁਆਰਾ ਯੂਨੀਅਨ ਜ਼ਿੰਦਾਬਾਦ

ਗੁਮਨਾਮ ਲਿਖਾਰੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)