ਇੱਕ ਵਕੀਲ ਨੇ ਕਹਿੰਦੇ ਇੱਕ ਵਾਰ ਕਿਸੇ ਜੱਟ (ਕਿਸਾਨ) ਨੂੰ ਖੂਹ ਵੇਚ ‘ਤਾ।
ਵਕੀਲ ਨੂੰ ਲੱਗਿਆ ਕਿ ਜੱਟ ਤਾਂ ਮੂਰਖ ਏ ਜੀਹਨੇ ਏਨਾਂ ਮਹਿੰਗਾ ਖੂਹ ਖਰੀਦ ਲਿਆ, ਕਿਸੇ ਤਰੀਕੇ ਇਹਦੀ ਹੋਰ ਛਿੱਲ ਲਾਹੀਏ।
ਕੁੱਝ ਦਿਨਾਂ ਬਾਅਦ ਵਕੀਲ ਦੇ ਵਿਹੜੇ ਦਾ ਵੜਿਆ ਤੇ ਕਹਿੰਦਾ, “ਵੇਖ ਬਈ ਫੁੰਮ੍ਹਣ ਸਿੰਹਾਂ ਮੈਂ ਤੈਨੂੰ ਕੇਵਲ ਖੂਹ ਵੇਚਿਆ ਏ, ਖੂਹ ਦਾ ਪਾਣੀ ਨਹੀਂ। ਜੇ ਖੂਹ ਦਾ ਪਾਣੀ ਵਰਤਣਾ ਏ ਤਾਂ ਵੱਖ ਪੈਸੇ ਦੇਣੇ ਪੈਣਗੇ।”
ਫੁੰਮ੍ਹਣ ਸਿੰਘ ਕਹਿੰਦਾ, “ਵਕੀਲ ਸਾਬ੍ਹ, ਕਰਦੇ ਆਂ ਗੱਲ ਪਹਿਲਾਂ ਜਲ-ਪਾਣੀ, ਲੰਗਰ ਛਕੋ।”
ਆਓ ਭਗਤ ਤੋਂ ਨਿੱਬੜ ਕੇ ਫੁੰਮ੍ਹਣ ਸਿੰਹੁ ਕਹਿੰਦਾ, “ਵਕੀਲ ਸਾਬ੍ਹ, ਚਲੋ ਚੰਗਾ ਹੋਇਆ ਕਿ ਤੁਸੀਂ ਆਪ ਹੀ ਆ ‘ਗੇ, ਮੈਂ ਵੀ ਤੁਹਾਡੇ ਵੱਲ ਹੀ ਚੱਲਿਆ ਸੀ। ਤੁਸੀਂ ਹੁਣ ਏਦਾਂ ਕਰੋ...
ਕਿ ਜਿੰਨੀ ਛੇਤੀ ਹੋ ਸਕੇ, ਖੂਹ ‘ਚੋਂ ਆਪਣਾ ਪਾਣੀ ਕੱਢ ਕੇ ਖੂਹ ਖਾਲੀ ਕਰ ਦਿਉ। ਜੇ ਨਹੀਂ ਤਾਂ ਕੱਲ੍ਹ ਤੋਂ ਖੂਹ ‘ਚ ਪਾਣੀ ਰੱਖਣ ਦਾ ਕਿਰਾਇਆ ਚਾਲੂ ਹੋ ਜਾਣਾ।”
ਐਡਵੋਕੇਟ ਸਾਬ੍ਹ ਨੂੰ ਭੱਜਦੇ ਨੂੰ ਰਾਹ ‘ਨੀ ਲੱਭਿਆ।😅
ਵਕੀਲ ਸਾਬ੍ਹ, ਜੱਟ ਨੂੰ ਸਿਰਫ ਮੂਰਖ ਸਮਝਦੇ ਸਨ ਪਰ ਜੱਟ ਮੂਰਖ ਨਹੀਂ ਬਲਕਿ ਭੋਲਾ ਹੁੰਦਾ ਤੇ ਬਹੁਤੀ ਵਾਰ ਤਾਂ ਹਾਲਾਤਾਂ ਦਾ ਹੀ ਮਾਰਿਆ ਹੁੰਦਾ।
ਤੇ ਇਸ ਕਹਾਣੀ ਦਾ ਨਰਿੰਦਰ ਮੋਦੀ ਤੇ ਕਿਸਾਨਾਂ 👩🌾 🧑🌾🌾🌾 ਨਾਲ ਸਿੱਧਾ ਹੀ ਸੰਬੰਧ ਜੇ।☝️
_✍️ #ਅਗਿਆਤ
Akai
Gud👍👍