More Punjabi Kahaniya  Posts
ਠੱਗਾਂ ਦੇ ਕਿਹੜਾ ਹਲ ਚਲਦੇ


ਠੱਗਾਂ ਦੇ ਕਿਹੜਾ ਹਲ ਚਲਦੇ
ਇੱਕ ਠੱਗ ਦੇ ਇਕਬਾਲੀਆ ਬਿਆਨ ਨੂੰ ਦਰਸਾਉਂਦੀ ਕਿਤਾਬ” ਕਨਫ਼ੈਸ਼ਨ ਆਫ਼ ਏ ਠੱਗ” ਅੰਗਰੇਜ਼ ਲਿਖਾਰੀ ਫਲਿੱਪ ਮੈਡਿਊ ਟੇਲਰ ਦੀ ਪ੍ਰਸਿੱਧ ਰਚਨਾ ਹੈ।ਇਹ ਲਿਖਾਰੀ ਅੰਗਰੇਜ਼ ਕਾਲ ਸਮੇਂ ਮੇਜਰ ਦੇ ਅਹੁਦੇ ਉਪਰ ਸੀ ।1839 ਵਿੱਚ ਪ੍ਰਕਾਸ਼ਤ ਹੋਈ ਇਸ ਕਿਤਾਬ ਵਿੱਚ ਠੱਗ ਅਮੀਰ ਅਲੀ ਦੀ ਜੀਵਨ ਗਾਥਾ ਹੈ। ਅਮੀਰ ਅਲੀ ਨੇ ਆਪਣੇ ਜੀਵਨ ਵਿੱਚ ਸੱਤ ਸੌ ਉੱਨੀ ਬੰਦਿਆਂ ਨੂੰ ਰੁਮਾਲ ਨਾਲ ਗਲਾ ਘੁੱਟ ਕੇ ਮਾਰਿਆ ਸੀ ।ਉਹ ਆਪਣੀ ਜੀਵਨ ਗਾਥਾ ਵਿਚ ਠੱਗੀ ਦੇ ਵੱਖ ਵੱਖ ਕਾਰਨਾਮਿਆ ਨੂੰ ਦੱਸਦਾ ਹੈ। ਬਨਾਰਸ ਦੇ ਠੱਗ ਵਾਲੀ ਕਹਾਵਤ ਇਨ੍ਹਾਂ ਠੱਗਾਂ ਦੇ ਕਾਰਨ ਹੀ ਮਸ਼ਹੂਰ ਹੋਈ ।ਇਨ੍ਹਾਂ ਠੱਗਾਂ ਵਿੱਚ ਹਰ ਜਾਤੀ ਧਰਮ ਦੇ ਲੋਕ ਸ਼ਾਮਲ ਸਨ ।ਅੰਗਰੇਜ਼ਾਂ ਦੀ ਸਖ਼ਤੀ ਕਾਰਨ ਬਨਾਰਸ ਦੇ ਠੱਗਾਂ ਦਾ ਖ਼ਾਤਮਾ ਹੋ ਗਿਆ। ਪਰ ਠੱਗੀ ਦਾ ਕਾਰੋਬਾਰ ਵੱਖ ਵੱਖ ਰੂਪਾਂ ਵਿੱਚ ਹਾਲੇ ਤੱਕ ਪ੍ਰਚੱਲਤ ਹੈ। ਪਿੰਡਾਂ ਵਿੱਚ ਵੀ ਠੱਗੀ ਦੇ ਕਲਾਕਾਰ ਦੇਖਣ ਨੂੰ ਮਿਲ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਤਾਂ ਠੱਗੀ ਨੂੰ ਕਲਾ ਦੇ ਰੂਪ ਚ ਲਿਆ ਜਾਂਦਾ ਸੀ। ਸਾਡੇ ਨੇੜਲੇ ਪਿੰਡ ਦਾ ਇੱਕ ਟੱਬਰ ਵੀ ਇਸੇ ਪਰੰਪਰਾ ਦਾ ਧਾਰਨੀ ਸੀ।ਜਿਨ੍ਹਾਂ ਬੇਅੰਤ ਲੋਕਾਂ ਨਾਲ ਠੱਗੀ ਮਾਰੀ।ਉਹ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਲੈਂਦੇ ਸਨ।ਉਹ ਆਪਣੀ ਜ਼ੁਬਾਨ ਦੀ ਖੱਟੀ ਖਾਂਦੇ ਤੇ ਭੋਲੇ ਭਾਲੇ ਲੋਕਾਂ ਨੂੰ ਗੱਲਾਂ ਬਾਤਾਂ ਨਾਲ ਮੂਰਖ ਬਣਾ ਕੇ ਠੱਗ ਲੈਂਦੇ ।ਸਰੀਰਕ ਕੰਮ ਕਰਨ ਨੂੰ ਉਹ ਮੂਰਖਤਾਪੂਰਨ ਸਮਝਦੇ। ਉਨ੍ਹਾਂ ਨੂੰ ਦੇਖ ਕੇ ਅਕਸਰ ਸਿਆਣੇ ਲੋਕ ਆਖਦੇ ਠੱਗਾਂ ਦੇ ਕਿਹੜਾ ਹਲ ਚਲਦੇ ਨੇ ਇਨ੍ਹਾਂ ਨੇ ਇਹੀ ਕਿੱਤਾ ਕਰਨਾ ਹੈ ।
ਪਿੰਡ ਵਿੱਚ ਉਨ੍ਹਾਂ ਦੇ ਅਲ ਦਾਦੇ ਕੇ ਵਜੋਂ ਹੈ । ਉਹ ਰਿਸ਼ਤੇ ਵਿੱਚ ਪਿੰਡ ਵਾਲਿਆਂ ਦੇ ਵੱਡੇ ਥਾਂ ਲੱਗਦੇ ਹਨ ।ਉਨ੍ਹਾਂ ਦਾ ਨਿੱਕਾ ਨਿਆਣਾਂ ਵੀ ਪਿੰਡ ਦੇ ਰਿਸ਼ਤੇ ਵਿੱਚ ਦਾੜ੍ਹੀ ਵਾਲਿਆਂ ਦਾ ਚਾਚਾ ਜਾਂ ਬਾਬਾ ਹੁੰਦਾ ਹੈ ।ਇਸ ਤਰ੍ਹਾਂ ਦੇ ਪਰਿਵਾਰ ਤਾਂ ਹਰ ਪਿੰਡ ਵਿੱਚ ਹੀ ਹੁੰਦੇ ਹਨ। ਜਿਨ੍ਹਾਂ ਨੂੰ ਬਾਬੇ ਕੇ ਜਾਂ ਵਡੇਰਾ ਕਹਿ ਕੇ ਬੁਲਾਇਆ ਜਾਂਦਾ ਹੈ ।ਇਸ ਪਿੰਡ ਦੇ ਬਾਬੇ ਕੇ ਦੀ ਮਸ਼ਹੂਰੀ ਇਕ ਹੋਰ ਖੇਤਰ ਵਿਚ ਵੀ ਹੈ ।ਇਹ ਵੀ ਬਨਾਰਸ ਦੇ ਠੱਗਾਂ ਵਾਲੀ ਵਿਰਾਸਤ ਨੂੰ ਅੱਗੇ ਤੋਰਦੇ ਰਹੇ। ਪੁਰਾਣੇ ਲੋਕ ਦੱਸਦੇ ਹਨ ਕਿ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਕਿਸੇ ਸਮੇਂ ਉਨ੍ਹਾਂ ਕੋਲ ਪਿੰਡ ਦੀ ਕੁੱਲ ਜ਼ਮੀਨ ਦਾ ਚੌਥਾ ਹਿੱਸਾ ਰਕਬਾ ਹੁੰਦਾ ਸੀ। ਇਕ ਪੱਤੀ ਦੀ ਨੰਬਰਦਾਰੀ ਵੀ ਇਨ੍ਹਾਂ ਕੋਲ ਸੀ ।ਇਨ੍ਹਾਂ ਦੇ ਵਡੇਰੇ ਸਮੇਂ ਦੇ ਨਾਲ ਨਾ ਤੁਰ ਸਕੇ ਤੇ ਵੈਲਾ ਐਬਾਂ ਦੇ ਸ਼ਿਕਾਰ ਹੋ ਗਏ।ਉਨ੍ਹਾਂ ਨੇ ਜ਼ਮੀਨ ਨੂੰ ਵਾਢਾ ਧਰ ਲਿਆ ।ਪੁਰਾਣੇ ਸਮੇਂ ਵਿੱਚ ਜ਼ਮੀਨ ਦਾ ਬਹੁਤਾ ਮੁੱਲ ਨਹੀਂ ਹੁੰਦਾ ਸੀ ।ਲੋਕਾਂ ਨੂੰ ਉਸ ਦਾ ਮੋਹ ਵੀ ਘੱਟ ਸੀ ।ਇਸ ਕਰਕੇ ਜ਼ਮੀਨ ਘੱਟਦੀ ਗਈ ਤੇ ਪਰਿਵਾਰ ਵੱਡਾ ਹੁੰਦਾ ਗਿਆ ।
ਆਜ਼ਾਦੀ ਤੋਂ ਬਾਅਦ ਪਰਿਵਾਰ ਦੇ ਕੋਲ ਥੋੜ੍ਹੀ ਜ਼ਮੀਨ ਰਹਿ ਗਈ ।ਜਦੋਂ ਸਾਧਨ ਘੱਟਦੇ ਹਨ ਤਾ ਉਨ੍ਹਾਂ ਦੀ ਪੂਰਤੀ ਕਰਨ ਲਈ ਬੰਦੇ ਸਾਹਮਣੇ ਦੋ ਰਾਹ ਹੁੰਦੇ ਹਨ ਇਕ ਹੈ ਮਿਹਨਤ ਕਰ ਕੇ ਦੁਬਾਰਾ ਉਠਿਆ ਜਾਵੇ ਤੇ ਦੂਜਾ ਠੱਗੀ ਠੋਰੀ ਵੱਲ ਤੁਰਿਆ ਜਾਵੇ ।ਇਨ੍ਹਾਂ ਦੇ ਪਰਿਵਾਰ ਨੇ ਦੂਜਾ ਰਾਹ ਚੁਣਿਆ।
ਪਹਿਲੀ ਪੀੜ੍ਹੀ ਵਿਚ ਚਾਰ ਭਰਾ ਸਨ ।ਸਭ ਤੋਂ ਵੱਡਾ ਮੰਗੂ ,ਫੇਰ ਕ੍ਰਿਪਾ, ਤੀਜੇ ਨੰਬਰ ਵਾਲਾ ਸ਼ੇਰਾ ਤੇ ਚੌਥਾ ਦੀਪਾ ਪੰਦਰਾਂ ਕੁ ਸਾਲ ਦਾ ਸੀ ।ਇਨ੍ਹਾਂ ਵਿੱਚੋਂ ਸਿਰਫ਼ ਮੰਗੂ ਵਿਆਹਿਆ ਹੋਇਆ ਸੀ ਜਿਸ ਦੀ ਘਰਵਾਲੀ ਜੰਗੀਰ ਕੌਰ ਸੀ।ਅੱਜ ਤੋਂ ਸੱਤਰ ਕੁ ਸਾਲ ਪਹਿਲਾਂ ਕੁੜੀਆਂ ਦੀ ਘਾਟ ਸੀ।ਜੇਕਰ ਕਿਸੇ ਦੇ ਤਿੰਨ ਮੁੰਡੇ ਹੁੰਦੇ ਤਾਂ ਇੱਕ ਮੁਸ਼ਕਲ ਨਾਲ ਹੀ ਵਿਆਹਿਆ ਜਾਂਦਾ । ਦੂਜੇ ਛੜੇ ਰਹਿ ਜਾਂਦੇ ।ਬਹੁਤ ਸਾਰੀਆਂ ਔਰਤਾਂ ਨੂੰ ਸਮਝੌਤੇ ਕਰਕੇ ਵੀ ਸਾਰਿਆਂ ਦੇ ਨਾਲ ਰਹਿਣਾ ਪਿਆ ।ਇਸ...

ਤਰ੍ਹਾਂ ਦੇ ਕਿੱਸੇ ਕਹਾਣੀਆਂ ਹਨ ਆਮ ਹੀ ਪਿੰਡਾਂ ਵਿਚ ਸਾਨੂੰ ਸੁਨਣ ਨੂੰ ਮਿਲ ਜਾਂਦੀਆਂ ਹਨ ।ਇਸ ਘਾਟ ਦਾ ਫ਼ਾਇਦਾ ਇਨ੍ਹਾਂ ਨੇ ਚੁੱਕਣਾ ਸ਼ੁਰੂ ਕਰ ਦਿੱਤਾ ।ਸਭ ਤੋਂ ਛੋਟਾ ਭਰਾ ਦੀਪਾ ਦੇਖਣ ਨੂੰ ਸੋਹਣਾ ਤੇ ਮਲੂਕ ਜਿਹਾ ਸੀ। ਬਾਬੇ ਕੇ ਕਿਸੇ ਦੂਰ ਪਿੰਡ ਜਾ ਕੇ ਝੁੱਗੀ ਪਾ ਲੈਂਦੇ ।ਛੋਟੇ ਮੁੰਡੇ ਨੂੰ ਕੁੜੀਆਂ ਵਾਲੇ ਕੱਪੜੇ ਪੁਆ ਕੇ ਜੰਗੀਰ ਕੌਰ ਦੇ ਨਾਲ ਝੁੱਗੀ ਦੇ ਬਾਹਰ ਬਿਠਾਈ ਰੱਖਦੇ । ਪਿੰਡ ਦੇ ਛੜੇ ਅਕਸਰ ਛਾਤੀ ਤੇ ਹੱਥ ਰੱਖ ਕੇ ਹਉਕੇ ਭਰਦੇ ਉਨ੍ਹਾਂ ਦੇ ਕੋਲ ਦੀ ਲੰਘਦੇ ਕਿਉਂਕਿ ਉਸ ਸਮੇਂ ਜ਼ਨਾਨੀਆਂ ਦਾ ਤੋੜਾ ਸੀ ।
ਦਾਦੇ ਕੇ ਦਾ ਟੱਬਰ ਡਰਾਮਾ ਕਰਨ ਵਿਚ ਤਾਂ ਪੇਸ਼ੇਵਰ ਐਕਟਰਾਂ ਨੂੰ ਵੀ ਮਾਤ ਕਰਦਾ ਸੀ ।ਉਹ ਲੋਕਾਂ ਸਾਹਮਣੇ ਕਹਾਣੀ ਪੇਸ਼ ਕਰਦੇ ਕਿ ਸਾਡਾ ਮਾਲਵੇ ਦੇ ਜੰਗਲ ਵਾਲੇ ਇਲਾਕੇ ਵਿੱਚ ਪਿੰਡ ਹੈ। ਪਿੰਡ ਵਿੱਚ ਸਾਡੀ ਵੱਡੀ ਦੁਸ਼ਮਣੀ ਹੈ। ਸਾਡੇ ਪਿਉ ਨੂੰ ਦੁਸ਼ਮਣਾਂ ਨੇ ਮਾਰ ਦਿੱਤਾ ।ਸਾਡੀ ਇਹ ਛੋਟੀ ਭੈਣ ਵਿਆਹੁਣ ਵਾਲੀ ਹੈ। ਇਸੇ ਲਈ ਅਸੀਂ ਬੇਘਰ ਹੋਏ ਤੁਰੇ ਫਿਰਦੇ ਹਾਂ ।ਇਸ ਦੇ ਹੱਥ ਪੀਲੇ ਕਰ ਲਈਏ ਫੇਰ ਅਸੀਂ ਦੁਸ਼ਮਣਾਂ ਤੋਂ ਆਪਣੇ ਪਿਓ ਦਾ ਬਦਲਾ ਲੈਣਾ।ਇੱਕ ਭਰਾ ਅੱਖਾਂ ਲਾਲ ਕਰਕੇ ਕਹਿੰਦਾ,”ਜਦੋ ਤੱਕ ਬਾਪੂ ਦੇ ਕਾਤਲ ਦਾ ਸਿਰ ਵੱਡ ਕੇ ਪਿੰਡ ਦੀ ਫਿਰਨੀ ਤੇ ਨਹੀ ਟੰਗ ਦਿੰਦੇ, ਉਨ੍ਹਾਂ ਸਮਾ ਚੈਨ ਨਾਲ ਨਹੀ ਬੈਠ ਸਕਦੇ।”
ਲੋਕ ਉਹਨਾਂ ਨਾਲ ਹਮਦਰਦੀ ਕਰਦੇ ਤੇ ਰਹਿਣ ਲਈ ਮੱਦਦ ਕਰਦੇ । ਪੰਦਰਾਂ ਵੀਹ ਦਿਨ ਵਿੱਚ ਉਹ ਕਿਸੇ ਮਾਲਦਾਰ ਛੜੇ ਤੇ ਅੱਖ ਟਿਕਾ ਲੈਂਦੇ । ਕੁੜੀ ਵਾਲੇ ਕੱਪੜਿਆਂ ਵਿੱਚ ਫਿਰਦੇ ਦੀਪੇ ਨੂੰ ਦਿਖਾ ਕੇ ਛੜੇ ਨੂੰ ਭਰਮਾ ਲਿਆ ਜਾਦਾ ।ਵਿਆਹ ਲਈ ਚੰਗੀ ਰਕਮ ਦਾ ਸੌਦਾ ਕੀਤਾ ਜਾਦਾ।ਜੇਕਰ ਵਿਆਹ ਦੇ ਦਾਅਵੇਦਾਰ ਛੜੇ ਵੱਧ ਜਾਦੇ ਤਾ ਵੱਧ ਬੋਲੀ ਵਾਲੇ ਨੂੰ ਮੌਕਾ ਦਿੱਤਾ ਜਾਦਾ। ਉੱਥੇ ਵੀ ਬਹਾਨਾ ਇਹ ਹੁੰਦਾ ਕਿ ਪਿਉ ਦੇ ਕਾਤਲ ਦੁਸ਼ਮਣਾਂ ਨੂੰ ਟੱਕਰਨ ਲਈ ਪੈਸਿਆਂ ਦੀ ਲੋੜ ਹੈ ।ਵਿਆਹ ਤੋਂ ਪਹਿਲਾਂ ਉਹ ਕਲੇਸ਼ ਪਾ ਲੈਂਦੇ ।ਸਾਡੀ ਭੈਣ ਨੱਕ ਕੰਨ ਤੋਂ ਬੁੱਚੀ ਤਾਂ ਸਹੁਰੇ ਨਹੀਂ ਜਾਵੇਗੀ।ਐਂਵੇਂ ਝੂਠੇ ਅੱਥਰੂ ਲਿਆ ਕਿ ਕਹਿੰਦੇ ,” ਵਕਤ ਦੀ ਮਾਰ ਪਈ ਹੋਈ ਹੈ ਨਹੀਂ ਤਾਂ ਅਸੀਂ ਇਸ ਨੂੰ ਗਹਿਣਿਆਂ ਨਾਲ ਲੱਦ ਕੇ ਤੋਰਦੇ।”
ਇਹ ਕਹਿ ਕੇ ਉਨ੍ਹਾਂ ਵਲੋ ਦੀਪੇ ਨੂੰ ਛੜੇ ਤੋਂ ਗਹਿਣੇ ਵੀ ਪੁਆਏ ਜਾਂਦੇ ।ਫੇਰ ਪੂਰੀਆਂ ਰਸਮਾਂ ਨਾਲ ਵਿਆਹ ਕੀਤਾ ਜਾਂਦਾ ।ਜਗੀਰ ਕੌਰ ਨੂੰ ਲਾੜੀ ਬਣੇ ਦੀਪੇ ਨਾਲ ਭੇਜਿਆ ਜਾਂਦਾ ਕਿ ਰਾਤ ਨੂੰ ਉਸ ਦਾ ਭਾਂਡਾ ਨਾ ਭੰਨਿਆ ਜਾਵੇ ।ਜੰਗੀਰ ਕੌਰ ਉਸ ਕੋਲ ਪੈਂਦੀ ਤੇ ਉਸ ਦੀ ਰਾਖੀ ਕਰਦੀ ਤਾਂ ਕਿ ਛੜਾ ਉਸ ਦੇ ਨੇੜੇ ਨਾ ਆ ਸਕੇ ।ਅਗਲੇ ਦਿਨ ਲਾੜੀ ਬਣਿਆ ਮੁੰਡਾ ਤੇ ਜਗੀਰ ਕੌਰ ਜੰਗਲ ਪਾਣੀ ਦੇ ਬਹਾਨੇ ਖੇਤਾਂ ਵਿਚਦੀ ਗਾਇਬ ਹੋ ਜਾਂਦੇ।ਜਦੋਂ ਲਾੜੀ ਤੇ ਉਸ ਦੀ ਸਾਥਣ ਜੰਗਲ ਪਾਣੀ ਤੋਂ ਵਾਪਸ ਨਾ ਮੁੜਦੇ ਤਾਨਾਂ ਦੀ ਭਾਲ ਸ਼ੁਰੂ ਹੁੰਦੀ । ਛੜੇ ਆਪਣੇ ਵਿਆਹੁਤਾ ਨੂੰ ਲੱਭਣ ਲਈ ਜਦੋਂ ਝੁੱਗੀ ਵਾਲੀ ਥਾਂ ਪਹੁੰਚਦੇ ਤਾਂ ਉਥੋਂ ਉਹ ਪਹਿਲਾਂ ਹੀ ਤੁਰ ਚੁੱਕੇ ਹੁੰਦੇ। ਇਸ ਤਰ੍ਹਾਂ ਉਨ੍ਹਾਂ ਨੇ ਕਈ ਛੜਿਆਂ ਦੇ ਅਰਮਾਨਾਂ ਤੇ ਪਾਣੀ ਫੇਰਿਆ ਤੇ ਉਨ੍ਹਾਂ ਨੂੰ ਲੁੱਟ ਲਿਆ।ਸਿਆਣਿਆਂ ਨੇ ਆਖਿਆ ਹੈ ਕਿ ਭਾਵੇਂ ਗੱਲ ਖੂਹ ਵਿੱਚ ਕਰੀਏ ਉਹ ਵੀ ਬਾਹਰ ਨਿਕਲ ਆਉਂਦੀ ਹੈ। ਇਹ ਤਾਂ ਠੱਗੀ ਵਾਲਾ ਕੰਮ ਸੀ ।ਉਨ੍ਹਾਂ ਦੀ ਪਟੜੀ ਫੇਰ ਬਦਨਾਮੀ ਹੋਈ ਗਈ । ਦੂਜੇ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਆਉਣ ਲੱਗੀਆਂ।ਪਿੰਡ ਦੇ ਲੋਕਾਂ ਨੇ ਵੀ ਉਨ੍ਹਾਂ ਫਿੱਟ ਲਾਹਨਤ ਪਾਈ ਤਾਂ ਉਨ੍ਹਾਂ ਨੇ ਇਹ ਧੰਦਾ ਬੰਦ ਕਰਕੇ ਛੋਟੀਆਂ ਮੋਟੀਆਂ ਠੱਗੀਆਂ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ।ਉਹ ਕਿੱਸੇ ਫੇਰ ਸਾਂਝੇ ਕਰਾਂਗੇ ।
ਭੁਪਿੰਦਰ ਸਿੰਘ ਮਾਨ
ਮੌੜ ਮੰਡੀ( ਬਠਿੰਡਾ)
9417081419

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)