More Punjabi Kahaniya  Posts
ਅੱਤਵਾਦੀ


ਬਹਿਰੀਨ ਵਿਚ ਬਤੌਰ ਸਾਈਟ ਸੁਪਰਵਾਈਜ਼ਰ ਕੰਮ ਕਰਦਾ ਇੱਕ ਦਿਨ ਕੰਮ ਤੋਂ ਵਾਪਿਸ ਪਰਤ ਰਿਹਾ ਸਾਂ ਕੇ ਸੜਕ ਤੇ ਟਰੱਕ ਦੇ ਹੋਏ ਇੱਕ ਐਕਸੀਡੈਂਟ ਨੂੰ ਦੇਖ ਬ੍ਰੇਕ ਮਾਰ ਲਈ..ਅੰਦਰ ਵੇਖਿਆ ਇੱਕ ਪਾਕਿਸਤਾਨੀ ਵੀਰ ਸਿਰ ਫੜ ਕੇ ਬੈਠਿਆ ਹੋਇਆ ਸੀ..!
ਪੁੱਛਿਆ ਠੀਕ ਏ ਭਾਈ?
ਆਖਣ ਲੱਗਾ ਅੱਲਾ ਦਾ ਕਰਮ ਏ ਭਾਈ ਜਾਨ..ਬਚਾ ਹੋ ਗਿਆ..ਨਹੀਂ ਅੱਜ ਤੇ ਬੱਸ ਫਾਰਗ ਹੋ ਹੀ ਗਿਆ ਸਾਂ..!
ਏਨੇ ਨੂੰ ਐਂਬੂਲੈਂਸ ਵੀ ਅੱਪੜ ਗਈ..ਓਹਨਾ ਮੁਢਲੀ ਸਹਾਇਤਾ ਦਿੱਤੀ..ਫੇਰ ਪੁੱਛਿਆ ਹਸਪਤਾਲ ਲੈ ਚੱਲਦੇ ਹਾਂ..ਅੱਗੋਂ ਮੇਰਾ ਹੱਥ ਫੜ ਆਖਣ ਲੱਗਾ ਕੇ ਨਹੀਂ ਹੁਣ ਮੇਰਾ ਹਮਸਾਇਆ ਭਰਾ ਅੱਪੜ ਗਿਆ..ਮੈਂ ਬਿਲਕੁਲ ਠੀਕ ਹਾਂ..ਕੋਈ ਗੱਲ ਨੀ..!
ਉਸਦਾ ਟਰੱਕ ਟੋ ਕਰਵਾ ਦਿੱਤਾ ਅਤੇ ਮੈਂ ਉਸਨੂੰ ਆਪਣੇ ਵਾਲੇ ਵਿਚ ਬਿਠਾ ਟਰੱਕ ਉਸਦੇ ਦੱਸੇ ਪਤੇ ਵੱਲ ਨੂੰ ਪਾ ਲਿਆ..!
ਰਾਹ ਵਿਚ ਇੱਕ ਥਾਂ ਖਲਿਆਰ ਪਾਣੀ ਧਾਣੀ ਅਤੇ ਜੂਸ ਵਗੈਰਾ ਵੀ ਪਿਆਇਆ..ਇੱਕ ਵੇਰ ਫੇਰ ਸੁਖ ਸਾਂਧ ਪੁੱਛੀ..ਮੁੜ ਹੋਂਸਲਾ ਜਿਹਾ ਦੇ ਕੇ ਜਦੋਂ ਉਸਦੇ ਪਰਵਾਰ ਬਾਰੇ ਗੱਲ ਸ਼ੁਰੂ ਕੀਤੀ ਤਾਂ ਕਦੇ ਦਾ ਡੱਕਿਆ ਉਹ ਅੱਗੋਂ ਰੋ ਪਿਆ ਤੇ ਮੇਰੇ ਦੋਵੇਂ ਹੱਥ ਚੁੰਮ ਆਪਣੀਆਂ ਅੱਖੀਆਂ ਉੱਤੇ ਰੱਖ ਲਏ..!
ਦੱਸਣ ਲੱਗਾ ਕੇ ਜਦੋਂ ਐਕਸੀਡੈਂਟ ਹੋਇਆ ਤਾਂ ਤੇਰੇ ਸਾਮਣੇ ਬੈਠਾ ਇਹ ਪਠਾਣ ਅੰਦਰੋਂ ਬਾਹਰੋਂ ਬੁਰੀ ਤਰਾਂ ਹਿੱਲ ਗਿਆ..ਬੀਵੀ ਬੱਚਿਆਂ ਅਤੇ ਮਾਂ-ਬਾਪ ਦੀਆਂ ਸ਼ਕਲਾਂ ਅੱਖਾਂ ਅੱਗੇ ਘੁੰਮਣ ਲੱਗ ਪਈਆਂ..ਬੜਾ ਜੀ ਕੀਤਾ ਕੇ ਇਸ ਵੇਲੇ ਕੋਈ ਆਪਣਾ ਹਮਸਾਇਆ ਕਿਸੇ ਤਰਾਂ ਮੇਰੇ ਕੋਲ ਅੱਪੜ ਜਾਵੇ ਤਾਂ ਮੈਂ ਧੂ ਕੇ ਜਾ ਉਸਨੂੰ ਜੱਫੀ ਪਾ ਲਵਾਂ..!
ਕਿੰਨੇ ਸਾਰੇਂ ਗੱਡੀਆਂ ਟਰੱਕ ਹੋਰ ਵੀ ਲੰਘੇ ਪਰ ਜਦੋਂ ਤੂੰ ਆਪਣਾ ਟਰੱਕ ਖਲਿਆਰ ਅੰਦਰ ਆ ਕੇ ਮੇਰਾ ਹਾਲ ਚਾਲ...

ਪੁੱਛਿਆ ਤਾਂ ਇੰਜ ਲੱਗਾ ਜਿੱਦਾਂ “ਹਿੰਦ ਦਾ ਪੀਰ ਬਾਬਾ ਨਾਨਕ” ਖੁਦ ਮੇਰੇ ਟਰੱਕ ਅੰਦਰ ਆਣ ਵੜਿਆ ਹੋਵੇ..!
ਅੱਥਰੂ ਕੇਰੀ ਜਾਵੇ ਤੇ ਨਾਲੇ-ਨਾਲ ਆਖੀ ਜਾਵੇ..”ਧੰਨ ਹੋ ਤੁਸੀਂ ਖੁਦਾਪ੍ਰਸ੍ਤ ਇਨਸਾਨੀਅਤ ਦੇ ਅਲੰਬਰਦਾਰ ਅਤੇ ਲੋਕਾਈ ਦੇ ਖਿਦਮਦਗਾਰ ਲੋਕ ਤੇ ਧੰਨ ਹੈ ਨਾਨਕ ਪੀਰ ਦੀ ਉਹ ਪਾਕ ਪਵਿੱਤਰ ਉੱਚੀ ਸੁੱਚੀ ਸੋਚ ਜਿਸਨੇ ਪਤਾ ਨਹੀਂ ਕਿਹੜੇ ਖ਼ੁਦਾਵੰਦ ਅਲਕਰੀਮ ਫਲਸਫੇ ਨਾਲ ਤੁਹਾਨੂੰ ਲੋਕਾਂ ਨੂੰ ਨਿਵਾਜ ਮਾਲੋਮਾਲ ਕਰ ਦਿਤਾ ਏ ਕੇ ਤੁਸੀਂ ਵਰਦੀ ਗੋਲੀ ਵਿਚ ਵੀ ਲੰਗਰ ਪਾਣੀ ਲੈ ਕੇ ਅੱਪੜ ਜਾਂਦੇ ਹੋ..ਬੰਬ ਮਿਜ਼ਾਈਲਾਂ ਅਤੇ ਹਵਾਈ ਜਹਾਜਾਂ ਦੀ ਕੰਨ ਪਾੜਵੀਂ ਅਵਾਜ ਵੀ ਤੁਹਾਨੂੰ ਲੋਕਾਂ ਨੂੰ ਡਰਾ ਨਹੀਂ ਸਕਦੀ..ਤੂੰ ਇਸ ਨਿਮਾਣੇ ਜਿਹੇ ਪਠਾਣ ਨੂੰ ਸਦਾ ਲਈ ਆਪਣਾ ਖ਼ਾਦਿਮ ਬਣਾ ਲਿਆ ਈ ਦੋਸਤਾਂ..!
ਏਨੇ ਨੂੰ ਉਸਦਾ ਘਰ ਆ ਗਿਆ..ਉਸਨੂੰ ਤੁਰੇ ਜਾਂਦੇ ਨੂੰ ਪਿੱਛਿਓਂ ਵੇਖ ਜੀ ਕੀਤਾ ਕੇ ਆਖਾਂ ਕੇ ਏਨੀ ਗੱਲ ਓਹਨਾ ਲੋਕਾਂ ਨੂੰ ਵੀ ਆਖ ਜਿਹਨਾਂ ਨੂੰ ਜੰਗ ਦੇ ਮੈਦਾਨ ਵਿਚ ਅੱਪੜ ਭੁੱਖੇ ਪਿਆਸਿਆਂ ਦੇ ਮੂੰਹਾਂ ਵਿਚ ਰੋਟੀ ਪਾਣੀ ਪਾਉਂਦੇ ਹੋਏ ਇਹ ਪੱਗਾਂ ਵਾਲੇ ਲੋਕ ਅੱਤਵਾਦੀ..ਦਹਿਸ਼ਤ ਗਰਦ ਅਤੇ ਗੱਦਾਰ ਹੀ ਨਜਰ ਆਉਂਦੇ ਨੇ!
(ਜਦੋਂ ਸਟੋਰੋਂ ਉਸ ਜੋਗਾ ਜੂਸ ਲੈ ਕੇ ਵਾਪਿਸ ਮੁੜ ਰਿਹਾ ਸਾਂ ਤਾਂ ਕਰੀਮ ਨਾਮ ਦਾ ਉਹ ਪਠਾਣ ਭੋਏਂ ਤੇ ਬੈਠਾ ਪਤਾ ਨਹੀਂ ਕਿਸ ਰੱਬ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ)
ਹਰਪ੍ਰੀਤ ਸਿੰਘ ਜਵੰਦਾ—ਬਹਿਰੀਨ ਤੋਂ ਵੀਰ ਲਵਪ੍ਰੀਤ ਸਿੰਘ ਚੀਮਾਂ ਦੇ ਨਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)