More Punjabi Kahaniya  Posts
ਪਿਆਸਾ ਕਾਂ


ਪਿਆਸਾ ਕਾਂ
ਇੱਕ ਵਾਰ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ।ਪਾਣੀ ਦੀ ਭਾਲ ਵਿੱਚ ਭਟਕਦੇ ਦੇ ਨਜ਼ਰੀਂ ਅਚਾਨਕ ਇੱਕ ਘੜਾ ਆਇਆ। ਕਾਂ ਨੂੰ ਝੱਟ ਆਪਣੇ ਦਾਦੇ ਪੜਦਾਦੇ ਆਲੀ ਕੰਕਰ ਸੁੱਟ ਕੇ ਪਾਣੀ ਉੱਪਰ ਲਿਆਉਣ ਆਲੀ ਜੁਗਤ ਯਾਦ ਆਈ ਪਰ ,ਘੜਾ ਵਿੱਚੋਂ ਬਿਲਕੁਲ ਸੁੱਕਾ ਸੀ। ਕਾਂ ਬਹੁਤ ਨਿਰਾਸ਼ ਹੋਇਆ।ਉੱਡਦਾ ਉੱਡਦਾ ਓਹ ਕਿਸੇ ਦਰਿਆ ਕਿਨਾਰੇ ਪਹੁੰਚ ਗਿਆ।ਅਜੇ ਚੁੰਝ ਹੀ ਡੁਬੋਈ ਸੀ ਕਿ ਕਾਂ ਨੂੰ ਉਲਟੀ ਆ ਗਈ। ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਵਿੱਚ ਪੈਣ ਕਰਕੇ ਪਾਣੀ ਬਹੁਤ ਤੇਜ਼ਾਬੀ ਸੀ। ਉੱਥੋਂ ਉੱਡਿਆ ਤਾਂ ਰਾਹ ਵਿੱਚ ਇੱਕ ਖੇਤ ਚ ਪਾਣੀ ਖੜਾ ਦਿਸਿਆ।ਅਜੇ ਇੱਕ ਘੁੱਟ ਹੀ ਭਰੀ ਸੀ ਕਿ ਕਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ।ਪਾਣੀ ਵਿੱਚ ਰੇਹ...

ਤੇ ਸਪਰੇਅ ਮਿਲੀ ਹੋਈ ਹੋਵੇਗੀ।ਡਿੱਕ ਡੋਲੇ ਦੇ ਖਾਂਦਾ ਓਥੋਂ ਉੱਡਿਆ ਤਾਂ ਇੱਕ ਥਾਂ ਉਸ ਨੂੰ ਆਲੀਸ਼ਾਨ ਇਮਾਰਤ ਦਿਖਾਈ ਦਿੱਤੀ। ਵਿੱਚ ਬਹੁਤ ਸੋਹਣੇ ਸੋਹਣੇ ਟੈਂਟ ਲੱਗੇ ਹੋਏ ਸੀ। ਬਿਨਾਂ ਢੱਕਣ ਤੋਂ ਪਾਣੀ ਦੀਆਂ ਕਈ ਬੋਤਲਾਂ ਟੇਢੀਆਂ ਹੋਈਆਂ ਡੁੱਲ੍ਹ ਰਹੀਆਂ ਸੀ। ਕਾਂ ਨੇ ਖੁਸ਼ੀ ਖੁਸ਼ੀ ਪਿਆਸ ਬੁਝਾਈ ।ਹੁਣ ਕਾਂ ਨੂੰ ਪਾਣੀ ਲਈ ਏਧਰ ਓਧਰ ਭਟਕਣਾ ਨਹੀਂ ਪੈਂਦਾ ਸੀ।ਓਹ ਪੈਲੈਸ ਕੋਲ ਹੀ ਇੱਕ ਦਰਖਤ ਤੇ ਰਹਿਣ ਲੱਗ ਪਿਆ।
ਜਸਵਿੰਦਰ ਰਾਏ ਭੱਠਲ 16ਅਕਤੂਬਰ2022

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)