More Punjabi Kahaniya  Posts
ਬਦਲਦੇ ਚਿਹਰੇ !


ਬਦਲਦੇ ਚਿਹਰੇ !!
“ਵੇ ਕਾਕੇ ਏਧਰ ਆ, ਤੂੰ ਵੋਟਾਂ ਬਣਾਉਂਦਾ ਏ ਨਾਂ, ਸਾਡੀਆਂ ਦੋਵਾਂ ਕੁੜੀਆਂ ਦੇ ਬਣਾ ਦੇ, ਲੈ ਲਵੀਂ ਜਿਹੜੇ 20-50 ਲੈਣੇ ਨੇਂ”। ਇਲੈਕਸ਼ਨ ਕਮਿਸ਼ਨ ਆਲ੍ਹਾ ਝੋਲਾ ਟੰਗੀਂ ਜਾਂਦੇ ਨੂੰ, ਗੇਟ ਚੋਂ ਹੂਬਹੂ ‘ਨਿਰਮਲ ਰਿਸ਼ੀ’ ਦੇ ‘ਨਿੱਕਾ ਜੈਲਦਾਰ’ ਆਲੀ ‘ਦਾਦੀ’ ਵਰਗੀ ਅਸਲੀ ‘ਦਾਦੀ’ ਨੇ ਮਰਦਾਨਾ ਆਵਾਜ਼ ਚ ਲਗਭਗ ਹੁਕਮ ਈ ਸੁਣਾਇਆ। ਮੈਂ ਐਕਟਿਵਾ ਰੋਕ ਅੰਦਰ ਵੜਿਆ, ਤਾਂ ਮਾਤਾ ਨੂੰਹ ਨੂੰ ਗੁੱਸੇ ਨਾਲ,”ਕਿੱਥੇ ਮਰਗੀ ਏਂ, ਲੈ ਆ ਕੁਰਸੀ ਹੋਰ ਚੁਲ੍ਹੇ ਕੋਲ੍ਹ ਈ ਆ ਜਾਵੇ ਅਗਲਾ,,,”। ਮੈਂ ਸਮਝ ਗਿਆ, ਅਸਲ ਚ ਇਸ਼ਾਰਾ ਮੈਨੂੰ ਸੀ ਕਿ ਖੜਜਾ ਇੱਥੇ ਈ।
ਇੰਨੇ ਨੂੰ ਬੀਬੀ ਦਾ ਪੁੱਤਰ ਰੇਸ਼ਮ ਆ ਗਿਆ, “ਹੋਰ ਜੀ ਮਾਸਟਰ ਜੀ! ਆਓ-ਆਓ ਬਾਹਰ ਕਿਉਂ ਖੜ੍ਹੇ ਜੇ, ਤੁਸੀਂ ਬੈਠੋ, ਵੋਟ ਬਣਾ ਕੇ ਜਾਇਓ, ਮਾਫ ਕਰਨਾ, ਮੈਂ ਪਿੰਡ ਚੱਲਿਆਂ, ਪਟਵਾਰੀ ਆ ਰਿਹਾ ਏ ਗਿਰਦਾਵਰੀ ਕਰਨ”। ਮਾਤਾ ਸਮਝ ਗਈ, ਕਮੇਟੀਆਂ ਕੱਠੀ ਕਰਨ ਆਲੇ ਏਜੰਟਾ ਤੇ ਵੋਟ ਬਣਾਉਣ ਆਲਿਆਂ ਚ ਫਰਕ ਏ। ਲੀਡਰਾਂ ਵਾਂਗ ਤੁਰੰਤ ਪਲਟਦਿਆਂ ਮਾਤਾ ਨੇਂ ਆਡਰ ਕੀਤੇ,”ਵੇ ਕੁੜੇ ਪਹਿਲਾਂ ਚਾਹ ਤਾਂ ਧਰੋ, ਆ ਮਾਸਟਰ ਜੀ ਕਿਹੜਾ ਰੋਜ਼-ਰੋਜ਼ ਘਰੇ ਆਉਂਦੇ ਨੇਂ, ਆਜਾ-ਆਜਾ ਪੁੱਤਰ”।
ਮੈਂ ਫਾਰਮ ਭਰਨ ਲੱਗਾ। “ਪੁੱਤ, ਆ ਗੁਰਪ੍ਰੀਤ ਏ, 16ਮੀ ਚ ਪੜ੍ਹਦੀ ਏ, ਅਭੋਰ ਵੱਡੇ ਕਾਲਜ਼ ਚ, ਛੋਟੀ ਸਿਮਰਨ ਹੁਣ 13ਮੀ ਚ ਏ, ਜੈ ਵੱਢੀ ਦਾ ਲੋਕਡੋਨ ਡੂਢ ਸਾਲ ਲੱਗਾ ਰਿਯਾ, ਪਰ ਕੰ,,,ਰਾਂ ਨੇ ਫੀਸ ਚੋਂ ਠਿਆਨੀ ਨੀਂ ਛੱਡੀ,...

ਬਾਕੀ ਸਾਡੀ ਗੁਰਪ੍ਰੀਤ ਪੜ੍ਹਾਈ ਚੋਂ ਹੁਸ਼ਿਆਰ ਬੜੀ ਏ, ਘਰਦਾ ਵੀ ਸਾਰਾ ਈ ਕੰਮ ਜਾਣਦੀ ਏ”। ਮੈਂ ਪਾਣੀ ਪੀ ਗਲਾਸ ਥੱਲੇ ਰੱਖਿਆ ਤੇ ਜਰੂਰੀ ਕਾਗਜਾਂ ਤੇ ਦਸਤਖਤ ਕਰਵਾਏ। ਇੰਨੇ ਨੂੰ ਚਾਹ ਤੇ ਬਿਸਕੁਟ ਆ ਗਏ ।
ਮੈਂ ਦੋ ਚੁਸਕੀਆਂ ਈ ਲਈਆਂ ਸੀ ਕਿ,”ਪੁੱਤ, ਤਨਖਾਹ ਕਿੰਨੀ ਕੁ ਏ, ਤੇਰੀ ? ਅੱਜਕਲ ਮਾਸਟਰ ਕਿਹੜੇ ਇਕੋ ਤਰਾਂ ਦੇ ਨੇਂ, ਤੂੰ ਪੱਕਾ ਏ ਜਾਂ ਟੈਂਕੀ ਵਾਲਾ ਈ ਏਂ”? ਮਾਤਾ ਨੇਂ ਪੁੱਛਿਆ। “ਜੀ, ਮੈਂ ਸੀ ਤਾਂ ਟੈਂਕੀ ਆਲ੍ਹਾ ਈ ਪਰ ਹੁਣ ਪੱਕਾ ਆਂ”। ਅੱਖਾਂ ਚ ਚਮਕ ਨਾਲ, ਮਾਤਾ ਨੇ ਪੁੱਛਿਆ,”ਤੁਸੀਂ ਵੀ ਜਿੰਮੀਦਾਰ ਚੋਂ ਆਉਂਦੇ ਜੇ ਨਾਂ”? ਮੈਂ ਸਮਝ ਗਿਆ ਕਿ ਮਾਤਾ 12 ਸਾਲ ਪਹਿਲਾਂ ਚੱਲੇ ਕਾਰਤੂਸਾਂ ਨੂੰ ਫ੍ਰੈਸ਼ ਬੰਬ ਸਮਝਣ ਦੀ ਭੁੱਲ ਕਰ ਰਹੀ ਏ, ਪਰ ਮੈਂ ਸੋਚਿਆ ਕਿਉਂ ਨਾਂ ਮਾਤਾ ਦਾ ਇਕ ਰੂਪ ਹੋਰ ਵੇਖਿਆ ਜਾਵੇ। ਮੈਂ ਚਾਹ ਦਾ ਖਾਲੀ ਕੱਪ ਥੱਲੇ ਰੱਖਦਿਆਂ ਕਿਹਾ,”ਜੀ ਨਹੀਂ, ਅਸੀਂ ਤਾਂ,,,,,,, ਆਂ”।
“ਜਦੋਂ ਫਾਰਮ ਭਰੇ, ਗਏ ਤਾਂ ਤੁਸੀਂ ਇੱਥੇ ਖੜੀਆਂ ਕੀ, ਨੱਚੂਂ-ਨੱਚੂਂ ਕਰਦੀਆਂ ਜੇ, ਚੱਲੋ ਅੰਦਰ”। ਮਾਤਾ ਦਾ ਤਿਓਰਾ ਦੱਸ ਰਿਹਾ ਸੀ ਕਿ ਝਿੜਕਾਂ ਪੋਤੀਆਂ ਲਈ ਨਹੀਂ ਸਨ।
ਅਸ਼ੋਕ ਸੋਨੀ, ਖੂਈ ਖੇੜਾ 9872705078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)