More Punjabi Kahaniya  Posts
ਹਿਨਾ


ਹਿਨਾ..ਮਲੂਕ ਜਿਹੀ..ਅੰਮ੍ਰਿਤਸਰ ਜੇਲ ਵਿਚ ਹੀ ਜੰਮੀ ਸੀ..ਵੱਡੀ ਹੋਈ ਤਾਂ ਗੁਮਟਾਲੇ ਜੇਲ ਮੇਰੇ ਸਕੂਲ ਵਿਚ ਹੀ ਪੜਨੇ ਪਾ ਦਿੱਤੀ..ਮਾਂ ਕੋਰੀ ਅਨਪੜ..ਬਿਲਕੁਲ ਲੰਮੀਂ ਜੁਦਾਈ ਗਾਉਣ ਵਾਲੀ ਰੇਸ਼ਮਾਂ ਵਰਗੀ..ਜਿਸਨੂੰ ਜਦੋਂ ਵੀ ਪੁੱਛਿਆ ਜਾਂਦਾ ਰੇਸ਼ਮਾਂ ਤੂੰ ਕਦੋਂ ਜੰਮੀ ਸੈਂ ਤਾਂ ਅੱਗਿਓਂ ਹੱਸ ਪਿਆ ਕਰਦੀ..ਭਰਾਵਾਂ ਖਰਬੂਜਿਆਂ ਦਾ ਮੌਸਮ ਸੀ..ਤਰੀਕ ਤੇ ਮੈਨੂੰ ਯਾਦ ਨਹੀਂ!
ਹਿਨਾ ਦੀ ਮਾਂ ਨੂੰ ਵੀ ਮੈਂ ਅਕਸਰ ਹੀ ਪੁੱਛਦਾ ਤੇਰੇ ਸਮਾਨ ਵਿਚ ਇਹ ਸਭ ਕੁਝ ਕਿੱਦਾਂ ਪੈ ਗਿਆ ਤਾਂ ਆਖਦੀ ਭਰਾਵਾਂ ਅਗਲਿਆਂ ਪਾਰੋਂ ਚਾੜ ਦਿੱਤੀ..ਮੈਨੂੰ ਤੇ ਬੱਸ ਓਦੋਂ ਹੀ ਪਤਾ ਲੱਗਾ ਜਦੋਂ ਅਟਾਰੀ ਟੇਸ਼ਨ ਤੋਂ ਬੰਦੂਕਾਂ ਵਾਲਿਆਂ ਗੱਡੀਓਂ ਹੇਠਾਂ ਲਾਹ ਇਥੇ ਆਣ ਡੱਕਿਆ..!
ਓਦੋਂ ਹਿਨਾ ਉਸਦੇ ਪੇਟ ਵਿਚ ਸੀ..!
ਦਸ ਗਿਆਰਾਂ ਸਾਲ ਦੀ ਸਜਾ ਉਸਨੇ ਸਹਿ ਸੁਬਾ ਹੀ ਕੱਟ ਲਈ..ਕਦੀ ਕੋਈ ਸ਼ਿਕਾਇਤ ਕੋਈ ਗਿਲਾ ਨਹੀਂ..ਸ਼ਾਇਦ ਕੁਝ ਲੋਕ ਇਸ ਦੁਨੀਆ ਵਿਚ ਕੈਦ ਕੱਟਣ ਹੀ ਤਾਂ ਆਏ ਹੁੰਦੇ..ਹਿਨਾ ਜਦੋਂ ਕਿਸੇ ਗੱਲੋਂ ਖਹਿੜੇ ਪੈ ਜਾਂਦੀ ਤਾਂ ਉਹ ਮੇਰੇ ਕੋਲ ਘੱਲ ਦਿਆ ਕਰਦੀ..ਜਾ ਮਾਮੇ ਕੋਲ ਚਲੀ ਜਾ..ਮੇਰੀ ਗੱਲ ਸਹਿਜੇ ਹੀ ਮੰਨ ਜਾਇਆ ਕਰਦੀ..!
ਫੇਰ ਮੈਂ ਉਸ ਦਿਨ ਬੜਾ ਹੀ ਜਿਆਦਾ ਰੋਇਆ ਜਦੋਂ ਦੋਵੇਂ ਮਾਵਾਂ ਧੀਆਂ ਵਾਪਿਸ ਚੱਲੀਆਂ..ਉਸਨੇ ਮੇਰੇ ਕੁੜਤੇ ਦੀ ਕੰਨੀ ਘੁੱਟ ਕੇ ਫੜੀ ਰੱਖੀ ਅਖ਼ੇ ਮਾਮੇ ਕੋਲ ਹੀ ਰਹਿਣਾ..ਪਰ ਰਾਜਨੀਤੀ ਵਾਲੇ ਕਨੂੰਨ ਮੋਹ ਅੱਗੇ ਭਾਰੂ ਪੈ ਗਏ..ਉਹ ਰੋਂਦੀ...

ਹੋਈ ਨੂੰ ਧਰੂਹ ਕੇ ਗੱਡੀ ਵਿਚ ਪਾ ਕੇ ਲੈ ਗਏ..!
ਭਲਾ ਹੋਵੇ ਵਟਸਐਪ ਦਾ ਅੱਜ ਵੀ ਨਾਰੋਵਾਲ ਲਾਗੇ ਪਿੰਡੋਂ ਅਕਸਰ ਕਾਲ ਆ ਜਾਂਦੀ..ਹਿਨਾ ਵਿਫ਼ਰੀ ਪਈ ਏ..ਦੋ ਦਿਨ ਹੋ ਗਏ ਰੋਟੀ ਖਾਦੀ ਨੂੰ..ਭਰਾਵਾਂ ਸਮਝਾ ਇਸਨੂੰ..ਹੁਣ ਮੈਥੋਂ ਤਰਲੇ ਨੀ ਕੱਢੇ ਜਾਂਦੇ!
ਫੇਰ ਉਹ ਆਖਦੀ ਮਾਮਾ ਤੈਨੂੰ ਮਿਲਣ ਨੂੰ ਜੀ ਕਰਦਾ..ਮੈਂ ਚੁੱਪ ਕਰ ਜਾਂਦਾ..ਆਖਦੀ ਮਾਮਾ ਬੋਲਦਾ ਕਿਓਂ ਨਹੀਂ..ਗੱਚ ਤੇ ਭਰਿਆ ਹੁੰਦਾ..ਬੋਲਾਂ ਕਿੱਦਾਂ..ਫੇਰ ਸੋਚਦਾ ਕਿਸੇ ਦਿਨ ਸ੍ਰੀ ਕਰਤਾਰਪੁਰ ਸਾਬ ਹੀ ਸੱਦ ਲਵਾਂ..ਫੇਰ ਖਿਆਲ ਆਉਂਦਾ ਪਤਾ ਨੀ ਆਉਣ ਜੋਗਾ ਕਿਰਾਇਆ ਵੀ ਹੋਣਾ ਕੇ ਨਹੀਂ..ਇਸੇ ਉਧੇੜ ਬੁਣ ਵਿਚ ਹੀ ਮਰਦੇ ਜਾਂਦੇ ਕਿੰਨੇ ਸਾਰੇ ਰਿਸ਼ਤੇ..ਪਰ ਮੈਂ ਮਰਨ ਨਹੀਂ ਦੇਵਾਂਗਾ..ਜਦੋਂ ਵਿਆਹੀ ਜਾਣ ਲੱਗੀ ਤਾਂ ਓਦੋਂ ਜਰੂਰ ਜਾਣਾ ਭਾਵੇਂ ਕੁਝ ਵੀ ਹੋ ਜਾਵੇ..!
ਧਰੂਹ ਪਾਉਂਦੇ ਰਿਸ਼ਤੇ..ਉਹ ਰਿਸ਼ਤੇ ਜਿਹੜੇ ਹੌਲੇ ਹੁੰਦੇ ਜਾਂਦੇ ਅੱਜ ਵਾਲੇ ਅਸਲੀ ਵਾਲਿਆਂ ਤੋਂ ਵੀ ਕਿੰਨੇ ਮਜਬੂਤ..ਹਾਵੇ ਹੌਕੇ ਭਾਵਨਾਵਾਂ ਅਤੇ ਪਿਆਰ ਮੁਹੱਬਤ ਦੇ ਬਾਲਣ ਨਾਲ ਪੱਕੀ ਇੱਟ ਵਾਂਙ ਪੱਕੇ ਜੂ ਹੋ ਗਏ ਹੁੰਦੇ ਨੇ..ਗੱਲ ਹੁੰਦੀ ਰਹਿਣੀ ਚਾਹੀਦੀ ਐਸੇ ਰਿਸ਼ਤਿਆਂ ਦੀ!
ਹੱਡ-ਬੀਤੀ..ਸ੍ਰ ਸੁਖਜਿੰਦਰ ਸਿੰਘ ਟੀਚਰ
ਸ਼ਬਦ..ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)