More Punjabi Kahaniya  Posts
ਬੱਡ ਖਾਲਸਾ


ਆਹਿਸਤਾ-ਆਹਿਸਤਾ” ਨਾਮ ਦੀ ਹਿੰਦੀ ਫਿਲਮ..
ਜੋੜਿਆਂ ਦੇ ਵਿਆਹਾਂ ਵੇਲੇ ਅਦਾਲਤ ਵਿਚ ਗਵਾਹੀ ਦੇਣ ਦਾ ਕੰਮ ਕਰਦਾ ਅਭੈ ਦਿਓਲ..!
ਨੈਨੀਤਾਲ ਤੋਂ ਆਈ ਇੱਕ ਕੁੜੀ..ਨਾਲ਼ਦਾ ਵੇਲੇ ਸਿਰ ਨਹੀਂ ਅੱਪੜਦਾ..ਆਥਣ ਵੇਲੇ ਤੱਕ ਅਦਾਲਤ ਦੇ ਅਹਾਤੇ ਵਿਚ ਕੱਲੀ ਬੈਠੀ ਰਹਿੰਦੀ..!
ਅਭੈ ਦਿਓਲ ਘਰੇ ਲੈ ਜਾਂਦਾ..ਮੁਹੱਲੇ ਵਾਲੇ ਸ਼ੱਕ ਕਰਦੇ..ਗਾਹਲਾਂ ਵੀ ਕੱਢਦੇ..ਪਰ ਉਹ ਉਸਦੀ ਰਾਖੀ ਕਰਦਾ!
ਅਖੀਰ ਦੋਹਾਂ ਵਿਚ ਨੇੜਤਾ ਵੱਧ ਜਾਂਦੀ..
ਵਿਆਹ ਕਰਵਾਉਣ ਹੀ ਵਾਲੇ ਹੁੰਦੇ ਕੇ ਕੁੜੀ ਦਾ ਪਹਿਲਾ ਵਾਲਾ ਦੋਸਤ ਆਣ ਪਹੁੰਚਦਾ..
ਉਸ ਵੱਲੋਂ ਕੀਤੀਆਂ ਮਿਹਰਬਾਨੀਆਂ,ਇਹਸਾਨ ਅਤੇ ਝੱਲੀਆਂ ਮੁਸ਼ਕਿਲਾਂ ਪਾਸੇ ਰੱਖ ਪੂਰਾਣੇ ਨਾਲ ਜਾ ਬਹਿੰਦੀ ਏ ਤੇ ਨਵਾਂ ਮਾਨਸਿਕ ਰੂਪ ਵਿਚ ਬੁਰੀ ਟੁੱਟ ਭੱਜ ਜਾਂਦਾ!
ਇਸ ਕਹਾਣੀ ਦਾ ਦਿੱਲੀ ਮੋਰਚੇ ਦੇ ਕਿਸੇ ਲੀਡਰ ਨਾਲ ਕੋਈ ਸਬੰਧ ਨਹੀਂ
ਦੁਨੀਆਂ ਵਿਚ ਰੋਜਾਨਾ ਹੁੰਦੇ ਅਨੇਕਾਂ ਧੋਖੇ ਫਰੇਬ..
ਫਰੇਬ ਕਰਨ ਵਾਲਾ ਹਮੇਸ਼ਾਂ ਜਾਇਜ ਠਹਿਰਾਉਂਦਾ ਤੇ ਪੀੜਤ ਟੁੱਟ ਜਾਂਦਾ ਤੇ ਜਾਂ ਫੇਰ ਹਥਿਆਰ ਚੁੱਕਦਾ..!
ਪੰਜਾਹਵਿਆਂ ਦੇ ਵੇਲਿਆਂ ਵੇਲੇ..ਹੋਈ ਨਾਇਨਸਾਫੀ ਖ਼ਿਲਾਫ਼ ਹਥਿਆਰ ਚੁੱਕਣ ਵਾਲੇ ਬਾਗੀ ਪਾਨ ਸਿੰਘ ਤੋਮਰ ਦੀ ਇੰਟਰਵਿਯੂ ਲੈਣ ਚੁਬਾਰੇ ਵਿਚ ਅੱਪੜਿਆ ਪੱਤਰਕਾਰ..
ਪਹਿਲਾ ਸਵਾਲ ਕਰਦਾ..”ਚਾਚਾ ਤੂੰ ਡਕੈਤ ਕਿੱਦਾਂ ਬਣਿਆ?
ਅੱਗਿਓਂ ਆਖਦਾ ਮੈਂ ਨੀ ਦੇਣੀ ਇੰਟਰਵਿਊ..ਤੂੰ ਬਾਗੀ ਨੂੰ ਡਕੈਤ ਆਖਿਆ..ਚੰਬਲ ਘਾਟੀ ਵਿਚ ਤੇ ਬਾਗੀ ਹੁੰਦੇ..ਡਕੈਤ ਤੇ ਪਾਰਲੀਮੈਂਟ ਵਿਚ ਹੁੰਦੇ..!
ਦਾਹੜੀ ਵਾਲਾ ਅੱਜ ਵਾਲਾ ਰਬਿੰਦਰ ਨਾਥ ਟੈਗੋਰ..ਵਿਜੈ ਮਾਲਯਾ..ਨੀਰਵ ਮੋਦੀ..ਅਤੇ ਹੋਰ ਵੀ ਕਿੰਨੇ ਸਾਰੇ..!
ਦੱਸਦੇ ਜੂਨ ਚੁਰਾਸੀ ਤੋਂ ਪਹਿਲਾਂ ਅਕਸਰ ਹੀ ਸਿੱਖੀ ਸ਼ਸ਼ਤਰਾਂ ਤੇ ਟਿੱਪਣੀ ਕਰਦੀ ਰਹਿੰਦੀ ਦਿੱਲੀ ਦੀ ਮਸ਼ਹੂਰ ਪੱਤਰਕਾਰ ਤਵਲੀਨ ਸਿੰਘ ਤੀਰ ਵਾਲੇ ਦੀ ਇੰਟਰਵਿਊ ਲੈਣ ਅੱਪੜ ਗਈ!
ਅਗਲੇ ਨੇ ਇਹ ਦਲੀਲ ਦਿੰਦਿਆਂ ਏਨੀ ਗੱਲ ਆਖ ਇੰਟਰਵਿਊ ਦੇਣ ਤੋਂ ਨਾਂਹ ਕਰ ਦਿੱਤੀ ਕੇ ਬੀਬੀ ਜੇ ਤੈਨੂੰ ਸਿੱਖ ਦੇ ਹੱਥ ਵਿਚ ਫੜਿਆ ਸ਼ਸਤਰ ਚੰਗਾ ਨੀ ਲੱਗਦਾ ਤਾਂ ਮੈਨੂੰ ਵੀ ਤੇਰੇ ਹੱਥ ਵਿਚ ਫੜੀ ਕਲਮ ਚੰਗੀ ਨੀ ਲੱਗਦੀ..ਦੱਸਦੇ ਏਨੀ ਬੇਬਾਕੀ ਵੇਖ ਅਗਲੀ ਦਾ ਓਥੇ ਹੀ ਰੋਣ ਨਿੱਕਲ ਗਿਆ!
ਦੱਸਦੇ ਸ਼ਿਕਾਰ ਤੇ ਗਏ ਸ਼ੇਰ ਦੇ ਬੱਚਿਆਂ ਨੂੰ ਖਾਣ ਕੁੱਤੇ ਆਣ ਪਏ..
ਕੋਲ ਚਰਦੀਆਂ ਜੰਗਲੀ ਗਾਵਾਂ ਦੇ ਇੱਕ ਝੁੰਡ ਨੇ...

ਇੱਕਠੇ ਹੋ ਕੇ ਹਮਲਾਵਰ ਕੁੱਤੇ ਨਸਾ ਦਿੱਤੇ..
ਸ਼ੇਰ ਪਰਤਿਆ ਤਾਂ ਆਖਣ ਲੱਗਾ ਕੇ ਅੱਜ ਮਗਰੋਂ ਗਾਵਾਂ ਨੂੰ ਸ਼ੇਰਾਂ ਦੀ ਨਸਲ ਕੋਲੋਂ ਡਰਨ ਦੀ ਲੋੜ ਨਹੀਂ..!
ਇਹ ਸਭ ਕੁਝ ਵੇਖ ਇੱਕ ਬਾਜ ਨੇ ਵੀ ਇੱਕ ਦਿਨ ਸੱਪਾਂ ਦੇ ਕਾਬੂ ਆਏ ਚੂਹਿਆਂ ਦੇ ਛੋਟੇ ਬੱਚੇ ਖੰਬਾ ਹੇਠ ਦੇ ਲਏ..ਤੇ ਸੱਪ ਮਾਰ ਦਿੱਤਾ!
ਮੁੜ ਉੱਡਣ ਲੱਗਾ ਤਾਂ ਵੇਖਿਆ ਚੂਹਿਆਂ ਨੇ ਖੰਬ ਕੁਤਰ ਸਿੱਟੇ..
ਬੜਾ ਦੁਖੀ ਹੋਇਆ!
ਗਾਵਾਂ ਆਖਣ ਲੱਗੀਆਂ ਭਰਾਵਾਂ ਭਲਾਈ ਕਰਦਿਆਂ ਇਹ ਵੇਖਣਾ ਵੀ ਬੜਾ ਜਰੂਰੀ ਏ ਕੇ ਜਿਸ ਤੇ ਇਹਸਾਨ ਕੀਤਾ ਜਾ ਰਿਹਾ ਉਸਦੀ ਨਸਲ ਕਿਹੜੀ ਏ!
ਨੌਵੇਂ ਪਾਤਸ਼ਾਹ ਦੀ ਸ਼ਹੀਦੀ..
ਦੱਸਦੇ ਮਗਰੋਂ ਤੇਜ ਹਨੇਰੀ ਝੱਖੜ ਚੱਲ ਪਿਆ..
ਭਾਈ ਜੈਤਾ ਨੇ ਸੀਸ ਚੁੱਕਿਆ..ਤੇ ਅਨੰਦਪੁਰ ਨੂੰ ਚਾਲੇ ਪਾ ਦਿੱਤੇ..!
ਮਗਰੇ ਲੱਗੀ ਮੁਗਲ ਫੌਜ..ਭੁਲੇਖਾ ਪਾਉਣ ਲਈ ਇੱਕ ਹੋਰ ਸਿੰਘ ਨੇ ਆਪਣਾ ਸਿਰ ਵਡਵਾ ਆਪਣੇ ਪੁੱਤ ਰਾਹੀਂ ਮੁਗਲਾਂ ਨੂੰ ਭੇਂਟ ਕਰਵਾ ਦਿੱਤਾ!
ਐਨ ਓਸੇ ਥਾਂ ਤੇ ਵੱਸਿਆ “ਬੱਡ-ਖਾਲਸਾ” ਨਾਮ ਦਾ ਪਿੰਡ..
ਦੱਸਦੇ ਜਿਸ ਦਿਨ ਦਾ ਮੋਰਚਾ ਲੱਗਿਆ..ਇਸ ਪਿੰਡ ਦੇ ਵਸਨੀਕ ਲਗਾਤਾਰ ਸੁਵੇਰ ਦੇ ਲੰਗਰਾਂ ਦੀ ਸੇਵਾ ਨਿਭਾ ਰਹੇ!
ਵਰਦੇ ਮੀਂਹ ਅਤੇ ਕੜਾਕੇ ਦੀ ਠੰਡ ਵਿਚ ਤਰਪਾਲਾਂ ਟਰਾਲੀਆਂ ਹੇਠ ਅਡੋਲ ਬੈਠਾ ਖਾਲਸਾ ਵੇਖ ਮੂਹੋਂ ਮਲੋ-ਮਲੀ ਨਿਕਲ ਜਾਂਦੇ ਇਹ ਬੋਲ ..
“ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਏ ਦਰਿਆ..ਅੱਜ ਨਿਖਰ ਆਉਣਾ ਤਾਰਿਆਂ ਤੇ ਚੜਣਾ ਚੰਦ ਨਵਾਂ..
ਹੁਣ ਸਭ ਤਰੇੜਾਂ ਲਿੱਪ ਕੇ ਸਭ ਟਿੱਬੇ ਦੇਣੇ ਵਾਹ..ਅੱਜ ਭਰੇ ਪੰਜਾਬ ਦੀ ਧਰਤੀਓਂ..ਹੈ ਉਠਿਆ ਆਪ ਖੁਦਾ..ਹੈ ਉਠਿਆ ਆਪ ਖੁਦਾ..”
ਰਜਾਈਆਂ ਦਾ ਨਿੱਘ ਮਾਣ ਰਹੀ ਦਿੱਲੀ ਦੇ ਲੂ ਕੰਢੇ ਖੜੇ ਹੋ ਰਹੇ ਨੇ..
ਕਾਸ਼ ਇਹ ਸਭ ਕੁਝ ਛੇਤੀ ਖਤਮ ਹੋ ਜਾਵੇ..ਪਰ ਇਸ ਵਾਰ ਦੱਸਦੇ ਜਾਂ ਤੇ ਟਾਂਡਿਆਂ ਵਾਲੀ ਤੇ ਜਾਂ ਫੇਰ ਭਾਂਡਿਆਂ ਵਾਲੀ ਰਹੂ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਬੱਡ ਖਾਲਸਾ”

  • bai bahut sohna likh de jae ithaas de jehre panne tusi lokan samne layunde jae oh vakiye kabile tareef ne rabb tadi kalm nu hor chamkave tadi soch hor uchi kre jeonde vasde raho g

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)