![](https://www.punjabidharti.com/wp-content/uploads/2020/06/images02_military_com-airplane-in-field.jpg)
ਭੋਗ ਮਗਰੋਂ ਬਹੁਤੇ ਰਿਸ਼ਤੇਦਾਰ ਜਾ ਚੁੱਕੇ ਸਨ।ਬਹੁਤੇ ਨੇੜਲੇ ਜਾਂ ਪੀਣ-ਖਾਣ ਦੇ ਸ਼ੌਕੀਨ ਬੈਠ ਸਨ ਜਿੰੰਨ੍ਹਾਂ ਨੇ ਸਮੇਂ ਨਾਲ ਹੀ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਸੀ।ਮਨਜੀਤ ਸਿੰਘ ਅਜੀਬ ਜਿਹੀ ਹਾਲਤ ਵਿੱਚ ਸੀ ਨਾ ਉਦਾਸ ਨਾ ਖੁਸ਼।ਉਸ ਦੇ ਦੋਵੇਂ ਬੱਚੇ ਬਾਹਰ ਸਨ, ਜੋ ਉਨ੍ਹਾਂ ਨੂੰ ਵੀ ਉੱਧਰ ਲਿਜਾਣ ਲਈ ਵਾਰ ਵਾਰ ਜ਼ੋਰ ਪਾ ਰਹੇ ਸਨ।ਹੁਣ ਤੱਕ ਉਹ ਟਾਲ-ਮਟੋਲ ਕਰਦੇ ਆ ਰਹੇ ਸਨ ਪਰ ਹੁਣ ਬੱਚਿਆਂ ਨੇ ਲਿਜਾਣ ਲਈ ਪੂਰੀ ਕਾਗਜ਼ੀ ਕਾਰਵਾਈ ਕਰ ਲਈ ਸੀ।ਕੁੱਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਇੱਥੋਂ ਚਲੇ ਜਾਣਾ ਸੀ।ਇਸੇ ਸਬੰਧ ਵਿੱਚ ਘਰ ਵਿੱਚ ਅਖੰਡ ਪਾਠ ਕਰਾਇਆ ਗਿਆ ਸੀ।
ਸ਼ਾਮ ਨੂੰ ਮਨਜੀਤ ਸਿੰਘ ਵਿਹਲਾ ਹੋ ਸੱਥ ਵਿੱਚ ਆ ਗਿਆ ਸੀ, “ਬਾਈ ਭੁੱਲਰਾ ਵਧਾਈਆਂ।” ਇੱਕੋ ਵਾਰ ਕਈ ਆਵਾਜ਼ਾ ਆਈਆਂ। “ਰੱਬ ਸਭ ਨੂੰ ਵਧਾਵੇ।” ਕਹਿੰਦਾ ਹੋਇਆ ਉਹ ਤਖਤਪੋਸ਼ ਤੇ ਬੈਠ ਗਿਆ। “ਬਾਈ ਜੀ, ਲਵੋ ਜਿੰਦਗੀ ਦੇ...
ਮਜ਼ੇ, ਇੱਥੇ ਤਾਂ ਜੂਨ ਕੱਟਣ ਵਾਲੀ ਗੱਲ ਹੈ।ਪੜ੍ਹ-ਲਿਖਕੇ ਵੀ ਕਿਹੜਾ ਕੋਈ ਪੁਛਦਾ, ਉੱਥੇ ਬੰਦੇ ਦੀ ਕਦਰ ਤਾਂ ਹੈ।” ਮਾਸਟਰ ਦਿਨੇਸ਼ ਨੇ ਨੌਕਰੀ ਲਈ ਲੜੇ ਘੋਲ ਨੂੰ ਚੇਤੇ ਕਰਦਿਆਂ ਕਿਹਾ। “ਭਰਾਵੋ,ਹਰ ਚੀਜ਼ ਦਾ ਫਾਇਦਾ ਵੀ ਹੈ, ਨੁਕਸਾਨ ਵੀ।ਉੱਥੇ ਡਾਲਰ ਕਮਾਉਣੇ ਵੀ ਕਿਹੜਾ ਸੌਖੇ ਨੇ।ਪਿਉ-ਦਾਦਿਆਂ ਦੇ ਜੱਦੀ ਟਿਕਾਣੇ ਛੱਡਦਿਆਂ ਦਿਲ ਖੁਸਦਾ।ਹਜਾਰਾਂ ਕਿਲੋਮੀਟਰ ਦਾ ਸਫਰ ਅਤੇ ਥੱਬਾ ਨੋਟਾਂ ਦਾ ਲਾਕੇ ਆਉਣਾ ਕਿਹੜਾ ਸੌਖਾ।ਗੁਰੂਆਂ ਦੀ ਧਰਤੀ ਨੂੰ ਛੱਡਣ ਲੱਗਿਆਂ ਇਉਂ ਲਗਦਾ ਜਿਵੇਂ ਬੇਦਾਵਾ ਲਿਖ ਕੇ ਜਾ ਰਹੇ ਹੋਈਏ।ਤਰਸ ਜਾਵਾਂਗੇ ਇਨ੍ਹਾਂ ਥਾਵਾਂ ਨੂੰ, ਲਗਦਾ ਜਿਵੇਂ ਇੱਕ ਹੋਰ ਨਨਕਾਣਾ ਬਣ ਜਾਣਾ।” ਕਹਿੰਦਿਆਂ ਮਨਜੀਤ ਸਿੰਘ ਦਾ ਮਨ ਭਰ ਆਇਆ ਸੀ।
ਗੁਰਮੀਤ ਸਿੰਘ ਮਰਾੜ੍ਹ