ਸੋਚ
ਦੇਰ ਰਾਤ ਫੋਨ ਦੀ ਘੰਟੀ ਵੱਜਦੀ ਹੈ। ਰਾਣੋ ਭੱਜ ਕੇ ਜਾ ਕੇ ਫੋਨ ਚੁੱਕਦੀ ਹੈ ਜਿਵੇੰ ਉਹਨੂੰ ਕਿਸੇ ਦੇ ਫੋਨ ਦੀ ਉਡੀਕ ਹੀ ਹੋਵੇ। ਰਾਣੋ ਨੰਬਰ ਦੇਖ ਕੇ ਪਛਾਣ ਲੈੰਦੀ ਹੈ ਤੇ ਝੱਟ ਕੰਨ ਨੂੰ ਲਗਾ ਕੇ ਪੁੱਛਦੀ ਹੈ ਕੀ ਹੋਇਆ? ਦੂਜੇ ਪਾਸੇ ਤੋੰ ਉਦਾਸ ਆਵਾਜ ਆਂਉਦੀ ਹੈ ਕਿ ਕੀ ਦਸਾਂ ਭੈਣੇ ਕੁੜੀ ਹੋ ਗਈ। ਰਾਣੋ ਦੇ ਚਿਹਰੇ ਦਾ ਰੰਗ ਹੀ ਪੀਲਾ ਪੈ ਗਿਆ। ਰਾਣੋ ਹੈਰਾਨੀ ਵਿੱਚ ਉਦਾਸੀ ਭਰੀ ਆਵਾਜ ਵਿੱਚ ਜਵਾਬ ਦਿੰਦੀ ਹੈ ਲੈਅ….. ਕੁੜੀ ਹੋ ਗਈ!!! ਰਾਣੋ ਨੂੰ ਬੱਚਾ...
ਹੋਣ ਦੀ ਖੁਸੀ ਨਾਲੋ ਕੁੜੀ ਹੋਣ ਦਾ ਸਦਮਾ ਜਿਆਦਾ ਲੱਗਾ। ਰਾਣੋ ਛੋਟੇ ਜਿਹੇ ਮੂੰਹ ਨਾਲ ਵਧਾਈ ਦੇ ਕੇ ਬਸ ਫੋਨ ਕੱਟ ਦਿੰਦੀ ਹੈ ਤੇ ਮੰਜੇ ਉੱਤੇ ਬੈਠ ਕੇ ਸੋਚਾਂ ਵਿੱਚ ਪੈ ਜਾਂਦੀ ਹੈ। ਸਾਇਦ ਰਾਣੋ ਇਸ ਸਮੇੰ ਇਹ ਵੀ ਭੁੱਲ ਗਈ ਸੀ ਕਿ ਉਹ ਵੀ ਇੱਕ ਕੁੜੀ ਹੀ ਹੈ।