More Punjabi Kahaniya  Posts
ਅਸਲ ਮੌਤ


ਸੰਨ ਸਤਾਰਾਂ ਸੌ ਸੋਲਾਂ..
ਮੁਗਲਾਂ ਦੀ ਕੈਦ..ਤਲਾਸ਼ੀ ਹੋਈ..ਸਾਰੇ ਸਿੰਘਾਂ ਕੋਲੋਂ ਛੇ ਸੌ ਰੁਪਈਏ ਨਿੱਕਲੇ..ਅਬਦੁੱਸ ਸਮੱਧ ਖਾਨ ਹੱਸਿਆ..ਬੰਦਾ ਸਿਹਾਂ ਬਾਦਸ਼ਾਹ ਅਖਵਾਉਂਦਾ ਹੁੰਦਾ ਸੈਂ..ਸਿਰਫ ਛੇ ਸੌ..ਏਦੂੰ ਵੱਧ ਤੇ ਦਿੱਲੀ ਦੇ ਮੰਗਤਿਆਂ ਕੋਲ ਹੋਊ..!
ਅੱਗੋਂ ਗਰਜਿਆ..ਸਮੱਦ ਖਾਨ ਮੈਂ ਗੋਬਿੰਦ ਸਿੰਘ ਦਾ ਪੁੱਤਰ ਹਾਂ..ਉਹ ਗੋਬਿੰਦ ਸਿੰਘ ਜਿਸਨੇ ਬਾਦਸ਼ਾਹ ਹੁੰਦੇ ਹੋਏ ਵੀ ਦਰਵੇਸ਼ਾਂ ਵਾਂਙ ਰਹਿਣਾ ਸਿਖਾਇਆ..ਖੁਦ ਕੋਈ ਧੰਨ ਇਕੱਠਾ ਨਹੀਂ ਕੀਤਾ!
ਸਾਖੀ ਪੜਦਾ ਹੋਇਆ ਹੈਰਾਨ ਸਾਂ..ਦਸਮ ਪਿਤਾ ਦਾ ਕੁਝ ਕੂ ਦਿਨਾਂ ਦਾ ਹੀ ਸਾਥ..ਫੇਰ ਵੀ ਸੋਚ ਵਿਚ ਕ੍ਰਾਂਤੀਕਾਰੀ ਬਦਲਾਓ..ਇਹ ਕਿੱਦਾਂ ਹੋ ਗਿਆ!
ਅੱਜ ਵੀ ਪੰਥ ਖਤਰੇ ਵਿਚ ਹੈ ਦੀ ਗੁਹਾਰ ਲਾਉਂਦੇ ਨੇ ਜਦੋਂ ਵੀ ਮੱਥਾ ਟੇਕਣਾ ਹੁੰਦਾ ਤਾਂ ਪੈਸੇ ਕੋਲ ਖਲੋਤੇ ਸਿਕੋਰਟੀ ਵਾਲੇ ਕੋਲੋਂ ਮੰਗਦਾ..ਪ੍ਰੈਸ ਪੁੱਛਦੀ ਤੁਸੀਂ ਏਡੇ ਅਮੀਰ..ਕੋਲ ਮੱਥਾ ਟੇਕਣ ਜੋਗੇ ਵੀ ਹੈਨੀ ਤਾਂ ਅੱਗੋਂ ਆਖਦਾ ਭਾਈ ਮੇਰੇ ਕੋਲ ਪੈਸੇ ਕਿਥੇ..ਮੈਂ ਤੇ ਗਰੀਬ ਬੰਦਾ..ਕਈ ਸਮੁੰਦਰ ਪੀ ਕੇ ਵੀ ਡਕਾਰ ਨਹੀਂ ਮਾਰਦੇ..ਕਿਧਰੇ ਦੁਨੀਆ ਪੋਤੜੇ ਹੀ ਨਾ ਫਰੋਲ ਲਵੇ!
ਸਿਰਦਾਰ ਕਪੂਰ ਸਿੰਘ ਪਾਰਲੀਮੈਂਟ ਵਿਚ ਕੌਂਮ ਨਾਲ ਹੋਏ ਵਿਸਾਹਘਾਤ ਦੀ ਗੱਲ ਕਰਦੇ ਤਾਂ ਨਹਿਰੂ ਵਰਗਿਆਂ ਦੀਆਂ ਵੀ ਨੀਵੀਆਂ ਪੈ ਜਾਂਦੀਆਂ..!
ਫੇਰ ਉਹ ਤਾਰਾ ਸਿੰਘ ਨੂੰ ਉਲਾਹਮੇਂ ਦਿੰਦਾ..ਮਾਸਟਰ ਜੀ ਹੋਰ ਜਿੰਨੂੰ ਮਰਜੀ ਚੁਣ ਲਿਆ ਕਰੋਂ ਪਰ ਇਸ ਸਰਦਾਰ ਨੂੰ ਸੰਸਦ ਵਿਚ ਕਦੇ ਨਾ ਲਿਆਇਆ ਕਰੋ..ਸੱਚ ਤੇ ਕੱਚ ਸੂਲ ਵਾਂਙ ਜੂ ਚੁੱਬਦਾ!
ਸੱਚ ਜਾਣਦਾ ਏ ਕੇ ਉਸਦੀ ਉਮਰ ਥੋੜੀ ਏ..ਤਾਂ ਹੀ ਸ਼ਾਇਦ ਸੱਚੇ ਦੀ ਜੁਬਾਨ ਹੀ ਨਹੀਂ..ਰੋਮ ਰੋਮ ਵੀ ਬੋਲਦਾ..ਉਸਦੇ ਸਾਹਾਂ ਵਿਚ ਵੀ ਸੱਚ ਦੇ ਬੁੱਲੇ ਹੁੰਦੇ..!
ਸੱਚ ਨੂੰ ਬੇਖੌਫ ਹੋ ਕੇ ਤੁਰਨ ਦੀ ਆਦਤ ਹੁੰਦੀ..ਨੀਵੀਂ ਪਾਈ ਤੁਰੇ ਜਾਂਦੇ ਝੂਠ ਨੂੰ ਹਮੇਸ਼ਾਂ ਏਹੀ ਡਰ ਅੱਗਿਓਂ ਕਿਧਰੇ ਸੱਚ ਹੀ ਨਾ ਟੱਕਰ ਜਾਵੇ..!
ਭਾਈ ਮਨਜੀਤ ਸਿੰਘ ਭੋਮਾ ਆਖਦੇ ਕੇ ਤਿੰਨ ਜੂਨ ਨੂੰ ਜਦੋਂ ਪੱਕਾ ਹੋ ਗਿਆ ਕੇ ਫੌਜ ਕਦੇ ਵੀ ਆ ਸਕਦੀ ਏ ਤਾਂ ਟੋਹੜਾ ਬਾਬਾ-ਏ-ਕੌਂਮ ਨੂੰ ਆਖਣ ਲੱਗਾ ਸੰਤ ਜੀ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ..ਬੇਸ਼ੁਮਾਰ ਤਾਕਤਾਂ ਅਤੇ ਅਣਗਿਣਤ ਵਸੀਲਿਆਂ ਦੀ ਭਰਮਾਰ ਹੁੰਦੀ..ਦਿੱਲੀ ਨੇ ਸਮਝੌਤੇ ਦਾ ਨਿਓਤਾ ਭੇਜਿਆ..ਸਾਡੇ ਵਿਚੋਂ ਇੱਕ ਨੂੰ ਮੁਖ ਮੰਤਰੀ..ਅਮਰੀਕ ਸਿੰਘ ਨੂੰ ਵਜੀਰੀ..ਇਸ ਤੋਂ ਇਲਾਵਾ ਕੁਝ ਮੰਗਾਂ ਹਕੀਕੀ ਤੌਰ ਤੇ ਮੰਨ ਬਾਕੀਆਂ ਲਈ ਇੱਕ ਕਮਿਸ਼ਨ ਬਣਾ ਦਿੱਤਾ ਜਾਵੇਗਾ..!
ਭਾਵੇਂ ਪੜਿਆ ਲਿਖਿਆ ਘੱਟ ਸੀ ਪਰ ਫੇਰ ਵੀ ਰਮਝ ਪਛਾਣ ਗਿਆ..ਆਖਣ ਲੱਗਾ ਟੋਹੜਾ ਸਾਬ ਅਸੀਂ ਧਰਮ ਯੁੱਧ ਮੋਰਚਾ ਵਜੀਰੀਆਂ ਲੈਣ ਖਾਤਿਰ ਨਹੀਂ ਸੀ ਲਾਇਆ..ਇਹ ਮਤੇ ਦੀ ਪੂਰਨ ਪ੍ਰਾਪਤੀ ਵਾਸਤੇ ਸ਼ੁਰੂ ਕੀਤਾ ਸੀ..ਜੇ ਪਰਖ...

ਦੀ ਇਸ ਘੜੀ ਵਿਚ ਹੁਣ ਥੋਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਲਾਂਭੇ ਹੋ ਜਾਵੋ..ਅੱਗਿਓਂ ਮੈਂ ਜਾਣਾ ਤੇ ਸਰਕਾਰ ਜਾਣੇ..!
ਫੇਰ ਛੇ ਜੂਨ ਨੂੰ ਡਰਿਆ ਹੋਇਆ ਝੂਠ ਜਦੋਂ ਅੰਦਰੋਂ ਨਿੱਕਲ ਫੌਜ ਦੀਆਂ ਗੱਡੀ ਵਿਚ ਬੈਠਣ ਲੱਗਾ ਤਾਂ ਸਭ ਤੋਂ ਪਹਿਲਾ ਸਵਾਲ ਸੀ..”ਸੱਚ ਹੈ ਕੇ ਮਰ ਗਿਆ”?
ਸਹੀ ਆਖਿਆ ਕਿਸੇ..ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ!
ਕੁਝ ਚੀਚੀ ਵੱਢ ਸ਼ਹੀਦ..ਅੱਜ ਬਦਲੀ ਹੋਈ ਸੁਰ ਵਿਚ ਦਿਨੇ ਰਾਤ ਬੱਸ ਇਹੀ ਗੁਹਾਰ ਮੈਨੂੰ ਫਲਾਣੇ ਤੋਂ ਖਤਰਾ ਏ..ਭਲਾ ਮਰੇ ਹੋਏ ਨੂੰ ਕਾਹਦਾ ਮਾਰਨਾ..ਨੱਬੇ ਸਾਲ ਦਾ ਔਰੰਗਜੇਬ ਬਤਾਲੀ ਸਾਲ ਦੇ ਦਸਮ ਪਿਤਾ ਵਲੋਂ ਘੱਲੇ ਜ਼ਫ਼ਰਨਾਮੇ ਦੀ ਸ਼ਬਦਾਵਲੀ ਨਾ ਸਹਾਰ ਸਕਿਆ..!
ਸੈਂਤੀ ਵਰੇ ਪਹਿਲਾਂ ਵਾਲਾ “ਅਮਿਤ ਸ਼ਾਹ”..ਇੰਦਰਾ ਦਾ ਮੁਤਬੰਨਾ ਪੁੱਤਰ ਗ੍ਰਹਿ ਮੰਤਰੀ ਬੂਟਾ ਸਿੰਘ..ਮਰਜੀ ਬਿਨਾ ਪੱਤਾ ਤੱਕ ਵੀ ਨਹੀਂ ਸੀ ਹਿੱਲਿਆ ਕਰਦਾ..ਪਿਛਲੇ ਸਾਲ ਜਹਾਨੋ ਕੂਚ ਕਰ ਗਿਆ..ਚੁੱਪ ਚਾਪ..ਖਾਮੋਸ਼ੀ ਨਾਲ..!
ਮੌਤ ਦਾ ਫਰਿਸ਼ਤਾ..ਕਿਸੇ ਦਾ ਲਿਹਾਜ ਨਹੀਂ ਕਰਦਾ..ਵਰਨਾ ਅਮੀਰ ਲੋਕਾਂ ਗਰੀਬ ਦੀ ਅਰਥੀ ਵੇਖ ਮਖੌਲ ਕਰਿਆ ਕਰਨੇ ਸਨ..ਵਿਚਾਰਾ ਗਰੀਬ ਸੀ..ਇਸੇ ਲਈ ਹੀ ਮਰ ਗਿਆ!
ਪਰ ਧੁਰ ਕੀ ਬਾਣੀ ਸਾਫ ਸਾਫ ਆਖਦੀ “ਜੇ ਸੌ ਵਰ੍ਹਿਆਂ ਜੀਵਣਾ..ਭੀ ਤਨ ਹੋ ਸੀ ਖੇਹ”
ਉਮਰ ਭਾਵੇਂ ਸੌ ਸਾਲ ਦੀ ਵੀ ਕਿਓਂ ਨਾ ਹੋ ਜਾਵੇ ਰਵਾਨਗੀ ਤਾਂ ਫੇਰ ਵੀ ਇੱਕ ਦਿਨ ਪੈਣੀ ਹੀ ਪੈਣੀ..ਕਿਓੰਕੇ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ!
ਓਦੋਂ ਟਰੱਕਾਂ ਪਿੱਛੇ ਅਕਸਰ ਲਿਖਿਆ ਹੁੰਦਾ..ਮੌਤ ਅਤੇ ਰੱਬ ਨੂੰ ਹਮੇਸ਼ਾ ਚੇਤੇ ਰੱਖੋ..!
ਜਿੰਦਗੀ ਮੌਤ ਦੀ ਫਿਲੋਸਫੀ ਜੇ ਹਰ ਦਿਲ ਅੰਦਰ ਵੱਸ ਜਾਵੇ ਤਾਂ ਕਿੰਨੇ ਸਾਰੇ ਧੋਖੇ ਵਿਸਾਹਘਾਤ ਮੂਲੋਂ ਹੀ ਮੁੱਕ ਜਾਵਣ..!
ਕਿੱਡੀ ਵੱਡੀ ਆਖ ਗਿਆ ਸੀ ਉਹ..ਸਰੀਰ ਦਾ ਮੁੱਕ ਜਾਣਾ ਮੌਤ ਨਹੀਂ..ਜਮੀਰ ਦਾ ਮਰ ਜਾਣਾ ਹੀ ਅਸਲ ਮੌਤ ਏ..ਉਹ ਜਮੀਰ ਜਿਹੜੀ ਅੱਜ ਹਰ ਮੋੜ ਤੇ ਨਿਲਾਮ ਹੋਣ ਲਈ ਤਰਲੋ ਮੱਛੀ ਹੋ ਰਹੀ ਏ..!
ਦੋਸਤੋ ਜਮੀਰ ਦੀ ਗੱਲ ਹੁੰਦੀ ਹੀ ਰਹਿਣੀ ਚਾਹੀਦੀ ਏ..ਆਦਿ ਤੋਂ ਅਖੀਰ ਤੱਕ..ਕਿਓੰਕੇ ਕਬਰਿਸਤਾਨ ਵਿਚ ਕੁਝ ਕਬਰਾਂ ਓਹਨਾ ਦੀਆਂ ਵੀ ਸਨ ਜੋ ਸਾਰੀ ਉਮਰ ਇਹ ਸੋਚ ਚੁੱਪ ਰਹੇ ਕੇ ਕਿਧਰੇ ਕੁਝ ਬੋਲੇ ਤਾਂ ਮਾਰੇ ਹੀ ਨਾ ਜਾਣ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)