(ਹੁਣ ਅਗਲੇ ਮਹੀਨੇ ਨਵਨੀਤ ਦੇ ਘਰ ਕਿੱਟੀ ਪਾਰਟੀ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਇੱਕ ਦੂਜੇ ਤੋ ਵਿਦਾ ਲੈਣ ਲੱਗਿਆ)
ਨਵਨੀਤ ਨੇ ਵੀ ਵਿਦਾ ਮੰਗੀ ਤਾ ਜੈਸਮੀਨ “ਸੁਣ ਨਾ ਤੇਰਾ ਸੱਸ ਸੋਹਰਾ ਆਏ ਹੋਏ ਸੀ ਚਲੇ ਗਏ ਜਾ ਇਥੇ ਹੀ ਨੇ ਅਜੇ ਤੱਕ”। “ਨਹੀਂ ਉਹ ਚਲੇ ਗਏ ਨੇ ਕੀ ਦੱਸਾਂ ਯਾਰ ਜਾਣ ਦਾ ਨਾਂ ਹੀ ਨਹੀਂ ਲੈ ਰਹੇ ਸੀ ਘਰ ਦਾ ਸਾਰਾ ਸਿਸਟਮ ਵਿਗੜ ਗਿਆ ਸੀ, ਸਾਰਾ ਦਿਨ ਨੋਕਾ ਟੋਕੀ ਤੁਹਾਡਾ ਪਹਿਰਾਵਾ ਸਹੀ ਨਹੀਂ ਹੈ, ਤੁਹਾਡਾ ਰਹਿਣ-ਸਹਿਣ ਸਹੀ ਨਹੀਂ ਹੈ, ਗਾਣਿਆਂ ਤੇ ਕਿਉਂ ਨੱਚਦੇ ਹੋ, ਚੱਲ ਬਾਕੀ ਫੋਨ ਤੇ ਦੱਸੁ ਹੁਣ ਮੇ ਚਲਦੀ ਹਾਂ।”
ਨਵਨੀਤ ਨੇ ਕਾਰ ਦੀ ਪਿਛਲੀ ਤਾਕੀ ਖੋਲੀ ਪਿੱਛੇ ਸ਼ੀਟ ਤੇ ਬੈਠ ਕੁਤਿਆਂ ਨੂੰ ਗੋਦੀ ਵਿਚ ਬਿਠਾ ਲਿਆ ਅਤੇ ਡਰਾਈਵਰ ਨੂੰ ਘਰ ਚਲਣ ਲਈ ਕਹਾ।
ਘਰ ਪਹੁੰਚਦਿਆਂ ਹੀ ਨਵਨੀਤ ਨੂੰ ਪਤਾ ਚੱਲਿਆ ਕਿ ਪਿੰਕੀ ਨੂੰ ਪੜ੍ਹਾਉਣ ਲਈ ਅੱਜ ਟੀਚਰ ਨਹੀਂ ਆਇਆ ਹੈ, ਇਸ ਲਈ ਉਸ ਦਾ ਪਾਰਾ ਇਹ ਸੋਚ ਕੇ ਚੜ੍ਹ ਗਿਆ ਕਿ ਜੇ ਹੋਮਵਰਕ ਨਹੀਂ ਹੋ ਸਕਿਆ ਤਾਂ ਕੱਲ੍ਹ ਪਿੰਕੀ ਨੂੰ ਬੇਵਜਾ ਸਜ਼ਾ ਮਿਲੂਗੀ।
ਜਦੋਂ ਉਸਨੇ ਟੀਚਰ ਦੇ ਘਰ ਫੋਨ ਲਗਾਇਆ ਤਾਂ ਪਤਾ ਲੱਗਾ ਕਿ ਸਿਹਤ ਖਰਾਬ ਹੋਣ ਕਰਕੇ ਉਹ ਦੋ ਤਿੰਨ ਦਿਨ ਹੋਰ ਨਹੀਂ ਆ ਸਕੇਗਾ।
ਇਹ ਸੁਣਦਿਆਂ ਹੀ ਨਵਨੀਤ ਗੁੱਸੇ ਵਿੱਚ ਬੋਲੀ, “ਜੇ ਤੁਸੀਂ ਨਹੀਂ ਆਉਂਗੇ ਤਾਂ ਪਿੰਕੀ ਨੂੰ ਉਸਦਾ ਹੋਮਵਰਕ ਕੌਣ ਕਰਵਾਏਗਾ?” ਤੁਹਾਨੂੰ ਇਸਦਾ ਕੁਝ ਇੰਤਜਾਮ ਕਰਨਾ ਚਾਹੀਦਾ ਸੀ?”
“ਦੋ ਤਿੰਨ ਦਿਨ ਤੁਸੀਂ ਖੁਦ ਵੀ ਹੋਮਵਰਕ ਕਰਵਾ ਸਕਦੇ ਹੋ,” ਅਧਿਆਪਕ ਨੇ ਗੁੱਸੇ ਨਾਲ ਕਿਹਾ, “ਤੀਜੀ ਜਮਾਤ ਕੋਈ ਵੱਡੀ ਕਲਾਸ ਤਾ ਨਹੀਂ ਹੈ.”
“ਹੁਣ ਤੁਸੀਂ ਮੈਨੂੰ ਸਿਖਾਉਗੇ ਕਿ ਮੈ ਕੀ ਕਰਾਨਾ ਹੈ?” ਇਸ ਤਰਾ ਕਰੋ ਆਰਾਮ ਨਾਲ ਘਰ ਬੈਠੋ, ਹੁਣ ਇੱਥੇ ਆਉਣ ਦੀ ਲੋੜ ਨਹੀਂ ਹੈ,” ਤੁਹਾਡੇ ਵਰਗੇ ਬਹੁਤ ਸਾਰੇ ਟੁਟਰ ਮਿਲ ਜਾਣਗੇ, ਐਨਾ ਕਹਿਕੇ ਨਵਨੀਤ ਨੇ ਗੁੱਸੇ ਵਿੱਚ ਫੋਨ ਕੱਟ ਦਿੱਤਾ।
ਗੁੱਸਾ ਠੰਡਾ ਹੋਣ ਮਗਰੋਂ ਨਵਨੀਤ ਨੂੰ ਇਹ ਫਿਕਰ ਹੋਣ ਲੱਗ ਗਈ ਕੀ ਉਸਨੇ ਪਿਛਲੇ 5 ਸਾਲਾਂ ਵਿੱਚ ਪਿੰਕੀ ਨੂੰ ਕਦੇ ਪੜਾਇਆ ਨਹੀਂ ਸੀ. ਸ਼ੁਰੂ ਤੋਂ ਹੀ ਉਸਦੇ ਲਈ ਇੱਕ ਟੀਚਰ ਰੱਖ ਲਿਆ ਸੀ. ਉਸਨੂੰ ਸਿਰਫ ਕਿੱਟੀ ਪਾਰਟੀਆਂ, ਘੁੰਮਣ ਫਿਰਨ, ਬਉਟੀ ਪਾਰਲਰ, ਟੈਲੀਵੀਜਨ ਅਤੇ ਆਪਣੇ ਦੋ ਕੁੱਤਿਆਂ ਦੀ ਦੇਖਭਾਲ ਤੋਂ ਹੀ ਫੁਰਸਤ ਨਹੀਂ ਮਿਲਦੀ ਸੀ।
ਹੁਣ ਨਵਨੀਤ ਨੂੰ ਪਿੰਕੀ ਦਾ ਹੋਮਵਰਕ ਕਰਨ ਲਈ ਖੁਦ ਬੈਠਣਾ ਪਿਆ। ਨਵਨੀਤ ਇੱਕ ਸਬਜੇਕਟ ਦਾ ਅੱਧਾ ਹੋਮਵਰਕ ਕਰਾਉਣ ਤੋਂ ਬਾਅਦ ਹੀ ਬੋਰ ਹੋ ਗਈ ਤੇ ਬੋਲੀ, “ਹਏ ਰੱਬਾ, ਕਿੰਨੀ ਸਰਦਰਦੀ ਆ ਬੱਚਿਆਂ ਨੂੰ ਪੜਾਉਣਾ, ਮੇਰੇ ਤੋ ਨਹੀਂ ਹੋਣਾ ਇਹ ਸਭ”। ਉਹ ਉੱਠ ਕੇ ਕੁੱਤਿਆਂ ਨੂੰ ਰੋਟੀ ਖੁਆਉਣ ਚਲੀ ਗਈ। ਕੁੱਤਿਆਂ ਨੂੰ ਰੋਟੀ ਖਵਾ ਉਹ ਪਿੰਕੀ ਕੋਲ ਆਈ, “ਚਲੋ ਪਿੰਕੀ ਤੂੰ ਵੀ ਰੋਟੀ ਖਾ ਲੈ ਮੈਂ ਪਾਰਟੀ ਵਿਚ ਬਹੁਤ ਜ਼ਿਆਦਾ ਖਾ ਲਿਆ ਸੀ ਮੈਨੂੰ ਹੁਣ ਭੁੱਖ ਨਹੀਂ ਹੈ।”
ਪਿੰਕੀ ਨੇ ਆਪਣੀ ਮਾਂ ਵੱਲ ਨਾਰਾਜ਼ਗੀ ਨਾਲ ਝਾਕਿਆ ਤੇ ਮਨ ਹੀ ਮਨ ਚ ਬੋਲਿਆ, “ਨਾ...
ਤਾਂ ਮੰਮੀ ਨੇ ਮੇਨੂੰ ਪੁਰਾ ਹੋਮਵਰਕ ਕਰਵਾਇਆ ਅਤੇ ਨਾ ਹੀ ਮੇਰੀ ਪਸੰਦ ਦਾ ਖਾਣਾ ਬਣਾਇਆ.”
ਪਿੰਕੀ ਦਾ ਨੰਨਾ ਜਿਹਾ ਮਨ ਗੁੱਸੇ ਨਾਲ ਭਰ ਗਿਆ, “ਮੈ ਨਹੀਂ ਖਾਣੀ ਇਹ ਸੜੀ ਖਿਚੜੀ?.”
ਨਵਨੀਤ ਵੀ ਗੁੱਸੇ ਨਾਲ ਭੜਕ ਗਈ। “ਨਹੀਂ ਖਾਣੀ ਹੈ ਤਾ ਨਾ ਖਾ ਤੇਰੇ ਨਾਲੋਂ ਤਾ ਕੁੱਤੇ ਚੰਗੇ ਨੇ, ਜੋ ਵੀ ਬਣਿਆ ਚੁੱਪ-ਚਾਪ ਖਾ ਲੈਂਦੇ ਨੇ.”
ਨਵਨੀਤ ਦੀਆ ਝਿੜਕਾ ਸੁਣਨ ਤੋਂ ਬਾਅਦ ਰਾਣੀ ਪਿੰਕੀ ਦਾ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਈ। ਉਸ ਰਾਤ ਪਿੰਕੀ ਨੇ ਕੁੱਝ ਨਹੀਂ ਖਾਧਾ ਅਤੇ ਅੰਦਰ ਹੀ ਅੰਦਰ ਹੋਕੇ ਲੇਕੇ ਰੋਂਦੀ ਰਹੀ ਸੀ ਉਪਰੋਂ ਉਸਦਾ ਹੋਮਵਰਕ ਵੀ ਪੂਰਾ ਨਹੀਂ ਹੋਇਆ ਸੀ ਤੇ ਉੱਤੋ ਮਾਂ ਦੀਆ ਝਿੜਕਾਂ ਨਾਲ ਉਸਦੇ ਦਿਮਾਗ ਵਿਚ ਸਟਰੈੱਸ ਅਤੇ ਡਰ ਪੈਦਾ ਹੋਣ ਕਾਰਨ ਸਵੇਰੇ ਹਿੰਦੇ-ਹੁੰਦੇ ਉਸਨੂੰ ਬਹੁਤ ਤੇਜ ਬੁਖਾਰ ਹੋ ਗਿਆ।
ਅਚਾਨਕ ਨਵਨੀਤ ਨੂੰ ਵੀ ਤਰਕੀਬ ਸੁਝੀ, ਕਿਉਂ ਨਾ ਪਿੰਕੀ ਦਾ ਦੋ ਤਿੰਨ ਦਿਨ ਦਾ ਛੁੱਟੀ ਦਾ ਮੈਡੀਕਲ ਬਣਾ ਲਿਆ ਜਾਵੇ ਤਾ ਜੋ ਹੋਮਵਰਕ ਦੀ ਸਰਦਰਦੀ ਵੀ ਖਤਮ ਹੋ ਜਾਵੇਗੀ. ਉਸਨੇ ਤੁਰੰਤ ਡਾਕਟਰ ਨੂੰ ਬੁਲਾਇਆ।
ਡਾਕਟਰ ਘਰ ਆਕੇ ਪਿੰਕੀ ਦੀ ਜਾਂਚ ਕਰ ਅਤੇ ਦਵਾਈ ਦੇ ਗਿਆ ਅਤੇ ਤਿੰਨ ਦਿਨਾਂ ਦੀ ਰੈਸਟ ਦਾ ਸਰਟੀਫਿਕੇਟ ਵੀ।
ਰਾਤ ਨੂੰ ਸੌਣ ਲੱਗੇ ਪਿੰਕੀ ਨੇ ਆਪਣੀ ਮਾਂ ਨੂੰ ਕਿਹਾ, “ਮੰਮਾ, ਅੱਜ ਮੈਂ ਤੁਹਾਡੇ ਨਾਲ ਸੌਂ ਜਾਵਾਂ, ਮੈਨੂੰ ਨੀਂਦ ਨਹੀਂ ਆ ਰਹੀ ਹੈ”।
“ਨਹੀਂ ਬੇਬੀ, ਅੱਜ ਮੇ ਬਹੁਤ ਥੱਕੀ ਹੋਈ ਹਾਂ। ਤੁਸੀਂ ਰਾਣੀ ਆਂਟੀ ਨਾਲ ਸੋ ਜਾਓ,” ਨਵਨੀਤ ਇਹ ਕਹਿ ਕੇ ਆਪਣੇ ਕਮਰੇ ਵੱਲ ਚਲੀ ਗਈ।
ਪਿੰਕੀ ਨੇ ਹੰਝੂ ਭਰੀਆਂ ਅੱਖਾਂ ਨਾਲ ਰਾਣੀ ਵੱਲ ਵੇਖਿਆ। “ਮੰਮਾ ਮੈਨੂੰ ਪਿਆਰ ਨਹੀਂ ਕਰਦੇ”।
ਰਾਣੀ ਨੰਨੀ ਬੱਚੀ ਦਾ ਦਰਦ ਮਹਿਸੂਸ ਕਰ ਰਹੀ ਸੀ. ਉਸਨੇ ਆਪਣਾ ਹੱਥ ਪਿੰਕੀ ਦੇ ਸਿਰ ਤੇ ਫੇਰਦੇ ਹੋਏ ਕਿਹਾ। “ਨਾ ਪੁੱਤ, ਐਵੇ ਨਹੀਂ ਕਹਿਦਾ ਆਜੋ ਮੇ ਤੁਹਾਂਨੂੰ ਸਵਾ ਦੇਂਦੀ ਹਾਂ.”
ਰਾਤ ਨੂੰ ਪਿੰਕੀ ਨੂੰ ਪਿਆਸ ਮਹਿਸੂਸ ਹੋਈ. ਰਾਣੀ ਸੁੱਤੀ ਪਈ ਸੀ। ਪਿੰਕੀ ਉੱਠਕੇ ਨਵਨੀਤ ਦੇ ਕਮਰੇ ਵਿੱਚ ਚਲੀ ਗਈ, “ਮੰਮਾ, ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਦੇਵੋ.”
ਨਵਨੀਤ ਨੇ ਲਈਟ ਜਲਾਈ ਤਾ ਪਿੰਕੀ ਦੀ ਨਜ਼ਰ ਗਿੰਨੀ ਅਤੇ ਟੋਨੀ ਤੇ ਪਈ ਜੋ ਨਵਨੀਤ ਦੇ ਬੈਡ ਉਪਰ ਉਸ ਨਾਲ ਸੋ ਰਹੇ ਸੀ. ਉਹ ਪਾਣੀ ਪੀ ਕੇ ਵਾਪਸ ਆਪਣੇ ਕਮਰੇ ਵਿਚ ਆ ਗਈ। ਉਸ ਦਾ ਮਨ ਗੁੱਸੇ ਅਤੇ ਕ੍ਰੋਧ ਨਾਲ ਕੰਬ ਰਿਹਾ ਸੀ “ਮੰਮਾ ਨੇ ਮੈਨੂੰ ਆਪਣੇ ਨਾਲ ਸੌਣ ਨਹੀਂ ਦਿੱਤਾ ਪਰ ਕੁੱਤਿਆਂ ਨੂੰ ਆਪਣੇ ਨਾਲ ਸੁਲਾਇਆ ਹੈ, ਮੰਮੀ ਮੇਰੇ ਨਾਲੋਂ ਕਿਤੇ ਜ਼ਿਆਦਾ ਪਿਆਰ ਕੁੱਤਿਆਂ ਨੂੰ ਕਰਦੇ ਹਨ, ਮੈਨੂੰ ਮੰਮਾ ਪਿਆਰ ਨਹੀਂ ਕਰਦੇ,” ਭਿੱਜਿਆ ਅੱਖਾਂ ਨਾਲ ਮਾਸੂਮ ਪਿੰਕੀ ਆਪਣੇ ਕਮਰੇ ਵਿੱਚ ਚਲੀ ਗਈ…..। ਬਾਕੀ ਅਗਲੇ ਅਤੇ ਆਖਰੀ ਭਾਗ ਚ… ✍️ਬਲਦੀਪ ਸਿੰਘ ਖੱਖ