More Punjabi Kahaniya  Posts
ਗੂੰਗਾ ਸ਼ਾਇਰ


(ਗੂੰਗਾ ਸ਼ਾਇਰ )

ਸੋਮਵਾਰ ਦਾ ਦਿਨ ਅੱਜ ਮੋਸਮ ਵੀ ਬਹੁਤ ਸੋਹਣਾ ਹੋਇਆ ਹੈ। “ਮੰਦਿਰ ਹੋਕੇ ਆਉਦੀ ਹਾਂ… ”
“ਕਿੰਨੇ ਦਿਨ ਹੋਗੇ ਗਈ ਹੀ ਨਹੀਂ…. । ਮੈਂ ਮਨ ਵਿਚ ਸੋਚਦੀ ਗੱਲਾਂ ਕਰਦੀ ਪਈ ਸੀ। ਏਨੇੰ ਨੂੰ ਮੰਮਾ ਦੀ ਆਵਾਜ਼ ਕੰਨਾਂ ਵਿਚ ਆ ਪਈ।

ਮੰਮਾ – ” ਪਾਇਲ ਪੁੱਤ ਉੱਠ ਗਈ…..। ”

ਪਾਇਲ – ਜੀ ਮੰਮਾ ।”

ਮੰਮਾ – ਚੱਲ ਫਿਰ ਫਰੈਸ਼ ਹੌਜਾ, ਮੈਂ ਬ੍ਰੇਕ ਫਾਸਟ ਰੈਡੀ ਕਰਦੀ ਆਂ।

ਪਾਇਲ – ਓਕੇ ਮੰਮਾ।

ਮੈਂ ਮਿੰਟਾ ਸਕਿੰਟਾਂ ਵਿਚ ਤਿਆਰ ਹੋ ਗਈ । ਮੰਨ ਵਿੱਚ ਸੋਚਣ ਲੱਗੀ ।  ਪਹਿਲਾਂ ਮੰਦਿਰ ਹੋਕੇ ਆਵਾਂ, ਫੇਰ ਦੇਖਦੀ ਹਾਂ ਬਾਕੀ ਦਾ ਕੰਮ…। ” ਅੱਜ ਤਾਂ ਬਾਰਿਸ਼ ਵੀ ਹੋਈ ਲੱਗਦੀ। ”
‘ਤੇ ਨਿੰਮੀ- ਨਿੰਮੀ ਭੂਰ ਵੀ ਪੈ ਰਹੀ ਹੈ ।

ਪਾਇਲ – ਮੰਮਾ ਮੈਂ ਮੰਦਿਰ ਹੋ ਆਵਾਂ ।”

ਮੰਮਾ- ਚੰਗਾ ਪੁੱਤ ਜਲਦੀ ਆਜੀਂ।”

ਪਾਇਲ – ਠੀਕ ਹੈ ਮੰਮਾ।”

ਆਪਣੀ ਸਕੂਟੀ ਸਟਾਰਟ ਕਰ ਹਵਾ ਨਾਲ ਗੱਲਾਂ ਕਰਦੀ। ਕੁਛ ਹੀ ਪਲਾਂ ਵਿਚ ਮੰਦਿਰ ਬਾਹਰ ਪਹੁੰਚ ਗਈ।
ਸਕੂਟੀ ਮੰਦਿਰ ਬਾਹਰ ਖੜੀ ਕਰ। ਮੈਂ ਮੰਦਿਰ  ਜਾ ਪਹੁੰਚੀ। ਮੰਦਿਰ ਦੇ ਅੰਦਰ  ਜਾਣ ਤੋਂ ਪਹਿਲਾਂ ਮੈਂ ਘੰਟੀ ਖੱੜਕਾਈ। ਫੇਰ ” ਸ਼ਿਵ ਜੀ ਦੇ ਸਾਹਮਣੇ ਜਾਕੇ।”
(ਪ੍ਰਾਥਨਾ ਕੀਤੀ) ਹੇ ਪ੍ਰਭੂ ਜ਼ਿੰਦਗੀ ਵਿਚ ਮੈਂਨੂੰ ਸਮਝਾਣ ਵਾਲਾ ਨਹੀਂ ਸਗੋਂ ਸਮਝਣ ਵਾਲਾ ਜਿਵਨ ਸਾਥੀ ਮਿਲੇ ਦਯਿਆ ਕਰੋ ਪ੍ਰਭੂ। ”

ਬਾਹਰ ਆਈ ਤਾਂ ਕੁਛ ਦੂਰ ਜਾਂਦੇ ਏਦਾਂ ਲੱਗਾ। ਜਿਵੇਂ ਕੋਈ ਮੈਂਨੂੰ ਦੇਖ ਰਿਹਾ ਹੋਏ।
ਪਿੱਛੇ ਦੇਖਿਆ ਤਾਂ ਕੋਈ ਨਹੀਂ ਸੀ । ਘਰ ਆਈ ਤਾਂ ਮੰਮਾ ਨੂੰ ਕਿਹਾ। ਭੁੱਖ ਬਹੁਤ ਲੱਗੀ ਹੈ। ਕੁਛ ਖਾਣ ਨੂੰ ਦੇਓ… ਹਾਂ।”
ਮੰਮਾ ਨੇ ਮੇਰੇ ਸਾਹਮਣੇ ਪਲੇਟ ਰੱਖੀ। ਮੈਂ ਕਿਹਾ – ਵਾਹ! ਅੱਜ ਮੇਰੀ ਪਸੰਦੀਦਾ ਖੀਰ ਬਣੀ ਹੈ, ਕਿਆ ਬਾਤ ਹੈ ਮੰਮਾ।”
ਖੀਰ ਖਾਣ ਤੋਂ ਬਾਅਦ….। ” ਚਲੋ ਚੰਗਾ ਮੰਮਾ ਮੈਂ ਕਾਲਜ਼ ਚਲਦੀ ਹਾਂ।”

ਮੰਮਾ – ਚੰਗਾ ਪੁੱਤ ਜਲਦੀ ਆਜਾਈਂ। ”

ਪਾਇਲ- ਠੀਕ ਹੈ ਮੰਮਾ।”

ਅੱਜ ਕਾਲਜ਼ ਵਿਚ ਵੀ ਬਹੁਤ ਮਨ ਲੱਗਾ। ਮੈਨੂੰ ਫਿਰ ਏਦਾਂ ਲੱਗਾ। ਕਿ ਮੈਂ ਹੁਣ ਰੋਜ਼ ਮੰਦਿਰ ਜਾਇਆ ਕਰਨਾ । ਦੇਖ ਮਨਾ ਕਿੰਨਾ ਚੰਗਾ ਲੱਗਦਾ ਹੈ।
ਮੈ ਤਾਂ ਖੁਸ਼ੀ ਨਾਲ ਕੀਤੇ ਪਾਗਲ ਹੀ ਨਾ ਹੋਜਾਵਾਂ । ਅੱਜ ਦੋਸਤਾਂ ਨਾਲ ਵੀ ਬਹੁਤ ਗੱਲਾਂ ਕੀਤੀਆਂ।

ਕਾਲਜ਼ ਤੋਂ ਵਾਪਿਸ ਘਰ ਆਈ…

ਮੰਮਾ – ਆ ਗਈ ਪੁੱਤ…. ।”

ਪਾਇਲ – ਜੀ ਮੰਮਾ  ਤੁਹਾਡੀ ਪਿਆਰੀ ਬੇਟੀ ਆ ਗਈ।”
ਮੰਮਾ ਅੱਜ ਮੈਂਨੂੰ ਸਾਰਾ ਦਿਨ ਬਹੁਤ ਚੰਗਾ ਲਗਾ।
ਦੇਖੋ ਏ ਸਾਰੀ ਸ਼ਿਵ….ਦੀ ਸ਼ਕਤੀ ਹੈ ਮੰਮਾ।  ਹੈਨਾ ਮੰਮਾ….।”

ਮੰਮਾ- ਹਾਂਜੀ ਪੁੱਤ… ।”ਚੱਲ ਹੁਣ ਰੋਟੀ ਖਾਈਏ ਨਹੀਂ ਤੇ ਠੰਡੀ ਹੋ ਜਾਣੀ।”

ਪਾਇਲ –  ਹਾਂਜੀ ਮੰਮਾ ਜਲਦੀ ਪਾਓ ਮੇਰੀ ਰੋਟੀ………।”

ਰੋਟੀ ਦੀ ਪਹਿਲੀ ਬੁਰਕੀ ਨਾਲ ਮੇਰੇ ਹੰਝੂ ਨਿਕਲ ਆਏ। ਮੰਮਾ ਪੁੱਛਣ ਲੱਗੇ ।
“ਕਿ ਹੋਇਆ ਪੁੱਤ…?”
” ਕੁਛ ਨਹੀਂ ਮੰਮਾ ਕਾਸ਼! ਅੱਜ ਪਾਪਾ ਵੀ ਆਪਣੇ ਨਾਲ ਹੁੰਦੇ ਤਾਂ ਕਿੰਨਾ ਚੰਗਾ ਹੋਣਾ ਸੀ।”

ਮੰਮਾ – ਚੱਲ ਕੋਈ ਨਾ ਪੁੱਤ ਜਿਵੇਂ ਈਸ਼ਵਰ ਨੂੰ ਚੰਗਾ ਲੱਗਦਾ ਓਵੇਂ ਸਾਨੂੰ ਸਿਰ ਮੱਥੇ ਮੰਨਣਾ ਪੈਂਦਾ ਪੁੱਤ ।” ਜਿਵੇਂ ਉਹਦੀ ਮਰਜ਼ੀ, ਹੋ ਸਕਦਾ ਤੇਰੇ ਪਿਉ ਦੀ ਓਥੇ ਜਿਆਦਾ ਲੋੜ ਹੋਣੀ ਆ।

ਏਨੀ ਗੱਲ ਆਖ ਮੰਮਾ ਨੇ ਮੈਂਨੂੰ ਆਪਣੇ ਗਲ ਨਾਲ ਲਾ ਲਿਆ ।
ਮੇਰੀ ਕਿਸਮਤ ‘ਚ ਸੁੱਖ ਸਕੂਨ ਸਭ ਸੀ।
ਪਰ ਜਦੋਂ “ਪਾਪਾ ਦੀ ਯਾਦ ਆਉਂਦੀ ” ਦਿਲ ਭੁੱਬਾਂ ਮਾਰ ਰੋਂਦਾ ।
ਹਾਏ! ਕੀ ਕਰੀਏ ਮੈਂ ਤੇ ਮੇਰੀ ਮਾਂ ਇਕੱਲੇ ਇਸ ਦੁਨੀਆ ਤੇ ਸ਼ਿਵ ਤੁਸੀ ਕੋਈ ਰਾਸਤਾ ਕੱਢੋ ।  ਕਿ ਮੈਂ ਦਿਨ ਰਾਤ ਖੁਸ਼ ਰਹਾਂ ਮੈਂਨੂੰ ਮੇਰੇ ਪਿਤਾ ਵਰਗਾ ਪਿਆਰ ਮਿਲੇ  । ਕਾਫੀ ਰਾਤ ਹੋਈ ਤਾਂ ਅੱਖਾਂ ਬੰਦ ਹੋਣ ਲੱਗੀਆਂ  ਮੈਂ ਆਪਣੇ ਰੂਮ ਵਿਚ ਆ  ਸੌਂ ਗਈ । ਜਿਵੇਂ ਮਾਂ ਲੋਰੀ ਗਾਕੇ ਸੁਲਾ ਰਹੀ ਹੋਏ। ਬਚਪਨ ਦੀਆਂ ਯਾਦਾਂ ਵਾਂਗ ਲੱਗਦੈ – ੨ ਨੀਂਦ ਆ ਗਈ

ਸਵੇਰੇ…

ਪਾਇਲ – ਚੱਲ ਨਹਾ, ਧੋ, ਕੇ, ਖਾਣਾ – ਵਾਨਾ ਖਾਕੇ ਤਿਆਰ ਹੋਕੇ “ਮੰਦਿਰ ਹੋ ਆਉਂਦੀ ਹਾਂ  ਮੰਮਾ…. । ”

ਮੰਮਾ – ਚੰਗਾ.. ਪੁੱਤ.. ਹੋ.. ਆ.. ਜਲਦੀ.. ਆ.. ਜੀ।

ਪਾਇਲ – ਚੰਗਾ.. ਮੰਮਾ ।”

ਅੱਜ ਮੈਂਨੂੰ ਮੰਦਿਰ ਤੋਂ ਬਾਹਰ ਆਉਂਦੇ ਫੇਰ ਓਵੇਂ ਲਗਾ ਜਿਵੇਂ ਕੋਈ ਮੈਂਨੂੰ ਦੇਖ ਰਿਹਾ ਹੋਏ।
ਪਰ ਜਦ ਪਿੱਛੇ ਮੁੜਕੇ ਦੇਖਿਆ ਤੇ ਕੋਈ ਨਹੀਂ ਸੀ। ਅਣਦੇਖਿਆ ਕਰਕੇ ਮੈਂ ਘਰ ਆ ਗਈ।

ਪਾਇਲ – ਅੱਜ ਮੰਮਾ ਕਲਾਜ਼ ਤੋ ਬਾਦ ਮੈਂ ਆਪਣੀ ਸਹੇਲੀ ਪੂਨਮ ਘਰ ਜਾਣਾ ਹੈ । ਉਹ ਠੀਕ ਨਹੀਂ ਹੈ। ਉਹਦਾ ਪਤਾ ਲੈ ਆਵਾਂਗੀ ।”

ਮੰਮਾ – ਚੰਗਾ ਪੁੱਤ ਸਮੇਂ ਨਾਲ ਆਜੀਂ। (ਮੰਮਾ ਨੇ ਮੇਰਾ ਮੱਥਾ ਚੁੰਮ ਕਿਹਾ)

ਅੱਜ ਮੈਂਨੂੰ ਏ ਅਹਿਸਾਸ ਹੋਇਆ। ਕਿ ਮੰਮਾ ਨੂੰ ਮੇਰਾ ਕਿੰਨਾ ਫਿਕਰ ਹੈ।
ਕਾਲਜ਼ ਖ਼ਤਮ ਹੋਣ ਤੋ ਬਾਅਦ ਪੂਨਮ ਦਾ ਪਤਾ ਲੈਕੇ ਮੈਂ ਘਰ ਆਈ। ਪਰ ਰਾਸਤੇ ਵਿਚ ਆਉੰਦੇ ਟਾਈਮ ਮੈਂਨੂੰ ਓਵੇਂ ਹੀ ਲੱਗਾ।
ਕਿ ਕੋਈ ਮੈਂਨੂੰ ਦੇਖ ਰਿਹਾ  ਹੋਏ । ਹੁਣ ਮੈਂਨੂੰ ਪੱਕਾ ਸ਼ੱਕ ਹੋ ਗਿਆ ਕਿ ਕੋਈ ਤਾਂ ਹੈ। ਜੋ ਮੇਰਾ ਪਿੱਛਾ ਕਰਦਾ ਹੈ ।  ਮੈਂ ਇਸਦਾ ਪਤਾ ਲਗਾਕੇ ਰਾਹਾਂਗੀ ।
ਅੱਜ ਮੈਂ ਵੀ ਪੂਰੀ ਤਿਆਰੀ ਵਿਚ ਸੀ। ਥੋੜੇ ਕੂ ਕਦਮ ਚਲਕੇ ਮੈ ਇਕ ਦਮ ਪਿੱਛੇ ਮੁੜਕੇ ਦੇਖਿਆ । 
ਆਖਿਰਕਾਰ ਕੌਣ?… ਹੈ ਜੋ ਮੇਰਾ ਪਿੱਛਾ ਕਰਦਾ ਹੈ ।
ਮੈਂ ਸ਼ਿਵ ਦੇ ਦਰਸ਼ਨ ਕਰਕੇ ਮੰਦਿਰ ਤੋਂ ਬਾਹਰ ਆਈ।
ਮੈਂਨੂੰ ਏਦਾਂ ਲੱਗਾ ਦੱਬੇ – ਦੱਬੇ ਪੈਰ ਕੋਈ ਮੇਰੇ ਪਿੱਛੇ ਆ ਰਿਹਾ ਹੋਏ।
ਮੈਂ ਪਿੱਛੇ ਮੁੜਕੇ ਦੇਖਿਆ ਕੋਈ ਨਹੀਂ ਸੀ । ਪਤਾ ਮੈਂਨੂੰ ਵੀ ਸੀ।
ਕੋਈ ਤਾਂ ਹੈ, ਜੋ ਹੋਵੇਗਾ ਮੇਰੇ ਪਿੱਛੇ ।
ਥੋੜਾ ਹੋਰ ਚੱਲੀ ਫੇਰ ਪੈਰਾਂ ਦੀ ਆਵਾਜ਼ ਆਈ।
ਇਸ ਵਾਰ ਮੌਕਾ ਨਾ ਛੱਡਿਆ। ਆਖਿਰ ਕਾਰ ਮਿਲ ਹੀ ਗਿਆ ਜਿਸਦੀ ਮੈਨੂੰ  ਤਲਾਸ਼ ਸੀ ।

ਪਾਇਲ – ਕੌਣ… ਹੈ … ਤੂੰ …? ਜੋ ਰੋਜ਼ ਮੇਰਾ ਪਿੱਛਾ ਕਰਦਾ ਹੈਂ ।” ( ਘੂਰੀ ਵੱਟਕੇ ਗੁੱਸੇ ਨਾਲ ਪੁੱਛਿਆ)

ਡਰਿਆ ਤੇ ਸਹਿਮਿਆ ਹੋਇਆ ਇਕ ਭੋਲਾ ਜਿਹਾ ਚਿਹਰਾ ਜੋ ਇਸ ਵਖਤ ਮੇਰੀਆਂ ਅੱਖਾਂ ਦੇ ਸਾਹਮਣੇ ਸੀ।
ਮੈਂ ਇਕ ਵਾਰ ਫਿਰ ਦੁਹਰਾਇਆ…. ਕੌਣ ਹੈ ਤੂੰ ?
ਤੇ ਏਦਾਂ ਰੋਜ਼ ਮੇਰਾ ਪਿੱਛਾ ਕਿਉਂ ਕਰਦਾ ਹੈਂ ।
ਫਿਰ  ਮੈਂ  ਥੋੜ੍ਹਾ ਸ਼ਾਂਤ ਹੋਕੇ ਪਿਆਰ ਨਾਲ ਕਿਹਾ ।
ਅੱਛਾ ….. ਬੋਲ ਵੀ ਹੁਣ…… ।
ਉਸਨੇ ਸਿਰ ਹਿਲਾਇਆ ਇਸ਼ਾਰੇ ਵਿਚ ਕਿਹਾ । ਮੈ ਬੋਲ ਨਹੀਂ ਸਕਦਾ ।  ਇਕ ਕਾਗਜ਼ ਦੇ ਮੈਂਨੂੰ ਓਥੋਂ ਚਲਾ ਗਿਆ।
ਜਿਸ ਵਿਚ ਲਿਖਿਆ ਸੀ।
“ਮੈ ਤੁਹਾਨੂੰ ਰੋਜ਼ ਕਾਲਜ਼ ਤੋ ਆਉੰਦੇ ਟਾਇਮ ਦੇਖ ਦਾ ਹੁੰਦਾ ਸੀ।
ਤੁਸੀਂ ਮੈਂਨੂੰ ਬਹੁਤ ਪਿਆਰੇ ਲੱਗਦੇ ਹੋ ।  ਫੇਰ ਜਿੱਥੋਂ ਤੁਸੀਂ ਰੋਜ਼ ਕੌਫੀ ਪੀਂਦੇ ਹੋ  ਮੈਂ ਓਥੇ ਵੀ ਕਈ ਵਾਰ ਤੁਹਾਡੇ ਪਿੱਛੇ ਜਾਂਦਾ ਰਿਹਾ ।  ਮੈਂ ਕਦੀ ਕੌਫੀ ਕਦੀ  ਨਹੀਂ ਪੀਤੀ। ਰੱਬ ਜਾਣੇ ਕਿ ਬਲਾ ਹੈ।
(ਮੈਂ ਅਮ੍ਰਿਤਸਰ ਤੋ ਹਾਂ) ਏਥੇ ਲੁਧਿਆਣੇ ਵਿਚ  ਮੈਂ ਆਪਣੇ ਮਾਮਾ ਜੀ ਕੋਲ  ਆਇਆ ਹਾਂ। ਉਹ ਬਿਜਲੀ ਬੋਰਡ ਵਿਚ ਜੇ: ਈ: ਨੇ(ਜ਼ਿਲਾਂ ਇੰਚਾਰਜ ਬਿਜਲੀ ਬੋਰਡ) ਕਿਰਪਾ ਕਰਕੇ ਬੇਨਤੀ ਹੈ…. ਉਹਨਾਂ ਨੂੰ ਨਾ ਦੱਸ ਦੇਣਾ ਨਹੀਂ ਤੇ ਮੈਂਨੂੰ ਗੁੱਸੇ ਹੋਣਗੇ।
ਨਾਲੇ ਹਾਂ ਮੈਂਨੂੰ ਗਲਤ ਨਾ ਸਮਝਣਾ ।  ਮੈਂ ਮਨ ਦਾ ਹਾਂ ।  ਕਿਸੇ ਦਾ ਪਿੱਛਾ ਕਰਨਾ ਗਲਤ ਹੈ । ਪਰ ਕਿ ਕਰਦਾ ਤੁਸੀ ਹੋ ਹੀ ਏਦਾਂ ਦੇ ਕਿ ਮੇਰੇ ਪੈਰ ਆਪ ਹੀ ਤੁਹਾਡੇ ਵੱਲ ਹੋ ਤੁਰੇ ।
ਦਰਅਸਲ ਮੈਂਨੂੰ ਲਿਖਣ ਦਾ ਸ਼ੌਂਕ ਹੈ । ਮੈ ਆਪਣੀ ਇਕ ਕਿਤਾਬ ਲਿਖਣ ਲਈ ਮਾਮਾ ਜੀ ਕੋਲੇ ਆਇਆ ਸੀ। ਮੈਂਨੂੰ ਪਤਾ ਸੀ ਇਕ ਨਾ ਇਕ ਦਿਨ ਤੁਹਾਨੂੰ ਮੇਰਾ ਪਤਾ ਚੱਲ ਹੀ ਜਾਣਾ ਹੈ । ਇਸ ਲਈ ਮੈਂ ਇਸ ਕਾਗਜ਼ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਮੰਦਿਰ ਵੀ ਤੁਹਾਨੂੰ ਦੇਖਣ ਦਾ ਕਰਕੇ ਆਉਂਦਾ ਹਾਂ। ਪਰ ਫੇਰ ਵੀ ਆਪ ਜੀ ਮੈਂਨੂੰ ਮਾਫ਼ ਕਰਨਾ ਮੈਂ ਬੋਲ ਨਹੀਂ ਸਕਦਾ ।”

ਮੈਂ ਆਹ ਕਵਿਤਾ ਤੁਹਾਨੂੰ ਜਦੋ ਪਹਿਲੀ ਵਾਰ ਦੇਖਿਆ ਸੀ।
ਉਦੋਂ ਲਿਖੀ:-

ਦੇਖ ਹੁਸਨ ਤੇਰਾ ਮੈਂ ਕੁਝ ਲਿਖਣਾ ਚਾਹਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਹਰ ਰਾਸਤੇ ਚ ਚਲਦਾ ਤੇਰੇ ਪਿੱਛੇ ਆਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਮੰਦਰ- ਮਸੀਤਾਂ ਚ ਨੱਕ ਰਗੜ-ਰਗੜ ਤੈਂਨੂੰ ਪਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਸਮੁੰਦਰ ਤੋ ਡੂੰਗਾ ਪਿਆਰ ਮੇਰੇ ਅੰਦਰ ਮੈਂ ਕੱਢ ਦਿਖਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਜ਼ੁਲਫਾਂ ਤੇਰੀਆਂ ਨੂੰ ਨਜ਼ਰਾਂ ਨਾਲ ਸਹਿਲਾਵਾਂ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਸੱਚੀ ਸ਼ਿਵ ਦਾ ਪਿਆਰ ਹਾਂ ਏ ਹੱਕ ਜਤਾਂਵਾ,
ਕਾਸ਼! ਮੈਂ ਬੋਲਦਾ ਹੁੰਦਾ ਏ ਬੋਲ ਪਾਵਾਂ।

ਆਪ ਜੀ ਦਾ ਕਦਰਦਾਨ
___ਪ੍ਰਿੰਸ

“ਮੈ ਉਸਦੀ ਕਵਿਤਾ ਪੜਕੇ ਸੋਚਾਂ ਵਿਚ ਪੈ ਗਈ । ਤੇ ਘਰ ਆਕੇ ਮੰਨ ਹੀ ਮੰਨ ਵਿਚ ਬੋਲਣ ਲੱਗੀ ।  ਇਸ ਕਾਗਜ਼ ਵਿਚ ਤੇ ਏਸ ਮੁੰਡੇ ਨੇ ਬੜੇ ਮਹਿੰਗੇ ਬੋਲ ਲਿਖੇ ਹੈ ।
ਚੱਲ ਛੱਡ ਬਿਚਾਰਾ ਕਾਸ਼! ਬੋਲ ਸਕਦਾ । ਕਿੰਨਾ ਸੋਹਣਾ ਲਿਖਦਾ ਹੈ। ਪਹਿਲਾਂ ਏ ਕਾਗਜ਼ ਨੂੰ ਕਿਸੇ ਪਾਸੇ ਲਾਵਾਂ ਨਹੀਂ ਤਾਂ ਖਾਮ – ਖਾਂ ਮੰਮਾ ਪਤਾ ਨਹੀਂ ਕੀ ਸੋਚ ਲੈਣਗੇ ।
“ਹਾਂ ਏਂਨੂੰ ਮੈਂ ਆਪਣੀ ਅਲਮਾਰੀ ਵਿਚ ਰੱਖ ਦੇਂਦੀ ਹਾਂ ।”
ਐੰਵੇ ਸੁੱਟਣਾ  ਵੀ ਕਿਉੰ ਹੈ । ਕਿਸੇ ਦੇ ਜਜ਼ਬਾਤ ਪੈਰਾਂ ਵਿਚ ਰੁਲਣ… ਮੈਂ ਏਦਾਂ ਵੀ ਨਹੀਂ ਕਰ ਸਕਦੀ।
‘ਮੈ ਉਹ ਕਾਗਜ਼ ਨੂੰ ਸੰਮਭਾਲ ਕੇ ਫਿਰ ਮੰਮਾ ਨੂੰ ਆਵਾਜ਼ ਲਾਈ ।

ਪਾਇਲ… ਮੰਮਾ ਰੋਟੀ ਬਣ ਗਈ ।”

ਮੰਮਾ… ਹਾਂ ਪੁੱਤ ਆਜੋ ਨੀਚੇ ਖਾਲੋ ।”

ਪਾਇਲ – ਖਾਣਾ ਬੜਾ  ਹੀ ਸਵਾਦ  ਸੀ ਮੰਮਾ… ਸੱਚੀ ਬਹੁਤ ਮਜ਼ਾ ਆਇਆ। ਮੰਮਾ ਤੁਸੀਂ ਆਪਣੀ ਤੇ ਪਾਪਾ ਦੀ ਕੋਈ ਗੱਲ ਦੱਸੋ ਤੁਸੀਂ ਇਕ ਦੂਸਰੇ ਨੂੰ ਪਹਿਲੀ ਵਾਰ ਕਿੱਥੇ ਤੇ ਕਿਵੇਂ ਦੇਖਿਆ ( ਮਿਲੇ) ਸੀ।”

ਮੰਮਾ – ਪੁੱਤ ਮੈਂ ਤੇ ਤੇਰੇ ਪਾਪਾ ਨੂੰ ਫੋਟੋ  ਵਿਚ ਦੇਖਿਆ ਸੀ ਪਹਿਲੀ ਵਾਰ । ਫੇਰ ਜਦੋ ਸਾਡਾ ਰੌਕਾ ਹੋਇਆ ਤਾਂ ਓਦੋੰ…. ।”

ਪਾਇਲ –  ਫਿਰ ਮੰਮਾ …. ।”

ਮੰਮਾ – ਲੈ ਫਿਰ ਕੀ ।  ਫਿਰ ਤੂੰ ਹੋਗੀ… ਹਾ.. ਹਾ.. ਹਾ..।”

ਮੰਮਾ ਦਾ ਜਵਾਬ ਸੁਣ… ਮੈਂ ਤੇ ਮੰਮਾ ਦੋਨੋਂ ਹੱਸਣ ਲੱਗ ਪਏ।

ਪਾਇਲ – ਓਕੇ .. ਮੰਮਾ “ਗੁੱਡ ਨਾਇਟ” ਸਵੇਰੇ ਗੱਲ ਕਰਦੇ ਆਂ।

ਮੰਮਾ –  ਓਕੇ ਪਾਇਲ ਗੁੱਡ ਨਾਇਟ ਬੇਟਾ। ”

ਅਗਲੇ ਦਿਨ….

“ਹੇ ਪ੍ਰਭੂ ।” ਅੱਜ ਤੇ ਜਲਦੀ ਅੱਖ ਖੁੱਲ੍ਹ ਗਈ।
ਮੰਮਾ ਹਲੇ ਤੱਕ ਸੁੱਤੇ ਨੇ ਚਲੋ ਅੱਜ ਮੈਂ ਹੀ ਬਰੇਕ ਫਾਸਟ ਤਿਆਰ ਕਰਦੀ ਹਾਂ।
ਕਿ ਬਣਾਵਾ? ਕੁਛ ਸਮਝ ਨਹੀਂ ਆ ਰਿਹਾ।
ਹਾਂ! ਪੋਹੇ ਬਣਾ ਲੈਂਦੀ ਆ ਮੰਮਾ ਨੂੰ ਵੀ ਬਹੁਤ ਪਸੰਦ ਹੈ।

ਪਾਇਲ – ਮੰਮਾ ਉਠਜੋ 7 ਵੱਜ ਚੁੱਕੇ ਨੇ ਹੋਰ ਕਿੰਨੀ ਕੁ ਦੇਰ ਸੋਣਾਂ ਤੁਸੀਂ ਆਜੋ ਬਰੇਕ ਫਾਸਟ ਤਿਆਰ ਹੈ।

ਮੰਮਾ – ਵਾਅ! ਜੀ ਅੱਜ ਮੇਰੀ  ਬੇਟੀ ਨੇ ਆਪ ਬਣਿਆ ਬਹੁਤ ਚੰਗਾ ਪੁੱਤ ਏਦਾਂ ਤੂੰ ਆਪਣੇ ਸੋਹਰੇ ਘਰ ਸੇਵਾ ਕਰਨੀ।

ਪਾਇਲ – ਠੀਕ ਹੈ ਮੰਮਾ…. ਪਰ ਮੈਂ ਤੁਹਾਨੂੰ ਛੱਡ ਕੀਤੇ ਨਹੀਂ ਜਾਣਾ।

ਮੰਮਾ – ਲੈ ਦੱਸ ਧੀਆਂ ਤਾਂ ਪਰਾਇਆ ਧੰਨ ਹੁੰਦਾ ਪੁੱਤ ਇਕ ਨਾ ਇਕ ਦਿਨ ਉਹਨਾਂ ਜਾਣਾ ਤਾਂ ਹੁੰਦਾ ਹੀ ਹੈ ” । ( ਸਿਰ ਤੇ ਹੱਥ ਰੱਖ ਬੋਲੇ)

ਪਾਇਲ – ਨਹੀਂ ਮਾਂ ਮੈਂ ਆਪਣੀ ਪਿਆਰੀ ਮੰਮਾ ਨੂੰ ਛੱਡਕੇ ਕੀਤੇ ਨਹੀਂ ਜਾਣਾ,  ਘੁੱਟਕੇ ਜੱਫੀ ਪਾਓ ਮੰਮਾ…।”

ਮੰਮਾ – ਲੈ ਹੈ ਕਮਲੀ ਹੁਣ ਛੱਡ ਵੀ ਦੇਹ, ਤੂੰ ਤਿਆਰ ਹੌਜਾ ਮੰਦਿਰ ਹੋਕੇ ਕਾਲਜ਼ ਵੀ ਜਾਣਾ ਹੈ ਫਿਰ।

ਪਾਇਲ – ਓਕੇ ਮੰਮਾ…. ।”

” ਅੱਜ ਮੰਦਿਰ ਬਹੁਤ ਸੱਝਿਆ ਹੋਇਆ ਸੀ। ”
ਅੱਜ ਸ਼ਿਵਰਾਤਰੀ ਹੈ। ਮੈਂ ਰੋਜ਼ ਦੀ ਤਰਾਂ ਸ਼ਿਵ ਜੀ ਦੇ ਦਰਸ਼ਨ ਕਰਕੇ ਆ ਰਹੀ ਸੀ । ਪਰ ਅੱਜ ਕਿਸੇ ਦਾ ਪਿੱਛਾ ਕਰਨ ਦਾ ਕੋਈ ਅਹਿਸਾਸ ਨਾ ਹੋਇਆ।
“ਮੈਂ ਘਰ ਵੀ ਆ ਗਈ ।”
ਲੱਗਦਾ ਉਹ ਮੁੰਡਾ ਡਰ ਗਇਆ ਹੋਣਾ ਪਰ ਉਹਨੇ ਤਾਂ ਏਦਾਂ ਦਾ ਕੁਛ ਨਹੀਂ ਕੀਤਾ ਸੀ । ਜਿਸਦੇ ਵਿਚ ਡਰਣ ਵਾਲੀ ਕੋਈ ਗੱਲ ਵੀ ਹੋਏ।
ਚੱਲ ਮਨਾ ਆਪਾਂ ਨੂੰ ਕੀ, ਵੈਸੇ ਕਿਸੇ ਕੁੜੀ ਦਾ ਪਿੱਛਾ ਕਰਨਾ ਕੋਈ ਚੰਗੀ ਗੱਲ ਵੀ ਨਹੀਂ ਹੈ। ਪਰ ਫੇਰ ਵੀ ਮੁੰਡਾ ਦੇਖਣ ਨੂੰ ਚੰਗਾ ਸੀ। ਲੱਗਦਾ ਦੁਬਾਰਾ ਉਹਨੇ ਏਦਾਂ ਕਰਨਾ ਗਲਤ ਸਮਝ ਲਿਆ ਹੋਏ ਚੱਲ ਚੰਗਾ ਹੀ ਹੈ।
ਹਾਏ! ਮੈਂ ਗੁੱਸੇ ਨਾਲ ਬੋਲੀ “ਹੇ ਪ੍ਰਭੂ”   ਏ ਮੈਂ ਕਿਉ… ?
ਏਦਾਂ ਬੋਲੀ… ਲੱਗਦਾ ਬਿਚਾਰਾ ਗੁੱਸਾ ਕਰ ਗਇਆ ਹੋਣਾ… ਚੱਲ ਕੀਤੇ ਮਿਲਿਆ  ‘ਤੇ ਸੌਰੀ ਬੋਲ ਦਵਾਂਗੀ।
ਪਰ ਕਿੰਨੀ ਕਸ਼ੀਸ਼ ਸੀ। ਉਸਦੀਆਂ ਅੱਖਾਂ ਵਿਚ ਕਿੰਨਾ ਮਾਸੂਮ ਜਿਆ ਸੀ। ਉਸਦੀ ਪੱਗ ਦਾ ਰੰਗ ਵੀ ਕਿੰਨਾ ਪਿਆਰਾ ਸੀ। ਆਪਣੀ ਕਵਿਤਾ ਵਿਚ ਵੀ ਉਸਨੇ ਬੋਲਣ ਦਾ ਤਰਲਾ ਕੀਤਾ ਸੀ।  ਕਾਸ਼! ਸ਼ਿਵ ਮੇਰੇ ਉਹ ਸੱਚੀ ਬੋਲਦਾ ਹੁੰਦਾ।
ਜੁਬਾਨ ਬੰਦ ਨਾਲ ਹੀ,  ‘ਤੇ ਖੁੱਲ੍ਹਿਆ ਅੱਖਾਂ ਨਾਲ ਹੀ। ਕਿੰਨੀਆਂ ਗੱਲਾਂ ਕਰ ਗਇਆ।
ਕਾਗਜ਼ ਤੇ ਲਿਖੇ  ਕੁਛ ਬੋਲ ਹੀ ਸੀ। ਪਰ ਉਸਦੇ ਚਿਹਰੇ  ਤੋਂ ਏਦਾਂ ਲੱਗਦਾ ਸੀ। ਜਿਵੇਂ ਉਹ ਮੈਂਨੂੰ ਬਹੁਤ ਕੁਛ ਕਹਿਣਾ ਚਾਹੁੰਦਾ ਸੀ।
ਪਤਾ ਨਹੀਂ ਮੈਂ ਉਸ ਬਾਰੇ ਕਿਉ… ?
“ਸੋਚ ਰਹੀ ਹਾਂ ।”
ਓ, ਮਾਈ, ਗਾਡ … ਤੇਰੀ ਕਿੰਨਾ ਟਾਈਮ ਹੋ ਗਿਆ ਕਾਲਜ਼ ਵੀ ਜਾਣਾ ।
“ਮੰਮਾ… ਮੈ ਕਾਲਜ਼ ਚੱਲੀ… ।”

ਮੰਮਾ- ” ਚੰਗਾ ਪੁੱਤ ਸਮੇਂ ਨਾਲ ਆਜਈਂ।”

ਪਾਇਲ – ਓਕੇ ਮੰਮਾ…. “ਓ, ਮਾਈ, ਗਾਡ…. ।”

ਮੰਮਾ – ਕਿ ਹੋਇਆ ਪੁੱਤ….? ”

ਪਾਇਲ – ਸਕੂਟੀ ਪੈਂਚਰ ਆ….ਮੰਮਾ ।” ਹੁਣ ਕਿ ਕਰਾਂ ਮੈਂਨੂੰ ਆਟੋ ਤੋਂ ਜਾਣਾ ਪੈਣਾਂ……. ।”

ਮੰਮਾ – ਚੱਲ ਕੋਈ ਨਾ ਪੁੱਤ ਹੁਣ ਜਾਣਾ  ‘ਤੇ ਹੋਇਆ ਨਾ ।

ਪਾਇਲ – ਹਮ….. ਓਕੇ ਬਾਏ ਮੰਮਾ ।

ਅੱਜ ਸ਼ਹਿਰ ਕਿੰਨਾ ਭਰਿਆ ਹੋਇਆ ਹੈ। ਹਾਂ ਸੱਚ ਸ਼ਿਵਰਾਤਰੀ ਦੇ ਕਰਕੇ।
ਹਾ.. ਹਾ.. ਹਾ…. ਕਿਵੇਂ ਕਮਲੇ ਹੋਏ ਫਿਰਦੇ ਲੋਕ ਨੱਚਦੇ ਪਏ ਨੇ,  ਕਿੰਨਾ ਵਧੀਆ ਲੱਗ ਰਿਹਾ ਹੈ।
” ਓ ਭਾਈ ਆਟੋ ਤੇਜ਼ ਚਾਲਾ ਮੈਂ ਕਾਲਜ਼ ਵੀ ਜਾਣਾ ਹੈ। ”

ਆਟੋ ਵਾਲਾ – ਬੀਬੀ ਮਰਸਡੀ ਵਿਚ ਨਹੀਂ ਬੈਠੀ ਏਂ, ਏਦੇ ਤੋਂ ਜਾਦਾ ਤੇਜ਼ ਨਹੀਂ ਚੱਲ ਸਕਦਾ। ”
” ਲੱਗਦਾ ਪਹਿਲੀ ਵਾਰ ਬੈਠੇ ਹੋ ਆਟੋ ਤੇ.. ਹਾ.. ਹਾ.. ਹਾ ।”( ਮਜ਼ਾਕ ਵਿਚ ਬੋਲਿਆ)

ਪਾਇਲ – ਓ ਭਾਈ ਐਵੇਂ ਜਿਆਦਾ ਨਾ ਬੋਲ….।” ਓ ਰੋਕੀ – ਰੋਕੀ ਭਾਈ… ।”( ਰਾਸਤੇ ਵਿਚ ਕਿਸੇ ਨੂੰ ਦੇਖ ਬੋਲੀ)

ਭਾਈ –  ਕੀ ਹੋਇਆ ਬੀਬੀ ਜੀ…?

“ਹੈਲੋ ਪ੍ਰਿੰਸ …. ਏਧਰ ਦੇਖੋ ਹੈਲੋ ਹੈਲੋ…… ।”

( ਮੈੰ ਮਨ ਵਿਚ ਸੋਚ ਬੋਲੀ) ਲੱਗਦਾ ਉਹਨੇ  ਦੇਖਿਆ ਹੀ ਨਹੀਂ ਹੈ। ਚੱਲ ਭਾਈ।”
(ਮਨ ਵਿਚ ਸੋਚ) ਏ ਹਸਪਤਾਲ ਕਿ… ਕਰਨ ਆਇਆ ਹੋਣਾ…? ਚੱਲ ਛੱਡ…. ।
“ਉਤਾਰ ਦੇ  ਭਾਈ  ਏਥੇ ਹੀ। ”
” ਜਲਦੀ ਕਲਾਸ  ਵਿਚ ਜਾਵਾਂ  ਲੈਕਚਰ ਸਟਾਰਟ ਹੋਣ ਵਾਲਾ ਹੈ। ”

ਪਾਇਲ – ਹਾਏ ਪੂਨਮ ਕਿਵੇਂ ਹੁਣ ਤੂੰ ਠੀਕ ਹੈ। ਸੌਰੀ ਯਾਰ ਮੈਂ ਦੁਬਾਰਾ ਤੇਰਾ ਪਤਾ ਲੈਣ ਨਾ ਆ ਸਕੀ ।”

ਪੂਨਮ – ਕੋਈ ਨਾ ਪਾਇਲ ਹੁਣ ਮੈਂ ਬਿਲਕੁਲ ਠੀਕ ਹਾਂ ਤੂੰ ਦੱਸ ਤੇਰਾ ਕਿਵੇਂ ਆ ? ”

ਪਾਇਲ – ਮੈਂ ਵੀ ਬਿਲਕੁਲ ਠੀਕ ਹਾਂ… ਯਾਰ ਤੇਰੇ ਨਾਲ ਇਕ ਜ਼ਰੂਰੀ ਗੱਲ ਕਰਨੀ ਹੈ। ਤੇਰੇ  ‘ਤੇ ਹੀ ਮੈਂਨੂੰ ਯਕੀਨ ਹੈ।
” ਤੂੰ ਮੇਰੀ ਚੰਗੀ ਸਹੇਲੀ ਹੀ ਨਹੀਂ ਮੇਰੀ ਭੈਣ ਵੀ ਹੈ।”

ਪੂਨਮ –  “ਤੇ ਹਾਂ ਦੱਸ ਗੱਲ ਕੀ ਆ ਫੇਰ ? ”

ਪਾਇਆ –  ਨਹੀਂ ਹਾਲੇ ਨਹੀਂ ” ਕਾਲਜ਼ ਤੋ ਬਾਦ ਦਸਾਂਗੀ।”

ਪੂਨਮ – ਓਹੋ…. ਲੱਗਦਾ ਕੋਈ ਲਵ – ਸ਼ਵ ਦਾ ਚੱਕਰ ਹੈ…।” (ਹੱਸਦੀ ਹੋਈ)

ਪਾਇਲ – ਓ… ਨਹੀਂ ਪਾਗਲ ਬਾਦ ਵਿਚ ਦਸਾਂਗੀ।”

ਪੂਨਮ – ਓਕੇ ਜੀ … ।”

ਪਾਇਆ – ਹਮ… ।”

(ਕਾਲਜ਼ ਖਤਮ ਹੋਣ ਤੋਂ ਬਾਅਦ)

ਪੂਨਮ – ਹਾਂ ਪਾਇਲ ਹੁਣ ਦੱਸ ਕਿ ਗੱਲ ਹੈ ?

ਪਾਇਲ – ਕੁਛ ਨਹੀਂ ਪੂਨਮ ਯਾਰ ਇਕ ਮੁੰਡਾ ਸੀ, ‘ਜੋ ਮੇਰਾ ਰੋਜ਼ ਪਿੱਛਾ ਕਰਦਾ ਸੀ।  ਉਹਨੇ ਮੈਂਨੂੰ ਇਕ ਕਾਗਜ਼ ਵਿਚ ਕੁਛ ਲਿਖਕੇ ਦਿੱਤਾ ਸੀ । ਉਹ ਇਸ ਲਈ ਕਿ ਉਹ ਬੋਲ ਨਹੀਂ ਸਕਦਾ ਸੀ। ਯਾਰ ‘ਤੇ ਅੱਜ ਮੈਂ ਮੰਦਿਰ ਗਈ। ਪਰ ਅੱਜ ਉਹ ਨਾ ਆਇਆ ਮੈਂਨੂੰ ਲੱਗਾ ਵੈਸੇ ਉਸਨੂੰ ਮੈਂ ਕੁਛ ਜਿਆਦਾ ਬੋਲੀ ਤਾਂ ਨਹੀਂ ਆਇਆ ਪਰ ਰਾਸਤੇ ਵਿਚ ਆਉਂਦੇ ਟਾਈਮ ਮੈ ਉਸਨੂੰ ਹਸਪਤਾਲ ਜਾਂਦੇ ਦੇਖਿਆ। ਮੈਂ ਅਵਾਜ਼ ਵੀ ਲਾਈ ਪਰ ਲੱਗਦਾ ਉਸਨੂੰ ਸੁਣੀ ਹੀ ਨਹੀਂ ਸੀ। ਮੈਂ ਉਸਨੂੰ ਸੌਰੀ ਬੋਲਣਾ ਚਾਹੁੰਦੀ ਹਾਂ।
ਵੈਸੇ ਮੁੰਡਾ ਦੇਖਣ ਨੂੰ ਇਕ ਚੰਗੇ ਪਰਿਵਾਰ ਦਾ ਲੱਗਦਾ ਹੈ। ਅੱਜ ਕੱਲ ਦੇ ਮੁੰਡੀਆ ਵਰਗਾ ਨਹੀਂ  ਲੱਗਦਾ। ਤੈੰਨੂੰ ਪਤਾ ਉਹਨੇ ਮੇਰੇ ਲਈ ਇਕ ਕਵਿਤਾ ਵੀ ਲਿਖੀ ਉਸੀ ਕਾਗਜ਼ ਵਿਚ। ਬਸ ਮੈਂਨੂੰ ਉਹਦੇ ਤੇ ਇਕੋ ਗੱਲ ਦਾ ਗੁੱਸਾ ਆ। ਉਹ ਮੇਰਾ ਜੋ ਚੋਰੀ – ਚੋਰੀ ਪਿੱਛਾ ਕਰਦਾ ਸੀ।
ਭਲਾ ਏਦਾਂ ਕਰਨਾ ਕੋਈ ਚੰਗੀ ਗੱਲ ਤੇ ਨਹੀਂ ਨਾ ਬਸ ਇਸ ਗੱਲ ਤੋ ਮੈ ਉਹਦੇ ਤੇ ਗੁੱਸਾ ਹੋਈ ਜਿਸਦਾ ਹੁਣ ਮੈਂਨੂੰ ਆਪ ਨੂੰ ਹੀ ਦੁੱਖ ਹੋ ਰਿਹਾ ਹੈ । ਕਿ ਮੈਂਨੂੰ ਏਦਾਂ ਨਹੀਂ ਬੋਲਣਾ ਚਾਹੀਦਾ ਸੀ।
ਪਰ ਪਤਾ ਨਹੀਂ ਹਸਪਤਾਲ ਕਿ ਕਰਨ  ਗਿਆ ਹੋਣਾ…. ਸ਼ਿਵ ਹੀ ਜਾਣੇ ਜਿਵੇਂ ਵੀ ਹੈ।
“ਸ਼ਿਵ ਮੇਰੇ ਠੀਕ ਹੀ ਹੋਵੇ।”

ਪੂਨਮ – ਓ… ਤੇ ਗੱਲ ਏਥੋਂ ਤੱਕ ਪਹੁੰਚ ਗਈ ਹੈ।

ਪਾਇਲ – ਨਹੀਂ ਪਾਗਲ ਤੂੰ ਗ਼ਲਤ ਨਾ ਸਮਝ ਏਦਾਂ ਦੀ ਕੋਈ ਗੱਲ ਨਹੀਂ ਹੈ।

ਪੂਨਮ – ਫੇਰ ਏ ਦੱਸ ਕਵਿਤਾ ਕਿ ਲਿਖੀ ਸੀ।

( ਮੈਂ ਉਹ ਕਵਿਤਾ ਪੂਨਮ ਨੂੰ ਸੁਣਾਈ )

ਪੂਨਮ – ਵਾਅ! ਪਾਇਲ ਬਹੁਤ ਪਿਆਰੀ ਕਵਿਤਾ ਕਾਸ਼! ਕੋਈ ਸਾਡੇ ਲਈ ਵੀ ਲਿਖਦਾ ਹੁੰਦਾ।

ਪਾਇਲ – ਓ… ਤੇ… ਹੈ ਪੂਨਮ ਪਰ, ਮੈਂ ਇਕ ਵਾਰ ਪ੍ਰਿੰਸ ਨੂੰ ਮਿਲਕੇ ਮਾਫ਼ੀ ਮੰਗਣਾ ਚਾਹੁੰਦੀ ਹਾਂ।
ਚੱਲ ਚੰਗਾ ਪੂਨਮ ਕਾਫੀ ਟਾਈਮ ਹੋ ਗਿਆ ਹੈ, ਹੁਣ ਮੈਂ ਘਰ ਚੱਲਦੀ ਹਾਂ ਕੱਲ ਫੇਰ ਮਿਲਦੇ ਹਾਂ।

ਪਾਇਲ – ਓਕੇ ਬਾਏ ਪੂਨਮ…… ।”

ਪੂਨਮ – ਬਾਏ ਪਾਇਲ…… ।”

ਮੰਮਾ – ਪਾਇਲ ਕਿੱਥੇ ਸੀ, ਏਨਾਂ ਟਾਈਮ ਕਿਉਂ ਲਾ ਦਿੱਤਾ। ‘ਤੇ ਤੇਰਾ ਫੋਨ ਵੀ ਬੰਦ ਆ ਰਿਹਾ ਸੀ।
        
ਪਾਇਲ – ਮੰਮਾ ਮੈਂ ਪੂਨਮ ਘਰ ਚਲੀ ਗਈ ਸੀ। ਤੁਹਾਨੂੰ ਦੱਸਣ ਲਈ ਫੋਨ ਕੀਤਾ ਸੀ। ਪਰ ਤੁਹਾਡਾ ਫੋਨ ਬੰਦ ਆ ਰਿਹਾ ਸੀ। ਫਿਰ ਜਦ ਤੁਸੀਂ ਫੋਨ ਕੀਤਾ ਹੋਣਾ ਉਦੋਂ ਮੈਂ ਆਉਂਦੀ ਪਈ ਸੀ। ਫੋਨ ਦੀ ਬੈਟਰੀ ਲੋਅ ਸੀ ਇਸ ਕਰਕੇ ਬੰਦ ਹੋਗਿਆ ਸੀ।

ਮੰਮਾ – ਚੱਲ ਫਿਰ ਹੁਣ ਖਾਣਾ ਖਾ ਲੈ..। ”  

ਪਾਇਲ – ਮੰਮਾ ਮੈਂ ਪਹਿਲਾਂ ਕਪੜੇ ਬਦਲ ਲਵਾਂ, ਫਿਰ ਖਾਂਦੀ ਹਾਂ।”

ਮੰਮਾ – ਪਾਇਲ ਹੁਣ ਤੇਰੀ ਸਹੇਲੀ ਪੂਨਮ ਕਿਵੇਂ ਹੈ…?

ਪਾਇਲ – ਹੁਣ ਉਹ ਬਿਲੁਕਲ ਠੀਕ ਹੈ ਮੰਮਾ।”

(ਖਾਣਾ ਖਾਣ ਤੋਂ ਬਾਅਦ)

ਪਾਇਲ – ” ਕਿ ਗੱਲ ਮੰਮਾ ਅੱਜ ਕੋਈ ਖਾਸ ਵਜਾਹ ਹੈ। ਘਰ ਬਹੁਤ ਸਾਫ ਸਫਾਈ ਕੀਤੀ ਹੋਈ ਹੈ।”

ਮੰਮਾ  – ” ਓ… ਹਾਂ ਪਾਇਲ ਮੈਂ ਤੈਨੂੰ ਦੱਸਣਾ ਭੁੱਲ ਗਈ ਸੀ । ਤੇਰੇ ” ਕੈਨੇਡਾ ਵਾਲੇ ਅੰਕਲ ਹੈ ਨਾ ਜੋ” ਉਹਨਾਂ ਦਾ ਬੇਟਾ ਰਾਹੁਲ ਆ ਰਿਹਾ ਹੈ। ਇੰਡੀਆ ਆਪਣੇ ਕਿਸੇ ਦੋਸਤ ਦੀ ਮੈਰਿਜ ਤੇ, ਤਾਂ ਕੁਛ ਦਿਨ ਉਹ ਸਾਡੇ ਕੋਲ ਵੀ ਰਹੇਗਾ। ”

ਪਾਇਲ – ” ਕੌਣ ਅੰਕਲ.. ਮੰਮਾ..? ”

ਮੰਮਾ – ” ਤੂੰ ਬਹੁਤ ਛੋਟੀ ਸੀ। ਤਾਂ ਤੈਂਨੂੰ ਯਾਦ ਨਹੀਂ ਹੈ। ਤੇਰਾ ਨਾਮ ਪਾਇਲ ਵੀ ਉਹਨਾਂ ਹੀ ਰੱਖਿਆ ਸੀ। ਤੇਰੇ ਪਾਪਾ ਦੇ ਭਰਵਾਂ ਵਰਗੇ ਦੋਸਤ ਨੇ ਉਹ। ਜਦ ਤੂੰ ‘ਤੇ ਰਾਹੁਲ ਛੋਟੇ ਸੀ।  ਤੇਰੇ ਪਾਪਾ ਤੇ ਭਾਈ ਸਾਬ ਕਿਹਾ ਕਰਦੇ ਸੀ। ਜਦ ਇਹ ਦੋਨੋਂ ਵਿਆਹ ਦੇ ਲਾਇਕ ਹੋ ਗਏ ਆਪਾਂ ਆਪਣੀ ਦੋਸਤੀ ਨੂੰ ਰਿਸ਼ਤੇਦਾਰੀ ਵਿਚ ਬਦਲ ਲੈਣਾ ਹੈ। ਦੇਖ ਲਾ ਪਾਇਲ ਬੰਦੇ ਦੀਆਂ ਗੱਲਾਂ ਹੀ ਯਾਦ ਰਹਿ ਜਾਂਦੀਆਂ ਹੈ। ਹੈ ਕਿ ਨਹੀਂ। ”

ਪਾਇਲ – ” ਜੀ ਮੰਮਾ… ।( ਮੈਂ ਢਿਲੀ ਜਿਹੀ ਆਵਾਜ਼ ਵਿਚ ਬੋਲੀ)

ਮੰਮਾ – ” ਕਿ ਗੱਲ ਹੈ.. ਪਾਇਲ… ਲੱਗਦਾ ਤੈਨੂੰ ਇਹ ਗੱਲ ਚੰਗੀ ਨਹੀਂ ਲੱਗੀ। ” ਜਾਂ ਰਾਹੁਲ ਦਾ ਆਉਣਾ।”

ਪਾਇਲ – ” ਉਹ ਨਹੀਂ ਮੰਮਾ ਐਵੇਂ ਦੀ ਕੋਈ ਗੱਲ ਨਹੀਂ ਹੈ।”
( ਮੈਂ ਯਕੀਨ ਦਿਵਾਉਂਦੀ ਹੋਈ ਬੋਲੀ)

ਮੰਮਾ – ” ਮੈਂ ਸਮਝ ਸਕਦੀ ਹਾਂ ਮੇਰੀ ਧੀਏ, ਤੂੰ ਮੇਰੀ ਇਕ ਲਾਉਤੀ ਧੀ ਹੈ। ਮੈਂ ਕਦੀ ਤੇਰੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਕਰਾਂਗੀ। ਨਾਲੇ ਪੁੱਤ… ਨਾ ਤੇ ਉਹ ਗੱਲਾਂ ਕਰਨ ਵਾਲੇ ਰਹੇ  ‘ਤੇ ਨਾ ਉਹ ਸਮਾਂ।”

ਪਾਇਲ –  ” ਓ ਮੇਰੀ ਪਿਆਰੀ ਮੰਮਾ  ਤੁਸੀਂ ਏਨਾਂ ਨਾ ਸੋਚਿਆ ਕਰੋ ਏਦਾਂ ਦੀ ਕੋਈ ਗੱਲ ਨਹੀਂ ਹੈ। ਚਲੋ ਠੀਕ ਹੈ ਮੰਮਾ…. ਹੁਣ ਮੈਂਨੂੰ ਨੀਂਦ ਆ ਰਹੀ ਹੈ, ਗੁੱਡ ਨਾਇਟ ਮੰਮਾ ।” ( ਜੱਫੀ ਪਾਕੇ ਕਿਹਾ )

ਮੰਮਾ – ” ਚੰਗਾ ਪੁੱਤ.. ਗੁੱਡ ਨਾਇਟ ।”

( ਮੈਂ ਆਪਣੇ ਰੂਮ ਵਿਚ ਆ ਗਈ)

ਅੱਜ ਤੇ ਥੱਕ ਹੀ ਗਈ ਹਾਂ, ਚੱਲ ਸੌਂ ਜਾਂਦੀ ਹਾਂ, ਫਿਰ ਸਵੇਰ ਨੂੰ ਕਾਲਜ਼ ਵੀ ਜਾਣਾ ਹੈ। ” ( ਸੋਚਦੀ)

(ਨੀਂਦ ਏਨੀ ਗੂੜੀ ਸੀ, ‘ਕਿ ਅੱਖਾਂ ਬੰਦ ਕਰਦੇ ਹੀ ਅੱਖ ਲੱਗ ਗਈ)

(ਸਵੇਰ ਹੋਈ)

ਪਾਇਲ –  ” ਹਾਆਆਆਆ… ।” ਓ ਤੇਰੀ ਕਿੰਨਾ ਟਾਈਮ ਹੋ ਗਿਆ ਹੈ। ਜਲਦੀ ਨਾਲ ਤਿਆਰ ਹੋਕੇ ਪਹਿਲਾਂ ਮੰਦਿਰ ਹੋ ਆਉਂਦੀ ਹਾਂ, ਫਿਰ ਕਾਲਜ ਜਾਵਾਂਗੀ। ”

ਮੰਮਾ – ਉਠ ਗਈ ਹੈਂ ਪਾਇਲ। ”

ਪਾਇਲ – ਜੀ ਮੰਮਾ.. ।”

ਮੰਮਾ – ਅੱਜ ਏੰਨੀ ਲੇਟ ਕਿਉਂ ਉਠੀ ਹੈਂ, ਰਾਤ ਨੂੰ ਦੇਰ ਨਾਲ ਸੁੱਤੀ ਸੀ।

ਪਾਇਲ – ਨਹੀਂ ਮੰਮਾ ਸੌਂ ‘ਤੇ ਟਾਈਮ ਨਾਲ ਹੀ ਗਈ ਸੀ। ਫਿਰ ਵੀ ਪਤਾ ਨਹੀਂ ਕਿਉੰ ਅੱਖ ਦੇਰ ਨਾਲ ਖੁੱਲੀ ਅੱਜ।

ਮੰਮਾ – ਚੱਲ ਕੋਈ ਨਾ ਜਲਦੀ ਨਾ ਮੰਦਿਰ ਹੋਕੇ ਨਾਸ਼ਤਾ ਕਰਕੇ ਆਪਣੇ ਕਾਲਜ਼ ਚਲੀ ਜਾ।

ਪਾਇਲ – ਓਕੇ ਮੰਮਾ.. ।”

(ਮੰਦਿਰ ਜਾਂਦੇ ਵਖਤ)
” ਹੇ ਮੇਰੇ ਸ਼ਿਵ ਅੱਜ ਉਹ ਮੁੰਡਾ ਮਿਲ ਹੀ ਜਾਏ, ‘ਤੇ ਮੈ ਮੁਆਫੀ ਮੰਗ ਸ਼ਾਂਤੀ ਮਹਿਸੂਸ ਕਰਾਂ।
( ਮੈਂ ਮੰਨ ਵਿਚ ਸੋਚਦੀ )
ਅੱਜ ਰਾਸਤਾ ਵੀ ਕਿੰਨਾ, ਲੰਮਾ ਹੋਇਆ ਲੱਗਦਾ ਹੈ…।
ਚੱਲ ਆ ਹੀ ਗਿਆ ਹੈ ਮੰਦਿਰ… ਏ ਮੰਦਿਰ ਦੀਆਂ ਸਿਢੀਆਂ ਤੇ ਤਾਂ ਪ੍ਰਿੰਸ ਬੈਠਾਂ ਹੋਇਆ ਲੱਗਦਾ ਹੈ। ਚੱਲੋ ਚੰਗਾ ਹੀ ਹੋਇਆ। ਆਖਿਰਕਾਰ ਮਿਲਹੀ ਗਿਆ ਹੈ। ਪਰ ਏ ਏਦਾਂ ਕਿਉੰ ਬੈਠਾਂ ਹੋਇਆ ਹੈ। ਚੱਲ ਜੋ ਵੀ ਹੈ। ਮੈੰ ਅੱਜ ਸੌਰੀ ਵੀ ਬੋਲ ਹੀ ਦੇਣੀ ਹੈ। ਤੇ ਉਸ ਦਿਨ ” ਹਸਪਤਾਲ ਵਾਲੀ ਗੱਲ ਵੀ ਜ਼ਰੂਰ ਪੁੱਛਾਂਗੀ।”
ਕਿ ਉਸ ਦਿਨ ਹਸਪਤਾਲ ਕਿ ਕਰਦਾ ਫਿਰਦਾ ਸੀ। ”

ਮੈਂ ਨਜ਼ਦੀਕ ਜਾਕੇ ਪ੍ਰਿੰਸ ਵੱਲ ਦੇਖਿਆ। ਪਰ ਉਸਨੇ ਚਿਹਰਾ ਥੱਲੇ ਨੂੰ ਕੀਤਾ ਹੋਇਆ ਸੀ। ਮੈਂ ਕੱਦ ਉਸ ਕੋਲੋ ਲੰਘ ਗਈ ਉਸਨੂੰ ਕੋਈ ਪਤਾ ਨਹੀਂ ਚਲਿਆ।
( ਮੈੰ ਮੰਨ ਵਿਚ ਸੋਚ ਰਹੀ ਸੀ)
ਕਿ ਜਮੀਂਨ ਤੇ ਪਤਾ ਨਹੀਂ ਕਿ ਲਿਖਦਾ ਪਿਆ ਸੀ।
” ਸ਼ਿਵ ਦੇ ਦਰਸ਼ਨ ਕਰਲਾ ਫਿਰ ਇਸ ਨਾਲ ਗੱਲ ਕਰਦੀ ਹਾਂ।”

(ਮੈਂ ਮੰਦਿਰ ਤੋਂ ਬਾਹਰ ਆਈ, ‘ਤੇ ਪ੍ਰਿੰਸ ਨੂੰ ਪ੍ਰਸਾਦ ਲੈਣ ਲਈ ਕਿਹਾ)

ਪਾਇਲ  –  ਪ੍ਰਿੰਸ  ਪ੍ਰਸਾਦ ਲੈ ਲਓ..।”

( ਪ੍ਰਿੰਸ ਨੇ ਆਪਣੇ ਦੋਨੋਂ ਹੱਥ ਅੱਗੇ ਕੀਤੇ। ਮੈਂ ਪ੍ਰਸ਼ਾਦ ਦੇਕੇ ਕਿਹਣ ਲੱਗੀ )

ਪਾਇਲ – ਪ੍ਰਿੰਸ ਪਹਿਲਾਂ ਤਾਂ ਮੈਂ ਸੌਰੀ ਮੰਗਦੀ ਹਾਂ। ਮੈਂ ਤੁਹਾਨੂੰ ਉਸ ਦਿਨ ਕੁਛ ਜਿਆਦਾ ਹੀ ਬੋਲ ਦਿੱਤਾ ਸੀ। ਤਾਂ ਹਾਂ ਸੱਚ ਤੁਸੀਂ ਉਸ ਦਿਨ ਹਸਪਤਾਲ ਕਿ ਕਰਦੇ ਪਏ ਸੀ ਮੈਂ ਤੁਹਾਨੂੰ ਦੇਖਿਆ ਸੀ। ਕਿ ਕਰਨ ਗਏ ਸੀ। ਸਭ ਠੀਕ ਤਾਂ ਹੈ।
           
ਪ੍ਰਿੰਸ –  ਹਾਂਜੀ ਸਭ ਠੀਕ ਹੈ.. ਹਸਪਤਾਲ ਮੇਰੇ ਮਾਮਾ ਜੀ ਦਾਖ਼ਲ ਸੀ। ਉਹਨਾਂ ਕੋਲ ਗਿਆ ਸੀ।- ( ਪ੍ਰਿੰਸ ਨੇ ਇਸ਼ਾਰੇ ਵਿਚ ਜਵਾਬ ਦਿੱਤਾ )
            
“ਮੇਰੀ ਸੌਰੀ ਵਾਲੀ ਗੱਲ ਸੁਣਕੇ ਪ੍ਰਿੰਸ ਬਹੁਤ ਖੁਸ਼ ਹੋਇਆ। ਪਰ ਫਿਰ ਪਤਾ ਨਹੀਂ ਉਹ ਮੈਂਨੂੰ ਕਿ ਕਹੀ ਗਇਆ। ਮੈਂਨੂੰ ਕੁਛ ਸਮਝ ਨਹੀਂ ਆਈ ।
ਉਹ ਮੈਂਨੂੰ ਕੁਛ ਕਹਿ ਰਿਹਾ ਸੀ। ਪਰ ਮੈਂਨੂੰ ਕੁਛ ਸਮਝ ਨਹੀਂ ਆ ਰਹੀ ਸੀ। ਫਿਰ ਮੈਂ ਕਿਹਾ ਪ੍ਰਿੰਸ ਮੈਂਨੂੰ ਤੇਰੀ ਕਿਸੇ ਗੱਲ ਦੀ ਸਮਝ ਨਹੀਂ ਲੱਗ ਰਹੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ…। ਮੇਰੀ ਏਨੀ ਗੱਲ ਸੁਣਕੇ ਹੈਰਾਨੀ ਨਾਲ ਮੇਰੇ ਵੱਲ ਦੇਖਕੇ ਓਥੋਂ ਦੋੜ ਗਿਆ। ਮੈਂਨੂੰ ਲੱਗਦਾ ਫਿਰ ਮੈਂ ਕੁਛ ਗਲਤ ਬੋਲ ਦਿੱਤਾ… ਸੀ ਪ੍ਰਿੰਸ ਨੂੰ । ”

ਪ੍ਰਿੰਸ ਦੇ ਏਦਾਂ ਚੱਲੇ ਜਾਣ ਦੇ ਬਾਅਦ ਮੇਰਾ ਮਨ ਬਹੁਤ ਉਦਾਸ ਹੋ ਗਿਆ। ਮੈਂ ਘਰ ਆਈ ਕਾਲਜ਼ ਗਈ ਪਰ ਅੱਜ ਕੀਤੇ ਮਨ ਨਹੀਂ ਲੱਗਾ ਸਾਰਾ ਦਿਨ ਪ੍ਰਿੰਸ ਬਾਰੇ ਸੋਚ – ਸੋਚ ਦਿਨ ਨਿਕਲ ਗਿਆ।”

(ਅਗਲੇ ਦਿਨ)

ਪਾਇਲ – ਮੰਮਾ ਅੱਜ ਮੇਰਾ ਕਾਲਜ਼ ਜਾਣ ਦਾ ਮਨ ਨਹੀਂ ਹੈ। ( ਢੀਲੀ ਜਿਹੀ ਆਵਾਜ਼ ਵਿਚ)

ਮੰਮਾ – ਤੇਰੀ ਤਬੀਅਤ ਤਾਂ ਠੀਕ ਹੈ ਨਾ। (ਮਾਥੇ ਤੇ ਹੱਥ ਫੇਰ ਦੇ ਪੁੱਛਿਆ )

ਪਾਇਲ – ਜੀ ਮੰਮਾ.. ।

ਮੰਮਾ – ਫਿਰ ਕੀ ਹੋਇਆ ਹੈ ਪਾਇਲ….?

ਪਾਇਲ – ਵੈਸੇ ਹੀ ਅੱਜ ਮੂਡ ਨਹੀਂ ਕਰਦਾ ਪਿਆ ਮੰਮਾ ।

ਮੰਮਾ – ਚੱਲ ਕੋਈ ਨਾ… ਵੈਸੇ ਵੀ ਅੱਜ ਰਾਹੁਲ ਨੇ ਆਉਣਾ ਹੈ.. ਉਸਨੂੰ ਸ਼ਹਿਰ ਦਿਖਾਦੀ  ਫਿਰ ਜੇ ਕਾਲਜ਼ ਨਹੀਂ ਜਾਣਾ…. । ਨਾਲੇ ਬਾਹਰ ਜਾਣ ਦੇ ਨਾਲ ਤੇਰਾ ਮੂਡ ਵੀ ਠੀਕ ਹੌਜੇਗਾ। (ਮੁਸਕਰਾਂ ਦੇ ਹੋਏ ਬੋਲੇ)

ਪਾਇਲ – ਠੀਕ ਹੈ ਮੰਮਾ.. ਮੈਂ ਮੰਦਿਰ ਹੋ ਆਵਾਂ। ( ਮੱਠੀ ਜਿਹੀ ਮੁਸਕਰਾਹਟ ਨਾਲ ਬੋਲੀ)

ਮੰਮਾ – ਠੀਕ ਹੈ ਹੋ ਆ… ਪਾਇਲ ।

” ਅੱਜ ਕੱਲ ਇਹ ਕੁੜੀ ਨੂੰ ਪਤਾ ਨਹੀਂ ਕੀ ਹੋਇਆ ਹੈ ? (ਮਨ ਵਿਚ ਸੋਚਦੇ ਮੰਮਾ ਬੋਲੇ)

” ਮੰਦਿਰ ਤੋਂ  ਹੋਕੇ   ਮੈਂ ਘਰ ਆਈ।  ਸਾਡੇ ਘਰ ਕੋਈ ਆਇਆ ਹੋਇਆ ਸੀ। ਮੰਮਾ ਬਹੁਤ ਹੱਸ – ਹੱਸ ਕੇ ਗੱਲਾਂ ਕਰਦੇ ਪਏ ਸੀ। ਮੈਂਨੂੰ ਬਾਹਰ ਤੱਕ ਆਵਾਜ਼ ਆ ਰਹੀ ਸੀ। ਮੈਂ ਅੰਦਰ ਗਈ ਤਾਂ ਦੇਖਿਆ ਇਕ ਮੁੰਡਾ ਮੰਮਾ ਕੋਲ ਬੈਠਕੇ ਚਾਹ ਪੀੰਦਾ ਪਿਆ ਸੀ। ਮੈਂ ਸਮਝ ਗਈ ਸੀ।...

ਕਿ ਇਹ ਕੌਣ ਹੈ। ਮੰਮਾ ਨੇ ਮੈਂਨੂੰ ਕੋਲ ਬੈਠਣ ਨੂੰ ਕਿਹਾ ਪਰ ਮੈਂ ਨਮਸਤੇ ਬੁਲਾ ਕੇ ਆਪਣੇ ਰੂਮ ਵਿਚ ਚਲੀ ਗਈ  ਤੇ ਸੋਚਣ ਲੱਗੀ ਕਿ ( ਪ੍ਰਿੰਸ ) ਅੱਜ ਕਿਉੰ ਨਹੀਂ ਆਇਆ। ਇਹ ਸੋਚ ਕੇ ਮੇਰਾ ਮਨ ਹੋਰ ਉਦਾਸ ਹੋ ਗਿਆ।  ਥੋੜ੍ਹੀ ਦੇਰ ਬਾਅਦ ਮੇਰਾ ਦਰਵਾਜ਼ਾ ਖੱੜਕਿਆ ਤੇ ਆਵਾਜ਼ ਆਈ।

“ਹੈਲੋ ਪਾਇਲ ਜੀ,  ਕਿ ਆਪਾਂ ਬਾਹਰ ਘੁੰਮਣ ਜਾ ਸਕਦੇ ਹਾਂ।”

“ਮੈਂ ਦਰਵਾਜ਼ਾ ਖੋਲ੍ਹਿਆ ਤੇ ਕਿਹਾ – ਮੈਂ ਤਿਆਰ ਹੋਕੇ ਆਉਂਦੀ ਹਾਂ ਤੁਸੀਂ ਵੇਟ ਕਰੋ ਪਲੀਜ਼…।”

” ਮੈਂ ਤਿਆਰ ਹੋਕੇ ਨੀਚੇ ਗਈ। ਉਹ ਮੁੰਡਾ ਮੈਂਨੂੰ ਮੁਸਕਰਾਹਟ ਭਰੀਆਂ ਅੱਖਾਂ ਨਾਲ ਦੇਖੀ ਜਾਂਦਾ ਸੀ। ਮੈਂ ਜਾਣਦੀ ਸਾਂ ਕਿ ਇਹ ਕੌਣ ਹੈ। ਮੰਮਾ ਨੇ ਕਿਹਾ – “ਪਾਇਲ ਤੈੰਨੂੰ ਪਤਾ ਇਹ ਕੌਣ ਹੈ?”
“ਮੈਂ ਸਿਰ ਹਿਲਾ ਕੇ ਕਿਹਾ… ਹਾਂਜੀ… ਵਿਚ ਜਵਾਬ ਦਿੱਤਾ ।”

ਮੰਮਾ- ਦੱਸ ਫਿਰ ਕੌਣ ਹੈ..? ( ਹੱਸਦੇ ਹੋਵੇ ਪੁੱਛ ਰਹੇ ਸੀ)

ਪਾਇਲ – ਇਹ ਰਾਹੁਲ ਨੇ ਜਿੰਨਾਂ ਕੁਛ ਦਿਨ ਲਈ ਸਾਡੇ ਕੋਲ ਆਉਣਾ ਸੀ। ( ਮੈਂ ਬੜੀ ਸਹਿਜ ਨਾਲ ਆਖ ਦਿੱਤਾ)

“ਕਿਆ ਬਾਤ ਹੈ ਆਖਿਰ ਤੁਸੀਂ ਪਹਿਚਾਣ ਹੀ ਲਿਆ ਹੈ ।”
( ਮੰਮਾ ਤੇ ਰਾਹੁਲ ਬੋਲੇ)

ਪਾਇਲ – ਹਾਂਜੀ.. ( ਮੱਠੀ ਜਿਹੀ ਆਵਾਜ਼ ਵਿਚ)

ਰਾਹੁਲ – ਜੀ ਚਲੀਏ ਫਿਰ ਆਪਾਂ… ।( ਅੱਖਾਂ ਵਿਚ ਖੁਸ਼ੀ ਜਗਾਈ ਬੋਲੇ)

ਮੈਂ ਰਾਹੁਲ ਨਾਲ ਸ਼ਹਿਰ ਘੁੰਮਣ ਚਲੀ ਗਈ। ਪਰ ਮੇਰਾ ਮੂਡ ਹਲੇ ਵੀ ਕੁਛ ਠੀਕ ਨਹੀਂ ਸੀ। ਰਾਹੁਲ ਨੇ ਮੈਂਨੂੰ ਪੁੱਛਿਆ।

ਰਾਹੁਲ – ਕਿ ਗੱਲ ਮੇਰੇ ਨਾਲ ਆਉਣਾ ਤੁਹਾਨੂੰ ਠੀਕ ਨਹੀਂ ਲੱਗਿਆ।”

ਪਾਇਲ – ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈ, ਵੈਸੇ  ਹੀ ਮੇਰਾ ਸੂਬਾ ਦਾ ਮੂਡ ਕੁਛ ਏਦਾਂ ਦਾ ਹੀ ਏ ।

ਰਾਹੁਲ – ਫਿਰ ਠੀਕ ਹੈ ਜੀ,  ‘ਤੇ ਇਹ ਮੂਡ ਫਿਰ ਕਿਵੇਂ ਠੀਕ ਹੋਵੇਗਾ ? ( ਕਿਸੇ ਫ਼ਿਲਮੀ ਹੀਰੋ ਦੇ ਸਟਾਈਲ ਵਿਚ ਪੁੱਛਣ ਲੱਗੇ)

ਪਾਇਲ – ਜੀ ਮੈਂਨੂੰ ਨਹੀਂ ਪਤਾ।”

ਰਾਹੁਲ – ਓਕੇ… ਜੀ ।”

” ਅਸੀਂ ਸਾਰਾ ਦਿਨ ਘੁੰਮਦੇ ਰਹੇ। ਪਰ ਮੇਰੀ ਸੋਚ ਵਿਚ ਪ੍ਰਿੰਸ ਘੁੰਮ ਰਿਹਾ ਸੀ। ਅਚਾਨਕ ਮੇਰੀ ਨਜ਼ਰ ਇਕ ਰਾਸਤੇ ਤੇ ਚੱਲ ਰਹੀ ਬਜ਼ੁਰਗ ਔਰਤ ਤੇ ਜਾ ਪਈ। ਸ਼ਾਇਦ ਉਹ ਸੜਕ ਪਾਰ ਕਰਨਾ ਚਾਹੁੰਦੀ  ਸੀ। ਪਰ ਹਰ ਕੋਈ ਉਸਨੂੰ ਅਣਦੇਖਿਆ ਕਰਦਾ ਪਿਆ ਸੀ। ਫਿਰ ਇਕ ਨੋਜਵਾਨ ਉਸਦਾ ਹੱਥ ਫੜਕੇ ਉਸਨੂੰ ਸੜਕ ਪਾਰ ਕਰਵਾਉਣ ਲੱਗਾ। ਜਦ ਮੇਰੀ ਨਜ਼ਰ ਉਸਦੇ ਚਿਹਰੇ ਤੇ ਪਈ ਤਾਂ ਦੇਖਿਆ ਉਹ ਪ੍ਰਿੰਸ ਸੀ। ਉਸਨੂੰ ਦੇਖਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ।
ਉਸ ਔਰਤ ਨੂੰ ਸੜਕ ਪਾਰ ਕਰਵਾ ਕੇ ਉਹ ਚਲਾ ਗਿਆ। ਪਰ ਉਸਨੂੰ ਦੇਖਕੇ ਮੇਰਾ ਮਨ ਕੁਛ ਠੀਕ ਹੋ ਗਿਆ। ਰਾਹੁਲ ਸੌਫਟੀ ਲੈਕੇ ਆ ਗਏ । 
“ਲੈ ਪਾਇਲ ਖਾ ਲਓ…।”
ਫਿਰ ਮੇਰੇ ਚਿਹਰੇ ਵੱਲ ਦੇਖਕੇ ਕਹਿਣ ਲੱਗੇ – ਬੜੇ ਖੁਸ਼ ਨਜ਼ਰ ਆ ਰਹੇ ਹੋ। ਸਵੇਰੇ ਤਾਂ ਮੁਸਕਾਨ ਕੀਤੇ ਦੂਰ – ਦੂਰ ਤੱਕ ਨਹੀਂ ਨਜ਼ਰ ਆ ਰਹੀ ਸੀ ਤੁਹਾਡੇ ਚਿਹਰੇ ਤੇ,  ਹੁਣ ਇਕ ਦਮ ਕਿ ਜਾਦੂ ਚੱਲ ਗਿਆ ਹੈ …ਲੱਗਦਾ ਸੌਫਟੀ ਦਾ ਅਸਰ ਹੈ।
( ਏਨਾਂ ਆਖ ਹੱਸਣ ਲੱਗੇ )
ਮੈਂ ਵੀ ਉਸਦੀ ਗੱਲ ਸੁਣਕੇ ਹੱਸਣ ਲੱਗੀ । ਘਰ ਆਈ ਤਾਂ ਮੈਂਨੂੰ ਦੇਖਕੇ ਮੰਮਾ ਵੀ ਕਿਹਣ ਲੱਗੇ – ਮੈਂ ਕਿਹਾ ਸੀ ਨਾ ਬਾਹਰ ਜਾਏੰਗੀ ਤਾਂ ਤੇਰਾ ਮੂਡ ਠੀਕ ਹੋ ਜਾਏਗਾ।
” ਸਹੀ ਕਿਹਾ ਤੁਸੀਂ ਮੰਮਾ…।”

ਮੈਂ ਅਗਲੇ ਦਿਨ ਮੰਦਿਰ ਗਈ। ਪਰ ਪ੍ਰਿੰਸ ਅੱਜ ਵੀ ਨਹੀਂ ਸੀ ਆਇਆ। ਮੈਂ ਮੰਦਿਰ ਤੋਂ ਬਾਹਰ ਆਈ ਤੇ ਦੇਖਿਆ ਕਿ ਪ੍ਰਿੰਸ ਮੇਰੇ ਸਾਹਮਣੇ ਖੜਾ ਮੁਸਕਰਾ ਰਿਹਾ ਸੀ।
ਮੈਂ ਕੋਲ ਜਾਕੇ ਕੰਨ ਫੜਕੇ ਸੌਰੀ ਕਿਹਾ। ਪਰ ਉਸਨੇ ਹੱਥ ਹਿਲਾ ਕੇ ਮੈਂਨੂੰ ਏਦਾਂ ਨਾ ਕਰਨ ਨੂੰ ਕਿਹਾ। ਫਿਰ ਇਕ ਕਿਤਾਬ ਦੇਕੇ ਚਲਾ ਗਿਆ। ਉਸ ਕਿਤਾਬ ਵਿਚ ਗੂੰਗਿਆਂ ਨੂੰ ਸਮਝਣ ਵਾਲੀ ਭਾਸ਼ਾ ਸੀ (sign language book) ਮੈਂ ਉਹ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਕੁਛ ਦਿਨਾਂ ਤੱਕ ਮੈਂਨੂੰ ਪ੍ਰਿੰਸ ਦੀ ਹਰ ਗੱਲ ਸਮਝ ਆਉਂਣ ਲੱਗ ਗਈ ।
ਫਿਰ ਮੈਂ ਉਸਨੂੰ ਹਸਪਤਾਲ ਵਾਲੀ ਗੱਲ ਪੁੱਛੀ। ਉਸਨੇ ਕਿਹਾ। ਕਿ ਮਾਮਾ ਜੀ ਠੀਕ ਨਹੀਂ ਸੀ। ਇਸ ਵਾਰ ਮੈਂਨੂੰ ਸਮਝ ਆ ਗਈ। ਫਿਰ ਮੈਂ ਕਿਹਾ ਹੁਣ ਕਿਵੇਂ ਨੇ ਉਹ..? ਉਸਨੇ ਕਿਹਾ ਕਿ ਹੁਣ ਬਿਲਕੁਲ ਠੀਕ ਨੇ… ਤੇ ਮੈਂ ਆਪਣੀ ਇਕ ਨਵੀਂ ਕਵਿਤਾ ਸੁਣਾਉਣਾ ਚਾਹੁੰਦਾ
ਹਾਂ ।
“ਮੈਂ ਕਿਹਾ ਸੁਣਾਉ ਫਿਰ…। ਕਵਿਤਾ…. ਜਨਾਬ…।”
ਫਿਰ ਪ੍ਰਿੰਸ ਨੇ ਆਪਣੀ ਕਵਿਤਾ ਸੁਣਾਉਣੀ ਸ਼ੁਰੂ ਕੀਤੀ। ਜਿਸਦੇ ਬੋਲ ਕੁਛ ਇਸ ਤਰਾਂ ਸੀ।

ਬਾਰ ਬਾਰ ਦਿਲ ਦੇ ਕਰੀਬ ਆਉਂਦਾ ਹੈ
ਸਾਉੰਣ ਤੋਂ ਪਹਿਲਾਂ ਮੁਸਕਰਾਉਦਾ ਹੈ
ਔਖੀ – ਸੌਖੀ ਲਗਦੀ ਨਾ ਹੈ
ਜ਼ਿੰਦਗੀ ਹੁਣ ਸੱਜਣਾਂ ਸਬਤੋਂ ਉਹ
ਪਹਿਲਾਂ ਨਾਮ ਤੇਰਾ ਧਿਆਉੰਦਾ ਹੈ

ਜਾਣ ਬੁਝ ਜਾਣ ਬੁਝ ਕੁਝ ਕਹਿੰਦਾ ਹੈ
ਤੇਰੇ ਨਾਲ ਰਹਿਣ ਦੀ ਸਲਾਹ ਦੇੰਦਾ ਹੈ
ਮਨ ਵਿਚ ਉੱਠ ਦੇ ਸਵਾਲਾਂ ਨੂੰ ਉਹ
ਪਿਆਰ ਨਾਲ ਪੁੱਛ ਬੜਾ ਪਿਆਰ
ਦੇੰਦਾ ਹੈ

ਰਿਸ਼ਤਿਆਂ ਨਾਲ ਇਕ ਰਿਸ਼ਤਾ ਬਣਾ ਕੇ
ਉਸ ਵਿਚ ਰਹਿਣ ਦੀ ਸਲਾਹ ਦੇੰਦਾ ਹੈ
ਰੰਗ ਹੋਵੇ ਗੋਰਾ ਜਾਂ ਹੋਵੇ ਕਾਲਾ
ਦਿਲ ਵਿਚ ਸੱਚਾਈ ਦੀ
ਗਵਾਹੀ ਦੇਂਦਾ ਹੈ

ਮਹਿੰਗਾ ਲੱਗਦਾ ਪਰ ਮੁੱਲ ਉਹਦਾ
ਘਾਉਡੀ ਨਾ ਪੈਂਦਾ ਹੈ
ਵਰਤ ਕੇ ਛੱਡ ਦੇਂਦੇ ਨਾਮ ਉਹਦੇ ਨੂੰ
ਪਰ ਨਾਮ ਉਹਦਾ ਉੱਚੀ ਕੋਈ ਨਾ ਲੈੰਦਾ ਹੈ

ਦੱਸੋ ਭਲਾ ਕੌਣ ਹੈ… ਉਹ.. ?

ਕਵਿਤਾ ਪੂਰੀ ਕਰਨ ਤੋਂ ਬਾਅਦ ਉਸਨੇ ਇਕ ਸਵਾਲ ਪੁੱਛਿਆ ?
ਮੈਂ ਜਵਾਬ ਦਿੱਤਾ – ਪਿਆਰ ਹੈ ਉਹ..। ਹੱਥਾਂ ਤੇ ਹੱਥ ਮਾਰਕੇ ਕਹਿਣ ਲੱਗਾ – ਸ਼ੁਕਰ ਹੈ ਤੁਹਾਨੂੰ ਸਮਝ ਆ ਗਈ।

ਮੈਂ ਏਦਾਂ ਸਵੇਰ ਦੇ ਟਾਈਮ  ਰੋਜ਼ ਪ੍ਰਿੰਸ ਨੂੰ ਮਿਲਣ ਲੱਗੀ।
ਤੇ ਗੱਲਾਂ – ਬਾਤਾਂ ਕਰਨ ਲੱਗੀ… ਸੱਚੀ ਉਸ ਨਾਲ ਟਾਈਮ ਬਿਤਾਉਣਾ ਮੈਂਨੂੰ ਬਹੁਤ ਚੰਗਾ ਲੱਗਦਾ ਸੀ। ਤਾਂ ਏਧਰ ਰਾਹੁਲ ਵੀ ਬਹੁਤ ਖੁਸ਼-ਦਿਲ ਇਨਸਾਨ ਸੀ।
ਏਦਾਂ ਕਾਫੀ ਦਿਨ ਚੱਲਦਾ ਰਿਹਾ। ਰਾਹੁਲ ਵੀ ਮੇਰਾ ਚੰਗਾ ਦੋਸਤ ਬਣ ਗਿਆ। ਮੈਂ ਉਸਨੂੰ ਆਪਣੀਆਂ ਫਰੈਂਡਜ਼  ਨਾਲ ਵੀ ਮਿਲਿਆ.. ਇਕ ਦਿਨ ਸਵੇਰ ਦੇ ਟਾਈਮ ਰਾਹੁਲ ਨੇ ਮੈਂਨੂੰ  ਪੁੱਛਿਆ ?

ਰਾਹੁਲ – ਪਾਇਲ ਸਵੇਰੇ – ਸਵੇਰੇ ਕਿੱਥੇ ਜਾਂਦੇ ਹੋ..?

ਪਾਇਲ – ਮੈਂ ਮੰਦਿਰ ਜਾਂਦੀ ਹਾਂ…. ਜੀ ।

ਰਾਹੁਲ – ਅੱਛਾ ਜੀ.. ਚਲੋ ਫਿਰ ਅੱਜ… ਮੈਂ ਵੀ ਤੁਹਾਡੇ ਨਾਲ ਜਾਵਾਂਗਾ।

ਪਾਇਲ – ਜ਼ਰੂਰ ਜੀ…. ਚਲੋ ਫਿਰ ..।

” ਮੈਂ… ਤੇ ਰਾਹੁਲ ਮੰਦਿਰ ਹੋਕੇ ਘਰ ਆ ਗਏ ।
ਪਰ ਅੱਜ ਪ੍ਰਿੰਸ ਫਿਰ ਨਹੀਂ ਆਇਆ। ਵੈਸੇ ਹੁਣ ਜਦ ਉਸਨੇ ਨਹੀਂ ਆਉਣਾ ਹੁੰਦਾ ਸੀ। ਤਾਂ ਮੈਂਨੂੰ ਪਹਿਲਾਂ ਹੀ ਦੱਸ ਦੇਂਦਾ ਸੀ। ਫਿਰ ਅੱਜ ਕਿਉੰ ਨਹੀ ਦੱਸਿਆ ?
ਮੈਂ ਸੋਚਣ ਲੱਗੀ ਏਨੇ ਨੂੰ ਰਾਹੁਲ ਨੇ ਕਿਹਾ…।

ਰਾਹੁਲ – ਪਾਇਲ ਜੇ ਤੁਸੀਂ ਫ੍ਰੀ… ਹੋ… ਤਾਂ .. ਮੇਰੇ ਨਾਲ ਮੇਰੇ ਦੋਸਤ ਦੀ ਮੈਰਿਜ ਤੇ  ਚਲ ਸਕਦੇ ਹੋ..?

ਪਾਇਲ –  ਠੀਕ ਹੈ ਮੈਂ ਤਿਆਰ ਹੋ ਜਾਵਾਂ ਫਿਰ .. ਤੁਸੀਂ ਵੇਟ ਕਰੋ.. ਵੈਸੇ ਮੈਰਿਜ  ਜਾਣਾ  ਕਿੱਥੇ ਹੈ ?

ਰਾਹੁਲ – “ਮੈਰਿਜ  ਤਾਂ ਅੰਮ੍ਰਿਤਸਰ ਜਾਣਾ ਹੈ।”

ਪਾਇਲ – ਠੀਕ ਹੈ, ਸ਼ਾਮ ਤੱਕ ਆਜਾਂਗੇ।

ਰਾਹੁਲ – ਹਮ ਆਜਾਂਗੇ ।

” ਮੈਂ ਰਾਹੁਲ ਦੇ ਨਾਲ ” ਅੰਮ੍ਰਿਤਸਰ ਮੈਰਿਜ”  ‘ ਤੇ ਚਲੀ ਗਈ। ਮੇਰੇ ਮਨ ਵਿਚ ਖਿਆਲ ਆਇਆ ਕਿ ਪ੍ਰਿੰਸ ਵੀ ਤਾਂ ਇਸ ਸ਼ਹਿਰ ਤੋਂ ਹੀ ਹੈ।
” ਮੈਂ ਮਨ ਵਿਚ ਸੋਚ ਹੀ ਰਹੀ ਸੀ। ”
ਕਿ ਅਸੀਂ ਕੁਛ ਹੀ ਦੇਰ ਵਿਚ ਅੰਮ੍ਰਿਤਸਰ ਮੈਰਿਜ ਤੇ  ਵੀ ਆ ਪਹੁੰਚੇ।
ਪਹਿਲਾਂ ਕੁਛ  ਚਾਹ – ਪਾਣੀ ਪੀਤਾ  ਫਿਰ ਰਾਹੁਲ ਦੇ ਦੋਸਤਾਂ ਨੂੰ ਮਿਲੀ..।
ਫਿਰ ਅਚਾਨਕ ਮੇਰੀ ਨਜ਼ਰ ਵਿਚ ਪ੍ਰਿੰਸ ਆਇਆ.. ਮੈਂ ਗੌਰ ਕੀਤਾ ਕਿ ਏ ਉਹੀ ਹੈ।
ਜਦ ਮੈਂ  ਚੰਗੀ ਤਰ੍ਹਾਂ ਦੇਖਿਆ ਤਾਂ ਮੈਂ ਰਾਹੁਲ ਨੂੰ ਕਹਿਕੇ ਚਲੀ ਗਈ ਕਿ ਮੈਂ ਆਈ ਇਕ ਮਿੰਟ।
ਮੈਂ ਪ੍ਰਿੰਸ ਨੂੰ ਬੁਲਾਇਆ ਉਹ ਮੈਂਨੂੰ ਦੇਖਕੇ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਤੁਸੀਂ ਏਥੇ ਕਿਵੇਂ..?
ਮੈਂ ਫਿਰ ਉਸਨੂੰ ਰਾਹੁਲ ਬਾਰੇ ਸਭ ਕੁਛ ਦੱਸਿਆ ਤੇ ਰਾਹੁਲ ਨੂੰ ਆਵਾਜ਼ ਦਿੱਤੀ।
ਪ੍ਰਿੰਸ ਤੇ ਰਾਹੁਲ ਦੀ ਮੁਲਾਕਾਤ ਕਰਵਾਈ। ਏਨੇ ਨੂੰ ਜਿਸਦੀ ਮੈਰਿਜ ਸੀ ਉਹ ਮੁੰਡਾ ਵੀ ਆ ਗਿਆ, ਤੇ ਰਾਹੁਲ ਨੂੰ ਦੱਸਣ ਲੱਗਾ ਕਿ ਏਹ ਮੇਰੀ ਭੂਆ ਜੀ ਦਾ ਬੇਟਾ ਹੈ।
ਇਸਨੂੰ ਲਿਖਣ ਦਾ ਬਹੁਤ ਸ਼ੌਂਕ ਹੈ। ਪਰ ਇਹ ਬੋਲ ਨਹੀਂ ਸਕਦਾ।
ਏਨੇ ਨੂੰ ਮੈਰਿਜ ਵਿਚ ਇਕ ਮਸ਼ਹੂਰ ਗਾਇਕ ਵੀ ਆ ਪਹੁੰਚ ਗਿਆ ਉਸਨੇ ਆਪਣੇ ਬਹੁਤ ਸਾਰੇ ਗੀਤ ਗਾਏ…।
ਫਿਰ ਉਸਨੂੰ ਪ੍ਰਿੰਸ ਦੇ ਲਿਖੇ ਗੀਤ ਗਾਉਣ ਨੂੰ ਕਿਹਾ ਗਇਆ । ਪਰ ਉਸਨੇ ਮਨਾ ਕਰ ਦਿੱਤਾ।
” ਮੈਂ ਕਿਸੇ ਦੇ ਲਿਖੇ ਗੀਤ ਨਹੀਂ ਗਾਉਂਦਾ ਹਾਂ।”
ਪ੍ਰਿੰਸ ਦੇ ਭਰਾ ਜਿਸਦੀ ਮੈਰਿਜ ਸੀ ਉਸਨੇ ਉਸਦੇ ਵੱਲ ਘੂਰ ਕੇ ਦੇਖਿਆ ਤਾਂ ਫਿਰ ਗਾਉਣ ਵੀ ਲੱਗ ਪਿਆ  ਹਾ.. ਹਾ.. ਹਾ.. ਹਾ.. ਹੱਸਣ ਵਾਲੀ ਹੈ, ਉਹ ਇਸ ਲਈ ਕਿ ਪ੍ਰਿੰਸ ਦਾ ਜੋ ਭਰਾ ਸੀ ਜਿਸਦੀ ਮੈਰਿਜ ਸੀ ਉਹ ਐਮ, ਐਲ, ਏ, (M. L. A) ਸੀ।
ਪ੍ਰਿੰਸ ਦੇ ਗੀਤਾਂ ਨੇ ਬਹੁਤ ਰੰਗ ਬੰਨੇ .. ਮੈਰਿਜ ਖ਼ਤਮ ਹੋਣ ਤੋਂ ਬਾਅਦ…. ਅਸੀਂ ਮੈਰਿਜ ਵਾਲੇ ਮੁੰਡੇ ਨੂੰ ਮਿਲਕੇ ਜਾਣ ਦੀ ਇਜਾਜ਼ਤ ਲੈਣ ਗਏ.. ਤਾਂ ਉਹਨਾਂ ਕਿਹਾ – ‘ਕਿ ਰਾਹੁਲ ਯਾਰ ਤੁਸੀਂ ਲੁਧਿਆਣੇ ਹੀ ਜਾਣਾ ਹੈ ਪ੍ਰਿੰਸ ਨੂੰ ਤੇ ਮੇਰੇ ਚਾਚਾ ਜੀ ਨੂੰ ਵੀ ਨਾਲ ਲੈ ਜਾਓ ਇਹਨਾਂ ਵੀ ਲੁਧਿਆਣੇ ਹੀ ਜਾਣਾ ਹੈ। ਪ੍ਰਿੰਸ ਤੇ ਉਸਦੇ ਮਾਮਾ ਜੀ ਸਾਡੇ ਨਾਲ ਗੱਡੀ ਵਿਚ ਬੈਠ ਗਏ।

ਗੱਡੀ ਵਿਚ ਬੜਾ ਪਿਆਰਾ ਪੰਜਾਬੀ ਗੀਤ ਚੱਲ ਰਿਹਾ ਸੀ।
ਜਿਸਦੇ ਬੋਲ ਸੀ…।

ਜਦੋਂ ਅੰਬਰੋਂ ਬਰਸਿਆ ਪਾਣੀ…
ਮਿੱਟੀ ਦੀ ਖੁਸ਼ਬੂ…
ਮਿੱਟੀ ਦੀ ਖੁਸ਼ਬੂ ਆਈ….

ਪਾਇਲ – ਪ੍ਰਿੰਸ ਤੁਹਾਡੇ ਗੀਤ ਸੱਚੀ ਬਹੁਤ ਸੋਹਣੇ ਸੀ।”

ਰਾਹੁਲ-  ਹਾਂ ਯਾਰ ਪ੍ਰਿੰਸ ਸੱਚੀ ਤੇਰੀ ਕਲਮ ਵਿਚ ਤਾਂ ਜਾਦੂ ਹੈ।”

ਪ੍ਰਿੰਸ –  ਧੰਨਵਾਦ ਜੀ।”(ਇਸ਼ਾਰੇ ਵਿਚ)

ਮਾਮਾ-  ਕਾਸ਼ ਕੀਤੇ ਮੇਰਾ ਭਾਂਣਜਾ ਬੋਲ ਸਕਦਾ।”(ਨਿਰਾਸ਼ ਹੋ ਕੇ ਬੋਲੇ )

ਪ੍ਰਿੰਸ – ਉਦਾਸ ਨਾ ਹੋਵੋ ਮਾਮਾ ਜੀ ਇਕ ਦਿਨ ਪੂਰੀ ਦੁਨੀਆਂ ਵਿਚ ਤੁਹਾਡੇ ਪੁੱਤ ਦਾ ਨਾਮ ਹੋਵੇਗਾ। “( ਇਸ਼ਾਰੇ ਵਿਚ ਬੋਲਿਆ )

” ਅਸੀਂ ਬਹੁਤ ਗੱਲਾਂ ਬਾਤਾਂ ਕੀਤੀਆਂ ਪ੍ਰਿੰਸ ਦੇ ਮਾਮਾ ਜੀ ਹੁਰੀਂ ਵੀ ਬਹੁਤ ਚੰਗੇ ਇਨਸਾਨ ਸੀ। ਸਾਡੀ ਉਹਨਾਂ ਨਾਲ ਵੀ ਬਹੁਤ ਚੰਗੀ ਦੋਸਤੀ ਹੋ ਗਈ ।  ਰਾਹੁਲ ਨਾਲ ਪ੍ਰਿੰਸ ਦੇ ਮਾਮਾ ਜੀ ਕੁਛ ਜਿਆਦਾ ਹੀ ਘੁਲ – ਮਿਲ ਗਏ…। ਪਰ ਪ੍ਰਿੰਸ ਸਾਰਾ ਰਾਹ ਮੇਰੇ ਵੱਲ ਬਿਨਾਂ ਅੱਖ ਚੱਪਕੇ ਦੇਖਦਾ ਰਿਹਾ। ਪਤਾ ਨਹੀਂ  ਮੇਰੇ ਵਿਚ ਉਸਨੂੰ ਕਿ ਨਜ਼ਰ ਆਉਂਦਾ ਹੈ। ਜਦ ਮੈ ਪੁੱਛਦੀ ਹਾਂ ਅੱਗੋਂ ਕਹਿੰਦਾ ਹੈ ਤੇਰੇ ਵਿਚੋ ਮੈਂਨੂੰ ਮੇਰੀ ਕੋਈ ਨਾ ਕੋਈ ਕਵਿਤਾ ਮਿਲ ਜਾਂਦੀ ਹੈ…।
ਇਕ ‘ਤੇ ਬੋਲ ਨਹੀਂ ਸਕਦਾ ਦੂਜਾ ਮਾਸੂਮ ਜਿਆ ਚਿਹਰਾ ਹੈ, ‘ਤੇ ਉਪਰੋਂ ਗੱਲਾਂ ਬੱਚਿਆਂ ਵਾਂਗ ਕਰਦਾ ਹੈ ।  “ਤਾਂ ਫਿਰ ਹੋਰ ਵੀ ਕਿਊਟ (cute )  ਲੱਗਦਾ ਹੈ। ”
ਗੱਲਾਂ – ਗੱਲਾਂ ਵਿਚ ਅਸੀਂ ਕੁਛ  ਟਾਈਮ ਵਿਚ ਹੀ  ਲੁਧਿਆਣੇ ਪਹੁੰਚ ਗਏ,  “ਲੁਧਿਆਣੇ ਬਾਰਿਸ਼ ਹੋ ਰਹੀ  ਸੀ।”
ਪ੍ਰਿੰਸ ‘ਤੇ ਮਾਮਾ ਜੀ ਕਹਿਣ ਲੱਗੇ – ਸਾਨੂੰ ਏਥੇ ਉਤਾਰ ਦੋ ਅਸੀਂ ਅੱਗੇ ਚਲੇ ਜਾਵਾਂਗੇ। ਪਰ ਮੈੰ ‘ਤੇ ਰਾਹੁਲ  ਉਹਨਾਂ ਦੀ ਗੱਲ ਨਾ ਮੰਨੇ ਅਸੀਂ ਉਹਨਾਂ ਨੂੰ ਜ਼ੌਰ ਪਾਕੇ  ਆਪਣੇ ਘਰ  ਲੈ ਆਏ । ਪ੍ਰਿੰਸ ਨੂੰ ਮੰਮਾ ਨਾਲ ਮਿਲਾਇਆ ਮੰਮਾ ਨੂੰ ਵੀ ਉਹ ਬਹੁਤ ਪਿਆਰਾ ਲੱਗਾ। ਫਿਰ ਉਹਨਾਂ ਨੂੰ ਚਾਹ – ਪਾਣੀ ਪਿਲਾ ਕੇ ਰਾਹੁਲ ਤੇ ਮੈਂ ਛੱਡ ਕੇ ਆਏ।

(ਅਗਲਾ ਦਿਨ)

ਪਾਇਲ – ਮੰਮਾ ਮੈਂ ਮੰਦਿਰ ਚੱਲੀ ਆਂ।

ਮੰਮਾ – ਠੀਕ ਹੈ ਪਾਇਲ।

ਰਾਹੁਲ – ਪਾਇਲ ਮੈਂਨੂੰ ਨਾਲ ਲੈਕੇ ਨਹੀਂ ਜਾਣਾ.. ।

ਪਾਇਲ – ਨਹੀਂ –  ਨਹੀਂ ਏਦਾਂ ਦੀ ਕੋਈ ਗੱਲ ਨਹੀਂ ਚਲੋ ਤੁਸੀਂ ਵੀ ਨਾਲ ਚਲੋ।

” ਮੈਂ ਰਾਹੁਲ ਨੂੰ ਨਾਲ ਲੈਕੇ ਮੰਦਿਰ ਚਲੀ ਗਈ। ਪ੍ਰਿੰਸ ਵੀ ਖੜਾ ਸੀ ਉਹਨੇ ਆਪਣੀ ਇਕ ਨਵੀਂ ਕਵਿਤਾ ਲਿਖੀ ਹੋਈ ਸੀ ‘ਜੋ ਮੈਂਨੂੰ ਸੁਣਾਉਣ ਲਈ  ਪਹਿਲਾਂ ਹੀ ਆਕੇ ਖੜਾ  ਸੀ। ਪ੍ਰਿੰਸ ਕਵਿਤਾ ਸੁਣਾਉਣ ਲੱਗਾ।

ਦਿਲ ਕਰਦਾ ਹੈ ਤੈਨੂੰ ਵੇਖੀਂ ਜਾਵਾਂ
ਅੱਗ ਇਸ਼ਕ ਦੀ ਸੇਕੀ ਜਾਵਾਂ
ਹੱਥਾਂ ਵਿਚ ਲੈਕੇ ਤੇਰਾ ਹੱਥ
ਅੰਬਰਾਂ ਨੂੰ ਲਾ ਹੱਥ ਵੇਖੀਂ ਜਾਵਾਂ
ਮੁਹੱਬਤ ਨਾ ਮੇਰੇ ਤੋਂ ਲਿਖ ਬਿਆਨ ਹੋਣੀ
ਏਦਾਂ ਕਰ ਤੈਨੂੰ ਵੇਖੀਂ ਜਾਵਾਂ

ਨਾ ਹੁਣ ਲੱਗਦਾ ਮੈਂਨੂੰ ਮੈਂ
ਤੈਨੂੰ ਮੈਂ ਵਿਚ ਵੇਖੀਂ ਜਾਵਾਂ
ਚੁੱਪ ਰਹਿਕੇ ਕੁਝ ਖ਼ਤ ਲਿਖਕੇ
ਪਿਆਰ ਦੀ ਅੱਗ ਨੂੰ ਸੇਕੀ ਜਾਵਾਂ
ਬੁੱਤ ਬਣਕੇ ਬਸ ਖੜਾ ਰਹਾਂ
ਬਸ ਤੈਨੂੰ ਹੀ ਵੇਖੀੰ ਜਾਵਾਂ

ਬਣੀ ਹੋਵੇ ਇਕ ਪੀਂਘ
ਆਸਮਾਨ ਵਿਚ
ਤੇਰੇ ਨਾਲ ਬੈਠ ਚੂਟੀ ਜਾਵਾਂ
ਦੋਸਤ ਬਣ ਜਾਵਣ ਪੰਛੀ ਸਾਰੇ
ਮੂਰਤ ਬਣ ਪਿਆਰ ਦੀ
ਤੈਨੂੰ ਵੇਖੀਂ ਜਾਵਾਂ

ਜਾਣ ਛੱਡ ਦੇਣ ਜਦ ਏ
ਖਾਰੇ ਹੰਝੂ
ਵਿਚ ਪਿਆਰ ਬਹਿੰਦੇ
ਤੇਰੇ ਨੂੰ ਵੇਖੀਂ ਜਾਵਾਂ
ਨਾਮ ਮੇਰਾ ਗੁੰਮ ਨਾਮ ਮੇਰਾ
ਜਿਆ ਲੱਗਦਾ
ਤੇਰੇ ਨਾਮ ਨਾਲ ਅੱਖਰ ਜੋੜ
ਤੈਨੂੰ ਵੇਖੀਂ ਜਾਵਾਂ

___ਪ੍ਰਿੰਸ

ਪਾਇਲ-  ਵਾਹ ਪ੍ਰਿੰਸ ਬਹੁਤ ਸੋਹਣੀ ਲਿਖੀ ਹੈ।

ਪ੍ਰਿੰਸ – (ਇਸ਼ਾਰੇ ਨਾਲ) ਸ਼ੁਕਰੀਆ ਪਾਇਲ।

” ਪ੍ਰਿੰਸ ਏਦਾਂ ਰੋਜ਼ ਕੋਈ ਨਾ ਕੋਈ ਕਵਿਤਾ ਲਿਖ ਸੁਣਾਉਂਦਾ ਗਿਆ। ਰਾਹੁਲ ਨੂੰ ਸਮਝ ਨਹੀਂ ਆਉਂਦੀ ਮੈਂ ਘਰ ਆਕੇ ਉਸਨੂੰ ਸਾਰੀ ਕਵਿਤਾ ਜਦ ਸਮਝਾਉਦੀ ਸੀ। ਫਿਰ ਰਾਹੁਲ ਵੀ ਕਹਿੰਦਾ ਸੀ ਯਾਰ ਸੱਚੀ ਕਮਾਲ ਦਾ ਲਿਖਦਾ ਹੈ ਪ੍ਰਿੰਸ ਏਨੀ ਛੋਟੀ ਏਜ਼ ਵਿਚ ਹੀ।
ਪ੍ਰਿੰਸ ਮੇਰੇ ਤੋਂ (ਚਾਰ ਸਾਲ )ਛੋਟਾ ਸੀ। ਪਰ ਉਸਦੀਆਂ ਲਿਖਤਾਂ ਵਿਚ ਬਹੁਤ ਪਿਆਰ ਤੇ ਸੱਚਾਈ ਦਿਸਦੀ ਸੀ। ਮੈਂ ਸੋਚ ਦੀ ਸੀ ਰਾਹੁਲ ਪਤਾ ਨਹੀਂ ਕਿਵੇਂ ਦਾ ਮੁੰਡਾ ਹੋਣਾ ਪਰ ਮੇਰੇ ਨਾਲ ਟਾਈਮ ਬਿਤਾਉਣ ਤੇ ਘਰ ਵਿਚ ਨਾਲ ਰਹਿਣ ਕਰਕੇ ਮੈ ਰਾਹੁਲ ਨੂੰ ਤੇ ਰਾਹੁਲ ਮੈਂਨੂੰ ਚੰਗੀ ਤਰ੍ਹਾਂ ਸਮਝ ਗਏ। ਪ੍ਰਿੰਸ ਦੀਆਂ ਕਵਿਤਾਵਾਂ ਸੁਣ ਉਸਦੇ ਲਈ ਹਮਦਰਦੀ ਤੇ ਰਾਹੁਲ ਲਈ ਮੇਰੇ ਅੰਦਰ ਪਿਆਰ ਉੱਭਰ ਆਇਆ।
ਰਾਹੁਲ ਦਾ ਵਾਪਿਸ ਜਾਣ ਦਾ ਦਿਨ ਸੀ। ਮੈਂ ਅੱਜ ਮੰਦਿਰ ਹੋ ਕੇ ਪ੍ਰਿੰਸ ਨੂੰ ਮਿਲਕੇ ਤੇ ਉਸਨੂੰ ਨਾਲ ਲੈਕੇ ਆਈ। ਕਿ ਰਾਹੁਲ ਦੀ ਅੱਜ ਫਲਾਈਟ  ਹੈ ।
ਰਾਹੁਲ ਦਾ ਵੀ ਮਨ ਨਹੀਂ ਸੀ ਕਰਦਾ ਪਿਆ ਜਾਣ ਨੂੰ। ਪਰ ਕਿ ਕਰਦੇ ਅਸੀਂ ਦੋਨੋਂ ਮਜ਼ਬੂਰ ਸੀ। ਰਾਹੁਲ ਮੰਮਾ ਨੂੰ ਮਿਲਕੇ ਸਾਡੇ ਨਾਲ ਗੱਡੀ ਵਿਚ ਬੈਠ ਗਿਆ। ਅਸੀਂ  ਏਅਰਪੋਰਟ ਤੱਕ ਰਾਹੁਲ ਨੂੰ ਛੱਡਣ ਗਏ । ਜਦ ਰਾਹੁਲ ਜਾਣ ਲੱਗਾ।

ਪਾਇਲ – ਰਾਹੁਲ ਮੇਰਾ ਦਿਲ ਨਹੀਂ ਲੱਗਣਾ।

ਰਾਹੁਲ – ਪਾਇਲ ਮੇਰਾ ਵੀ ਨਹੀਂ ਲੱਗਣਾ।

ਪਾਇਲ – ਫਿਰ ਕੱਦ ਆਓ ਗੇ ?

ਰਾਹੁਲ – ਜਲਦ ਹੀ..।

ਪਾਇਲ – ਮੈਂ ਕੁਛ ਕਹਿਣਾ ਚਾਹੁੰਦੀ ਹਾਂ।

ਰਾਹੁਲ – ਪਾਇਲ ਮੈਂ ਵੀ ਤੈਨੂੰ ਕੁਛ ਕਹਿਣਾ ਚਾਹੁੰਦਾ ਹਾਂ।

ਪਾਇਲ – ਠੀਕ ਹੈ ਪਹਿਲਾਂ ਤੁਸੀਂ ਬੋਲੋ।

ਰਾਹੁਲ – ਨਹੀਂ ਪਹਿਲਾਂ ਤੁਸੀਂ।

ਏਦਾਂ ਕਰਦੇ ਕਰਦੇ ਕਦੋਂ ਸਾਡੇ ਦੋਨਾਂ ਦੇ ਮੂੰਹੋਂ (i love you) ਨਿਕਲ ਗਿਆ। ਸਾਨੂੰ ਪਤਾ ਹੀ ਨਾ ਚੱਲਿਆ। ਏਨੀ ਗੱਲ ਕਰ ਅਸੀਂ ਇਕ ਦੂਜੇ ਨੂੰ ਗਲਵਕੜੀ ਵਿਚ ਲੈ ਲਿਆ।
“ਪਹੁੰਚ ਕੇ ਫੋਨ ਕਰਿਓ…. ਰਾਹੁਲ ।”
ਫਿਰ ਰਾਹੁਲ ਪ੍ਰਿੰਸ ਨੂੰ ਮਿਲ ਕੇ ਚਲਾ ਗਿਆ।
ਰਾਹੁਲ ਮੈਂਨੂੰ ਮੁੜ -੨ ਦੇਖਦਾ ਰਿਹਾ ਜਿੰਨਾ ਤੱਕ ਉਸਦੀ ਅੱਖ ਦੀ ਨਜ਼ਰ ਦੇਖ ਸਕੀ । ਰਾਹੁਲ ਦੇ ਜਾਣ ਤੋਂ ਬਾਅਦ ਮੈਂ ਤੇ ਪ੍ਰਿੰਸ ਵਾਪਿਸ ਗੱਡੀ ਵਿਚ ਬੈਠੇ। ਮੈਂ ਪ੍ਰਿੰਸ ਨੂੰ ਮੰਮਾ ਦੀ ਉਹ ਸਾਰੀ ਗੱਲ ਦੱਸੀ ਕਿ ਮੇਰਾ ਤੇ ਰਾਹੁਲ ਦਾ ਰਿਸ਼ਤਾ ਬਚਪਨ ਵਿਚ ਹੀ ਤੈਅ ਹੋ ਗਿਆ ਸੀ। ਫਿਰ ਮੈ ਪ੍ਰਿੰਸ ਵੱਲ ਗੌਰ ਨਾਲ ਦੇਖਿਆ ਤੇ ਉਸਨੂੰ ਪੁੱਛਿਆ ।
“ਕਿ ਹੋਇਆ ਪ੍ਰਿੰਸ ਰੋ ਕਿਉੰ ਰਹੇ ਹੋ.. ?
ਪ੍ਰਿੰਸ ਬੱਚਿਆ ਵਾਂਗ ਉੱਚੀ – ਉੱਚੀ ਰੋਣ ਲੱਗ ਪਿਆ ।
ਮੈਂਨੂੰ ਲਗਾ ਸ਼ਾਇਦ ਰਾਹੁਲ ਦੇ ਜਾਣ ਕਰਕੇ ਰੋ ਰਿਹਾ ਹੋਣਾ ਪਰ ਉਸਦੇ ਮਨ ਵਿਚ ਕੀ ਸੀ ਮੈਂਨੂੰ ਕੁਛ ਨਹੀਂ ਪਤਾ ਸੀ । ਫਿਰ ਆਪਣੀ ਡਾਇਰੀ ਕੱਢ ਕੇ ‘ਤੇ ਗੱਡੀ ਵਿਚੋ ਬਾਹਰ ਨਿਕਲ ਕੇ  ਕੁਛ ਲਿਖਣ ਲੱਗਾ।

ਜੇ ਸਾਡੇ ਖਾਰੇ ਹੰਝੂ
ਏਂਨੇ ਹੀ ਸਵਾਦ ਨੇ
ਤਾਂ ਆ… ਪੀਜ਼ਾ ਮੇਰੀਆਂ ਅੱਖਾਂ ਵਿਚੋ
ਸਾਰੇ ਸੁਪਨੇ ਜੋ ਸਜਾਏ ਹੁਣ
ਮੁੱਕ ਚੱਲੇ ਨੇ
ਕੱਖਾਂ ਦੇ ਭਾਅ ਵਿਕ
ਚੱਲੇ ਨੇ
ਮੈਂ ਏਨਾ ਮਾੜਾ
ਮੇਰਾ ਦਰਦ ਉਦੋਂ ਮਾੜਾ
ਚਾਵਾਂ ਕੁਝ ਹੋਰ ਪਾਵਾਂ ਕੁਝ ਹੋਰ
ਦੁਖੀ ਜਿਆ ਦਿਲ ਦੁਖਾਂਵਾ ਹਰ
ਰੋਜ਼……..

ਏਨੇ ਬੋਲ ਲਿਖ….

ਮੈਂਨੂੰ ਸੁਣਾ ਕੇ  ਪ੍ਰਿੰਸ ਪੈਦਲ  ਹੀ ਚਲਾ ਗਿਆ। ਮੈਂ ਬਹੁਤ ਰੋਕਿਆ ਪਰ ਉਹ ਨਾ ਰੁਕਿਆ ਨਾ …. ਉਸਦੀ ਜ਼ਿੱਦ ਬਹੁਤ ਭੈੜੀ ਸੀ। ਮੈਂ ਬਹੁਤ ਪ੍ਰੇਸ਼ਾਨ ਹੋਈ  ਇਹ ਸੋਚ ਕੇ ਕਿ ਪਤਾ ਨਹੀਂ ਕੀ ਹੋ ਗਿਆ ਹੈ ਇਸਨੂੰ।
ਮੇਰੇ ਦੇਖਦੇ ਹੀ ਇਕ ਆਟੋ ਵਿਚ ਬੈਠ ਕੇ ਚਲਾ ਗਿਆ।
ਮੈ ਵੀ ਕੁਛ ਦੇਰ ਬਾਅਦ ਘਰ ਆ ਗਈ।
ਇਕ ਰਾਹੁਲ ਦੇ ਜਾਣ ਦਾ ਕਰਕੇ ਮੇਰਾ ਮੂਡ ਵੈਸੇ  ਹੀ ਠੀਕ ਨਹੀਂ ਸੀ।
ਤਾਂ ਦੂਜਾ ਪ੍ਰਿੰਸ ਦੇ ਨਰਾਜ ਹੋਣ ਕਰਕੇ ਹੋਰ ਵੀ  ਖਰਾਬ ਹੋ ਗਿਆ।
ਫਿਰ ਮੈ  ਸੋਚਣ ਲੱਗੀ। ਕਿ ਕੱਲ ਮੰਦਿਰ ਜਾਵਾਂਗੀ ਫਿਰ ਸਾਰੀ ਗੱਲ ਪੁੱਛਾਂਗੀ। ਕਿ ਹੋਇਆ ਸੀ ਕੱਲ ਪ੍ਰਿੰਸ ਤੈਨੂੰ….. ?

ਅਗਲੇ ਦਿਨ….

ਪਾਇਲ – ਮੰਮਾ ਮੈਂ ਮੰਦਿਰ ਹੋ ਆਵਾਂ।

ਮੰਮਾ – ਠੀਕ ਹੈ ਪਾਇਲ।

“ਮੈਂ ਮੰਦਿਰ ਪਹੁੰਚ ਕੇ  ਕੁਛ ਦੇਰ ਪ੍ਰਿੰਸ ਦੀ ਵੇਟ ਵੀ ਕੀਤੀ। ਪਰ ਉਹ ਨਹੀਂ ਆਇਆ। ਏਦਾਂ ਹੀ  ਕਾਫੀ ਦਿਨ ਹੋ ਗਏ । ਪਰ ਅੱਜ – ਕੱਲ ਪ੍ਰਿੰਸ ਨਹੀਂ ਆਉਂਦਾ  । ਫਿਰ ਇਕ  ਦਿਨ  ਮੈਂ ਵੇਟ ਕਰਕੇ   ਘਰ ਆ ਗਈ….। ਫਿਰ ਕਾਲਜ਼… ਤੇ ਕਾਲਜ਼ ਤੋ ਬਾਅਦ ਘਰ ਆਈ । ਫਿਰ ਥੋੜੀ ਦੇਰ ਬਾਦ  ਰਾਹੁਲ ਦਾ ਫੋਨ ਆਇਆ।

ਰਾਹੁਲ – ਹੈਲੋ ਪਾਇਲ ਕਿਵੇਂ ਹੈਂ ਤੂੰ…..?

ਪਾਇਲ – ਮੈਂ ਠੀਕ ਤੁਸੀਂ ਦੱਸੋ.. ਘਰ ਕਿਵੇਂ ਨੇ ਅੰਕਲ ਆਂਟੀ ਜੀ …?

ਰਾਹੁਲ – ਸਭ ਠੀਕ ਨੇ ਤੁਸੀਂ ਦੱਸੋ ਮੰਮਾ ਕਿਵੇਂ ਨੇ ਪਾਇਲ..?

ਪਾਇਲ – ਉਹ ਵੀ ਠੀਕ ਨੇ…।

ਰਾਹੁਲ – ਪਾਇਲ ਮੇਰਾ ਦਿਲ ਨਹੀਂ ਲੱਗ ਰਿਹਾ ਹੁਣ ਏਥੇ।

ਪਾਇਲ – ਮੇਰਾ ਵੀ ਨਹੀਂ… ।

ਰਾਹੁਲ – ਫਿਰ ਹੁਣ ਕਿ ਕਰਨਾ ਪਵੇਗਾ।

ਪਾਇਲ-  ਤੁਹਾਨੂੰ ਪਤਾ ਹੋਵੈ।

ਰਾਹੁਲ – ਅੱਛਾ.. ਜੀ ।

ਪਾਇਲ – ਹਾਂਜੀ.।

ਰਾਹੁਲ – ਚਲੋ ਫਿਰ ਤੁਸੀਂ ਮਹਿੰਦੀ ਲਾਉਣ ਦੀਆਂ ਤਿਆਰੀਆਂ ਸ਼ੁਰੂ ਕਰੋ। ਮੈਂ ਘਰ ਮੰਮੀ  – ਪਾਪਾ ਨਾਲ ਗੱਲ ਕਰਦਾ ਹਾਂ।

ਪਾਇਲ – (ਸੰਘਦੀ ਹੋਈ) ਠੀਕ ਹੈ ਜੀ… ਜਨਾਬ..।

ਰਾਹੁਲ – ਮੰਮਾ ਕਿੱਥੇ ਨੇ ਮੇਰੀ ਗੱਲ ਤਾਂ  ਕਰਵਾਓ ਉਹਨਾਂ ਨਾਲ।

ਪਾਇਲ – ਵੇਟ… ਮੈ ਮੰਮਾ ਨੂੰ ਬੁਲਾਉਂਦੀ ਹਾਂ ।( ਮੰਮਾ ….ਆ ਲਓ ਫੋਨ )  ਰਾਹੁਲ ਹੁਰਾਂ ਨਾਲ ਗੱਲ ਕਰ ਲਓ।

ਮੰਮਾ – ਹੈਲੋ ਬੇਟਾ ਕਿਵੇਂ ਹੋ……?

ਰਾਹੁਲ – ਠੀਕ ਹੈ ਆਂਟੀ ਜੀ  ਤੁਸੀਂ ਦੱਸੋ ਕਿਵੇਂ ਹੋ….?

ਮੰਮਾ – ਮੈਂ ਵੀ ਠੀਕ ਹਾਂ  ਬੇਟਾ…. ।

ਰਾਹੁਲ – ਆਂਟੀ ਜੀ ਆਹ… ਮੰਮੀ ਤੇ ਪਾਪਾ ਨਾਲ ਗੱਲ ਕਰ ਲਿਓ।

(ਆਂਟੀ ਅੰਕਲ ਨਾਲ ਗੱਲ ਕਰਨ ਤੋਂ ਬਾਅਦ)

ਮੰਮਾ- ਪਾਇਲ ਆਹ… ਰਾਹੁਲ ਨਾਲ ਗੱਲ ਕਰ ਲੈ।

ਪਾਇਲ – ਕਰਵਾ ਦਿੱਤੀ ਹੈ  ਜੀ ਗੱਲ… ਮੰਮਾ ਪਾਪਾ ਦੀ ।

ਰਾਹੁਲ – ਹਾਂਜੀ.. ।

ਪਾਇਲ – ਰਾਹੁਲ ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ।

ਰਾਹੁਲ – ਹਾਂਜੀ…. ਕਰੋ ।

ਪਾਇਲ – ਜਿਸ ਦਿਨ   ਤੁਸੀਂ ਵਾਪਿਸ ਗਏ ਸੀ। ਤੁਹਾਡੇ ਜਾਣ ਤੋਂ ਬਾਅਦ ਪ੍ਰਿੰਸ ਬਹੁਤ ਰੋਣ ਲੱਗ ਪਿਆ  ਸੀ। 
ਫਿਰ ਕੁਛ ਬੋਲ ਲਿਖਕੇ  ‘ਤੇ ਗੁੱਸਾ ਹੋ ਚਲਾ ਗਿਆ। ਮੈਂਨੂੰ ਲੱਗਾ ਤੁਸੀਂ ਵਾਪਿਸ ਗਏ ਹੋ ਤਾਂ ਰੋ ਰਿਹਾ ਹੋਣਾ ਹੈ। ਪਰ ਪਤਾ ਨਹੀਂ ਉਸਨੂੰ ਕਿ ਹੋਇਆ ਅੱਜ – ਕੱਲ ਤਾਂ ਮੰਦਿਰ ਵੀ ਨਹੀਂ ਆਉਂਦਾ ਹੈ ।

ਰਾਹੁਲ – ਤੇ ਫਿਰ ਉਸ ਨੂੰ ਫੋਨ ਕਰ ਕੇ ਪੁੱਛੋ , ਕੀ ਗੱਲ ਹੋਈ ਹੈ?

ਪਾਇਲ – ਕਿਵੇਂ ਪੁੱਛਾ ਉਸ ਕੋਲ ਫੋਨ ਨਹੀਂ ਹੈ.. .।

ਰਾਹੁਲ – ਅੱਜ ਦੇ ਟਾਈਮ ਵਿਚ ਫੋਨ ਨਹੀਂ ਹੈ ਕਮਾਲ ਹੈ। ਤੇ ਫਿਰ ਏਦਾਂ ਕਰੋ ਉਹਨਾਂ ਦੇ ਘਰ ਜਾਕੇ ਪਤਾ ਕਰੋ.. ਕਿ ਗੱਲ ਹੈ। ਫਿਰ ਮੈਂਨੂੰ ਦੱਸਿਓ।

ਪਾਇਲ – ਠੀਕ ਹੈ… ਪਰ ਏ ਖਿਆਲ ਤਾਂ ਮੈਂਨੂੰ ਪਹਿਲਾਂ ਆਇਆ ਹੀ ਨਹੀਂ।

ਰਾਹੁਲ – ਹਾ.. ਹਾ.. ਹਾ.. ਝੱਲੀ…. ਚੱਲੋ ਚੰਗਾ ਪਾਇਲ.. (luv u)…. ।

ਪਾਇਲ (luv u two)…. ਰਾਹੁਲ।

” ਰਾਹੁਲ ਨਾਲ ਗੱਲ ਕਰ ਮੈਂ ਫੋਨ ਰੱਖ ਕੇ ਮੰਮਾ ਕੋਲ ਚਲੀ ਗਈ।”

ਮੰਮਾ – ” ਕਿ ਗੱਲਾਂ ਹੋ ਰਹੀਆਂ ਸੀ ਫਿਰ… ।” (ਹੱਸਕੇ ਪੁੱਛਿਆ)

ਪਾਇਲ – “ਕੁਛ ਨਹੀਂ ਮੰਮਾ ਬਸ ਆਹੀ ਕਿ ਕਿਵੇਂ ਹੋ… ਹੋਰ ਕੁਛ ਨਹੀਂ।”

ਮੰਮਾ – ” ਅੱਛਾ… ਰਾਹੁਲ ਦੇ ਮੰਮੀ – ਪਾਪਾ ਤੇਰੀ ਤੇ ਰਾਹੁਲ ਦੀ ਮੈਰੀਜ਼ ਦੀ ਗੱਲ ਕਰਦੇ ਪਏ ਸੀ। ਮੈਂ ਕਿਹਾ ਭਾਈ ਸਾਬ ਮੈਂ ਪਾਇਲ ਨੂੰ ਪੁੱਛਕੇ ਦੱਸਾਂਗੀ। ”

ਪਾਇਲ – ” ਏਦੇ   ‘ਚ ਪੁੱਛਣਾ ਕਿ ਸੀ ਮੰਮਾ.. ।”

ਮੰਮਾ – ” ਆਹੀ ਕਿ ਤੈਨੂੰ ਰਾਹੁਲ ਪਸੰਦ ਵੀ  ਹੈ ਜਾਂ ਨਹੀਂ,  ਤੂੰ ਤਿਆਰ ਹੈ ਇਸ ਰਿਸ਼ਤੇ ਲਈ ਜਾਂ ਨਹੀਂ ਹੋਰ ਕੀ ਪੁੱਛਣਾ ਸੀ। ”

ਪਾਇਲ – ” (ਸੰਘਦੀ ਹੋਈ) ਹਮਮਮ ਮੰਮਾ… ਮੈੰ ਮੈਨੂੰ ਰਾਹੁਲ ਪਸੰਦ ਹੈ। ਤੇ ਮੈਂ ਇਸ ਰਿਸ਼ਤੇ ਲਈ ਤਿਆਰ ਵੀ ਹਾਂ  ।”

” ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ। ਤੇ ਆਪਣੇ ਰੂਮ ਵਿਚ ਚਲੀ ਗਈ
ਮੰਮਾ ਤੇ ਰਾਹੁਲ ਦੀ ਫੈਮਿਲੀ ਵੀ ਬਹੁਤ ਖੁਸ਼ ਹੋਏ ਇਸ ਰਿਸ਼ਤੇ ਲਈ ਮੇਰੇ ਮੂੰਹੋਂ ਹਾਂ ਸੁਣਕੇ । ”

” ਮੰਦਿਰ ਤੋਂ ਬਾਅਦ ਮੈਂ ਕਾਲਜ਼ ਗਈ। ਉਸਤੋਂ ਬਾਅਦ  ਸਿੱਧਾ ਪ੍ਰਿੰਸ ਦੇ ਮਾਮਾ ਘਰ ਗਈ। ਮਾਮਾ ਜੀ ਨੇ ਕਿਹਾ – ਪ੍ਰਿੰਸ ਤੇ ਕਾਫੀ ਦਿਨ ਪਹਿਲਾਂ  ਹੀ , “ਅੰਮ੍ਰਿਤਸਰ ਵਾਪਿਸ ਚਲਾ ਗਿਆ ਹੈ। ”
ਮੈਂ ਉਸਦਾ ਐਡਰੈੱਸ ਲੈ ਕੇ ਵਾਪਿਸ ਘਰ ਆ ਗਈ। ਮੈਂ ਰਾਹੁਲ ਨੂੰ ਏ ਸਾਰੀ ਗੱਲ  ਦੱਸ ਦਿੱਤੀ । ਮੈ ਇਕੱਲੀ ਅੰਮ੍ਰਿਤਸਰ ਜਾ ਵੀ ਨਹੀਂ ਸਕਦੀ ਸੀ।
“ਰਾਹੁਲ ਨੇ ਮੈਂਨੂੰ ਰੋਜ਼ ਪ੍ਰਿੰਸ ਬਾਰੇ ਪੁੱਛਣਾ।”
“ਪਰ ਹਰ ਰੋਜ਼ ਮੇਰਾ ਇਕੋ ਜਵਾਬ ਸੀ।”
ਫਿਰ ਰਾਹੁਲ ਨੇ ਕਿਹਾ ਕੋਈ ਨਾ ਮੈਂ ਜਲਦੀ ਆਵਾਂਗਾ। ਤੇ ਆਪਾਂ ਪ੍ਰਿੰਸ ਕੋਲ ਜਾਵਾਂਗੇ। ਰਾਹੁਲ ਨੇ ਮੈਂਨੂੰ ਰੋਜ਼ ਇਸ ਗੱਲ ਦਾ ਦਿਲਾਸਾ ਦੇਣਾ। ਫਿਰ ਰਾਹੁਲ ਤੇ ਮੇਰੀ ਵਿਆਹ ਦੀ ਸਾਰੀ ਗੱਲਬਾਤ ਹੋ ਗਈ।

( ਕੁਛ ਮਹੀਨਿਆਂ ਬਾਅਦ)

ਰਾਹੁਲ ਆਪਣੀ ਫੈਮਿਲੀ ਨਾਲ ਵਾਪਿਸ ਆਏ। ਮੈਂ ਤੇ ਰਾਹੁਲ ਆਪਣੀ ਮੈਰੀਜ਼ ਦਾ ਕਾਰਡ ਦੇਣ ਲਈ ਅੰਮ੍ਰਿਤਸਰ ਪ੍ਰਿੰਸ ਦੇ ਘਰ ਗਏ। ਜਿਥੋਂ ਸਾਨੂੰ ਉਸਦੇ ਪਾਪਾ ਕੋਲੋ ਪਤਾ ਚੱਲਿਆ। ਕਿ ਉਹ “ਮੁੰਬਈ ਚਲਾ ਗਿਆ ਹੈ। ”
ਉਸਨੂੰ ਇਕ ਬਹੁਤ ਵੱਡੀ “ਹਿੰਦੀ ਫਿਲਮ ਦੀ (ਸਕ੍ਰਿਪਟ )ਲਿਖਣ ਦਾ ਆਫ਼ਰ ਆਇਆ ਸੀ।”
ਫਿਰ ਪ੍ਰਿੰਸ ਤਾਂ ਸਾਨੂੰ ਨਹੀਂ ਮਿਲਿਆ।  ਮੈਂ ਤੇ ਰਾਹੁਲ ਆਪਣੀ ਮੈਰੀਜ਼ ਦਾ ਕਾਰਡ ਅੰਕਲ –  ਆਂਟੀ ਜੀ  ਨੂੰ ਦੇਕੇ ਵਾਪਿਸ ਆ ਗਏ।

( ਮੈਰਿਜ਼ ਦਾ ਦਿਨ)

ਸਾਰਿਆਂ ਦੇ ਚਿਹਰਿਆਂ ਤੇ ਬਹੁਤ ਖੁਸ਼ੀ ਸੀ। ਸਾਰੇ ਰਿਸ਼ਤੇਦਾਰ ਆਏ ਹੋਏ ਸੀ। ਪ੍ਰਿੰਸ ਦੇ ਮਾਮਾ ਜੀ ਤੇ ਉਸਦੇ ਮੰਮਾ – ਪਾਪਾ ਵੀ ਆਏ ਹੋਏ ਸੀ। ਰਾਹੁਲ ਨਾਲ ਅੱਜ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਸੀ। ਪਾਪਾ ਤੇ ਅੰਕਲ ਨੇ ਜੋ ਮੇਰਾ ਤੇ ਰਾਹੁਲ ਦਾ ਰਿਸ਼ਤਾ ਬਚਪਨ ਵਿਚ ਸੋਚਿਆ ਸੀ। ਅੱਜ ਉਹ ਪੂਰਾ ਹੋਣ ਜਾ ਰਿਹਾ ਸੀ।
ਸਾਰਿਆਂ ਦੇ ਹੋਣ ਦੇ ਬਾਵਜੂਦ ਫਿਰ ਵੀ ਮੈਂਨੂੰ ਪ੍ਰਿੰਸ ਦੀ ਬਹੁਤ ਕੰਮੀ ਮਹਿਸੂਸ ਹੋ ਰਹੀ ਸੀ।
ਰਿਤੀ –  ਰਿਵਾਜਾਂ ਅਨੁਸਾਰ ਸਾਡਾ ਵਿਆਹ ਹੋ ਗਿਆ। ਜਦ ਮੇਰੀ ਡੋਲੀ ਤੁਰਨ ਲੱਗੀ ਤਦ ਪ੍ਰਿੰਸ ਦੇ ਮਾਮਾ ਜੀ ਨੇ ਮੈਂਨੂੰ ਇਕ ਤੋਹਫ਼ਾ ਦਿੱਤਾ।
ਤੇ ਨਾਲ ਇਹ ਕਿਹਾ – ਇਹ ਪ੍ਰਿੰਸ ਨੇ ਭੇਜਿਆ ਹੈ। ਮੈਂ ਇਹ  ਤੋਹਫ਼ਾ ਦੇਖ ਕੇ ਬਹੁਤ ਖੁਸ਼ ਹੋਈ… ਕਿ ਇਸਦਾ ਮਤਲਬ ਹੈ। ਕਿ ਉਹ ਹੁਣ ਮੇਰੇ ਨਾਲ ਨਰਾਜ਼ ਨਹੀਂ ਹੈ।
ਮੈਂ ਤੋਹਫਾ ਖੋਲ ਕੇ  ਦੇਖਿਆ… ਉਸ ਵਿਚ ਇਕ ਕਿਤਾਬ ਸੀ।
ਜਿਸਦਾ ਨਾਮ ਸੀ…. ਗੂੰਗਾ ਸ਼ਾਇਰ….. ਰਾਇਟਰ… ਪ੍ਰਿੰਸ …. ।
ਜਿਸਨੂੰ ਪੜਕੇ ਮੈਂਨੂੰ ਇਹ ਪਤਾ ਚੱਲਿਆ। ਕਿ ਪ੍ਰਿੰਸ ਮੈਂਨੂੰ ਬਹੁਤ ਪਿਆਰ ਕਰਦਾ ਸੀ। ਜਿਨੂੰ ਮੈਂ ਲਫ਼ਜ਼ਾਂ ਵਿਚ ਬਿਆਨ ਨਹੀਂ ਕਰ ਸਕਦੀ। ਪਰ ਮੇਰੇ ਲਈ ਪ੍ਰਿੰਸ ਇਕ ਬਹੁਤ ਚੰਗਾ ਦੋਸਤ ਸੀ। ਹਮੇਸ਼ਾ ਰਹੇਗਾ। ਉਸ ਕਿਤਾਬ ਦੇ ਪਹਿਲੇ ਪੇਜ਼ ਤੇ ਇਕ   ਕਵਿਤਾ ਲਿਖੀ ਸੀ। ਜਿਸਦੇ ਬੋਲ ਕੁਛ ਇਸ ਤਰਾਂ ਸੀ।

ਕਿਤੇ ਕੱਲ੍ਹਾ ਬੈਠਕੇ ਸੋਚ ਦਾ ਹਾਂ
ਕੀਤੇ ਵਿਚ ਖਿਆਲਾਂ ਖੋ ਜਾਂਦਾ
ਕਦੀ ਚੁੱਪ ਹੋਜਾਂ ਕਦੀ ਹੱਸਦਾ ਹਾਂ
ਮੈਂ ਆਪਣੇ ਆਪ ਨਾਲ ਗੁੱਸਾ ਹੋ ਜਾਵਾਂ
ਕਦੀ ਸੌਂਣ ਤੋ ਪਹਿਲਾਂ ਕਦੀ ਉਠਕੇ ਮੈਂ
ਕੁਝ ਵਿੱਚ ਕਾਗਜਾਂ ਲਿਖਦਾ ਹਾਂ
ਢੱਲ  ਦਾ ਦਿਨ ਤੇ ਸ਼ਾਮ ਮੇਰੀ ਨੂੰ
ਮੈਂ ਵਿਚ ਕਾਗਜਾਂ ਲਿਖਦਾ ਹਾਂ।।

ਅੰਬਰੀ ਵੀ ਦੇਖਕੇ ਮੈ ਸੋਚੀ ਜਾਂਦਾ ਹਾਂ
ਆਪਣੇ ਆਪ ਨੂੰ ਬੱਦਲਾਂ ਵਿੱਚ ਹੀ ਲੋਚੀ ਜਾਂਦਾ ਹਾਂ
ਦਿਲ ਕਰਦਾ ਕੇ ਮੈ ਗੀਤ ਲਿਖਾ
ਹਰ ਵਾਰ ਹੀ ਆਪਨੂੰ ਲਿਖਦਾ ਹਾਂ
ਢੱਲ ਦਾ ਦਿਨ ਤੇ ਸ਼ਾਮ ਮੇਰੀ ਨੂੰ
ਮੈਂ ਵਿਚ ਕਾਗਜਾਂ ਲਿਖਦਾ ਹਾਂ।।

ਮੋਸਮ ਵੀ ਸੁਹਾਣਾ ਲੱਗੇ ਜਦੋ ਇਸ਼ਕ ਖਿੱਲਕੇ ਉਠ ਦਾ ਮੈ ਜਾਣ ਤੋ ਵੀ ਵੱਧ ਪਿਆਰ ਕਰਾਂ
ਆਪਣੀ ਕਲਮ ਤੋ ਮੈ  ਏ ਪੁੱਛਦਾ ਹਾਂ
ਸਿਧਕ ਸਮਝ ਜਾ ਪਿਆਰ ਸੱਚਾ ਯਾਰ ਨੂੰ ਆਪਣੇ ਲਿਖਦਾ ਹਾਂ
ਢੱਲ  ਦਾ ਦਿਨ  ਤੇ ਸ਼ਾਮ ਮੇਰੀ ਨੂੰ
ਮੈਂ ਵਿਚ ਕਾਗਜਾਂ ਲਿਖਦਾ ਹਾਂ।।

***ਸਮਾਪਤ***

ਨੋਟ :- ਇਸ ਕਹਾਣੀ ਨੂੰ ਪੜਨ ਵਾਲੇ ਹਰ ਇਕ ਆਪਣੇ ਦਾ ਮੈਂ “ਦਿਲੋਂ ਧੰਨਵਾਦ ਕਰਦਾ ਹਾਂ।” ਮੇਰੀਆਂ ਕਵਿਤਾਵਾਂ, ਕਹਾਣੀਆਂ ਦੇ ਲਈ ਕਿਸੇ ਵੀ ਮੇਰੇ ਆਪਣੇ ਦਾ ਮੇਰੇ ਨਾਲ ਕੋਈ ਸਵਾਲ ਜਵਾਬ ਕਰਨ ਦਾ ਮਨ ਹੋਵੇ, ਤਾਂ ਉਹ ਆਪਣੇ ਵੀਰ ਨੂੰ whatsapp ਉਤ msg ਕਰ ਸਕਦਾ ਹੈ, ਜਾਂ ਮੈਂਨੂੰ instagram ਉਤੇ ਵੀ msg ਕਰ ਸਕਦਾ ਹੈ।

(ਆਪ ਜੀ ਦਾ ਨਿਮਾਣਾ)
_______ਪ੍ਰਿੰਸ

Whatsapp :- 7986230226
instagram : – official_prince_grewal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)