More Punjabi Kahaniya  Posts
ਮੰਗੇਤਰ ਨਾਲ਼ ਫੋਨ


ਮੇਰੀ ਉਦੋਂ ਮੰਗਣੀ ਹੀ ਹੋਈ ਸੀ ਤੇ ਸਿੰਘਣੀ ਦਾ ਮਸਾਂ ਫੋਨ ਨੰਬਰ ਲਿਆ ਸੀ,, ਸਭ ਨੂੰ ਪਤਾ ਹੀ ਹੈ ਵਿਆਹ ਤੋਂ ਪਹਿਲਾਂ ਆਪਣੀ ਮੰਗੇਤਰ ਨਾਲ਼ ਫੋਨ ਤੇ ਜੋ ਗੱਲਾਂ ਕਰਨ ਦਾ ਮਜ਼ਾ ਹੈ ਸ਼ਾਇਦ ਜ਼ਿੰਦਗੀ ਚ ਉਹ ਵਿਆਹ ਤੋਂ ਬਾਅਦ ਨਹੀਂ ਮਿਲਦਾ,
ਸੌਂ ਉਸ ਦਿਨ ਮਾਤਾ ਤੇ ਬਾਪੂ ਵੀ ਕਿਤੇ ਗਏ ਹੋਏ ਸੀ ਘਰੇ ਮੈਂ ਇਕੱਲਾ ਸੀ ਮਾਤਾ ਜਾਣ ਲਗੀ ਡਿਊਟੀ ਲੱਗਾ ਗੀ ਕੇ ਦੁੱਧ ਚੁੱਲੇ ਤੇ ਧਰਿਆ ਹੋਇਆ ਉਬਾਲਾ ਦਵਾ ਕੇ ਰੱਖਦੀ,,
ਬੱਸ ਫੇਰ ਕੀ ਉਧਰੋਂ ਚੁੱਲੇ ਤੇ ਦੁੱਧ ਉਬਲਣਾ ਧਰਿਆ ਹੋਇਆ ਤੇ ਉਧਰੋਂ ਗੌਰਮਿੰਟ ਦਾ ਫੋਨ ਆ ਗਿਆ
ਜਿਉਂ ਸ਼ੁਰੂ ਹੋਏ,,,,ਅੰਦਰ ਬੈੱਡਰੂਮ ਚ ਜਾਂ ਕੇ ਗੱਲਾਂ ਮਾਰਨ ਲੱਗਾ ਪਤਾ ਹੀ ਨਹੀਂ ਲੱਗਾ ਕਦੋ ਕਿੰਨਾ ਸਮਾਂ ਲੰਘ ਗਿਆ,,
ਨਾਂ ਧੂੰਆਂ ਦਿਸਿਆ ਨਾਂ ਸਮੇਲ ਆਈ
ਜਦੋ ਜਾਨੁ ਨੇ ਕਿਹਾ ਕੇ ਕੀ ਕਰ ਰਹੇ ਸੀ? ਰੋਟੀ ਖਾ ਲਈ ਹੈ?
ਮੈਂ ਇੱਕੋ ਦੱਮ ਕਿਹਾ ਓ ਤੇਰੀ,,,,,,,,, ਤੇ ਭਜਿਆ ਰਸੋਈ ਵੱਲ
ਜਾਨੂ ਕਹਿੰਦੀ ਕੀ ਹੋਇਆ ਜੀ? 😂
ਮੈਂ...

ਕਿਹਾ ਹੋ ਗਿਆ ਕੰਮ,,,,,,,, ਦੁੱਧ ਇਕੱਲਾ ਉਬਲਿਆ ਹੀ ਨਹੀਂ,,, ਸੜ ਸੜ ਕੇ ਥੱਲੇ ਨਾਲ ਜੰਮ ਗਿਆ ਤੇ ਪਤੀਲਾ ਕਹੇ ਕੇ ਦੂਰ ਹੋ ਜਾ ਮੇਰੇ ਤੋਂ
ਰਸੋਈ ਅੰਦਰ ਧੂੰਆਂ ਹੀ ਧੂੰਆਂ,,,,,
ਉਹ ਤਾ ਹਸਣੋਂ ਨਾਂ ਹਟੇ,,,, ਕਹਿੰਦੀ ਐਨੀ ਲਾਪਰਵਾਹੀ
ਮੈਂ ਕਿਹਾ ਲਾਪਰਵਾਹੀ ਨਹੀਂ ਤੇਰਾ ਕਸੂਰ ਹੈ ਸਾਰਾ 😂
ਚਲੋ ਡੇਢ ਕੁ ਮਹੀਨੇ ਬਾਅਦ ਸਾਡਾ ਵਿਆਹ ਹੋ ਗਿਆ
ਪਹਿਲੇ ਦਿਨ ਹੀ ਕਹਿੰਦੀ ਉਹ ਪਤੀਲਾ ਦਿਖਾਓ ਜਿਹੜਾ ਤੁਸੀਂ ਸਾੜਿਆ ਸੀ 😂😂😂
ਮੈਂ ਕਿਹਾ ਉਹ ਤਾ ਮਾਤਾ ਨੇ ਰਗੜ ਰਗੜ ਕੇ ਨਿਹੰਗਾਂ ਦੇ ਡੋਲ ਵਰਗਾ ਬਣਾਤਾ 😂😂
ਅੱਜ 13 ਸਾਲ ਹੋਗੇ ਵਿਆਹ ਹੋਏ ਨੂੰ ਪਰ ਉਹ ਫੋਨ,, ਦੁੱਧ ਉਬਲਣਾ,,, ਪਤੀਲਾ ਸੜਨਾ ਇਕ ਚੁਟਕਲਾ ਹੀ ਬਣ ਗਿਆ
ਜਦੋ ਆਪਣੇ ਬੱਚਿਆਂ ਨੂੰ ਸੁਣਾਉਣੇ ਹਾਂ ਬਹੁਤ ਹਾਸਾ ਆਉਂਦਾ 😄😄😄😄😄

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)