More Punjabi Kahaniya  Posts
ਕੁਝ ਸਾਲ ਝੂਠੇ ਪਿਆਰ ਦੇ ਨਾਂ


ਕੁਝ ਸਾਲ ਪਹਿਲਾਂ ਦੀ ਗੱਲ ਐ। ਜਦੋਂ ਮੈਂ ਬਚਪਨ ਵਿਚ ਪਿਆਰ ਕਰ ਬੈਠੀ। ਉਹ ਵੀ ਉਸ ਇਨਸਾਨ ਨੂੰ ਦੋ ਮੈਨੂੰ ਬਹੁਤ ਪਸੰਦ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ। ਹੋਲੀ ਹੋਲੀ ਜਜ਼ਬਾਤ ਬੇਕਾਬੂ ਹੁੰਦੇ ਗਏ । ਕੁਝ ਇਕ/ਦੋ ਸਾਲ ਬਾਅਦ ਸਰੀਰ ਵੀ ਹੋਲੀ ਹੋਲੀ ਸਾਂਝਾ ਹੋਣ ਲੱਗ ਪਿਆ ਉਧਰੋ ਮੇਰੇ ਘਰੇ ਪਤਾ ਲੱਗਦਾ ਗਿਆ। ਹੁਣ ਉਸਨੇ ਵੀ ਆਪਣੇ ਘਰੇ ਦੱਸ ਦਿੱਤਾ ਸਾਡੇ ਰਿਸ਼ਤੇ ਬਾਰੇ ਉਸਦੀ ਮੰਮੀ ਨੇ ਹਾਮੀ ਭਰੀ ਸਾਡੇ ਰਿਸ਼ਤੇ ਬਾਰੇ ‌। ਕੁਝ ਹੋਰ ਸਾਲ ਬੀਤਣ ਮਗਰੋਂ ਮੇਰੇ ਘਰੇ ਪੂਰੀ ਤਰ੍ਹਾਂ ਪਤਾ ਲੱਗ ਚੁੱਕਾ ਸੀ । ਘਰਦੇ ਸਾਰੇ ਜੀਅ ਬਹਾਨੇ ਲੱਭ ਕੇ ਕੁੱਟਦੇ ਮਾਰਦੇ ਰਹਿੰਦੇ ਮੇਰਾ ਉਹਦੇ ਬਿਨਾ ਰਹਿਣਾ ਔਖਾ ਹੋ ਗਿਆ ਉਹਨੂੰ ਮੇਰੇ ਬਿਨਾਂ ਰਹਿਣਾ ਨਹੀਂ ਸੀ ਆਉਂਦਾ। ਮੈਂ ਬੜੀ ਵਾਰ ਕੁੱਟ ਖਾਂਦੀ ਰਹੀ ਇਸਦੇ ਲਈ ਪਰ ਇਸਨੂੰ ਨਾ ਛੱਡਣਾ ਮਨਜ਼ੂਰ ਕੀਤਾ। ਸਮੇਂ ਦੇ ਨਾਲ ਨਾਲ ਹਾਲਾਤ ਬਦਲ ਦੇ ਗਏ । ਮੇਰੇ ਪਿਆਰ ਨੂੰ ਵੀ ਬਦਲਦੇ ਦੇਰ ਨਹੀਂ ਲੱਗੀ ਤੇ ਹੌਲੀ-ਹੌਲੀ ਮੇਰੇ ਤੇ ਇਲਜਾਮ ਲਗਾਏ...

ਜਾਣ ਲੱਗੇ । ਹੁਣ ਸਭ ਕੁਝ ਬਦਲਣ ਲੱਗ ਪਿਆ ਸੀ। ਮੇਰੇ ਘਰਦਿਆਂ ਦੇ ਨਾਲ ਨਾਲ ਇਸਦੀ ਮੰਮੀ ਅੰਦਰ ਨਫ਼ਰਤ ਪੈਦਾ ਹੋਣ ਲੱਗ ਪਈ ਸੀ ਤੇ ਮੈਨੂੰ ਗਾਲਾਂ ਕੱਢਣ ਲਈ ਦੇਰ ਨਾ ਲੱਗੀ। ਮੈਂ ਪਿਆਰ ਪਿੱਛੇ ਉਹ ਵੀ ਜਰ ਗਈ। ਹੁਣ 8 ਸਾਲਾਂ ਬਾਅਦ ਇਕ ਦਿਨ ਆਇਆ ਇਸਦੀ ਮੰਮੀ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਤੇ ਮੈਂ ਆਪਣੇ ਪਿਆਰ ਨੂੰ ਕਿਹਾ ਇਸਨੂੰ ਸਮਝਾਇਆ ਕਰੋ ਨਹੀਂ ਛੱਡ ਦਿਉ ਮੈਨੂੰ ‌। ਕਿਉਂਕਿ 8 ਸਾਲ ਇਸਦੇ ਪਿੱਛੇ ਮੈਂ ਨਫ਼ਰਤ ਝੱਲਦੀ ਰਹੀ ਸੀ। ਹੁਣ ਮੈਂ ਕਿਹਾ ਆਪਣੇ ਮੰਮੀ ਨੂੰ ਸਮਝਾਇਆ ਕਰੋ । ਪਰ ਮੈਨੂੰ ਉਲਟਾ ਜਵਾਬ ਮਿਲਿਆ ਮੇਰੇ ਪਿਆਰ ( ਦੀਪ) ਕੌਲੋਂ ਆਪਣੀ ਮਰਜ਼ੀ ਦੇਖ ਕਹਿ ਕੇ ਰਿਸ਼ਤਾ ਮੁਕਾ ਲਿਆ 8 ਸਾਲ ਮਿੱਟੀ ਵਿੱਚ ਰੋਲ ਦਿਤੇ

ਦੀਪ ਕੌਰ

...
...



Related Posts

Leave a Reply

Your email address will not be published. Required fields are marked *

4 Comments on “ਕੁਝ ਸਾਲ ਝੂਠੇ ਪਿਆਰ ਦੇ ਨਾਂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)