More Punjabi Kahaniya  Posts
ਤੈਨੂੰ ਮੈਂ ਪਿਆਰਾ ਜਾ ਜਾਤ


“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।।

“ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।।
ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ ਆਪਣੀ ਖੁਸ਼ੀ ਚਾਹੀਦੀ ਆ,, ਤੈਨੂੰ ਮੇਰੀ ਕੋਈ ਪਰਵਾਹ ਨੀ।।। ਤੈਨੂੰ ਕੀ ਪਤਾ ਕਿ ਬੀਤਦੀ ਆ ਮੇਰੇ ਤੇ ,,,,,ਬਸ ਅੱਕ ਚੁੱਕਿਆ ਮੈ ਇਸ ਰਿਸ਼ਤੇ ਤੋਂ।। ਤੂੰ ਬਹੁਤ ਮਤਲਬੀ ਆ ਯਰ,,,,, ਮੇਰੀਆਂ ਵੀ ਮਜਬੂਰੀਆਂ ਨੇ।।”
(ਦੀਪ ਬਸ ਆਪਣਾ ਪੱਲਾ ਛੁਡਾਉਣ ਵਿਚ ਲਗਾ ਸੀ)

ਇਸ ਸਭ ਤੋਂ ਬਾਅਦ ਸਿੰਮੀ ਸੌ ਜਾਂਦੀ ਐ।।
ਤੇ ਜਦੋਂ ਉੱਠਦੀ ਐ ਤਾਂ ਫੋਨ ਤੇ ਇਕ ਮੈਸੇਜ ਆਇਆ ਹੁੰਦਾ ।।
ਜੋ ਕਿ ਦੀਪ ਦਾ ਸੀ ” ਸੌਰੀ ਪਰ ਮੈ ਇਸ ਰਿਸ਼ਤੇ ਨੂੰ ਹੁਣ ਹੋਰ ਨਹੀਂ ਨਿਭਾਅ ਸਕਦਾ,, ਰੱਬ ਕਰੇ ਕਿ ਤੂੰ ਖੁਸ਼ ਰਹੇ ਹਮੇਸ਼ਾ ,, ਤੈਨੂੰ ਮੇਰੇ ਤੋਂ ਚੰਗਾ ਹਮਸਫ਼ਰ ਮਿਲੇ,, ਮੈ ਤੈਨੂੰ ਬਲਾੱਕ ਕਰ ਰਿਆ ਆ ,, ਭੁੱਲ ਕੇ ਵੀ ਕਦੇ ਮੈਨੂੰ ਮੈਸੇਜ ਨਾ ਕਰੀ।।।

ਇਹ ਮੈਸੇਜ ਦੇਖ ਕੇ ਸਿੰਮੀ ਨੂੰ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆ ਹਨ।। ਕਿ ਕਿਵੇਂ ਦੀਪ ਉਸਦੇ ਪਿੱਛੇ ਪਿੱਛੇ ਫਿਰਦਾ ਹੁੰਦਾ ਸੀ।। ਤੇ ਅੱਜ ਉਹੀ ਦੀਪ ਉਸ ਨਾਲ ਇੱਦਾ ਕਰ ਰਿਹਾ ਐ।।
ਪਿਛਲੇ ਚਾਰ ਸਾਲ ਉਸਦੀਆਂ ਅੱਖਾਂ ਸਾਮ੍ਹਣੇ ਘੁੰਮਣ ਲੱਗ ਜਾਂਦੇ ਹਨ ਕਿ ਕਿਵੇਂ ਦੀਪ ਰੋਜ਼ ਹੀ ਉਸਨੂੰ ਮਿਲਣ ਦੀ ਜ਼ਿੱਦ ਕਰਦਾ ਸੀ ,,ਕਹਿੰਦਾ ਸੀ ਤੇਰੇ ਬਿਨਾ ਨਹੀ ਰਿਹਾ ਜਾਂਦਾ।।
ਜਦੋਂ ਘਰ ਇਕੱਲੀ ਹੁੰਦੀ ਤਾਂ ਮਿਲਣ ਆ ਜਾਇਆ ਕਰਦਾ ਸੀ।।

ਸਿੰਮੀ ਉਸਨੂੰ ਹਮੇਸ਼ਾ...

ਕਹਿੰਦੀ ਹੁੰਦੀ ਸੀ ਕਿ ਆਪਣੀ ਜਾਤ ਵੱਖਰੀ ਹੈ,, ਅੱਗੋਂ ਦੀਪ ਆਖਦਾ ਤੈਨੂੰ ਮੈ ਪਿਆਰਾ ਜਾ ਜਾਤ – ਪਾਤ।।
ਅੱਜ ਉਹੀ ਦੀਪ ਕਹਿ ਰਿਹਾ ਸੀ ਕਿ ਆਪਣੀ ਜਾਤ ਇਕ ਨੀ ਆ।।

ਅੱਜ ਦੀਪ ਨੂੰ ਆਪਣੇ ਘਰਦੇ ਨਜ਼ਰ ਆ ਰਹੇ ਸਨ,, ਪਰ ਕੁਝ ਸਮਾਂ ਪਹਿਲਾਂ ਉਹ ਕਹਿੰਦਾ ਹੁੰਦਾ ਸੀ ਕਿ ਤੇਰੇ ਕਿਸੇ ਨੂੰ ਵੀ ਛੱਡ ਸਕਦਾਂ।।

ਉਸਨੂੰ 3 ਸਾਲ ਪਹਿਲਾਂ ਦੀ ਗੱਲ ਚੇਤੇ ਆਈ ਜਦੋਂ ਮੰਮੀ ਨੇ ਲੱਤ ਦਾ ਆਪ੍ਰੇਸ਼ਨ ਕਰਾਇਆ ਹੋਇਆ ਸੀ ਤੇ ਡੈਡੀ ਕੰਮ ਤੇ ਗਏ ਹੋਏ ਸਨ।। ਅਚਾਨਕ ਦੀਪ ਦਾ ਫੋਨ ਆਇਆ ,, ਸਿੰਮੀ ਮੇਰਾ ਦਿਲ ਨਹੀਂ ਲਗ ਰਿਹਾ ਮੈਂ ਏਸੇ ਟਾਈਮ ਮਿਲਣਾ ਤੈਨੂੰ।।।
“ਨਹੀਂ ਦੀਪ ਡੈਡੀ ਘਰ ਨੀ ਹੈਗੇ,, ਤੇ ਮੰਮੀ ਨੇ ਆਪ੍ਰੇਸਨ ਕਰਾਇਆ ਹੋਇਆ ਪਤਾ ਤਾਂ ਹੈ ਥੋਨੂੰ।।”

ਮੈਨੂੰ ਨੀ ਪਤਾ ਮੈ ਬਾਹਰ ਖੜਾ ਗੇਟ ਖੋਲ੍ਹ ਦੇ ਆਕੇ।।
ਸਿੰਮੀ ਚਲੀ ਗਈ ।।
ਉਹ ਸਿੰਮੀ ਦੇ ਕਮਰੇ ਵਿਚ ਬੈਠ ਗਿਆ।।
ਜਦੋਂ ਸਿੰਮੀ ਦੀਪ ਕੋਲ ਗਈ ਤਾਂ ਦੀਪ ਨੇ ਉਸਨੂੰ ਗਲਤ ਤਰੀਕੇ ਨਾਲ਼ ਛੂਹਣਾ ਸ਼ੁਰੂ ਕਰ ਦਿੱਤਾ,, ਇਹ ਸਭ ਸਿੰਮੀ ਨੂੰ ਠੀਕ ਨਹੀਂ ਸੀ ਲਗ ਰਿਆ ,ਪਰ ਉਹ ਬੇਵਸ ਸੀ।।
ਦੀਪ ਨੇ ਸਿੰਮੀ ਦਾ ਸ਼ਰੀਰ ਪੂਰੀ ਤਰ੍ਹਾਂ ਨਾਲ ਨੋਚ ਲਿਆ ਸੀ।।
ਪਰ ਕੁਝ ਦਿਨਾਂ ਬਾਅਦ ,,,,,,,,,,,,ਜਾਰੀ।।।।।

ਚੰਗਾ ਲੱਗੇ ਜਾ ਬੁਰਾ ਪਰ ਕਿਰਪਾ ਕਰਕੇ ਦਸਿਆ ਜ਼ਰੂਰ ਕਰੋ।।
ਪ੍ਰੀਤ✍️✍️
Insta-p.reet26
ਮੈਸੇਜ ਕਰ ਸਕਦੇ ਓ।।।
ਥੋਡੇ ਸੁਝਾਅ ਸਿਰ ਮੱਥੇ।।

ਧੰਨਵਾਦ।।

...
...



Related Posts

Leave a Reply

Your email address will not be published. Required fields are marked *

5 Comments on “ਤੈਨੂੰ ਮੈਂ ਪਿਆਰਾ ਜਾ ਜਾਤ”

  • ਮੈਨੂੰ ਸਮਝ ਨਹੀ ਆਉਦੀਂ ਕਹਾਣੀ ਹਕੀਕਤ ਵਿੱਚ ਹੈ ਜਾ ਕਲਪਨਾ ਕਲਪਨਾ ਹੈ ਤਾ ਵਧੀਆ👍💯 ਹਕੀਕਤ ਵਿੱਚ ਹੈ ਤਾ ਬੁਰੀ

  • bhut vdia

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)