More Punjabi Kahaniya  Posts
ਅਸਲੀ ਅਧਿਆਪਕ


ਸਤਵੰਤ ਕੋਰ ਇੱਕ ਸਕੂਲ ਵਿੱਚ ਅਧਿਆਪਕ ਸੀ,,ਉਸ ਦਾ ਕੰਮ ਸੀ ਛੋਟੇ ਜਵਾਕਾ ਨੂੰ ਕਿਤਾਬਾ ਪੜਨੀਆ ਸਿਖਾਉਣਾ….ਸਕੂਲ ਵਿੱਚ ਉਸਦਾ ਪਹਿਲਾ ਦਿਨ ਸੀ ,ਜਿਸ ਦਿਨ ਉਸ ਦੀ ਮੁਲਾਕਾਤ ਜੀਤ ਨਾਲ ਹੋਈ..ਜੀਤ ਪਹਿਲੀ ਜਮਾਤ ਦਾ ਵਿਦਿਆਰਥੀ ਸੀ,,ਜੀਤ ਦੇ ਕੱਪੜੇ ਮੈਲੈ ਕੁਚੇਲੇ ਸੀ,,ਉਸ ਦੇ ਹੱਥਾ ,ਬਾਹਾ ,ਮੂੰਹ ਤੇ ਮਿੱਟੀ ਦੀ ਇੱਕ ਪਰਤ ਚੜੀ ਪਈ ਸੀ..ਉਸ ਦੇ ਨੋਹਾ ਵਿੱਚ ਵੀ ਮੇਲ ਭਰੀ ਹੋਈ ਸੀ…ਸਤਵੰਤ ਨੂੰ ਪਤਾ ਨਹੀ ਸੀ ਲੱਗ ਰਿਹਾ ਕਿ ਸੀ ਉਹ ਕੀ ਚੀਜ ਹੈ ਜੋ ਉਸ ਨੂੰ ਜੀਤ ਵੱਲ ਖਿੱਚ ਰਹੀ ਸੀ…ਸਤਵੰਤ ਤੁਰਦੀ ਤੁਰਦੀ ਜੀਤ ਕੋਲ ਜਾ ਖੜੀ ਹੋਈ ਤਾਂ ਜੀਤ ਰਿਆੜ ਪੈ ਗਿਆ ਤੇ ਬੋਲਣ ਲੱਗਾ ,”ਮੈਨੂੰ ਗੋਦੀ ਚੁੱਕ ..ਗੋਦੀ ਚੁੱਕ..”

ਸਤਵੰਤ ਨੇ ਜਿਵੇ ਕਿਵੇ ਕਰਕੇ ਉਸ ਨੂੰ ਚੁੱਪ ਕਰਵਾਇਆ ਤੇ ਉਸ ਦੀ ਕਿਤਾਬ ਖੋਲ ਕਿ ਦਿੱਤੀ,ਤੇ ਉਸ ਨੂੰ ਕਿਤਾਬ ਵਿੱਚ ਲਿਖਿਆ ਪੜਾਉਣ ਲੱਗੀ..
ਚਲੋ ਬੇਟਾ ਬੋਲੋ , “ਜਾਲ”..
ਜੀਤ ਨੇ ਪੂਰਾ ਜੋਰ ਲਾ ਕਿ ਬੋਲਿਆ ,, “ਜਾਹ-ਲਾਹ”
ਸਤਵੰਤ ਚੁੱਪ ਕਰੀ ਜੀਤ ਵੱਲ ਦੇਖੀ ਜਾ ਰਹੀ ਸੀ ਤੇ ਹੁਣ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਜੀਤ ਦੂਜੇ ਬੱਚਿਆ ਵਾਂਗ ਆਮ ਨਹੀ ਹੈ…ਇਸ ਨੂੰ ਕੋਈ ਸਮਝਣ ਤੇ ਬੋਲਣ ਦੀ ਮੁਸ਼ਕਿਲ ਹੈ,ਜਿਸ ਕਰਕੇ ਇਹ ਆਮ ਬੱਚਿਆ ਵਾਂਗ ਵਿਹਾਰ ਨਹੀ ਕਰ ਪਾ ਰਿਹਾ…ਇਸੇ ਕਰਕੇ ਸ਼ਾਇਦ ਉਹ ਅੱਠ ਸਾਲ ਦੀ ਉਮਰ ਵਿੱਚ ਵੀ ਪਹਿਲੀ ਜਮਾਤ ਵਿੱਚ ਹੀ ਸੀ …ਸਤਵੰਤ ਦਾ ਮਨ ਕਰ ਰਿਹਾ ਸੀ ਕਿ ਉਹ ਜੀਤ ਨੂੰ ਘੁੱਟ ਕੇ ਗਲੇ ਲਾ ਲਵੇ ਤੇ ਉਸ ਦੀ ਗੋਦੀ ਵਾਲੀ ਜਿੱਦ ਵੀ ਪੂਰੀ ਕਰ ਦੇਵੇ ਪਰ ਉਹ ਮਜਬੂਰ ਸੀ ਕਿਉਂਕਿ ਉਸ ਤੇ ਬਾਕੀ ਬੱਚਿਆ ਦੀ ਵੀ ਜਿੰਮੇਵਾਰੀ ਸੀ…
ਸਤਵੰਤ ਹਰ ਰੋਜ ਘਰੋ ਜੋ ਰੋਟੀ ਖੁਦ ਲਈ ਲੈ ਕੇ ਜਾਂਦੀ ਸੀ ,ਉਸ ਵਿੱਚ ਹੀ ਹੁਣ ਜੀਤ ਲਈ ਵੀ ਰੋਟੀ ਲਿਜਾਣ ਲੱਗ ਗਈ…ਜੀਤ ਨੂੰ ਵੀ ਜਿਵੇ ਕੋਈ ਸਮਝ ਰਿਹਾ ਸੀ ਹੁਣ..ਜੀਤ ਦੇ ਉਦਾਸ ਚੇਹਰੇ ਤੇ ਵੀ ਹੁਣ ਇੱਕ ਚਮਕ ਰਹਿਣ ਲੱਗ ਗਈ… ਸਤਵੰਤ ਜਦ ਵਹਿਲੀ ਹੁੰਦੀ ਤਾਂ ਉਹ ਜੀਤ ਨੂੰ ਪੜਣਾ ਸਿਖਾਉਣ ਲੱਗ ਜਾਂਦੀ ,,ਇੰਝ ਹੀ ਕਰਦੇ ਕਰਦੇ ਪੂਰਾ ਸਾਲ ਲੰਗ ਗਿਆ…
ਹੁਣ ਸਾਲ ਦੇ ਅੰਤ ਵਿੱਚ ਹੋਣਹਾਰ ਜਵਾਕਾ ਨੂੰ ਇਨਾਮ ਦਿੱਤੇ ਜਾਣੇ ਸੀ,,ਸਤਵੰਤ ਚਾਹੁੰਦੀ ਸੀ ਕਿ ਇੱਕ ਇਨਾਮ ਜੀਤ ਨੂੰ ਵੀ ਮਿਲੇ ਜਿਸ ਨਾਲ ਉਸਦੀ ਵੀ ਹੋਂਸਲਾ ਅਫਜਾਈ ਹੋਵੇ,ਇਹ ਇਨਾਮ ਉਹ ਕਿਸੇ ਤਰਸ ਦੀ ਭਾਵਨਾ ਨਾਲ ਨਹੀ ਸੀ ਦੇਣਾ ਚਾਹੁੰਦੀ ,ਬਲਕਿ ਉਹ ਜੀਤ ਨੂੰ ਸੱਚ ਵਿੱਚ ਉਸ ਦੇ ਪੜਨ ਵਿੱਚ ਲਿਆਂਦੇ ਸੁਧਾਰ ਲਈ ਦੇਣਾ ਚਾਹੁੰਦੀ ਸੀ ,,ਸਤਵੰਤ ਦੇ ਕਹਿਣ ਤੇ ਇਸ ਵਾਰ ਸਕੂਲ ਵਾਲਿਆ ਨੇ ਇੱਕ ਨਵਾ ਇਨਾਮ ਵੀ ਰੱਖ ਦਿੱਤਾ , “ਪੜਨ ਵਿੱਚ ਸਬ ਤੋਂ ਵੱਧ ਸੁਧਾਰ ਕਰਨ ਵਾਲੇ ਬੱਚੇ ਦਾ ਇਨਾਮ”..
ਅੱਜ ਇਨਾਮ ਵੰਡ ਸਮਾਰੋਹ ਦਾ ਦਿਨ ਸੀ ,ਇੱਕ ਇੱਕ ਕਰਕੇ ਹੋਣਹਾਰ ਜਵਾਕਾ ਨੂੰ ਇਨਾਮ ਦਿੱਤੇ ਜਾ ਰਹੇ ਸੀ,,ਪ੍ਰੋਗਰਾਮ ਚਲਦੇ ਤੋਂ ਸਤਵੰਤ ਦੀ ਨਜਰ ਜੀਤ ਤੇ ਹੀ ਸੀ ,ਉਹ ਨੀਵੀ ਪਾਈ ਉਦਾਸ ਜਿਹਾ ਬੈਠਾ ਸੀ ਤੇ ਫਿਰ ਜਦੋ ਜੀਤ ਦਾ ਨਾਮ...

ਇਨਾਮ ਲਈ ਲਿਆ ਗਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ,ਉਸ ਨੂੰ ਯਕੀਨ ਹੀ ਨਹੀ ਸੀ ਹੋ ਰਿਹਾ ਆਪਣੇ ਕੰਨਾ ਉੱਤੇ ਤੇ ਫਿਰ ਖੁਸ਼ੀ ਵਿੱਚ ਭੱਜ ਕਿ ਇਨਾਮ ਲੇਣ ਲਈ ਸ੍ਟੇਜ ਤੇ ਆ ਗਿਆ,,ਇਨਾਮ ਸਤਵੰਤ ਨੇ ਆਪਣੇ ਹੱਥੀ ਦਿੱਤਾ ਜੀਤ ਨੂੰ ,ਇਨਾਮ ਵਜੋ ਇੱਕ ਕਿਤਾਬ ਦਿੱਤੀ ਗਈ ਸੀ ,,ਜੀਤ ਨੇ ਇਨਾਮ ਲੈ ਕੇ ਸਤਵੰਤ ਨੂੰ ਵੀ ਘੁੱਟ ਕਿ ਜੱਫੀ ਪਾ ਲਈ ਤੇ ਫਿਰ ਸ੍ਟੇਜ ਤੋਂ ਹੇਠਾ ਆ ਗਿਆ..ਪ੍ਰੋਗਰਾਮ ਚੱਲਦਾ ਰਿਹਾ…ਸਤਵੰਤ ਦੀਆਂ ਅੱਖਾ ਫਿਰ ਤੋਂ ਜੀਤ ਨੂੰ ਲੱਬਣ ਲੱਗੀਆ ਪਰ ਹੁਣ ਸਤਵੰਤ ਨੂੰ ਜੀਤ ਕਿਤੇ ਵੀ ਜਵਾਕਾ ਵਿੱਚ ਬੈਠਾ ਨਜਰ ਨਹੀ ਆ ਰਿਹਾ ਸੀ…ਕਿਉਕਿ ਸਤਵੰਤ ਸਟੇਜ ਸੰਭਾਲ ਰਹੀ ਸੀ ,ਇਸ ਲਈ ਉਹ ਸਟੇਜ ਛੱਡ ਕਿ ਵੀ ਨਹੀ ਸੀ ਆ ਸਕਦੀ ..ਸਤਵੰਤ ਨੂੰ ਚਿੰਤਾ ਹੋ ਰਹੀ ਸੀ ਕਿ ਜੀਤ ਇੱਕਲਾ ਹੀ ਕਿਥੇ ਚਲਾ ਗਿਆ….ਕਰਦੇ ਕਰਾਉਂਦੇ ਸ਼ਾਮ ਹੋ ਗਈ ਤੇ ਪ੍ਰੋਗਰਾਮ ਖਤਮ ਹੋ ਗਿਆ ,,ਸਤਵੰਤ ਨੇ ਜੀਤ ਨੂੰ ਹੁਣ ਹਰ ਥਾ ਲੱਬਣਾ ਸ਼ੁਰੂ ਕਰ ਦਿੱਤਾ ,ਪਰ ਜੀਤ ਕਿਤੇ ਵੀ ਨਾ ਮਿਲਿਆ ,,ਫਿਰ ਉਸ ਨੇ ਸੋਚਿਆ ਕਿ ਸ਼ਾਇਦ ਜੀਤ ਘਰ ਚਲਿਆ ਗਿਆ ਹੋਣਾ ਏ ,,ਥੱਕ ਹਾਰ ਕੇ ਸਤਵੰਤ ਆਪਣੀ ਸ੍ਕੂਟਰੀ ਚੁੱਕ ਘਰ ਨੂੰ ਤੁਰਨ ਹੀ ਲੱਗੀ ਸੀ ਕਿ ਉਸ ਦੀ ਨਜਰ ਪਾਰਕਿੰਗ ਦੇ ਕੋਲ ਲੱਗੇ ਘਾਹ ਵਿੱਚ ਬੈਠੇ ਜੀਤ ਤੇ ਪਈ ,,ਜੀਤ ਘਾਹ ਤੇ ਚੋੰਕੜੀ ਮਾਰੀ ਬੈਠਾ ਸੀ ਤੇ ਉਸ ਦੇ ਹੱਥਾ ਵਿੱਚ ਉਹੀ ਕਿਤਾਬ ਸੀ ਜੋ ਉਸ ਨੂੰ ਇਨਾਮ ਵਿੱਚ ਅੱਜ ਹੀ ਸਤਵੰਤ ਨੇ ਦਿੱਤੀ ਸੀ,,ਸਤਵੰਤ ਦੀਆਂ ਅੱਖਾ ਵਿੱਚ ਹੰਝੂ ਆ ਗਏ,ਸਕੂਲ ਦੇ ਚਪੜਾਸੀ ਨੇ ਸਤਵੰਤ ਨੂੰ ਦੱਸਿਆ ਕਿ ਜੀਤ ਨੂੰ ਜਦੋ ਦੀ ਇਹ ਕਿਤਾਬ ਮਿਲੀ ਹੈ ,ਉਦੋ ਤੋਂ ਹੀ ਉਹ ਇਥੇ ਬੈਠਾ ਕਿਤਾਬ ਪੜੀ ਜਾ ਰਿਹਾ ਹੈ …ਸਤਵੰਤ ਸਕੂਟਰੀ ਖੜਾ ਜੀਤ ਕੋਲ ਜਾ ਕਿ ਬੈਠ ਗਈ,ਉਸ ਨੇ ਦੇਖਿਆ ਕਿਤਾਬ ਦੇ ਪੇਜਾ ਦਾ ਰੰਗ ਬਦਲ ਚੁੱਕਾ ਸੀ,,ਇੰਝ ਲੱਗ ਰਿਹਾ ਸੀ ਜਿਵੇ ਕਿਤਾਬ ਕਈ ਵਾਰ ਪੜੀ ਜਾ ਚੁੱਕੀ ਹੈ,,ਸਤਵੰਤ ਦੇ ਕਹਿਣ ਤੇ ਜੀਤ ਇੱਕ ਵਾਰ ਫਿਰ ਸ਼ੁਰੂ ਤੋਂ ਕਿਤਾਬ ਪੜ ਕਿ ਉਸ ਨੂੰ ਸਣਾਉਣ ਲੱਗ ਪਿਆ..ਪਰ ਇਸ ਵਾਰ ਉਸ ਦੇ ਕਿਤਾਬ ਪੜਨ ਵਿੱਚ ਇੱਕ ਨਵਾਪਣ ਸੀ ,ਜੀਤ ਹਰ ਸ਼ਬਦ ਬੜੇ ਹੋਂਸਲੇ ਤੇ ਵਿਸ਼ਵਾਸ ਨਾਲ ਪੜ ਰਿਹਾ ਸੀ ਜਿਸ ਨੂੰ ਦੇਖ ਕਿ ਸਤਵੰਤ ਨੂੰ ਉਸਦਾ ਮਕਸਦ ਪੂਰਾ ਹੁੰਦਾ ਦਿਸ ਰਿਹਾ ਸੀ ,ਜੀਤ ਵਿੱਚ ਆਤਮ-ਵਿਸ਼ਵਾਸ ਫਿਰ ਤੋਂ ਜਿੰਦਾ ਹੋ ਰਿਹਾ ਸੀ …ਅੰਤ ਕਿਤਾਬ ਪੜ ਕਿ ਜੀਤ ਨੇ ਕਿਹਾ , “ ਸੋਹਹਣੀ ਕਿਤਾਹਬ ਹੈ”
….
ਕਿਸੇ ਦੀ ਕਮੀ ਤੇ ਉਸਦਾ ਮਜਾਕ ਨਾ ਬਣਾਓ ,ਬਲਕਿ ਕੁਜ ਅਜਿਹਾ ਕਰੋ ਜੋ ਉਸ ਵਿੱਚ ਹੋਂਸਲਾ ਤੇ ਵਿਸ਼ਵਾਸ ਪੈਦਾ ਕਰ ਸਕੇ..ਦੂਸਰਿਆ ਦਾ ਸਹਾਰਾ ਬਣੋ ਤੇ ਉਹਨਾ ਨੂੰ ਜਿਉਣ ਦੀ ਵਜ੍ਹਾ ਦੇਵੋ .

ਲੇਖਕ – ਜਗਮੀਤ ਸਿੰਘ ਹਠੂਰ

...
...



Related Posts

Leave a Reply

Your email address will not be published. Required fields are marked *

4 Comments on “ਅਸਲੀ ਅਧਿਆਪਕ”

  • bahut vadia story hai g all the best👍

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)