More Punjabi Kahaniya  Posts
ਅੱਧ ਨੰਗੀ


ਅੱਧ ਨੰਗੀ*
*ਮਿੰਨੀ ਕਹਾਣੀ*
ਗੱਲ ਸੁਣ !
ਤੂੰ ਆਪ ਚੰਗੀ ਤਰਾਂ ਲਪੇਟੀ ਸੀ ਨਾ!,
ਰੋਣ ਦੀ ਅਵਾਜ ਤਾਂ ਨਹੀ ਸੀ ਆਉਂਦੀ,
ਹਾਂਜੀ ਹਾਂਜੀ ! ਤੁਸੀ ਜਲਦੀ ਚਲੋ ਮੈਂ ਚੰਗੀ ਤਰਾਂ ਹੀ ਲਪੇਟੀ ਸੀ ਸਿਰ ਵੀ ਚੰਗੀ ਤਰਾਂ ਲਪੇਟਿਆ ਸੀ।
ਫਿਕਰ ਨਾ ਕਰੋ !
ਚਲੋ ਜਲਦੀ ਚਲੋ ਘਰ
?
ਪਰ ਮੈਨੂੰ ਲੱਗਦਾ ਓ ਓ!
ਤੁਸੀਂ ਚਲੋ ! ਓ ਓ ਨਾ ਕਰੋ ਬਹੁਤੇ।
ਮੈਂ ਆਪਣਾ ਕੰਮ ਨਿਪਟਾ ਘਰ ਆ ਗਿਆ !
ਸਮਾਂ ਬੀਤਿਆ ਪੂਰੇ ਦੋ ਸਾਲ ਬਾਅਦ ਮੇਰੇ ਘਰ ਜੁੜਵਾਂ ਧੀਆਂ ਨੇ ਜਨਮ ਲਿਆ ।
ਮੇਰੇ ਘਰ ਨਾਮੋਸ਼ੀ ਜਿਹੀ ਛਾ ਗਈ। ਮੇਰਾ ਪਰਿਵਾਰ ਫਿਰ ਸਾਡੇ ਨਾਲ ਮੂੰਹ ਜਿਹਾ ਵੱਟ ਗਿਆ, ਸੰਭਾਲੋ ਹੁਣ ਏਨਾ ਦੇਵੀਆਂ ਨੂੰ ,ਸਾਨੂੰ ਪੋਤਾ ਨਹੀਂ ਦੇ ਸਕਦੇ ,ਫਿਰ ਸੁਗਾਤਾਂ ਜੰਮ ਦਿੱਤੀਆਂ ਸਾਨੂੰ ।
ਮੈਂਨੂੰ ਬਹੁਤ ਦੁੱਖ ਹੋਇਆ ਪਰਿਵਾਰ ਦੇ ਏਨਾ ਕਹਿਣ ਨਾਲ।
ਸਮਾਂ ਬੀਤਿਆ 4 ਕੁ ਸਾਲ ਬਾਅਦ ਮੇਰੇ ਰਿਸ਼ਤੇਦਾਰ ਦੇ ਜਾਗਰਾਤਾ ਸੀ ਮੈਂ ਵੀ ਆਪਣੇ ਪਰਿਵਾਰ ਨਾਲ ਗਿਆ ਸੀ,
ਪੰਗਤ ਵਿੱਚ ਬੈਠਾ ਕਿ ਕੰਜਕਾਂ ਨੂੰ ਭੋਜਨ ਕਰਵਾਇਆ ਗਿਆ।
ਮੇਰੀਆਂ ਦੋਵੇਂ ਧੀਆਂ ਬਹੁਤ ਪਿਆਰੀਆਂ ਲੱਗ ਰਹੀਆਂ ਸੀ। ਹਰ ਕੋਈ ਓਹਨਾ ਦੇ ਵੱਲ ਵੇਖ ਰਿਹਾ ਸੀ ਜਿਵੇਂ ਆਪ ਲਕਸ਼ਮੀ ਆਈ ਹੋਵੇਂ ।
ਏਨੇ ਨੂੰ ਜਾਗਰਣ ਕਰਨ ਵਾਲੇ ਮੇਰੇ ਕੋਲ ਭਗਤ ਆਏ ਤੇ ਕਹਿੰਦੇ ! ਬਹੁਤ ਕਰਮਾਂ ਵਾਲੇ ਓ ਤੁਸੀਂ ਕਿਸਮਤ ਵਾਲੇ ਓ ਤੁਸੀਂ!
ਮੈਂ ਕਿਹਾ ਭਗਤ ਜੀ ਕਿਉਂ ਮੇਰੇ ਅੰਦਰ ਤੁਸੀਂ ਕਿਹੜੀ ਗੱਲ ਵੇਖ ਲਈ ਮੈਂ ਕਿਸਮਤ ਵਾਲਾ ਕਰਮਾਂ ਵਾਲਾ ਹਾਂ।
ਰੂਪ ਸਿਆਂ !
ਲੱਗਦਾ ਤੂੰ ਗੌਰ ਨਹੀਂ ਕੀਤਾ!
ਜਦੋਂ ਕੰਜਕਾਂ ਨੂੰ ਭੋਜਨ ਕਰਵਾਇਆ ਸੀ ਉਦੋਂ ਸਭ ਨੇ ਤੇਰੀਆਂ ਧੀਆਂ ਨੂੰ ਪੈਰ...

ਧੋ ਪੂਜ ਰਹੇ ਸੀ।
ਸਭ ਤੇਰੀ ਅਤੇ ਧੀਆਂ ਦੀ ਬਹੁਤ ਤਰੀਫ ਕਰ ਰਹੇ ਸੀ।
ਤੂੰ ਇਸ ਲਈ ਕਿਸਮਤ ਵਾਲਾ ਹੈਂ ਕਿਉਂਕਿ
ਧੀਆਂ ਕਿਸਮਤ ਨਾਲ ਮਿਲਦੀਆਂ ਹਨ ਤੇ
ਪੁੱਤ ਦੁਆਵਾਂ ਨਾਲ ਮਿਲਦੇ ਹਨ।
ਯਾਦ ਆ ਤੈਨੂੰ ਪਿਛਲੀ ਵਾਰ ਕੰਜਕਾਂ ਦੇਣ ਵੇਲੇ ਕਿੰਨੇ ਹੀ ਘਰਾਂ ਅੰਦਰ ਗਏ ਸੀ ਫਿਰ ਕੰਜਕਾਂ ਬਿਠਾਈਆਂ ਸੀ।
ਹਾਂ ਯਾਦ ਆ ਮੈਨੂ!
ਧੀ ਹਰ ਇੱਕ ਦੇ ਘਰ ਕਿੱਥੇ ਹੁੰਦੀ!
ਲੋਕ ਪੁੱਤ ਲੈਣ ਲਈ ਦੁਆਵਾਂ ਕਰਦੇ ਤੇ ਧੀ ਬਿਨਾ ਦੁਆਵਾਂ ਤੋਂ ਜਨਮ ਲੈਂਦੀ ।
ਭਗਤ ਦੀ ਏਨੀ ਗੱਲ ਸੁਣ ਮੇਰੀਆਂ ਅੱਖਾਂ ਵਿਚੋਂ ਹੰਝੂ ਆ ਗਏ।
ਮੇਰੀਆਂ ਅੱਖਾਂ ਅੱਗੇ ਮੇਰੀ ਉਹ ਮਾਸੂਮ ਧੀ ਜਿਹੜੀ ਮਸਾਂ 1 ਦਿਨ ਸੀ ਮੈਨੂੰ ਨਜਰ ਅਉਣ ਲੱਗੀ ਜਿਸਨੂੰ ਮੈਂ ਤੇ ਮੇਰੀ ਪਤਨੀ ਜਨਮ ਹੋਣ ਤੋਂ ਬਾਅਦ *ਅੱਧ ਨੰਗੀ*
ਕੱਪੜੇ ਚ ਲਪੇਟ ਗਲਾ ਘੋਟ ਇੱਕ ਸੁਨਸਾਨ ਜਗਾ ਸੁੱਟ ਆਏ ਸੀ।
ਮੇਰੀਆਂ ਧੀਆਂ ਮੇਰੇ ਹੰਝੂ ਪੂੰਜਦੀਆਂ ਬੋਲੀਆਂ
ਪਾਪਾ ਤੁਸੀਂ ਕਿਉਂ ਰੋ ਰਹੇ ਹੋ !
ਕੁੱਝ ਨਹੀਂ ਪੁੱਤਰ ਇਹ ਤਾਂ ਖੁਸ਼ੀ ਦੇ ਹੰਝੂ ਨੇ ਮੈਂ ਕਿੰਨਾ ਕਿਸਮਤ ਵਾਲਾ ਹਾਂ ਮੈਨੂੰ ਪਰਮਾਤਮਾ ਨੇ ਤੁਹਾਡੇ ਵਰਗੀਆਂ ਦੋ ਧੀਆਂ ਦਿੱਤੀਆਂ!
ਫਿਕਰ ਨਾ ਕਰੋ ਪਾਪਾ ਵੱਡੇ ਹੋਣ ਦਿਓ ਫਿਰ ਤੁਹਾਨੂੰ ਕਦੇ ਰੋਣ ਨਹੀਂ ਦਿਆਂਗੇ😊।
ਮੈਨੂੰ ਜਿੱਥੇ ਪਹਿਲੀ ਧੀ ਦਾ ਪਛਤਾਵਾ ਸੀ ਅੱਜ ਖੁਸ਼ੀ ਵੀ ਸੀ ਮੈਂ ਸੱਚੀ ਕਰਮਾ ਵਾਲਾ ਹਾਂ ਮੇਰੇ ਘਰ ਤੁਹਾਡੇ ਵਰਗੀਆਂ ਧੀਆਂ ਨੇ ਜਨਮ ਲਿਆ😊
ਲੇਖਕ ਨਵਨੀਤ ਸਿੰਘ
96468 65500
ਪਿੰਡ ਤੇ ਡਾਕ ਭੁੰਬਲੀ
ਜਿਲ੍ਹਾ ਗੁਰਦਾਸਪੁਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)