More Punjabi Kahaniya  Posts
ਜਿਸਮ ਦੀ ਭੁੱਖ


ਮੈਂ ਕਨੇਡਾ ਵਿਖੇ ਵਿਦਿਆਰਥੀ ਦੇ ਤੋਰ ਉੱਤੇ ਸਾਲ 2020 ਨੂੰ ਬ੍ਰਾਮਪਟਨ ਸ਼ਹਿਰ ਵਿਚ ਦੋਸਤਾਂ ਨਾਲ ਰਹਿ ਰਿਹਾ ਸੀ | ਤਕਰੀਬਨ ਮਹੀਨੇ ਕੁ ਤੱਕ ਮੈਂ ਇਸ ਸ਼ਹਿਰ ਵਿੱਚ ਕੰਮ ਲੱਭ ਲਿਆ | ਮੈਨੂੰ ਜੋ ਕੰਮ ਮਿਲਿਆ ਉਹ ਇਕ ਤਰਾਂ ਮਾਮੂਲੀ ਜੇਹਾ ਲੇਬਰ ਦਾ ਕੰਮ ਸੀ | ਉਹ ਇਕ ਐਮਾਜ਼ਾਨ ਦਾ ਗੋਦਾਮ ਜੋ ਕਿ ਘਰ ਤੋਂ ਤਕਰੀਬਨ ਵੀਹ ਕੁ ਮਿੰਟ ਦੀ ਦੂਰੀ ਤੇ ਸੀ | ਮੈਂ ਰੋਜ ਸਵੇਰਿਓਂ ਤਿਨ ਕੁ ਵਜੇ ਘਰ ਤੋਂ ਨਿਕਲਦਾ ਤੇ ਚਾਰ ਵਜੇ ਆਪਣਾ ਕੰਮ ਸ਼ੁਰੂ ਕਰ ਲੈਂਦਾ ਤੇ ਦੋ ਵਜੇ ਘਰ ਨੂੰ ਵਾਪਸੀ ਪਰਤ ਲੈਂਦਾ | ਉਸ ਵੇਅਰਹਾਉਸ ਵਿਚ ਮਜੂਦ ਅੱਧਖੜ ਉਮਰ ਦੇ ਭੋਲੇ-ਭਾਲੇ, ਡਰੇ-ਡਰੇ ਤੇ ਨਵੇਂ ਨਵੇਂ ਵਿਦਿਆਰਥੀ ਕੰਮ ਕਰਦੇ ਨੇ | ਜਿੰਨਾ ਕੁ ਕੰਮ ਤੋਂ ਆ ਕੇ ਸੌਂ ਲੈਂਦੇ ਸੀ, ਸਾਡੇ ਥੱਕੇ ਅੰਗਾਂ ਨੂੰ ਤਾਂ ਵੀ ਪੂਰਾ ਆਰਾਮ ਵੀ ਨਹੀਂ ਸੀ ਮਿਲਦਾ ਹੁੰਦਾ | ਮੂੰਹ-ਹਨੇਰੇ ਗੂੜ੍ਹੀ ਨੀਂਦ ਤੇ ਵੇਅਰਹਾਊਸ ਦੀ ਪੱਕੀ ਇਮਾਰਤ ਵਲ ਤੁਰ ਪੈਂਦੇ, ਜੋ ਨਿਰਮੋਹੀ ਅਤੇ ਬੇਫ਼ਿਕਰੀ ਕਿਰਤੀਆਂ ਦੀ ਉਡੀਕ ਕਰ ਰਹੀ ਹੁੰਦੀ |

ਪਿੱਛਲੇ ਹਫਤੇ ਦੀ ਗੱਲ ਹੈ ਮੈਂ ਵੇਅਰਹਾਊਸ ਵਿੱਚ ਆਪਣੀ ਥਾਂ ਉੱਤੇ ਐਮਾਜ਼ਾਨ ਦੇ ਡੱਬਿਆਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਕਰ ਰਿਹਾ | ਉਸ ਦਿਨ ਮੇਰੇ ਨਾਲ ਟਈਮ ਲੀਡਰ ਜੋ ਕਿ ਇਕ ਕਨੇਡੀਅਨ ਗੋਰਾ ਉਹ ਮੇਰੇ ਤੋਂ ਉਹ ਤਕਰੀਬਨ ਤਹਿ ਫੁਟ ਦੀ ਦੂਰੀ ਤੇ ਹੋਰਾਂ ਸੰਗ ਕੰਮ ਕਰਵਾ ਰਿਹਾ | ਜਿਥੇ ਇਕ ਪੰਜਾਬੀ ਮੁੰਡਾ ਤੇ ਤਿੰਨ ਪੰਜਾਬੀ ਕੁੜੀਆਂ ਤੇ ਇਕ ਕਨੇਡੀਅਨ ਗੋਰੀ | ਉਹ ਸਬ ਉਸਦੇ ਨਾਲ ਐਮਾਜ਼ਾਨ ਦੇ ਡੱਬਿਆਂ ਨੂੰ ਕਰੇਟਾਂ ਉੱਤੇ ਸਹੀ ਢੰਘ ਵਿੱਚ ਰੱਖਕੇ ਤਿਆਰ ਕਰਵਾ ਰਿਹਾ ਸੀ |

ਅਸੀਂ ਸਬ ਆਪੋ ਆਪਣੇ ਕੰਮਾਂ ਵਿਚ ਰੁਝੇ ਹੋਏ ਬਸ ਬ੍ਰੇਕ ਦੀ ਉਡੀਕ ਕਰ ਰਹੇ | ਤਕਰੀਬਨ ਉਸ ਦਿਨ ਦੱਸ ਕੁ ਵਜੇ ਮੈਂ ਕੰਮ ਕਰਦੇ ਕਰਦਿਆਂ ਨੇ ਵੇਖਿਆ ਕਿ ਗੋਰਾ ਉਸ ਗੋਰੀ ਦੇ ਨਾਲ ਗੱਲਾਂ ਕਰ ਰਿਹਾ ਤੇ ਹੱਸ ਵੀ ਰਿਹਾ | ਅਜੇ ਮੇਰੀ ਅੱਖ ਪਈ ਕਿ ਅਚਾਨਕ ਹੀ ਉਸਨੇ ਉਸ ਗੋਰੀ ਦੇ ਪਿੱਠ ਉੱਤੇ ਆਪਣਾ ਹੱਥ ਫੇਰਿਆ ਤੇ ਘੁੱਟ ਕੇ ਓਥੇ ਹੀ ਉਸਨੂੰ ਜੱਫੀ ਪਾ ਲੀਤੀ | ਮੈਂ ਇਹ ਸਬ ਹੁੰਦਾ ਵੇਖ ਚੁੱਪ ਰਿਹਾ, ਨਜਰਾਂ ਝੁਕਾ ਲਈਆਂ ਤੇ ਖੁਦ ਨੂੰ ਕਿਹਾ ਕਿ ਇਹ ਜਿਸਮਾਨੀ ਹਰਕਤਾਂ ਇਨ੍ਹਾਂ ਦੇ ਦੇਸ਼ ਅੰਦਰ ਆਮ ਜਿਹੀ ਗੱਲ ਹੈ | ਜੋ ਕੁਝ ਮੈਂ ਅੰਗਰੇਜ਼ੀ ਦੀ ਫ਼ਿਲਮ ਵਿੱਚ ਵੇਖਿਆ ਉਹ ਸਬ ਇਥੇ ਅੱਖਾਂ ਸਾਹਮਣੇ ਵੇਖ ਚੁੱਕਾ ਸੀ | ਮੈਂ ਆਪਣਾ ਉਸ ਤਰਫ ਤੋਂ ਧਿਆਨ ਹਟਾਇਆ ਤੇ ਆਪਣੇ ਕੰਮ ਵੱਲ ਲੱਗ ਪਿਆ |

ਕੰਮ ਕਰਦੇ-ਕਰਦੇ ਸਵੇਰ ਦੇ ਗਿਆਰਾਂ ਵੱਜ ਚੁੱਕੇ ਤੇ ਅਸੀਂ ਸਬ ਬ੍ਰੇਕ ਲਈ ਚਲੇ ਗਏ | ਅੱਧੇ ਘੰਟੇ ਦੀ ਬ੍ਰੇਕ ਤੋਂ ਬਾਅਦ ਅਸੀਂ ਸਬ ਫੇਰ ਆਪਣੇ ਕੰਮਾਂ ਵਿੱਚ ਲੱਗ ਗਏ | ਕੰਨਾਂ ਅੰਦਰ ਮਸ਼ੀਨ ਦੀ ਚਿੱਕਾਂ ਨੇ ਫੇਰ ਦੁਬਾਰਾ ਗੂੰਜਣਾ ਸ਼ੁਰੂ ਕਰ ਦਿੱਤਾ | ਪਹਿਲਾ ਵਾਲੇ ਹੀ ਸਬ ਬੰਦੇ ਕੰਮ ਕਰ ਰਹੇ ਤੇ ਓਥੇ ਹੀ ਗੋਰਾ ਡੱਬਿਆਂ ਦੀ ਤਹਿ ਲਗਾ ਕੇ ਰੱਖ ਰਿਹਾ ਤੇ ਪੰਜਾਬੀ ਮੁੰਡੇ ਦੀ ਨਾਲ ਨਾਲ ਮੱਦਦ ਕਰ ਰਿਹਾ | ਮੈਂ ਵੀ ਆਪਣੇ ਕੰਮ ਵੱਲ ਪੂਰਾ ਧਿਆਨ ਦਿੱਤਾ ਹੋਇਆ ਸੀ | ਮੈਂ ਵੇਖਿਆ ਉਹ ਗੋਰਾ ਜਦੋਂ ਆਪਣਾ ਕੰਮ ਕਰਕੇ ਵੇਹਲਾ ਜਿਹਾ ਹੋਇਆ ਤਾਂ ਉਹ ਫੇਰ ਗੋਰੀ ਦੇ ਕੋਲ ਜਾ ਕੇ ਖੜਿਆ ਤੇ ਉਸ ਨਾਲ ਗੱਲਾਂ ਕਰਨ ਲੱਗ ਪਿਆ | ਓਥੇ ਇਕ ਕੁੜੀ ਜੋ ਮਧਰੇ ਜਿਹੇ ਕੱਧ ਤੇ ਉਹ ਪੜ੍ਹਨ ਦੇ ਨਾਲ ਖਰਚਾ ਚਲਾਉਣ ਲਈ ਸਾਡੇ ਵਾਂਗੂ ਕੰਮ ਕਰ ਰਹੀ ਸੀ | ਜਿਸ...

ਨੂੰ ਵੇਖਣ ਤੋਂ ਬਾਅਦ ਗੋਰੇ ਦੀ ਨਿੱਘਾ ਉਸ ਕੁੜੀ ਤੇ ਜਾ ਗਿਰੀ | ਗੋਰਾ ਉਸ ਨਾਲ ਪਹਿਲਾ ਕੰਮ ਵਿੱਚ ਮੱਦਦ ਕਰਵਾਉਣ ਲਗਾ ਤੇ ਉਸ ਭੋਲੀ ਨੂੰ ਅੰਗਰੇਜ਼ੀ ਵਿੱਚ ਕੋਈ ਚੰਗੇ ਸ਼ਬਦ ਵਿੱਚ ਉਸ ਦੀ ਤਾਰੀਫ ਕਰਨ ਲੱਗ ਪਿਆ | ਉਸ ਭੋਲੀ ਨੂੰ ਕਿ ਪਤਾ ਸੀ ਗੋਰੇ ਦੀ ਨਿੱਘਾ ਤੇਰੇ ਉੱਤੇ ਕਿਓ ਹੈ | ਮੈਂ ਅਜੇ ਆਪਣੇ ਕੰਮ ਉੱਤੇ ਵੇਹਲਾ ਹੋ ਗਿਆ ਕਿਓਂਕਿ ਡੱਬਾ ਕੋਈ ਨਹੀਂ ਆਇਆ ਸੀ ਤੇ ਵੀਹ-ਪੱਚੀ ਫੁੱਟ ਉਹਨਾਂ ਤੋਂ ਦੂਰ ਖੜ੍ਹਾ ਦੋਹਾਂ ਨੂੰ ਵੇਖ ਰਿਹਾ | ਦੋ ਮਿੰਟ ਵੇਹਲਾ ਖੜ੍ਹਨ ਤੋਂ ਬਾਅਦ ਵੇਖਿਆ ਉਸ ਗੋਰੇ ਨੇ ਪੰਜਾਬੀ ਭੋਲੀ ਨਾਲ ਓਹੀ ਹਰਕਤ ਕਰਨ ਲਈ ਹੱਥ ਰੱਖਿਆ ਤੇ ਫੇਰ ਉਸਦੀ ਪਿੱਠ ਉੱਤੇ ਫੇਰਨ ਲੱਗਾ ਤੇ ਮੈਂ ਓਸੀ ਵਕ਼ਤ ਉੱਚੀ ਦੇ ਕੇ ਗਰਜਿਆ ਜਿਸ ਨੂੰ ਸੁਣ ਕੇ ਸਬ ਦੇ ਕੰਨ ਖੜੇ ਹੋ ਗਏ ਤੇ ਗੋਰਾ ਉਸ ਕੁੜੀ ਤੋਂ ਦੂਰ ਚਲੇ ਗਿਆ | ਉਹ ਭੋਲੀ ਸ਼ਰਮ ਮਹਿਸੂਸ ਕਰਦੀ ਆਪਣੀ ਓਥੋਂ ਨਜਰਾਂ ਬਚਾਉਣ ਲਈ ਦੂਜੇ ਪਾਸੇ ਕੰਮ ਕਰਨ ਲੱਗ ਗਈ | ਉਸ ਵਕ਼ਤ ਮੇਰੀ ਅਵਾਜ ਸੁਣ ਪੰਜਾਬੀ ਮੁੰਡਾ ਛੇਤੀ ਭੱਜ ਮੇਰੇ ਕੋਲ ਆਇਆ ਤੇ ਦੂਰੋਂ ਕਿਹਾ ” ਚੁੱਪ ਰਹਿ ਵੀਰ ” ਕਿਓਕਿ ਉਸਨੇ ਵੀ ਇਹ ਘਿਨੌਣੀ ਹਰਕਤ ਨੂੰ ਵੇਖ ਲਿਆ | ਉਸ ਨੇ ਮੈਨੂੰ ਸਮਝਾਯਾ ਕਿ ਇਹ ਏਨਾ ਦਾ ਮੁਲਖ ਹੈ ਸਾਨੂੰ ਚੁੱਪ ਰਹਿਣਾ ਹੀ ਪੈਣਾ ਹੈ | ਜੇ ਕੱਲ ਨੂੰ ਕੁੜੀ ਮੁਕਰ ਜਾਵੇ ਕਹਿ ਦੇਵੇ ਕਿ ਮੈਨੂੰ ਗੋਰੇ ਨੇ ਹੱਥ ਤੱਕ ਵੀ ਨਈ ਲਾਇਆ ਫੇਰ ਤੁਹਾਡੇ ਹੱਥੋਂ ਇਹ ਨੌਕਰੀ ਗਈ | ਮੈਂ ਇਹ ਸੁਣ ਚੁੱਪ ਰਿਹਾ ਤੇ ਕੁਝ ਨਾ ਬੋਲਿਆ ਸੋਚੀ ਪੈ ਗਿਆ | ਉਸ ਤੋਂ ਬਾਅਦ ਅਸੀਂ ਸਬ ਆਪਣੇ ਕੰਮਾਂ ਵਿੱਚ ਲੱਗ ਗਏ | ਮੇਰਾ ਗੁਸਾ ਹੋਰ ਵੱਧ ਰਿਹਾ ਤੇ ਵੱਧਦਾ ਗਿਆ | ਦਿੱਲ ਕਰਦਾ ਜਾ ਕੇ ਉਸ ਗੋਰੇ ਨੇ ਕੁੱਟ ਆਵਾਂ ਪਰ ਉਸ ਮੁੰਡੇ ਦੀ ਗੱਲ ਸੁਣ ਚੁੱਪ ਕਰ ਗਿਆ | ਓਦੋਂ ਕੰਮ ਕਰਦਿਆਂ ਮੈਨੂੰ ਖ਼ਿਆਲ ਆਇਆ ਕਿ ਜੇ ਇਹ ਸਾਨੂੰ ਦਬਣਾਉਂਣਗੇ ਤਾਂ ਅਸੀਂ ਹੋਰ ਦੱਬ ਜਾਵਾਂਗੇ ਤੇ ਮੇਰੇ ਵਰਗੇ ਨੂੰ ਕੰਮ ਤੋਂ ਵੀ ਕੱਢ ਦੇਣਗੇ |

ਜਿਸਮ ਖਰੀਦਣਾ ਇਸ ਮੁਲਖ ਵਿੱਚ ਇਕ ਆਮ ਗੱਲ ਹੈ | ਕਿਓਂਕਿ ਜਿਸਮ ਦਾ ਧੰਦਾ ਹਰ ਦਿਨ ਪ੍ਰਤੀ ਦਿਨ ਵੱਧ ਰਿਹਾ ਜਿਸ ਵਿੱਚ ਕੁਵਾਰੀਆਂ, ਵਿਆਹੀਆਂ ਤੇ ਵੇਸ਼ਵਾ ਆਪਣਾ ਉੱਚੀ ਪੱਧਰ ਤੇ ਵਿਆਪਰ ਚਲਾ ਕੇ ਉੱਚੀ ਰਕਮ ਕਮਾ ਰਹੀਆਂ ਹਨ | ਇਹ ਇਕੱਲਾ ਕਨੇਡਾ ਨਹੀਂ ਇੰਗਲੈਂਡ ਵਿੱਚ ਵੀ ਇਹ ਸਬ ਆਮ ਹੁੰਦਾ ਹੈ ਜਿਥੇ ਕਿ ਕੁੜੀਆਂ ਡਾਂਸਰਾਂ ਜਾਂ ਅਲੱਗ ਵਿਆਪਾਰ ਕਰ ਆਪਣਾ ਘਰ ਚਲਾਉਂਦਿਆਂ ਹਨ |

ਨੋਟ: ਮੇਰਾ ਇਹ ਸਬ ਲਿਖਣਾ ਇਸ ਲਈ ਜਰੂਰੀ ਸਮਝਿਆ ਕਿਓਂਕਿ ਇਨ੍ਹਾਂ ਮੁਲਖਾਂ ਵਿਚ ਇਹ ਸਬ ਸੱਚ ਹੈ ਜੋ ਕਿ ਆਮ ਵੇਖਣ ਨੂੰ ਮਿਲਦਾ ਹੈ ਤੇ ਕੁੜੀਆਂ ਇਨ੍ਹਾਂ ਗ਼ਲਤ ਰਸਤੇ ਉੱਤੇ ਤੁਰ ਪਈਆਂ ਹਨ | ਕਈ ਭੋਲੀ ਕੁੜੀਆਂ ਸ਼ਰਮ ਕਰ ਚੁੱਪ ਤੇ ਮਜਬੂਰ ਰਹਿੰਦੀਆਂ | ਜੇ ਕੋਈ ਕੁੜੀ ਅਵਾਜ ਚੁੱਕ ਲੈਂਦੀ ਹੈ ਤਾਂ ਗੋਰੇ ਪਿਆਰ ਨਾਲ ਮਾਫੀ ਮੰਗ ਦੂਜੇ ਨੂੰ ਨਾ-ਬੋਲਣ ਲਈ ਮਜਬੂਰ ਕਰਦੇ ਹਨ | ਸਬ ਗੋਰੇ, ਪੰਜਾਬੀ ਇਕੋ ਜਿਹੇ ਨਹੀਂ ਹੁੰਦੇ ਕਈ ਬਹੁਤ ਦਿਆਲੂ ਤੇ ਦਿੱਲ ਦੇ ਸਚੇ ਹੁੰਦੇ ਹਨ | ਮੈਂ ਸੱਚੀ ਕਹਾਣੀ ਦੇ ਵਿੱਚ ਕਿਸੇ ਦੇ ਨਾਮ ਦਾ ਜਿਕਰ ਨਹੀਂ ਕੀਤਾ ਹੈ |

1313

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)