More Punjabi Kahaniya  Posts
ਅਕਲ ਬਨਾਮ ਗਿਆਨ..?


ਅਕਲ ਬਨਾਮ ਗਿਆਨ..?
ਪੁਰਾਤਨ ਸਮੇਂ ਦੀ ਗੱਲ ਏ ਇੱਕ ਵਾਰ ਪੰਡਤ ਜੀ ਕਾਸੀ ਤੋਂ ਜੋਤਿਸ਼ ਵਿਦਿਆ ਸਿੱਖ ਕੇ ਵਾਪਸ ਅਪਣੇ ਘਰ ਆ ਰਹੇ ਸੀ।ਓਹ ਸਮੇਂ ਵਿੱਚ ਸਫਰ ਪੈਦਲ ਹੀ ਹੁੰਦਾ ਸੀ।ਪੰਡਿਤ ਜੀ ਰਸਤੇ ਵਿੱਚ ਕਿਸੇ ਖੂਹ ਉੱਪਰ ਦੁਪਹਿਰਾ ਕੱਟਣ ਲਈ ਬੈਠ ਗਿਆ।ਬੈਠਿਆਂ ਬੈਠਿਆਂ ਜੱਟ ਨਾਲ ਵਿਚਾਰ ਚਰਚਾ ਚੱਲ ਪਈ,ਜੱਟ ਕਹਿੰਦਾ ਪੰਡਿਤ ਜੀ ਵੇਖੀਏ ਤੁਹਾਡੀ ਜੋਤਿਸ਼ ਵਿਦਿਆ।ਉਸ ਨੇ ਕੀੜਾ ਚੁੱਕ ਕੇ ਅਪਣੀ ਮੁੱਠੀ ਵਿੱਚ ਬੰਦ ਕਰ ਲਿਆ ਤੇ ਪੰਡਿਤ ਜੀ ਨੂੰ ਪੁੱਛਿਆ ਬੁੱਝੋ ਮੇਰੀ ਮੁੱਠੀ ਵਿੱਚ ਕੀ ਹੈ?
ਪੰਡਿਤ ਜੀ ਨੇ ਅਪਣੇ ਗਿਆਨ ਮੁਤਾਬਿਕ ਕਿਹਾ ਕਿ ਤੇਰੇ ਮੁੱਠੀ ਵਿੱਚ ਕੋਈ ਕਾਲੇ ਰੰਗ ਦਾ ਜੀਵ ਏ।
ਜੱਟ ਅੱਗੋਂ ਕਹਿੰਦਾ ਕੀ ਹੈ?
ਪੰਡਿਤ ਜੀ ਸੋਚੀ ਪੈ ਗਏ।
ਜੱਟ ਕਹਿੰਦਾ ਕਿਤੇ ਮੱਝ ਦਾ ਕੱਟਾ ਤਾਂ ਨੀ?
ਪੰਡਿਤ ਜੀ ਕਹਿੰਦੇ ਹਾਂ ਕੱਟਾ ਹੀ ਹੈ।
ਜੱਟ ਕਹਿੰਦਾ ਦੇਵਤਾ ਜੀ ਇੰਨਾਂ ਕੁ ਤਾਂ ਅਕਲ ਵਰਤੋ ਕਿ ਮੱਝ ਦਾ ਕੱਟਾ ਮੁੱਠੀ ਵਿੱਚ ਕਿਵੇਂ ਆਵੇਗਾ।
ਗਿਆਨ ਵੀ ਤਾਂ...

ਕੰਮ ਕਰੇਗਾ ਜੇ ਅਕਲ ਹੈ।ਸਾਡੇ ਵਿੱਚੋਂ ਵੀ ਬਹੁਤਿਆਂ ਨੂੰ ਅਪਣੀ ਪੜ੍ਹਾਈ ਦਾ ਗਰੂਰ ਇੰਨਾ ਹੋ ਜਾਂਦਾ ਏ ਕਿ ਜਦੋਂ ਸਾਡੀ ਓਨਾਂ ਨਾਲ ਬੋਲਚਾਲ ਹੁੰਦੀ ਤਾਂ ਤੁਰੰਤ ਪਤਾ ਲੱਗ ਜਾਂਦਾ ਕਿ ਕਿੰਨੀ ਕੁ ਅਕਲ ਹੈ।
ਇਸ ਲਈ ਜੇ ਅਕਲ ਤਾਂ ਤੁਹਾਡੇ ਗਿਆਨ ਦਾ ਮੁੱਲ ਏ ਨਹੀਂ ਤਾਂ ਇਹੋ ਗਿਆਨ ਹੀ ਤੁਹਾਡੇ ਨੁਕਸਾਨ ਜਾਂ ਬੇਇੱਜ਼ਤੀ ਦਾ ਕਾਰਨ ਬਣੇਗਾ।
ਬਾਪੂ ਦੀਆਂ ਸੁਣਾਈਆਂ ਬਾਤਾਂ ਵਿੱਚੋਂ✍️
ਬਾਪੂ ਭੂਪਿੰਦਰ ਸਿੰਘ ਸੇਖੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)