More Punjabi Kahaniya  Posts
ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ


ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ ।
ਦੇਸ਼ ਦੀ ਅਜਾਦੀ ਤੋਂ ਪਹਿਲਾਂ ਹਰੀਕੇ ਪੱਤਨ ਤੇ ਇਕ ਮਲਾਹ ਰਹਿੰਦਾ ਸੀ ।
ਜਿਸ ਦਾ ਨਾਮ ਜੱਲ੍ਹਾ ਸੀ ਤੇਂ ਉਹ ਲੋਕਾਂ ਨੂੰ ਸਤਲੁਜ ਦਰਿਆ ਤੋਂ ਇਸ ਪਾਸੇ ਤੋਂ ਉਸ ਪਾਸੇ ਵੱਲ ਲੈਕੇ ਜਾਦਾ ਹੁੰਦਾ ਸੀ ਜੱਲ੍ਹੇ ਦਾ ਇਕ ਪੁੱਤਰ ਸੀ ਜਿਸਦਾ ਨਾਮ ਛੱਲਾ ਸੀ ਜੱਲ੍ਹੇ ਦੀ ਪਤਨੀ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ ਅਤੇ ਜੱਲ੍ਹੇ ਨੇ ਛੱਲੇ ਨੂੰ ਬੇੜੇ ਪਿਆਰ ਨਾਲ ਪਾਲਿਆ ਸੀ ।
ਅਤੇ ਜੱਲ੍ਹੇ ਕਿਉ ਲੱਭ ਰਿਹਾ ਸੀ ਸਾਰੀ ਉਮਰ ਛੱਲੇ ਨੂੰ ।
ਪਰ ਛੱਲਾ ਕਦੇ ਵੀ ਮੁੜਕੇ ਨੀ ਆਇਆ ।
ਸਿਆਣੇ ਕਹਿੰਦੇ ਨੇ ਇਕ ਦਿਨ ਸਤਲੁਜ ਦਰਿਆ ਵਿੱਚ ਬਹੁਤ ਜਿਆਦਾ ਹੜ੍ਹ ਆਇਆ ਹੋਇਆ ਸੀ ਉਸ ਦਿਨ ਜੱਲ੍ਹਾ ਬੇੜੀ ਲੈਕੇ ਸਤਲੁਜ ਦਰਿਆ ਦੇ ਆਰ ਪਾਰ ਨਾਂ ਗਿਆ ।
ਜੱਲ੍ਹਾ ਨੂੰ ਡਰ ਸੀ ਕਿੱਤੇ ਬੇੜੀ ਪਾਣੀ ਵਿਚ ਡੁੱਬ ਨਾ ਜਾਵੇ ਪਰ ਕੁਝ ਮੁਸਾਫਿਰ ਜੱਲ੍ਹੇ ਦੀਆਂ ਮਿਨਤਾਂ ਕਰਨ ਲੱਗੇ ਅਤੇ ਜੱਲ੍ਹੇ ਨੂੰ ਆਖਣ ਲੱਗੇ ਕੀ ਸਾਨੂੰ ਦਰਿਆ ਪਾਰ ਕਰਵਾ ਦੇ ।ਪਰ ਜੱਲ੍ਹੇ ਨੇ ਕਿਹਾ ਮੈ ਭੀੜ ਹੜ੍ਹ ਦੇ ਕਾਰਨ ਬੇੜੀ ਨਹੀਂ ਲਿਜਾ ਸਕਦਾ ।
ਪਰ ਲੋਕਾਂ ਦੀਆਂ ਮਿਨਤਾਂ ਅੱਗੇ ਛੱਲਾ ਬੋਲਿਆ ਪਿਤਾ ਜੀ ਇਨ੍ਹਾਂ ਨੂੰ ਦਰਿਆ ਤੋਂ ਪਾਰ ਮੈਂ ਛੱਡ ਆਉਂਦਾ ਹਾਂ ।ਛੱਲੇ ਨੇ ਲੋਕਾਂ ਨੂੰ ਬੇੜੀ ਵਿਚ ਬਿਠਾ ਲਿਆ ਪਰ ਜਿਆਦਾ ਹੜ੍ਹ ਆਇਆ ਹੋਣ ਕਰਕੇ ਬੇੜੀ ਦਰਿਆ ਦੇ ਉਸ ਪਾਰ ਨਾਂ ਗਈ ਤੇ ਬੇੜੀ ਪਾਣੀ ਵਿੱਚ ਹੀ ਡੁੱਬ ਗਈ ਤੇ ਕਹਿੰਦੇ ਨੇ ਕੀ ਛੱਲਾ ਵੀ ਪਾਣੀ ਵਿਚ ਡੁੱਬ ਗਿਆ ਤੇ ਮੁੜ ਕੇ ਕਦੇ ਵੀ ਵਾਪਸ ਨਹੀਂ ਲੱਭਾ ।
ਦੂਜੇ ਪਾਸੇ ਜੱਲ੍ਹਾ ਸਾਰੀ ਉਮਰ ਛੱਲੇ ਨੂੰ ਉਡੀਕਦਾ ਰਿਹਾ ਅਤੇ ਜੱਲੇ ਦਾ ਦਿਮਾਗ ਵੀ ਹਿੱਲ ਗਿਆ ਅਤੇ ਜੱਲ੍ਹਾ ਦਰਿਆ ਦੇ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ ਸੀ ।
...

ਕੇ ਛੱਲਾ ਮੁੜਕੇ ਨੀ ਆਇਆ ਰੋਨਾ ਉਮਰਾਂ ਦਾ ਪਾਇਆ ਮੱਲਿਆ ਦੇਸ਼ ਪਰਾਇਆਂ ।
ਜਦ ਵੀ ਜੱਲ੍ਹੇ ਮਲਾਹ ਨੂੰ ਉਸਦੀ ਦੀ ਮਾਂ ਚੇਤੇ ਆਉਂਦੀ ਕੇ ਮੈ ਛੱਲੇ ਨੂੰ ਆਪਣੇ ਨਾਲ ਕਦੇ ਵੀ ਨਾ ਲੈਕੇ ਆਉਂਦਾ ਤੇ ਮੇਰਾ ਪੁੱਤਰ ਅੱਜ ਮੇਰੇ ਕੋਲ ਹੁੰਦਾ ।
ਤੇ ਫਿਰ ਰੋਦਾ ਰੋਦਾ ਗਾਉਣ ਲੱਗ ਜਾਦਾਂ ।
ਪੁੱਤਰ ਮਿਠੜੇ ਮੇਵੇ ਰੱਬ ਸੱਭ ਨੂੰ ਦੇਵੇ ।
ਪਰ ਲੋਕ ਉਸ ਨੂੰ ਕਹਿੰਦੇ ਹੁੰਦੇ ਸੀ ਰਾਤ ਬਹੁਤ ਹੋ ਗਈ ਏ ਤੂੰ ਹੁਣ ਘਰ ਚਲਾ ਜਾਂ ।
ਪਰ ਜੱਲ੍ਹਾ ਉੱਚੀ ਉੱਚੀ ਗਾਉਣ ਲੱਗ ਜਾਦਾਂ ।
ਛੱਲਾ ਬੇੜੀ ਦਾ ਬੂਰ ਏ ਵੱਤਨ ਮਾਹੀ ਦਾ ਦੂਰ ਏ ਜਾਣਾ ਪਹਿਲੇ ਬੂਰ ਏ ।
ਇਸ ਤਰ੍ਹਾਂ ਜੱਲ੍ਹਾ ਆਪਣੇ ਪੁੱਤਰ ਦੀ ਯਾਦ ਵਿੱਚ ਜਿੰਦਗੀ ਗੁਜਰਦਾ ਰਿਹਾ ।
ਇਕ ਦਿਨ ਜੱਲ੍ਹਾ ਹਰੀਕੇ ਤੋਂ ਗੁਜਰਾਤ ਪਾਕਿਸਤਾਨ ਚਲਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ।
ਇਹ ਹੈ ਛੱਲੇ ਦੀ ਅਸਲ ਕਹਾਣੀ ,
ਨਾ ਕੀ ਨਵੀਂ ਆਈ ਫਿਲਮ ਵਾਲੀ।
ਬਾਕੀ ਵੀਰ ਜੀ ਜੇ ਕਹਾਣੀ ਚੰਗੀ ਲੱਗਦੀ ਹੈ ਤਾ ਜਵਾਬ ਜਰੂਰ ਦਾਇਆ ਕਰੋ ਕਿਉਂਕਿ ਫਿਰ ਅੱਗੇ ਹੋਰ ਵੀ ਲਿਖਣ ਨੂੰ ਦਿਲ ਕਰਦਾ ।
ਧੰਨਵਾਦ ਜੀ (ਡਾਕਟਰ ਮਨਵੀਰ ਸਿੰਘ)

...
...



Related Posts

Leave a Reply

Your email address will not be published. Required fields are marked *

2 Comments on “ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)