More Punjabi Kahaniya  Posts
ਪਤਾ ਨੀ ਸੁਵੇਰ ਦਾ


ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਹੀ ਗਏ..ਜਾਂ ਏਦਾਂ ਆਖੋ ਕਰ ਦਿੱਤੇ ਗਏ..!
ਕੁਰਸੀ..ਦਫਤਰ..ਚਪੜਾਸੀ..ਕਾਰ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ..ਸੁਖ ਸਹੂਲਤਾਂ..ਦੀਵਾਲੀ ਦੁਸਹਿਰੇ ਦੇ ਗਿਫ਼੍ਟ..ਸਾਰਾ ਕੁਝ ਹੀ ਬੱਸ ਇੱਕ ਝਟਕੇ ਨਾਲ ਅਹੁ ਗਿਆ-ਅਹੁ ਗਿਆ ਹੋ ਗਿਆ..!
ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੁਦ ਖੋਲ੍ਹਣਾ ਪੈਂਦਾ..!
ਰੇਸਟੌਰੈਂਟ..ਢਾਬੇ ਦੀ ਪੈਕਿੰਗ..ਹੋਰ ਨਿੱਕ ਸੁੱਕ..ਸਾਰਾ ਖਰਚਾ ਜੇਬੋਂ ਆਪ ਹੀ ਕਰਨਾ ਪੈਂਦਾ..!
ਆਪਣਾ ਬੈਗ ਵੀ ਆਪ ਖੁਦ ਹੀ ਚੁੱਕਣਾ ਪੈਂਦਾ..ਬਿੱਲ ਤਾਰਨ ਗਏ ਲਾਈਨ ਵਿਚ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ..!
ਨੌਕਰੀ ਦੌਰਾਨ ਇੱਕ ਗਲਤਫਹਿਮੀ ਪਾਲ ਰੱਖੀ ਸੀ..ਦਫਤਰ ਅਤੇ ਆਲਾ ਦਵਾਲਾ ਮੇਰੇ ਬਗੈਰ ਇੱਕ ਤਰਾਂ ਨਾਲ ਰੁੱਕ ਹੀ ਜਾਣਗੇ..ਕਿਓੰਕੇ ਸਭ ਤੋਂ ਅਕਲਮੰਦ ਤੇ ਮੈਂ ਹੀ ਮੰਨਿਆ ਜਾਂਦਾ ਸਾਂ..!
ਜਦੋਂ ਦਫਤਰ ਦਾ ਕੰਮ ਖੜੋ ਗਿਆ ਤਾਂ ਸਲਾਹਾਂ ਪੁੱਛਣ ਤੇ ਮੇਰੇ ਕੋਲ ਆਉਣਾ ਪਿਆ ਕਰਨਾ..!
ਪਰ ਏਨੇ ਦਿਨ ਲੰਘ ਗਏ ਕੋਈ ਵੀ ਤੇ ਨਹੀਂ ਸੀ ਆਇਆ..ਸਾਰਾ ਕੁਝ ਓੰਜ ਹੀ ਚਲਦਾ ਰਿਹਾ..ਸੁਵੇਰ ਦੀ ਸੈਰ ਵੇਲੇ..ਅਗਿਓਂ ਆਉਂਦਾ ਪੂਰਾਣਾ ਜੂਨੀਅਰ ਕਰਮਚਾਰੀ ਜਦੋਂ ਉਸਨੂੰ ਦੇਖ ਕੰਨੀਂ ਕੱਟ ਜਾਇਆ ਕਰਦਾ ਤਾਂ ਕਾਲਜੇ ਦਾ ਰੁਗ ਭਰਿਆ ਜਾਂਦਾ..!
ਕਦੀ ਕਦਾਈਂ ਅਤੀਤ ਵਿਚ ਹੰਢਾਈ ਅਫ਼ਸਰੀ ਜ਼ੋਰ ਪਾਉਂਦੀ ਤਾਂ ਪੂਰਾਣੇ ਦਫਤਰ ਗੇੜਾ ਮਾਰ ਆਉਂਦਾ..ਓਥੇ ਸਣੇ ਚਪੜਾਸੀ ਸਭ ਦੀ ਬੱਸ ਇਹੋ ਕੋਸ਼ਿਸ਼ ਹੁੰਦੀ ਕੇ ਇਹ ਹੁਣ ਇਹ ਛੇਤੀ ਹੀ ਇਥੋਂ ਚਲਾ ਜਾਵੇ..!
ਆਪਣੇ ਰਵਈਏ ਕਾਰਨ ਸਾਰਿਆਂ ਤੋਂ ਟੁੱਟ ਗਏ ਨੇ ਮਿਲਣਸਾਰ ਹੋਣ ਦੀ ਵੀ ਕੋਸ਼ਿਸ਼ ਜਿਹੀ ਕਰ ਕੇ ਦੇਖ ਲਈ..ਜਨਮ ਦਿਨ..ਵਿਆਹਾਂ..ਮੰਗਣੇ ਤੱਕ ਦੀਆਂ ਵਧਾਈਆਂ ਵੀ ਦੇ ਦੇ ਦੇਖ ਲਈਆਂ ਪਰ ਉਹ ਪਹਿਲਾਂ ਵਾਲੀ ਗੱਲ ਜਿਹੀ ਨਾ ਬਣਿਆ ਕਰੇ..!
ਧਾਰਮਿਕ ਹੋਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਗੁਰੂਦੁਆਰੇ ਵੀ ਜਾਣਾ ਸ਼ੁਰੂ ਕੀਤਾ..ਪਰ ਅਤੀਤ ਵਿਚ ਵਜਦੇ ਸਲੂਟ ਅਤੇ ਵੱਡੀ ਪੁਜੀਸ਼ਨ ਵਾਲੇ ਸਿਜਦੇ ਜੋਦੜੀਆਂ ਦਿਮਾਗ ਵਿਚ ਕੁਝ ਹੋਰ ਵੜਨ ਹੀ ਨਹੀਂ ਸਨ ਦੀਆ ਕਰਦੇ..!
ਉਮੀਦ ਹੀ ਨਹੀਂ ਸੀ ਕੇ ਸਾਰਾ ਕੁਝ ਏਡੀ ਛੇਤੀ ਬਦਲ ਜਾਵੇਗਾ..!
ਇਸੇ ਸਾਰੇ ਚੱਕਰ ਵਿਚ ਵਾਲ ਡਾਈ ਕਰਨੇ ਵੀ ਭੁੱਲ ਗਿਆ..ਸ਼ੀਸ਼ੇ ਵਿਚ ਆਪਣਾ ਆਪ ਅਸਲੀਅਤ ਤੋਂ ਵੀ ਜਿਆਦਾ ਬੁੱਢਾ ਲੱਗਦਾ ਦੇਖ ਨਿਰਾਸ਼ਾ ਦੇ ਆਲਮ ਵਿਚ ਡੁੱਬਦਾ ਜਾਂਦਾ..!
ਫੇਰ ਘਰ ਵਾਲਿਆਂ ਤੇ ਹੀ ਅਫ਼ਸਰੀ ਥੌਪਣ ਦੀ ਕੋਸ਼ਿਸ਼ ਕਰ ਵੇਖੀ..ਰਿਟਾਇਰਮੈਂਟ ਵੇਲੇ ਮਿਲ਼ੀ ਰਕਮ ਦਾ ਲਾਲਚ ਵੀ ਦਿੱਤਾ..!
ਫੇਰ ਵੀ ਧੀਆਂ ਪੁੱਤ ਦੂਰ ਦੂਰ ਜਿਹੇ ਰਹਿਣ ਲੱਗੇ..ਦੋਹਤੇ ਪੋਤਰੀਆਂ ਵੀ ਫੋਕੀ ਅਫ਼ਸਰੀ...

ਵਾਲਾ ਜਬਕਾ ਵੇਖ ਦੂਰ ਦੌੜ ਜਾਇਆ ਕਰਦੇ..!
ਘਰ ਵਾਲੀ ਤਾਂ ਪਹਿਲਾਂ ਹੀ ਹਿਟਲਰ ਦਾ ਖਿਤਾਬ ਦੇ ਚੁੱਕੀ ਸੀ..ਇਥੋਂ ਤੱਕ ਕੇ ਹਥੀਂ ਪਾਲਿਆ ਕੁੱਤਾ ਵੀ ਉਸਨੂੰ ਦੇਖ ਮੰਜੇ ਹੇਠ ਵੜ ਜਾਇਆ ਕਰਦਾ..!
ਸਾਰਾ ਦਿਨ ਇੰਝ ਹੀ ਸੜਦਾ ਭੁੱਜਦਾ ਨਾਸ਼ੁਕਰੀ ਦੁਨੀਆ ਨੂੰ ਕੋਸਦਾ ਹੋਇਆ ਆਪ ਵੀ ਦੁਖੀ ਅਤੇ ਬਾਕੀਆਂ ਨੂੰ ਵੀ ਜਿਆਦਾਤਰ ਦੁਖੀ ਹੀ ਰੱਖਦਾ..!
ਜਦੋਂ ਤੱਕ ਜੀਵੇਆ ਬਸ ਇਹੋ ਕੁਝ ਹੀ ਹੁੰਦਾ ਰਿਹਾ..ਅਖੀਰ ਇਕ ਦਿਨ ਚੁੱਪ ਚਾਪ ਰਵਾਨਗੀ ਪੈ ਗਈ..ਆਲੇ ਦਵਾਲੇ ਸਭ ਕੁਝ ਆਮ ਵਾਂਙ ਹੀ ਚੱਲਦਾ ਰਿਹਾ!
ਅਜੋਕੇ ਇਨਸਾਨ ਦੀ ਵੀ ਇਹੋ ਤ੍ਰਾਸਦੀ ਏ..
ਨਾ ਰਿਟਾਇਰ ਹੋਣਾ ਚਾਹੁੰਦਾ ਏ ਤੇ ਨਾ ਹੀ ਮਰਨਾ ਚਾਉਂਦਾ ਏ..ਬੱਸ ਸਦੀਵੀਂ ਟੀਸੀ ਤੇ ਬਣੇ ਰਹਿਣ ਦਾ ਗੈਰ ਕੁਦਰਤੀ ਜਿਹਾ ਸ਼ੌਕ ਪਾਲ ਬੈਠਾ ਹੈ..!
ਆਪਣੇ ਤੋਂ ਵੱਧ ਸੁਖੀ ਇਨਸਾਨ ਉਸਨੂੰ ਆਪਣਾ ਦੁਸ਼ਮਣ ਵੈਰੀ ਜਾਪਦਾ ਏ..ਮਾਨਸਿਕ ਰੋਗੀ ਬਣ ਚੁੱਕਿਆ ਏ..!
ਸੋ ਦੋਸਤੋਂ ਸਮਾਂ ਰਹਿੰਦੇ ਆਪਣੇ ਆਪ ਵਿਚ ਬਦਲਾਓ ਲਿਆਉਣਾ ਬੜਾ ਹੀ ਜਰੂਰੀ ਹੈ..!
ਇਹ ਥੋੜ ਚਿਰੀਆਂ ਅਫਸਰੀਆਂ ਵਾਲਾ ਸਦੀਵੀਂ ਨਸ਼ਾਂ ਚੜਾਉਂਦੀ ਹੋਈ ਕੱਚ ਦੀ ਬੋਤਲ ਅੱਜ ਹੀ ਕੰਧ ਨਾਲ ਮਾਰ ਕੇ ਤੋੜ ਦਿਓ..!
ਆਕੜ ਤੇ ਦਿਖਾਵਾ ਛੱਡੋ..ਦੋਸਤ ਬਣਾਓ..ਦੂਸਰਿਆਂ ਵਾਸਤੇ ਅਤੇ ਦੂਜਿਆਂ ਨਾਲ ਜੀਣਾ ਵੀ ਸਿੱਖੋਂ..ਨਹੀਂ ਤਾਂ ਇੱਕ ਦਿਨ ਮਿੱਤਰ ਪਿਆਰਿਆਂ ਨਾਲ ਭਰੀ ਹੋਈ ਗੱਡੀ ਟੇਸ਼ਣੋਂ ਲੰਘ ਜਾਵੇਗੀ..
ਤੇ ਤੁਸੀਂ ਰਹਿ ਜਾਵੋਗੇ ਕੱਲਮ ਕੱਲੇ..ਕੱਠੀ ਕੀਤੀ ਦੇ ਢੇਰ ਤੇ ਖਲੋਤੇ ਹੋਏ..ਖੜੇ ਪਾਣੀ ਵਾਂਙ ਬੋ ਮਾਰਦੇ ਹੋਏ..ਫੇਰ ਜਿਸ ਦਿਨ ਪੱਕੀ ਰਵਾਨਗੀ ਪਈ…ਸੂਈ ਤੱਕ ਸਾਂਬਣ ਦਾ ਟਾਈਮ ਨੀ ਮਿਲਣਾ..ਕਿਓੰਕੇ ਅਗਲੇ ਵਿਚ ਵੱਡਾ ਨੁਕਸ ਇਹ ਹੈ ਕੇ ਬੁਲਾਉਣ ਤੋਂ ਪਹਿਲਾਂ ਨਾ ਤਾਂ ਅਡਵਾਂਸ ਨੋਟਿਸ ਹੀ ਘੱਲਦਾ..ਤੇ ਨਾ ਆਖਰੀ ਸਫ਼ਰ ਲਈ ਲੈਣ ਆਏ ਸਿਰ ਤੇ ਖਲੋਤੇ ਉਸਦੇ ਅਹਿਲਕਾਰ ਬਿੰਦ ਕੂ ਦਾ ਵੀ ਟਾਈਮ ਹੀ ਦਿੰਦੇ ਨੇ..!
ਸੋ ਜਨਮ ਅਤੇ ਮੌਤ ਦੇ ਵਿਚ ਵਾਲੇ ਟਾਈਮ ਵਿਚ ਖੇਡੀਆਂ ਜਾਂਦੀਆਂ ਅਨੇਕਾਂ ਦੁਨਿਆਵੀ ਖੇਡਾਂ ਅਤੇ ਰੰਗ ਤਮਾਸ਼ਿਆਂ ਵਿਚ ਮਸਤ ਹੋਏ ਏਨੀ ਗੱਲ ਵੀ ਜ਼ਿਹਨ ਵਿਚ ਜਰੂਰ ਰੱਖੋ ਕੇ..ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)