ਇਹ ਕਹਾਣੀ ਬਿਲਕੁਲ ਸੱਚੀ ਹੈ ਬੱਸ ਨਾਮ ਨਕਲੀ ਨੇ | ਸਵਰਨ ਆਪਣੇ ਪਿੰਡ ਤੋਂ ੭੦ ਕਿਲੋਮੀਟਰ ਦੂਰ ਕੰਮ ਤੇ ਲੱਗਿਆ ਹੋਈਆ ਸੀ ਕਰੋਨਾ ਕਾਲ ਹੋਣ ਕਰਕੇ ਦੋ ਤਿੰਨ ਦਿਨ ਦੀ ਛੁੱਟੀ ਹੋ ਗਈ ਪਿੰਡ ਆ ਗਿਆ ਸਰਵਨ ਦੇ ਬਾਪੂ ਦਾ ਮੀਟ ਖਾਣ ਦਾ ਮਨ ਕਰਦਾ ਹੈ , ਚਲੋ ਲਿਆਦਾ ਜੀ ਧਰ ਤਾਂ ਚੁਲ਼ੇ ਉੱਪਰੋਂ ਹੋਲੇ ਮਹੱਲੇ ਦੇ ਦਿਨ ਕਿਸੇ ਨੂੰ ਯਾਦ ਨਹੀਂ , ਰਾਤ ਦੀ ਰੋਟੀ ਕੁੱਕੜ ਨਾਲ ਖਾ ਕੇ ਦੋ ਦੋ ਪੈਗ ਦਾਰੂ ਦੇ ਲਾਕੇ ਸੋ ਗਿਆ , ਪਰ ਸਵਰਨ ਦਾਰੂ ਨਹੀਂ ਸੀ ਪੀਂਦਾ। ਘਰੇ ਇਕ ਛੜਾ ਤਾਇਆ ਸੀ। ਛੜੇ ਬੰਦੇ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੁੰਦੀ . ਖਾ ਪੀ ਕੇ ਸਾਰਾ ਟੱਬਰ ਸੋ ਜਾਂਦਾ ਅਚਾਨਕ ਅੱਧੀ ਰਾਤ ਨੂੰ ਚੁਲ਼ੇ ਕੋਲੋਂ ਕੁਝ ਖੜਕਾ ਹੁੰਦਾ ਸਵਰਨ ਦੀ ਪਤਨੀ ਉਠਕੇ ਦੇਖ ਦੀ ਇਕ ਬਿੱਲੀ ਕੁੱਕੜ ਖਾਣ ਦੀ ਤਿਆਰ ਕਰ ਰਹੀ ਹੈ ਓਹ ਫਟਾਫਟ ਸਵਰਨ ਨੂੰ ਉਠਾਕੇ ਬਿੱਲੀ ਬਾਰੇ ਦੱਸਦੀ ਹੈ ਬਾਹਰ ਜਾਣ ਲਈ ਕਹਿ ਕੇ ਆਪ ਕਮਰੇ ਦੀ ਟਾਕੀ ਕੋਲ ਖੜ ਜਾਂਦੀ ਹੈ ਸਵਰਨ ਬਾਹਰ ਜਾਂਦਾ ਹੀ ਚੁਲ਼ੇ ਵੱਲ ਚੱਪਲ਼ ਵੰਗਾਂ ਕੇ ਮਾਰਦਾ ਤੇ ਜਦੋਂ ਲਾਈਟ ਲਗਾਕੇ ਕਿ ਦੇਖਦਾ ਸਾਹਮਣੇ ਛੜਾ ਤਾਇਆ ਖੜਾ...
, ਚੁਲ਼ੇ ਚੋਕੇ ਚ ਚੱਪਲ਼ ਤੋਂ ਤਾਇਆ ਬਚ ਗਿਆ ਜਾ ਨੀ ਇਹ ਨੀ ਪਤਾ ਪਰ ਕੁੱਕੜ ਬਚ ਗਿਆ ਬਿੱਲੀ ਤੋਂ। ਪਤੀਲੀ ਉਤੇ ਚਪੜ ਦੇ ਕੇ ਅੰਦਰ ਕਰਕੇ ਸਵਰਨ ਕਮਰੇ ਚ ਆ ਕੇ ਸਾਰੀ ਕਹਾਣੀ ਆਪਣੀ ਪਤਨੀ ਨੂੰ ਦੱਸਦਾ ਹੈ। ਕਹਿੰਦਾ ਤੂੰ ਮੇਰੀ ਨੀਂਦ ਖ਼ਰਾਬ ਕਰ ਦਿੱਤੀ ਪਰ ਕੁੱਕੜ ਬਚ ਗਿਆ ਪਰ ਹਨੇਰੇ ਵਿੱਚ ਖੜਾ ਤਾਇਆ ਮੈਨੂ ਡਰਾਵਣਾ ਭੁਤ ਲੱਗੇ ਬਾਲ ਖੁਲੇ ਚਿੱਟਾ ਕੁੜਤਾ ਪਜਾਮਾ ਸਾਰੀ ਗੱਲ ਦੱਸਦਾ ਤੇ ਦੋਨੋ ਕਿੰਨਾ ਟਾਈਮ ਹੱਸਦੇ ਫਿਰ ਦੁਬਾਰਾ ਸੋਣ ਦੀ ਕੋਸ਼ਿਸ਼ ਚ ਲੱਗ ਜਾਂਦੇ ਹਨ ਪਰ ਇਕ ਵਾਰ ਅੱਖ ਖੁੱਲ ਜਾਵੇ ਫੇਰ ਨੀਂਦ ਕਿੱਥੇ ਆਉਂਦੀ ਹੈ ਸਵਰਨ ਇਸ ਘਟਨਾ ਨੂੰ ਕਹਾਣੀ ਦੇ ਰੂਪ ਚ ਲਿਖਣ ਬੈਠ ਜਾਂਦਾ ਹੈ ਅਤੇ ਲਿਖ ਦਿੰਦਾ ਫੇਰ ਸ਼ਾਮ ਰਾਤ ਦੇ ੨:੦੦ ਵੱਜ ਚੁੱਕੇ ਹਨ . ਸਮਾਪਤ ਜੇ ਕਹਾਣੀ ਚੰਗੀ ਲੱਗੇ ਤਾਂ comments ਕਰਕੇ ਦੱਸਣਾ ਜ਼ਰੂਰ ਦਾਸ – ਸੁਖਚੈਨ ਸਿੰਘ ਪਿੰਡ ਭੱਮਦੀ ਖੰਨਾ ਮੋ- 7087375971
Manpreet
Great story. Keep up the good work👍🏻