More Punjabi Kahaniya  Posts
ਮੇਰੀ ਝੱਲੀ ਮੁਹੱਬਤ ਭਾਗ 2


3-4 ਦਿਨਾਂ ਬਾਅਦ ਉਸਨੂੰ(ਪ੍ਰੀਤ) ਮਹਿਸੂਸ ਹੋਇਆ ਕਿ ਇਹ ਸਭ ਗਲਤ ਹੈ , ਕਿਸੇ ਸਮੇਂ ਉਹ ਆਪਣੀਆਂ ਸਹੇਲੀਆਂ ਨੂੰ ਸਮਝਾਉਂਦੀ ਹੁੰਦੀ ਸੀ ਤੇ ਹੁਣ ਖੁਦ ਹੀ ਉਸੇ ਰਸਤੇ ਤੁਰ ਪਈ ਹੈ।।
ਉਸ ਦਿਨ ਜਦੋਂ ਮਨਪ੍ਰੀਤ ਦਾ ਮੈਸੇਜ ਆਇਆ ਤਾਂ ਪ੍ਰੀਤ ਨੇ ਕਹਿ ਦਿੱਤਾ ਕਿ ਉਹ ਉਸ ਨੂੰ ਪਿਆਰ ਨਹੀ ਕਰਦੀ।। ਇਹ ਸੁਣ ਕੇ ਮਨਪ੍ਰੀਤ ਕਹਿਣ ਲਗਿਆ ਕਿ ਕੁੜੀਆਂ ਤਾਂ ਹੁੰਦੀਆਂ ਈ ਧੋਖੇਬਾਜ਼ ਨੇ , ਹਰ ਕੁੜੀ ਇਸ ਤਰ੍ਹਾਂ ਈ ਕਰਦੀ ਆ , 4 ਦਿਨ ਟਾਈਮਪਾਸ ਕੀਤਾ ਤੇ ਫਿਰ ਭੁੱਲ ਜਾਂਦੀਆਂ ਨੇ।
ਪ੍ਰੀਤ ਅੱਗੋ ਚੁੱਪ ਹੀ ਰਹਿੰਦੀ ਹੈ ਕਿਉਕਿ ਉਸਨੂੰ ਲਗਦਾ ਸੀ ਕਿ ਉਹ ਗਲਤ ਹੈ,, ਪਰ ਉਹ ਆਪਣੇ ਮਾ ਬਾਪ ਲਈ ਹਮੇਸ਼ਾ ਸਹੀ ਰਹਿਣਾ ਚਾਹੁੰਦੀ ਸੀ।
ਮਨਪ੍ਰੀਤ – ਮੇਰੇ ਨਾਲ ਐਸੇ ਸਮੇਂ ਗੱਲ ਕਰ ਫੋਨ ਤੇ,, ਨਹੀਂ ਮੈਂ ਕੁੱਝ ਕਰਲੂ,,
ਪ੍ਰੀਤ ਬਹੁਤ ਘਬਰਾ ਜਾਂਦੀਆਂ ਤੇ ਫੋਨ ਕਰਦੀ ਆ, ਅੱਗੋ ਮਨਪ੍ਰੀਤ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੁੰਦਾ ।
ਉਹ ਉਸਨੂੰ ਕਹਿੰਦਾ ਕਿ ਉਸਨੂੰ ਛੱਡ ਕੇ ਨਾ ਜਾਵੋ।।

ਪ੍ਰੀਤ ਮੰਨ ਜਾਂਦੀਆ।।
ਕਦੇ ਕਦੇ ਪ੍ਰੀਤ ਨੂੰ ਸ਼ੱਕ ਹੁੰਦਾ ਕੇ ਮਨਪ੍ਰੀਤ ਉਸਨੂੰ ਛੱਡ ਤਾਂ ਨੀ ਦੇਵੇਗਾ ,ਅਗਲੇ ਹੀ ਪਲ ਉਸ ਨੂੰ ਲਗਦਾ ਕੇ ਉਹ ਏਦਾ ਦਾ ਨਹੀਂ ਐ।।
ਦੋਨੋਂ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ,,
ਪ੍ਰੀਤ ਘਰ ਆ ਕੇ ਪਾਣੀ ਬਾਅਦ ਵਿੱਚ ਪੀਂਦੀ ਪਹਿਲਾ ਮਨਪ੍ਰੀਤ ਨੂੰ ਮੈਸੇਜ ਕਰਦੀ।।

ਬਹੁਤ ਕੁਝ ਸੋਚ ਲਿਆ ਸੀ ਉਨ੍ਹਾਂ ਨੇ ।।।
ਮਨਪ੍ਰੀਤ ਹਮੇਸ਼ਾ ਕਹਿੰਦਾ ਕਿ ,,,ਪ੍ਰੀਤ...

ਤੂੰ ਹੀ ਮੇਰਾ ਪਹਿਲਾਂ ਤੇ ਆਖਰੀ ਪਿਆਰ ਹੈਂ।। ਮੈਨੂੰ ਬੇਬੇ ਦੀ ਸਹੁੰ ਕਿ ਸਿਰਫ ਤੇਰੇ ਨਾਲ ਈ ਪਿਆਰ ਆ , ਕਿਸੇ ਹੋਰ ਨਾਲ ਹੋ ਹੀ ਨੀ ਸਕਦਾ ।। ਬੱਸ ਤੂੰ ਇਕ ਵਾਰ ਮੇਰੇ ਦੀਦੀ ਨਾਲ ਗੱਲ ਕਰਲਾ ਉਹ ਆਪਣੇ ਘਰ ਗੱਲ ਕਰ ਲੈਣ ਗੇ ।।
ਪਰ ਪ੍ਰੀਤ ਚ ਗੱਲ ਕਰਨ ਦੀ ਹਿੰਮਤ ਨਾ ਹੁੰਦੀ ਕਿਉਕਿ ਉਹ ਅਜੇ 11ਵੀਂ ਕਲਾਸ ਵਿਚ ਪੜ੍ਹਦੀ ਸੀ।।
ਓਨਾ ਦੋਵਾਂ ਨੇ ਇਕੱਠੇ ਰਹਿਣ ਦੇ ਸੁਪਨੇ ਬੁਣ ਲਏ ਸਨ ।।
ਉਹ ਸਾਰਾ ਦਿਨ ਚੈਟਿੰਗ ਕਰਦੇ ,ਰਾਤ ਨੂੰ ਵਜੇ ਫੋਨ ਕਟਦੇ । ਅਗਲੇ ਦਿਨ ਸਵੇਰੇ 4 ਵਜੇ ਉਠ ਕੇ ਫੇਰ ਤੋਂ ਗੱਲਾਂ ਸ਼ੁਰੂ ਕਰ ਦਿੰਦੇ।।
ਉਸ ਸਮੇਂ ਸਿਰਫ 2 ਘੰਟਿਆਂ ਦੀ ਨੀਂਦ ਉਨ੍ਹਾਂ ਲਈ ਕਾਫੀ ਸੀ।

ਮਨਪ੍ਰੀਤ ਨੇ ਪ੍ਰੀਤ ਨੂੰ ਆਪਣੀ ਫੋਟੋ ਪਹਿਲਾ ਈ ਦਿਖਾਈ ਸੀ, ਪਰ ਹੁਣ ਉਹ ਪ੍ਰੀਤ ਨੂੰ ਵੀ ਦੇਖਣਾ ਚਾਹੁੰਦਾ ਸੀ।।
ਪ੍ਰੀਤ ਨੇ ਵੀ ਆਪਣੀ ਫੋਟੋ ਭੇਜ ਦਿੱਤੀ
ਪ੍ਰੀਤ ਦੇਖਣ ਚ ਠੀਕ ਈ ਸੀ,,, ਨੈਣ ਨਕਸ਼ ਵੀ ਬਹੁਤੇ ਚੰਗੇ ਨੀ ਸੀ ਤੇ ਉਂਝ ਵੀ ਮੋਟੀ ਜੀ ਸੀ।।
ਪਰ ਜਿਵੇਂ ਦੀ ਵੀ ਸੀ ,, ਮਨਪ੍ਰੀਤ ਤਾਂ ਉਸਨੂੰ ਪਿਆਰ ਕਰਦਾ ਸੀ
,,,,,,,,,,ਜਾਰੀ ।

ਪ੍ਰੀਤ✍️✍️

Insta-p.reet26
ਆਪਣੇ ਅਣਮੁੱਲੇ ਸੁਝਾਵ ਜ਼ਰੂਰ ਦਿਓ ਜੀ 🙏🙏🙏

...
...



Related Posts

Leave a Reply

Your email address will not be published. Required fields are marked *

One Comment on “ਮੇਰੀ ਝੱਲੀ ਮੁਹੱਬਤ ਭਾਗ 2”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)