More Punjabi Kahaniya  Posts
ਕੀ ਕਹਿਣਗੇ ਲੋਕ ?


ਜੰਗਲ ਵਿਚ ਬਾਂਦਰਾਂ ਦੇ ਗਰੁੱਪ ਨੇ ਸਕੂਲ ਖੋਲ ਲਿਆ..
ਸ਼ੇਰ ਕੋਲੋਂ ਸਿ਼ਫਾਰਿਸ਼ ਪਵਾ ਲਈ..ਹੁਣ ਹਰੇਕ ਜਨੌਰ ਲਈ ਬੱਚੇ ਸਕੂਲ ਭੇਜਣੇ ਜਰੂਰੀ ਕਰ ਦਿਤੇ ਗਏ!
ਅਖੀਰ ਰਿਜਲਟ ਆਇਆ..ਜਿਰਾਫ ਅਤੇ ਹਾਥੀ ਦੇ ਬੱਚੇ ਫੇਲ ਹੋ ਗਏ..ਰੁੱਖਾਂ ਤੇ ਚੜਨ ਵਾਲੇ ਸਬਜੈਕਟ ਵਿਚੋਂ..!
ਮੱਛੀਆਂ ਦਾ ਪੂੰਗ ਵੀ ਫੇਲ ਹੋ ਗਿਆ..ਜਮੀਨ ਤੇ ਤੁਰਨ ਵਾਲੇ ਸਬਜੈਕਟ ਵਿਚੋਂ..!
ਮਾਹੌਲ ਵੇਖ ਬਾਂਦਰਾਂ ਨੇ ਹੁਣ ਟਿਊਸ਼ਨ ਵਾਲਾ ਸ਼ੋਸ਼ਾ ਛੱਡ ਦਿੱਤਾ..
ਹਾਥੀਆਂ ਤੇ ਜਿਰਾਫ ਦੇ ਬੱਚਿਆਂ ਨੇ ਰੁੱਖਾਂ ਤੇ ਚੜਨ ਦੀ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ..
ਹੁਣ ਨਿੱਕੀਆਂ ਮੱਛੀਆਂ ਨੂੰ ਪਾਣੀ ਵਿਚੋਂ ਬਾਹਰ ਨਿੱਕਲ ਜਮੀਨ ਤੇ ਤੁਰਨਾ ਪੈਂਦਾ..ਉਹ ਹਮੇਸ਼ਾਂ ਰੋਂਦੀਆਂ ਹੀ ਰਹਿੰਦੀਆਂ..ਹਾੜੇ ਕੱਢਦੀਆਂ ਸਾਨੂੰ ਪਾਣੀ ਵਿਚ ਹੀ ਰਹਿਣ ਦਿੱਤਾ ਜਾਵੇ..ਨਿੱਕੇ-ਨਿੱਕੇ ਕੂਚੁਕੁੰਮੇ ਦੌੜਨ ਦੀ ਟਰੇਨਿੰਗ ਲੈਂਦੇ..ਕੋਲੋਂ ਲੰਘਦੇ ਖਰਗੋਸ਼ ਦੇ ਬੱਚੇ ਟਿੱਚਰਾਂ ਕਰਦੇ!
ਰਿਜਲਟ ਆਇਆ..ਇਸ ਵਾਰ ਵੀ ਸਾਰੇ ਦੋਬਾਰਾ ਫੇਲ ਹੋ ਗਏ..
ਤੈਸ਼ ਵਿਚ ਆਏ ਹਾਥੀ ਨੇ ਤਾਂ ਸ਼ਰੇਆਮ ਨਿਆਣੇ ਕੁੱਟਣੇ ਸ਼ੁਰੂ ਕਰ ਦਿੱਤੇ..ਅਖੇ ਐਨੀਆਂ ਟਿਊਸ਼ਨਾਂ..ਐਨੀ ਮਹਿੰਗੀ ਕੋਚਿੰਗ..ਤਾਂ ਵੀ ਫੇਲ ਹੋ ਗਏ ਓ..ਮੁੱਛ ਨੀਵੀਂ ਕਰਵਾ ਦਿੱਤੀ..ਇੱਜਤ ਮਿੱਟੀ ਵਿਚ ਰੋਲ ਦਿੱਤੀ..!
ਕੋਲ ਦੋ ਸੌ ਸਾਲ ਪੂਰਾਣਾ ਬੋਹੜ ਦਾ ਰੁੱਖ..ਸਭ ਕੁਝ ਵੇਖ ਰਿਹਾ ਸੀ..ਆਖਣ ਲੱਗਾ..ਤਾਂ ਕੀ ਹੋਇਆ ਜੇ ਉਹ ਰੁੱਖ ਤੇ ਨਹੀਂ ਚੜ ਸਕਿਆ..ਰੱਬ ਨੇ ਏਡੀ ਵੱਡੀ ਸੁੰਡ ਤੇ ਦਿੱਤੀ ਹੀ ਹੈ..ਜੋ ਮਰਜੀ ਤੋੜ ਲਵੇ..ਰੁੱਖ ਉੱਤੇ ਜਰੂਰ ਚੜਾਉਣਾ..!
ਪਰ ਹਾਥੀ ਆਖਣ ਲੱਗਾ ਨਹੀਂ ਇਸਨੂੰ ਰੁੱਖਾਂ ਤੇ ਚੜਨਾ ਤੇ ਆਉਣਾ ਹੀ ਚਾਹੀਦਾ..ਇਹੋ ਰਿਵਾਜ ਹੈ..ਇਹੋ ਟਰੈਂਡ ਏ..ਇਹੋ ਰੁਝਾਨ ਏ ਅੱਜ ਕੱਲ!
ਇਹ ਦਲੀਲ ਸੁਣ ਬਾਬੇ ਬੋਹੜ ਨੇ ਦੋ ਹੰਝੂ ਕੇਰੇ ਤੇ ਚੁੱਪ ਹੋ ਗਿਆ!

ਆਓ ਆਲੇ-ਦਵਾਲੇ ਵੱਲ ਝਾਤ ਮਾਰੀਏ..
ਅਗਲੀ ਪੀੜੀ ਦਾ ਡਾਕਟਰ ਬਣਨਾ ਬੇਹੱਦ ਜਰੂਰੀ ਏ..ਐਨਾ ਵੱਡਾ ਕਲੀਨਿਕ...

ਕੌਣ ਸੰਭਾਲੇਗਾ..
ਮਰੀਜ ਕੌਣ ਵੇਖੇਗਾ..ਗ੍ਰਾਹਕੀ..ਰੈਪੂਟੇਸ਼ਨ..ਸਾਖ..ਗੁਡਵਿੱਲ..ਕਮਾਈ..ਨੌਕਰ-ਚਾਕਰ ਇਸ ਸਾਰੇ ਦਾ ਕੀ ਬਣੇਗਾ!
ਪੁੱਤ ਦੇ ਮੋਢੇ ਤੇ ਸਟਾਰ ਲੱਗਣੇ ਵੀ ਬੇਹੱਦ ਜਰੂਰੀ ਨੇ ਕਿਓੰਕੇ ਬਾਪ ਕਰਨਲ ਏ..ਨਹੀਂ ਤਾਂ ਲੋਕ ਕੀ ਆਖਣਗੇ..!

ਚੰਗੀ ਭਲੀ ਚੱਲਦੀ ਫੈਕਟਰੀ ਸੁੰਨੀ ਪੈ ਜਾਵੇਗੀ ਜੇ ਬੇਟਾ ਫ਼ਰੀਲਾਂਸ ਫੋਟੋਗ੍ਰਾਫਰ ਬਣ ਗਿਆ..
ਲੋਕਾਂ ਤੇ ਗੱਲਾਂ ਕਰ ਕਰ ਕਮਲੇ ਕਰ ਛੱਡਣਾ..ਲੈ ਆਹ ਕਾਹਦਾ ਕੰਮ ਹੋਇਆ..ਪਿਓ ਨੇ ਏਨੀ ਕਮਾਈ ਕੀਤੀ ਤੇ ਪੁੱਤ ਪੇਂਟਰ ਬਣ ਗਿਆ..!

ਗੋਰਿਆਂ ਵਿਚ ਵਿਚਰਦੇ ਹੋਏ ਅਕਸਰ ਪੁੱਛ ਲੈਂਦਾ ਹਾਂ..ਧੀ ਪੁੱਤ ਕੀ ਕਰਦਾ?

ਅੱਗੋਂ ਨਿਸੰਗ ਹੋ ਕੇ ਦੱਸਦੇ..ਪਲੰਬਰ ਏ..ਟੂਟੀਆਂ ਨਲਕੇ ਠੀਕ ਕਰਦਾ..ਕੁੜੀ ਟਰੱਕ ਚਲਾਉਂਦੀ ਏ..ਮਕੈਨਿਕ ਏ..ਇਲੈਕਟ੍ਰੀਸ਼ਨ ਏ..ਯੂ-ਟੀਊਬਰ ਏ..ਮੋਚੀ ਏ..ਫੈਕਟਰੀ ਵਿਚ ਕੰਮ ਕਰਦਾ..ਤਾਲੇ ਕੁੰਜੀਆਂ ਠੀਕ ਕਰਦਾ..ਸੰਗ ਸ਼ਰਮ ਤੇ ਨਮੋਸ਼ੀ ਦਾ ਨਾਮੋ ਨਿਸ਼ਾਨ ਨਹੀਂ..
ਸਿਆਣੇ ਕਹਿੰਦੇ ਹੁੰਦੇ ਸੀ ਮੇਹਣਾ ਚੋਰੀ ਦਾ ਤੇ ਯਾਰੀ ਦਾ..ਮੇਹਨਤ ਦਾ ਕਾਹਦਾ ਮੇਹਣਾ..!

ਆਓ ਅਸੀਂ ਵੀ ਇਸ ਸੋਚ ਨੂੰ ਬਦਲੀਏ..
ਵੇਹੜੇ ਖਿੜਦੇ ਇਹਨਾਂ ਨਾਜ਼ੁਕ ਫੁੱਲਾਂ ਨੂੰ ਆਪਣੇ ਹਿਸਾਬ ਨਾਲ ਵਧਣ ਫੁੱਲਣ ਦੇਈਏ..
ਇੱਕ ਵਾਰ ਤੁਰ ਗਿਆ ਬਚਪਨ ਮੁੜਕੇ ਕਦੀ ਨਹੀਂ ਆਉਣਾ..!
ਦੁਨੀਆ ਦਾ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ..ਵੈਸੇ ਆਖਦੇ ਵੀ ਰਹਿਣ ਤਾਂ ਕੀ ਫਰਕ ਪੈਂਦਾ..
ਜੇ ਭਲਾ ਮੱਛੀ ਨੂੰ ਪਾਣੀ ਵਿਚ ਖੁੱਲ ਕੇ ਤਰਨ ਦਿੱਤਾ ਜਾਵੇ ਤਾਂ ਪੱਕੀ ਗੱਲ ਏ ਇੱਕ ਦਿਨ ਜਰੂਰ ਸਾਰਾ ਸਮੁੰਦਰ ਗਾਹ ਮਾਰੇਗੀ..
ਨਿੱਕੇ ਹੁੰਦਿਆਂ ਪੜ੍ਹਿਆ ਕਰਦੇ ਸਾਂ..ਮੱਛੀ ਜਲ ਦੀ ਰਾਣੀ ਹੈ..ਜਿਉਣ ਉਸਦਾ ਪਾਣੀ ਏ..ਹੱਥ ਲਾਉਗੇ ਤਾਂ ਡਰ ਜਾਵੇਗੀ..ਬਾਹਰ ਕੱਢੋਗੇ ਤਾਂ ਮਰ ਜਾਵੇਗੀ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਕੀ ਕਹਿਣਗੇ ਲੋਕ ?”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)