More Punjabi Kahaniya  Posts
ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ


ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਅੱਖੀਂ ਡਿੱਠਾ ਹਾਲ ਦੱਸਿਆ ਚਰਨਜੀਤ ਸਿੰਘ ਨੇ।
ਮੈਂ ਕੱਲ ਜਦੋਂ ਲਾਲ ਕਿਲੇ ਪਹੁੰਚਿਆ , ਉਥੇ ਮੇਰੇ ਅੱਗੇ ਪਿਛੇ ਪਹੁੰਚਾਉਣ ਵਾਲੇ 35 ਕੁ ਟਰੈਕਟਰ ਸਨ । ਮੇਰੇ ਪਹਿਲਾਂ ਪਹੁੰਚਾਉਣ ਦਾ ਕਾਰਨ ਪਹਿਲੀ ਰੋਕ ‘ਤੇ ਸੰਗਰੂਰ ਵਾਲੇ ਆਮ ਆਦਮੀ ਮੱਖਣ ਸਿੰਘ ਨਾਲੋਂ ਨਿਖੜ ਜਾਣਾ ਸੀ । ਕਦੇ ਰੋਕਾਂ ਤੋੜਨ ਵਾਲੇ ਟੈਕਟਰਾਂ ਦੀ ਲਿਫਟ ਉਤੇ ਤੇ ਕਦੇ ਦਿੱਲੀ ਦੇ ਆਮ ਸ਼ਹਿਰੀਆਂ ਕੋਲੋਂ ਲਿਫਟ ਲੈ ਕੇ ਮੈਂ ਉਨ੍ਹਾਂ ਮੁੰਡਿਆਂ ਨਾਲ ਜਾ ਰਲਿਆ ਜਿਹੜੇ ਪੰਧੇਰ ਹੋਰਾਂ ਤੋਂ ਵੀ ਅੱਗੇ ਆਪ ਮੁਹਾਰੇ ਟੈਮ ਨਾਲ ਤੁਰੇ ਸੀ । ਇਨ੍ਹਾਂ ‘ਚ ਕਈ ਹਰਿਆਣਵੀ ਵੀ ਸੀ ।
ਏਡਾ ਮਾਰਚ ਪਲੈਨ ਕਰਨ ਵਾਲਿਆਂ ਨੇ ਕਿਤੇ ਲੰਗਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਸੀ । ਸਵੇਰੇ ਚਾਹ ਦੀਆਂ ਦੋ ਘੁਟਾਂ ਕਾਗਜ ਵਾਲੀ ਗਲਾਸੀ ਚੋਂ ਪੀਤੀਆਂ ਸੀ । ਪਹਿਲੇ 10 ਕੁ ਕਿਲੋਮੀਟਰ ਤੁਰਨਾ ਵੀ ਵਾਹਵਾ ਪਿਆ । ਫੇਰ ਅੱਥਰੂ ਗੈਸ ਤੋਂ ਬਚਣ ਲਈ ਵੀ ਦੋ ਵਾਰ ਵਾਹਵਾ ਦੌੜ ਲਾਉਣੀ ਪਈ । ਹਲਾਤ ਇਹ ਬਣੀ ਕਿ ਗੰਦੇ ਨਾਲੇ ਦੇ ਕੰਢੇ ਇਕ ਤਮਾਕੂ ਵੇਚਣ ਵਾਲੇ ਤੋਂ ਭੁਜੀਏ ਦਾ ਨਿਕਾ ਜਿਹਾ ਪੈਕਟ ਲੈ ਲਿਆ, ਪਰ ਖਾਣ ਨੂੰ ਮਨ ਨਾ ਮੰਨਿਆ । ਲਿਫਟ ਲੈ ਕੇ ਰਿੰਗ ਰੋਡ ਤੇ ਪੈਦੇ ਗੁਰਦਵਾਰਾ ਮਜਨੂ ਟਿਲਾ ਪਹੁੰਚ ਕੇ ਲੰਗਰ ਛਕਿਆ । ਉਥੇ ਹੋਰ ਵੀ ਮੋਟਰਸਾਇਕਲਾਂ ਵਾਲੇ ਮੁੰਡੇ ਪਹੁੰਚੇ ਸੀ । ਟਰੈਕਟਰ ਅਜੇ ਪਿਛੇ ਸੀ । ਉਥੇ ਲਾਲ ਕਿਲੇ ਤੇ ਜਾਣ ਦੀ ਗੱਲ ਚੱਲ ਰਹੀ ਸੀ ਪਰ ਸਹਿਮਤੀ ਕੋਈ ਨਹੀਂ ਸੀ ਅਜੇ । ਗੁਰਦਵਾਰੇ ਚ ਇਕੋ ਮਾਈ ਅਚਾਨਕ ਆਈ ਸੰਗਤ ਨੂੰ ਭੱਜ ਭੱਜ ਕੇ ਲੰਗਰ ਵਰਤਾ ਰਹੀ ਸੀ । ਮੈਂ ਅੰਨ ਪਾਣੀ ਵੱਲੋਂ ਅਨੰਦ ‘ਚ ਸਾ ਸੋਚਿਆ ਕੁਝ ਚਿਰ ਸੇਵਾ ਕਰਵਾ ਦਿੰਨਾ ਕਿਉਂ ਕਿ ਟੈਕਟਰਾਂ ਵਾਲੀ ਸੰਗਤ ਵਧ ਗਈ ਸੀ । ਕਰੀਬ ਪੰਦਰਾਂ ਮਿੰਟ ਬਾਦ ਗੁਰਦਵਾਰੇ ਦੇ ਬਾਹਰ ਹੀ ਬਹੁਤ ਸਾਰੇ ਲੋਕਲ ਸਿੱਖ ਜਲ ਪਾਣੀ ਤੇ ਕੁਰਕਰੇ ਆਦਿ ਦੀ ਸੇਵਾ ਕਰਨ ਲਗ ਗਏ ।
ਮੈਂ ਇਕ ਮੁਸਲਮਾਨ ਮੁੰਡੇ ਨੂੰ ਹੱਥ ਦੇ ਕੇ ਕਿਹਾ ਕਿ ਲਾਲ ਕਿਲੇ ਤੱਕ ਜਾਣਾ , ਕਹਿੰਦਾ ਜਾਣਾ ਤੇ ਨਹੀਂ ਛੱਡ ਆਉਨਾ । ਉਦੋਂ ਉਥੇ 300 ਦੇ ਕਰੀਬ ਰਲੇ ਮਿਲੇ ਝੰਡਿਆਂ ਵਾਲੇ ਪੰਜਾਬੀ ਹਰਿਆਣਵੀ ਫੋਟੋਆਂ ਖਿਚਵਾ ਰਹੇ ਸੀ । ਮੀਡੀਆ ਵੀ ਨਹੀਂ ਸੀ ।
ਨਿਸ਼ਾਨ ਸਾਹਿਬ ਝੁਲਾਉਣ ਦਾ ਕੰਮ ਕਿਸੇ ਪਲੈਨਿੰਗ ਕਰਕੇ ਨਹੀਂ ਸੀ ਸਗੋਂ ਜੋ ਆ ਕੇ ਬੈਠੇ ਸਨ ਉਨ੍ਹਾਂ ਦੇ ਕਰਨ ਲਈ ਕੁਝ ਨਹੀਂ ਸੀ । ਕੋਈ ਲੀਡਰ ਤਾਂ ਕਿ ਜਾਣਿਆ ਪਛਾਣਿਆ ਚਿਹਰਾ ਵੀ ਨਹੀਂ ਸੀ ਕਿ ਜਿੰਨੂ ਚਾਰ ਬੰਦੇ ਜਾਣਦੇ ਹੋਣ । ਇਸ ਵਿਹਲ ਨੂੰ ਸਾਜਗਰ ਬਣਾਉਣ ਲਈ ਕੁਝ ਬੰਦੇ ਕਿਲਾ ਅੰਦਰੋ ਵੇਖਣਾ ਚਾਹੁੰਦੇ ਸਨ । ਇਨ੍ਹਾਂ ਪਾਸੇ ਵਾਲਾ ਦਰਵਾਜਾ ਲੱਭ ਲਿਆ ਤੇ ਉਹਦੇ ਬਾਹਰ ਚਾਂਗਰ‍ਾਂ ਮਾਰੀ ਗਏ । ਸਭ ਤੋਂ ਪਹਿਲਾਂ ਇਕ ਮੁੰਡਾ ਨੇ ਇਸ ਦਰਵਾਜੇ ਦੇ ਉਤੇ ਚੜ ਕੇ ਇਕ ਹਰੇ ਰੰਗ ਦਾ ਝੰਡਾ ਬੱਧਾ ।
ਚੀਕਾਂ ਜੈਕਾਰਿਆਂ ਨੇ ਉਸਦੇ ਯਤਨ ਦੀ ਪਿਠ ਥਾਪੜੀ ਤਾਂ ਇਕ ਦੋ ਹੋਰ ਦਰਵਾਜੇ ਤੇ ਚੜ ਗਏ । ਫੇਰ ਕੁਝ ਦਰਵਾਜੇ ਨੂੰ ਉਤੋਂ ਦੀ ਟੱਪ ਗਏ । ਇਕ ਇਕ ਇਕ ਕਰ ਕੇ ਦੋਵੇਂ ਦਰਵਾਜੇ ਖੋਲ ਦਿਤੇ । ਅਸੀਂ ਸਾਰੇ ਅੰਦਰ ਚਲੇ ਗਏ ।
ਨਿਸ਼ਾਨ ਦਾ ਇਰਾਦਾ ਖਾਲੀ ਫਲੈਗ ਪੋਸਟ ਵੇਖ ਕੇ ਸਭ ਦੇ ਮਨ ‘ਚ ਆਇਆ ਪਰ ਹਰ ਕਿਸੇ ਨੂੰ ਆਪਣੀਆਂ...

ਬਾਹਾਂ ਤੇ ਭਰੋਸਾ ਨਹੀਂ ਸੀ । ਏਨੇ ਨੂੰ ਪਾਸੇ ਵਾਲੀਆਂ ਦੋਵੇਂ ਬੁਰਜੀਆਂ ਵੱਲ ਨੂੰ ਬੰਦੇ ਚੜ ਗਏ ਤੇ ਨਿਸਾਨ ਲਾਉਣ ਚ ਕਾਮਯਾਬ ਰਹੇ । ਨਿਸ਼ਾਨ ਲਾਉਣ ਦੀ ਅਵਾਜ ਅੰਦਰੋਂ ਖੂਨ ਚੋਂ ਆ ਰਹੀ ਸੀ ਕਿਸੇ ਨੇ ਕਾਲ ਨਹੀਂ ਕੀਤੀ । ਹਰਿਆਣੇ ਵਾਲੇ ਤਰੰਗਾ ਲਉਣਾ ਚਾਹੁੰਦੇ ਸਨ ਪਰ ਆਪ ਨਹੀਂ ਚੜਦੇ ਸੀ ਸਗੋਂ ਸਿੱਖ ਮੁੰਡਿਆਂ ਨੂੰ ਫੜਾਉਂਦੇ ਸੀ । ਬਹੁਤੇ ਹਰਿਆਣੇ ਵਾਲਿਆਂ ਨੂੰ ਨਿਸ਼ਾ ਸਾਹਿਬ ਲੱਗਣ ਨਾਲ ਖੁਸ਼ ਸਨ, ਜੈਕਾਰਿਆਂ ਦਾ ਜਵਾਬ ਜੈਕਾਰੇ ‘ਚ ਦੇ ਰਹੇ ਸਨ।
ਥੱਲੇ ਸੰਗਤ ਲਗਾਤਾਰ ਵਧ ਰਹੀ ਸੀ ।
ਕੇਸਰੀ ਨਿਸ਼ਾਨਾ ਨਾਲ ਫੋਟੋਆਂ ਖਿਚਾਉਣ ਵਾਲੇ ਵੀ ਵਦ ਰਹੇ ਸੀ ਤੇ ਬਾਹਰੋ ਆਉਣ ਵਾਲੇ ਥੱਲੇ ਖਲੋਣ ਦੀ ਜਗਾ ਸਿੱਧੇ ਉਤੇ ਜਾ ਚੜ੍ਹਦੇ । ਇਕ ਘੰਟੇ ਬਾਦ ਵਾਹਾਵਾ ਭੀੜ ਸੀ । ਇਸੇ ਦੌਰਾਨ ਦੀਪ ਸਿੱਧੂ ਵੀ ਪਹੁੰਚਿਆ ਪਰ ਉਹ ਆਮ ਮੁੰਡਿਆਂ ਵਾਂਗ ਹੀ ਆਪਣਾ ਫੋਟੋ ਸੈਸਨ ਕਰਕੇ ਚਲਾ ਗਿਆ । ਮੈਂ ਥੱਲੇ ਬੈਠਾ ਸੀ ਤੇ ਫੇਰ ਚਾਹ ਦੀ ਤਲਬ “ਚ ਚਾਦਨੀ ਚੌਕ ਜਾਣ ਲੱਗਾ ਤਾਂ ਅੰਦਰ ਲਾਠੀਚਾਰਜ ਸ਼ੁਰੂ ਹੋ ਗਿਆ । ਨਿਹੱਥੇ ਕੁੱਟ ਖਾਣ ‘ਚ ਲਾਹਦੀ ਦਲੇਰੀ ਹੋਰਨਾਂ ਵਾਂਗ ਦਾਸ ਵੀ ਹਰਨ ਹੋ ਗਿਆ ਤੇ ਬਾਹਰਲੀ ਸੜਕ ਤੇ ਜਾ ਖੜਿਆ । ਕਰੀਬ 15 ਕ ਮਿੰਟ ਲਈ ਲਾਠੀ ਚਾਰਜ ਤੇ ਭੰਨਤੋੜ ਹੋਈ । ਜਨਤਾ ਨੇ ਪਾਰਕ ਚੋਂ ਟੈਕਟਰ ਭਜਾ ਲਏ । ਇਕ ਮੁੰਡਾ ਤੇ ਦੋ ਤਿੰਨ ਪੁਲਸ ਵਾਲਿਆਂ ਨੂੰ ਸੱਟਾ ਲੱਗੀਆਂ । ਫੇਰ ਪੁਲਿਸ ਨਾਲ ਸਹਿਮਤੀ ਬਣ ਗਈ ਕਿ ਤੁਸੀਂ ਸਾਨੂੰ ਕੁਝ ਨਾ ਕਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ।
ਦਰਵਾਜੇ ਖੋਲ ਦਿਤੇ । ਨਿਹੰਗ ਆ ਗਏ ਅੰਦਰ ਮਹੱਲਾ ਲੈ ਕੇ । ਫੇਰ ਬੰਦੇ ਉਤਲੀਆਂ ਬੁਰਜੀਆਂ ਤੇ ਨਿਸਾਨ ਲਾ ਆਏ । ਫੇਰ ਪੁਲਿਸ ਦਾ ਕੋਈ ਅਫਸਰ ਆਇਆ ਉਨ੍ਹਾਂ ਕਿਲਾ ਅੰਦਰੋਂ ਖਾਲੀ ਕਰਕੇ ਬੰਦ ਕਰਵਾਇਆ । ਮੈਂ ਸ਼ੀਸ ਗੰਜ ਸਾਹਿਬ ਮੱਥਾ ਟੇਕ ਕੇ ਮੁੜਿਆ ਟੈਕਟਰ ਆ ਜਾ ਰਹੇ ਸੀ । ਤਿੰਨ ਕ ਹਜਾਰ ਬੰਦੇ ਅੰਦਰ ਸੀ । ਦਿੱਲੀ ਦੇ ਸਿੱਖ ਬੱਚੇ ਤੇ ਆਮ ਲੋਕ ਖਾਲਸੇ ਦੇ ਨਿਸ਼ਾਨਾ ਨਾਲ ਫੋਟੋਆਂ ਖਿਚਵਾ ਰਹੇ ਸਨ । ਇਕ ਭਾਊ ਵਾਪਸ ਸਿੰਘੂ ਚੱਲੋ ਦਾ ਹੋਕਾ ਦੇ ਰਿਹਾ ਸੀ । ਮੈਂ ਤਾਂ ਪੰਜਾਬ ਮੁੜਨਾ ਸੀ । ਟੀਵੀ ਚੈਨਲ ਕਾਫੀ ਆ ਗਏ ਸੀ । ABP ਦਾ ਪੱਤਰਕਾਰ ਘੜ ਰਿਹਾ ਸੀ ਕਿ ਇਸ ਕਰਤੂਤ ਨੇ ਕਿਸਾਨੋਂ ਕੀ ਸ਼ਾਖ ਕੋ ਦਾਗਦਾਰ ਕਰ ਦੀਆ ਹੈ । ਮੈਂ ਉਹਨੂੰ ਕਿਹਾ , “ਮੈਂ ਸੁਣਿਆ ਡੈਮੋਕਰਸੀ ਆ , ਕਹਿੰਦਾ ਯੇ ਤੋ ਨਹੀਂ । ਮੈਂ ਕਿਹਾ ਅਮਰੀਕਾ ‘ਚ ਲੋਕ ਦੇਸ ਦਾ ਝੰਡਾ ਲਾਹ ਕੇ ਕੱਛਾ ਟੰਗ ਜਾਂਦੇ ਵਾਇਟ ਹਾਊਸ ਤੇ ਇਹ ਤਾਂ ਪਾਕ ਪਵਿਤਰ ਨਿਸ਼ਾਨ ਸਾਹਿਬ ਨੇ , ਲਾਲ ਕਿਲੇ ਦੇ ਵੱਡੇ ਭਾਗ ਕਿ ਇਹ ਨਿਸ਼ਾਨ ਨਸ਼ੀਬ ਹੋਏ । ਨਹੀਂ ਤੇ ਇਥੇ ਜਾਬਰਾਂ ਦੇ ਜੁਲਮ ਦੇ ਝੰਡੇ ਝੁਲਦੇ ਆ ਰਹੇ ਨੇ ।
ਸਵੇਰੇ ਆ ਕੇ ਫੇਸਬੁਕ ਖੋਲੀ …ਏਥੇ ਲੋਕਾਂ ਨੇ ਹੇਠਲੀ ਉਤੇ ਕੀਤੀ ਪਈ ਆ 🙂 । ਨਿਸ਼ਾਨ ਦਾ ਵਿਰੋਧ ਕਰਨ ਵਾਲੇ ਜੇ ਪੰਜਬੋਂ ਕਿਸਾਨੀ ਤੇ ਕੇਸਰੀ ਝੰਡੇ ਦੀ ਅਗਵਾਈ ‘ਚ ਤੁਰੇ ਇਕੱਠ ਤੇ ਤਿਰੰਗੇ ਥੋਪਣ ਖਿਲਾਫ ਬੋਲੇ ਹੁੰਦੇ ਤੇ ਨਿਸ਼ਾਨ ਸਾਹਿਬ ਨਾ ਲਗਦੇ। …ਬਾਕੀ ਫੇਰ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)