More Punjabi Kahaniya  Posts
ਅੱਖਾ ਚ ਹੰਝੂ


ਮੈਡਮ ਫ੍ਰੀ ਪੀਰੀਅਰਡ ਵਿੱਚ ਅਰਾਮ ਨਾਲ ਬੈਠੀ ਸੀ । ਦੋ ਲੜਕੀਆਂ ਵਾਹੋ ਦਾਹੀ ਭੱਜਦੀਆਂ ਭੱਜਦੀਆਂ ਮੈਡਮ ਕੋਲ ਆਈਆਂ ਤੇ ਕਹਿੰਦੀਆਂ ਮੈਡਮ ਅਮਨ ਬੜਾ ਰੋਈ ਜਾਂਦੀ ਹੈ ਗਰਾਊਂਡ ਵਿੱਚ ।
ਮੈਡਮ ਉਸੇ ਵੇਲੇ ਕੁੜੀਆਂ ਨਾਲ ਤੁਰ ਪਈ, ਅਮਨ ਮਾੜਚੂ ਜਿਹੀ ਪਲੱਸ ਵਨ ਦੀ ਵਿਦਿਆਰਥੀ ਸੀ ।ਮੈਡਮ ਨੇ ਅਮਨ ਕੋਲ ਪਹੁੰਚ ਕੇ ਪਿਆਰ ਨਾਲ ਪੁੱਛਿਆ ਕੀ ਹੋਇਆ ਮੇਰੇ ਪੁੱਤਰ ਨੂੰ ।ਪਰ ਉਸ ਕੋਈ ਜਵਾਬ ਨਾ ਦਿੱਤਾ, ਉਹ ਰੋਈ ਜਾ ਰਹੀ ਸੀ …ਮੈਡਮ ਨੇ ਬਥੇਰਾ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਝ ਨਾ ਬੋਲੀ । ਕੁੜੀਆਂ ਕਹਿੰਦੀਆਂ ਮੈਡਮ ਆਪਣੇ ਡੈਡੀ ਨੂੰ ਯਾਦ ਕਰਕੇ ਰੌਂਦੀ ਪਈ ਹੈ, ਇਸਦੇ ਡੈਡੀ ਪਿੱਛਲੇ ਸਾਲ ਅੱਜ ਦੇ ਦਿਨ ਹੀ ਮਰ ਗਏ ਸਨ। ਉਹ ਹੋ ….ਮੈਡਮ ਦੇ ਅੰਦਰ ਜਿਵੇ ਕੁਝ ਤਿੜਕਿਆ ਹੋਵੇ ਉਸਨੇ ਅਮਨ ਨੂੰ ਗਲ਼ ਨਾਲ ਲਾ ਲਿਆ । ਉਸਦੇ ਅੱਥਰੂ ਸਾਫ ਕਰਦੀ ਹੋਈ ਕਹਿੰਦੀ ਲੈ ਕਮਲੀ ਕਿਸੇ ਥਾਂ ਦੀ ….ਦੇਖ ਮੇਰੇ ਵੱਲ , ਮੇਰੇ ਪਾਪਾ ਵੀ ਤੇ ਚਲੇ ਗਏ ਹਨ , ਹੁਣ ਦੇਖ ਮੈ ਕੋਈ ਰੋਂਦੀ ਪਈ ਹਾਂ ਨਾਲੇ ਜੇ ਮੈਂ ਰੋਣ ਲੱਗ ਪਈ ਤੇ ਮੇਰੇ ਬੱਚਿਆਂ ਨੂੰ ਕੋਣ ਵੇਖੇਗਾ । ਫਿਰ ਮੈਡਮ ਕਹਿੰਦੀ ਚਲ ਦੱਸ ਤੇਰੇ ਪਾਪਾ ਚੰਗੇ ਸੀ….ਰੋਂਦੀ ਰੋਂਦੀ ਕਹਿੰਦੀ ਮੈਡਮ ਜੀ ਬਹੁਤ ਚੰਗੇ ਸਨ ।ਮੈਡਮ ਨੇ ਪੁੱਛਿਆ ਉਹ ਤੇਰੀ ਮੰਮੀ ਨੂੰ ਵੀ ਪਿਆਰ ਕਰਦੇ ਸਨ ।ਕਹਿੰਦੀ ਬੜਾ ਪਿਆਰ ਕਰਦੇ ਸੀ, ਉਨਾਂ ਨੇ ਕਦੇ ਮਾਂ ਨੂੰ ਕੰਮ ਨਹੀ ਸੀ ਕਰਨ ਦਿੱਤਾ ਉਨਾਂ ਤੋ ਬਾਅਦ ਮਾਂ ਲੋਕਾ ਦੇ ਘਰ...

ਕੰਮ ਕਰਕੇ ਸਾਡੀਆਂ ਫੀਸਾ ਦਿੰਦੀ ਹੈ। ਮੈਡਮ ਦੇ ਅੰਦਰ ਇੱਕ ਹਉਕਾ ਜਿਹਾ ਉਠਿਆ ਉਸਨੇ ਬੜੇ ਪਿਆਰ ਨਾਲ ਉਸਨੂੰ ਕਿਹਾ ਦੇਖ ਪੁੱਤਰ ਇਹ ਕਮੀ ਤੇ ਕੋਈ ਨਹੀ ਭਰ ਸਕਦਾ ਪਰ ਜੇ ਤੂੰ ਰੋਏਗੀ ਤੇਰੀ ਮੰਮੀ ਕਿਵੇ ਖੁਸ਼ ਰਹੇਗੀ, ਜੇ ਤੇਰੀ ਮੰਮੀ ਖੁਸ਼ ਨਾ ਹੋਈ ਤਾਂ ਤੇਰੇ ਡੈਡੀ ਨੂੰ ਕਿਵੇ ਚੰਗਾ ਲੱਗੇਗਾ, ਉਨਾਂ ਦੀ ਆਂਦਰ ਕਿਵੇ ਠੰਡੀ ਹੋਵੇਗੀ, ਰੋਈਦਾ ਨਹੀ ਪੁੱਤਰ …ਅਮਨ ਮੈਡਮ ਦੇ ਪਿਆਰ ਚ ਗੜੁੱਚ ਹੋ ਕੇ ਕਹਿੰਦੀ ਮੈਡਮ ਮੈ ਹੁਣ ਰੋ ਕੇ ਆਪਣੇ ਪਾਪਾ ਨੂੰ ਉਦਾਸ ਨਹੀ ਕਰਾਗੀ ।
ਅਮਨ ਤੇ ਵਰਚ ਗਈ, ਪਰ ਉਸਦੇ ਜਾਣ ਤੋ ਬਾਦ ਮੈਡਮ ਦੀਆਂ ਅੱਖਾਂ ਚ ਪਾਣੀ ਆ ਗਿਆ, ੳੇਸਨੂੰ ਆਪਣੇ ਪਾਪਾ ਦੀ ਯਾਦ ਆ ਗਈ ਸੀ । ਮੈਡਮ ਦੂਸਰਿਆਂ ਨੂੰ ਸਹਾਰਾ ਤੇ ਦੇ ਸਕਦੀ ਸੀ ਪਰ ਆਪ…….
ਮੈਡਮ ਅੱਖਾ ਚ ਹੰਝੂ ਲੈ ਕੇ ਆਪਣੇ ਵਿਚਾਰਾਂ ਚ ਗੁੰਮ ਸੀ, ਉਧਰੋ ਉਨ੍ਹਾਂ ਦੀ ਪ੍ਰਿੰਸੀਪਲ ਨੇ ਪਿੱਛੋ ਆ ਕੇ ਗਲਵੱਕੜੀ ਚ ਲੈ ਲਿਆ ਤੇ ਪਿਆਰ ਨਾਲ ਕਹਿਣ ਲੱਗੀ ਮੂਰਖ ਅੱਜ ਫਿਰ ਬੱਚੀ ਬਣ ਗਈ …..
ਸੱਚ ਹੈ ਕੁਝ ਕਮੀਆਂ ਕਦੇ ਪੂਰੀਆਂ ਨਹੀ ਹੋ ਸਕਦੀਆਂ ਪਰ ਕਿਸੇ ਦੇ ਦੋ ਪਿਆਰ ਦੇ ਬੋਲ ਉਹ ਖੱਪੇ ਪੂਰ ਕੇ ਜਿੰਦਗੀ ਚ ਅੱਗੇ ਵੱਧਣ ਦਾ ਸਾਧਨ ਬਣਦੇ ਨੇ ।
ਕਰਮ ਜੀਤ ਸਿੰਘ

...
...



Related Posts

Leave a Reply

Your email address will not be published. Required fields are marked *

One Comment on “ਅੱਖਾ ਚ ਹੰਝੂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)