More Punjabi Kahaniya  Posts
ਛੱਡੇ ਹੋਏ ਗ੍ਰਹਿ


ਮੇਰਾ ਨਾਮ ਦੀਪ ਹੈ । ਮੈਂ ਆਪਣੇ ਮਾਂ ਪਿਓ ਦੀ ਇਕਲੌਤੀ ਧੀ ਰੀਝਾਂ ਚਾਵਾਂ ਨਾਲ ਪਾਲੀ ਹੋਈ । ਮੇਰੇ ਪਿਤਾ ਜੀ ਕੁਵੈਤ ਦੀ ਇਕ ਕੰਪਨੀ ਵਿੱਚ ਫ਼ੋਰਮੈਨ ਹਨ। ਮੇਰਾ ਇਕ ਵੱਡਾ ਵੀਰ +2 ਦੀ ਪੜਾਈ ਕਰਨ ਤੋਂ ਬਾਅਦ ਖੇਤੀ ਕਰਨ ਲੱਗ ਗਿਆ (ਜੋ ਕਿ ਹੁਣ ਵਿਆਇਆ ਹੈ) ਮੇਰੇ ਨਾਨਾ ਨਾਨੀ ਜੀ ਅਮ੍ਰਿਤਸਰ ਵਿੱਚ ਰਹਿੰਦੇ ਸਨ । ਮੈਨੂੰ ਵੀ ਪੜਣ ਲਈ ਉੱਥੇ ਹੀ ਭੇਜ ਦਿੱਤਾ । ਮੇਰੇ ਮੰਮੀ ਨੇ ਮੈਨੂੰ ਫ਼ੋਨ ਅਤੇ ਐਕਟਿਵਾ ਲੈ ਕੇ ਦਿੱਤਾ ਤਾਂ ਕਿ ਮੈਂ ਉਹਨਾਂ ਨਾਲ ਘਰੇ ਗੱਲ ਬਾਤ ਕਰ ਲਿਆ ਕਰਾ। ਗ੍ਰਰੈਜੁਏਸਨ ਦੀ ਪੜਾਈ ਕਰਨ ਲਈ ਮੈਂ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ ।
ਮੈਂ ਬੀ ਕਾਮ ਭਾਗ ਦੂਜੇ ਵਿੱਚ ਪੜ੍ਹਦੀ ਸੀ, ਕਿ ਸਾਡੀ ਰਿਸ਼ਤੇਦਾਰੀ ਵਿੱਚੋਂ ਇੱਕ ਅੰਕਲ ਸਾਡੇ ਘਰੇ ਆਏ । ਉਸ ਦਿਨ ਮੇਰੇ ਮੰਮੀ ਵੀ ਸਾਨੂੰ ਮਿਲਣ ਆਏ ਸਨ । ਮੇ ਉਸ ਦਿਨ ਗੁਲਾਬੀ ਰੰਗ ਦਾ ਸੂਟ ਪਾਇਆ ਸੀ । ਮੈਂ ਪਾਣੀ ਦਾ ਗਿਲਾਸ ਲੈ ਕੇ ਅੰਕਲ ਨੂੰ ਦੇਣ ਗਈ ਤੇ ਉਹ ਲਗਾਤਾਰ ਮੇਰੇ ਵੱਲ ਦੇਖੀ ਜਾ ਰਿਹਾ ਸੀ । ਮੈਨੂੰ ਉਹਦਾ ਦੇਖਣਾ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਪਰ ਮੈਂ ਫਿਰ ਵੀ ਉਸ ਦੇ ਪਾਣੀ ਪੀਣ ਦਾ ਇੰਤਜ਼ਾਰ ਕਰ ਰਹੀ ਸੀ ।
ਖਾਲ਼ੀ ਗਿਲਾਸ ਚੁੱਕ ਕੇ ਮੈਂ ਰਸੋਈ ਵੱਲ ਤੁਰ ਪਈ । ਤੇ ਉਹ ਅੰਕਲ ਮੇਰੇ ਜਾਣ ਪਿੱਛੋਂ ਮੇਰੀ ਮੰਮੀ ਨੂੰ ਮੇਰੇ ਬਾਰੇ ਪੁੱਛਣ ਲੱਗਾ ਕਿ ਕੁੜੀ ਕੀ ਕਰਦੀ ਹੈ ਇਹ ਰੱਜ ਕੇ ਸੁਨੱਖੀ ਹੈ ਕਿਦਰੇ ਮੰਗੀ ਤਾਂ ਨਹੀਂ । ਮੇਰੇ ਮੰਮੀ ਨੇ ਨਾਂ ਵਿੱਚ ਉੱਤਰ ਦਿੰਦੇ ਕਿਹਾ ਕਿ ਚੰਗਾ ਮੁੰਡਾ ਤੇ ਚੰਗਾ ਕਾਰੋਬਾਰ ਲੱਬਾ ਤਾਂ ਮੰਗ ਦਿਆਂ ਗੇ । ਅੰਕਲ ਨੇ ਖੁੱਸ਼ ਹੁੰਦੇ ਕਿਹਾ ” ਮੁੰਡਾ ਚੰਗਾ ਹੈਗਾ ਆਪਣੇ ਕੋਲ , ਵਧਿਆ ਕਾਰੋਬਾਰ, ਮੇਰਾ ਮੁੰਡਾ ਸੁੱਖਰਾਜ ਜੋ ਕਿ ਬੀ ਏ ਦੀ ਪੜਾਈ ਕਰ ਰਿੱਹੈ । ਏਨੇ ਨੂੰ ਮੈਂ ਰਸੋਈ ਵਿੱਚੋਂ ਚਾਹ ਬਣਾ ਕੇ ਲੈ ਆਈ ਉਸ ਨੇ ਮੈਨੂੰ ਲਾਗੇ ਬੈਠਣ ਲਈ ਕਿਹਾ ਤੇ ਮੈਂ ਆਪਣੀ ਮੰਮੀ ਵੱਲ ਦੇਖਣ ਲੱਗ ਗਈ। ਮੰਮੀ ਨੇ ਇਸ਼ਾਰਾ ਕੀਤਾ ਕਿ ਬੈਠ ਜਾਂ । ਚਾਹ ਪੀਣ ਤੋਂ ਬਾਅਦ ਉਸ ਨੇ ਜੇਬ ਵਿਚੌ ਪੈਸੈ ਕੱਢੇ ਤੇ ਮੈਨੂੰ ਦਿੰਦੇ ਕਿਹਾ ਕਿ ਮੈਂ ਕੁੜੀ ਨੂੰ ਰੋਕ ਚੱਲਿਆ ਹਾਂ । ਮੈਂ ਬਹੁਤ ਹੈਰਾਨ ਹੋ ਕਿ ਉਸ ਵੱਲ ਦੇਖ ਰਹੀ ਸੀ ਕਿ ਇਹ ਕਿ ਹੋ ਰਿਹਾ ਹੈ (ਜਦ ਕਿ ਇਹ ਸਾਰੀ ਗੱਲ਼ ਮੈਨੂੰ ਬਾਅਦ ਵਿਚ ਪਤਾ ਲੱਗੀ) ਕੋਲ ਬੈਠੀ ਨਾਨੀ...

ਵੀ ਮੁਸਕਰਾ ਰਹੀ ਸੀ ਕਿਓਿਕ ਓ ਸਾਡੀ ਦੂਰ ਦੀ ਰਿਸਤੇਦਾਰੀ ਵਿਚੋਂ ਚੋ ਸੀ ਤੇ ਬੰਦੇ ਵੀ ਸਹੀ ਸੀ। 5100 ਰੁ ਦੇ ਕੇ ੳਸਨੇ ਖ਼ੁਸ਼ੀ ਵਿਚ ਸਬ ਨੂੰ ਵਧਾਈ ਦਿੱਤੀ ਤੇ ਉਹ ਫ਼ੋਨ ਦਾ ਨੰਬਰ ਲੈ ਕੇ ਚਲਾ ਗਿਆ । ਮੈਂ ਖੁੱਸ਼ ਵੀ ਸਾਂ ਤੇ ਹੈਰਾਨ ਵੀ, ਅਗਲੇ ਦਿਨ ਮੈਂ ਤਿਆਰ ਹੋ ਕੇ ਕਾਲਜ ਗਈ ਪਰ ਧਿਆਨ ਮੇਰਾ ਫ਼ੋਨ ਵਿੱਚ ਸੀ ਕਿ ਸੁੱਖਰਾਜ ਦਾ ਫ਼ੋਨ ਆਵੇਗਾ । ਕਲਾਸ ਵਿੱਚ ਵੀ ਮੈਂ ਓਹਦੇ ਬਾਰੇ ਹੀ ਸੋਚਦੀ ਰਹੀ ਕਿ ਓਹ ਕਿਵੇਂ ਦਾ ਹੋਵੇਗਾ, ਖੁਸ਼ ਹੋਵੇਗਾ ਰਿਸ਼ਤੇ ਤੋਂ ਕਿ ਨਹੀਂ । ਛੁੱਟੀ ਹੋਣ ਤੋਂ ਬਾਅਦ ਮੈਂ ਅੇਕਟਿਵਾ ਤੇ ਘਰ ਵਾਪਸ ਆ ਗਈ ਤੇ ਫਿਰ ਫ਼ੋਨ ਵੱਲ ਦੇਖਿਆ ਪਰ ਓਹਦਾ ਫ਼ੋਨ ਨਹੀਂ ਸੀ ਆਇਆ ਤੇ ਮੈਂ ਉਦਾਸ ਹੋ ਗਈ । ਏਸੇ ਤਰਾਂ 4 -5 ਦਿਨ ਬੀਤ ਗਏ ਤੇ ਮੈਂ ਓਹਦੇ ਫ਼ੋਨ ਦਾ ਇਤਜਾਰ ਕਰਦੀ ਰਹੀ । ਇੱਕ ਦਿੱਨ ਓਹਦੇ ਪਿਤਾ ਦਾ ਫ਼ੋਨ ਆਇਆ ਕਿ ਉਹ ਅਜੇ ਬਹੁਤ busy ਹੈ ਤੇ ਨਾਲ ਹੀ ਓਹਦੀ ਫੋਟੋ ਪਾ ਦਿੱਤੀ । ਮੈਂ ਫੋਟੋ ਦੇਖੀ ਤੇ ਮੈਨੂੰ ਓਹ ਬਹੁਤ ਸੋਹਣਾ ਲੱਗਾ ਤੇ ਮੈਂ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ । ਕਦੇ ਕਦੇ ਓਸ ਦੇ ਪਿਤਾ ਦਾ ਮੈਨੂੰ ਫ਼ੋਨ ਆਓਦਾ ਤੇ ਮੇਰਾ ਹਾਲ ਚਾਲ ਪੁੱਛਦਾ ਤੇ ਸੁੱਖਰਾਜ ਬਾਰੇ ਵੀ ਮੈਨੂੰ ਦੱਸਦੇ ਪਰ ਸੁੱਖਰਾਜ ਨੇ ਕਦੇ ਮੈਨੂੰ ਫ਼ੋਨ ਨਹੀਂ ਕੀਤਾ ਤੇ ਮੈਂ ਓਹਦਾ ਫ਼ੋਨ ਓਡੀਕਦੀ ਰਹਿੰਦੀ। ਇਸੇ ਤਰਾਂ 6-7 ਮਹੀਨੇ ਗੁਜ਼ਰ ਗਏ ਤੇ ਉਸ ਦਾ ਪਿਤਾ ਸਾਡੇ ਘਰੇ ਆਇਆ ਤੇ ਮੇਰੇ ਲਈ ਲਾਲ ਸੂਟ ਤੇ ਚੂੜੀਆਂ ਲੈ ਕਿ ਆਇਆ ਤੇ ਕਿਹਾ ਕਿ ਪੁੱਤ ਤੂੰ ਸੁੱਖਰਾਜ ਲਈ ਕਰਵਾ-ਚੌਥ ਦਾ ਵਰਤ ਰੱਖ ਤੇ ਨਾਲ ਮੈਨੂੰ ਸ਼ੁਗੁਨ ਦੇ 2100 ਰੁਪਏ ਵੀ ਦੇ ਗਿਆ । ਕਰਵਾ ਚੋਥ ਵਾਲੇ ਦਿਨ ਮੈਂ ਵਰਤ ਰੱਖਿਆਂ ਤੇ ਓਹਦਾ ਫ਼ੋਨ ਉਡੀਕ ਦੀ ਰਹੀ ਪਰ ਉਸ ਦਾ ਫਿਰ ਵੀ ਫ਼ੋਨ ਨਾਂ ਆਇਆ । ਰਾਤ ਨੂੰ unknown ਨੰ. ਤੋਂ ਫ਼ੋਨ ਆਇਆ ਜੋ ਕਿ ਸੁੱਖਰਾਜ ਦਾ ਸੀ । ਮੈਨੂੰ ਉਸ ਦਾ ਨਾਮ ਸੁਣ ਕਿ ਬਹੁਤ ਖ਼ੁਸ਼ੀ ਹੋਈ ਪਰ ਜੋ ਉਸ ਨੇ ਕਿਹਾ ਓਹ ਸੁਣ ਕਿ ਮੇਰੇ ਪੈਰਾ ਹੈਠੋ ਜ਼ਮੀਨ ਖਿਸਕ ਗਈ । ਉਸ ਨੇ ਕਿਹਾ ……….
ਬਾਕੀ ਅਗਲੇ ਭਾਗ ਵਿੱਚ
ਦੀਪ ਸੰਧੂ
dhillonpardeep151@gmail.com

...
...



Related Posts

Leave a Reply

Your email address will not be published. Required fields are marked *

9 Comments on “ਛੱਡੇ ਹੋਏ ਗ੍ਰਹਿ”

  • kdo upload krna 2nd part dsdo

  • It’s my real story… thanks for reading

  • please jaldi upload karu story very interesting story hai

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)