More Punjabi Kahaniya  Posts
ਸ਼ੀਸ਼ਾ ਸੁਰਮਾ


ਸ਼ੀਸ਼ਾ ਸੁਰਮਾ
ਜਦ ਬਸੰਤ ਕੌਰ ਵਿਆਹ ਕੇ ਆਈ ਤਾਂ ਪਿੰਡ ਦੀਆਂ ਔਰਤਾ ਓਹਦੀ ਸੁੰਦਰਤਾ ਤੇ ਸੁਚੱਜੇ ਸੁਭਾ ਨੂੰ ਦੇਖਣ ਪਰਖਣ ਆਉਂਦੀਆਂ. ਬਸੰਤ ਕੌਰ ਦਾ ਵਿਆਹ ਵਾਹਵਾ ਵੱਡੇ ਘਰ ਹੋਇਆ ਸੀ. ਘਰ ਵਿੱਚ ਕੰਮ ਇਹਨੇ ਜੋ ਕਦੇ ਮੁੱਕਣ ਦਾ ਨਾਮ ਨਾ ਲੈਂਦੈ. ਬਸੰਤ ਕੌਰ ਪਹਿਲਾ ਤੋਂ ਹੀ ਆਪਣੇ ਪੇਕੇ ਘਰਦੇ ਕੰਮ ਦੇ ਨਾਲ-ਨਾਲ ਖੇਤ ਵੀ ਹੱਥ ਵਟਾ ਦਿਆਂ ਕਰਦੀ. ਬਸੰਤ ਕੌਰ ਪਿੱਛੋਂ ਵੀ ਵੱਡੇ ਪਰਿਵਾਰ ਨਾਲ ਸਬੰਧ ਰੱਖਦੀ ਸੀ. ਉਸ ਨੂੰ ਸੋਹਰੇ ਘਰ ਆ ਕੇ ਕੰਮ ਕਾਰ ਸਾਂਭਣਾ ਇਹਨਾਂ ਔਖਾ ਨਹੀਂ ਲੱਗਾ.
ਵਿਆਹ ਦੇ ਕੁਜ ਸਾਲ ਬਾਦ ਬਸੰਤ ਕੌਰ ਦੀ ਗੋਦੀ ਦੋ ਕੁੜੀਆਂ ਸੀ. ਸੋਹਰੇ ਇਕੱਠ ਵਿੱਚ ਰਹਿੰਦੀ ਕਰਕੇ ਥੋੜੀ ਬਹੁਤੀ ਨੋਕ ਝੋਕ ਚੱਲਦੀ ਰਹਿੰਦੀ. ਇਕ ਦਿਨ ਘਰ ਕੋਈ ਨੀ ਸੀ ਤੇ ਦੁਪਿਹਰ ਦਾ ਵੇਲਾ ਸੀ. ਬਸੰਤ ਕੌਰ ਨੇ ਮੱਜਾਂ ਲਈ ਖੁੱਲਣੀ ਵਿੱਚ ਸੰਨੀ ਰਲਾ ਕੇ ਇਹ ਸੋਚ ਕੇ ਛੱਡ ਦਿਤੀ ਵੀ ਜਦ ਕੋਈ ਮਰਦ ਘਰ ਆਉ ਤਾਂ ਆਪੇ ਖੋਲ ਕੇ ਬੰਨ ਦਉ. ਇਕ ਬਲਦ ਤੇ ਮੱਜ ਦੇ ਮਾਰਨ ਦੇ ਡਰ ਤੋਂ ਓਹਨੇ ਘਰ ਦੇ ਕਿਸੇ ਆਦਮੀ ਦੇ ਮੁੜ ਆਵਣ ਦਾ ਇੰਤਜ਼ਾਰ ਕਰਨਾ ਸਹੀ ਸਮਜਿਆ. ਜਦ ਥੋੜੀ ਦੇਰ ਬਾਅਦ ਬਸੰਤ ਕੌਰ ਦੀ ਸੱਸ ਤੇ ਸੋਹਰਾ ਵਾਪਿਸ ਆਏ ਤਾਂ ਓਹਦੀ ਸੱਸ ਆਖਣ ਲੱਗੀ ,… ਦੇਖ ਕਿਵੇਂ ਸ਼ੀਸ਼ਾ ਸੁਰਮਾ ਬਣੀ ਬੈਠੀ ਏ ….., ਇਹ ਨਹੀਂ ਵੀ ਉਠ ਕੇ ਮੱਜਾਂ ਬੰਨ ਲਵੇ ਖੁੱਲਣੀ ਤੇ. ਬਸੰਤ ਕੌਰ ਨੂੰ ਕਰੇ ਹੋਏ ਕੰਮ ਦੀ ਕਦਰ ਨਾ ਪੈਣ ਤੇ ਗੁੱਸ ਤਾਂ ਆਇਆ ਬੱਸ ਸਬਰਾਂ ਦਾ ਘੁੱਟ ਭਰ ਗਈ. ਏਦਾਂ ਦੇ ਹਾਲਾਤ ਕਾਫੀ ਲੰਬੇ ਸਮੇਂ ਤੱਕ ਚਲਦੇ ਰਹੇ ਤੇ ਬਸੰਤ ਕੌਰ ਆਪਣੇ ਜਵਾਕਾਂ ਦੇ ਮੂਹ ਵੱਲ ਦੇਖ ਕੇ ਚੁੱਪ ਹੋ ਜਾਇਆ ਕਰਦੀ. ਜ਼ਿੰਦਗੀ ਵਿੱਚ ਇਨਸਾਨ ਬਹੁਤ ਵਾਰੀ ਆਪਣੀ ਔਲਾਦ ਦੇ ਮੂਹ ਵੱਲ ਦੇਖਕੇ ਸਬਰਾਂ ਦੇ ਘੁੱਟ ਭਰ ਜਾਂਦਾ.
ਇਕ ਦਿਨ ਬਸੰਤ ਕੌਰ ਆਪਣੇ ਵਿਆਹ ਵਾਲੀਆਂ ਟੂਮਾਂ ਪਾ ਕੇ ਪੇਕਿਆਂ ਨੂੰ ਜਾਣ ਲਈ ਬੱਸ ਅੱਡੇ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ. ਘਰੋਂ ਓਹਦੀ ਸੱਸ ਨੇ...

ਆਪਣੇ ਘਰਵਾਲੇ ਹੱਥ ਸੁਨੇਹਾ ਲਾਇਆ ਕੇ ਉਹ ਸ਼ੀਸ਼ਾ ਸੁਰਮਾ ਬਣਕੇ ਗਈ ਆ .. , ਜਾਣ ਤੋਂ ਪਹਿਲਾ ਟੂਮਾਂ ਲਾਹ ਕੇ ਫੜਾ ਜਾਵੇ. ਬਸੰਤ ਕੌਰ ਨੇ ਬੱਸ ਅੱਡੇ ਤੇ ਟੂਮਾਂ ਲਾਹ ਕੇ ਆਪਣੇ ਸੋਹਰੇ ਹੱਥ ਵਾਪਿਸ ਭੇਜ ਦਿਤੀਆਂ. ਬੱਸ ਫੜਕੇ ਬਸੰਤ ਕੌਰ ਬੱਚਿਆਂ ਨਾਲ ਆਪਣੇ ਪੇਕੇ ਚਲੀ ਗਈ. ਸਾਰੀ ਗੱਲ ਆਪਣੇ ਬਾਪੂ ਨੂੰ ਦੱਸੀ ਤਾਂ ਓਹਦੇ ਬਾਪੂ ਦਾ ਇਕੋ ਜਵਾਬ ਸੀ … ਪੁੱਤ ਤੂੰ ਹੁਣ ਓਥੇ ਵਾਪਿਸ ਨਹੀਂ ਜਾਣਾ.
ਕੁਜ ਦਿਨਾਂ ਪਿੱਛੋਂ ਬਸੰਤ ਕੌਰ ਦਾ ਘਰਵਾਲਾ ਓਹਨੂੰ ਵਾਪਿਸ ਲੈ ਜਾਣ ਆ ਗਿਆ ਤੇ ਉਸ ਦਿਨ ਬਸੰਤ ਕੌਰ ਦਾ ਬਾਪੂ ਘਰ ਨਹੀਂ ਸੀ. ਸ਼ਰੀਕੇ ਵਾਲਿਆਂ ਨੇ ਬਸੰਤ ਕੌਰ ਨੂੰ ਆਪਣੇ ਬੱਚਿਆਂ ਦੇ ਲਈ ਵਾਪਿਸ ਮੁੜ ਜਾਣ ਲਈ ਸਲਾਹ ਦਿਤੀ. ਬਸੰਤ ਕੌਰ ਆਪਣੇ ਘਰਦਿਆਂ ਦੀ ਸਲਾਹ ਨਾਲ ਆਪਣੇ ਸੋਹਰੇ ਵਾਪਿਸ ਆ ਗਈ. ਬਾਕੀ ਦੇ ਦਿਨ ਵੀ ਬਸੰਤ ਕੌਰ ਦੇ ਓਸੇ ਤਰ੍ਹਾਂ ਘਰ ਦੀ ਨੋਕ ਝੋਕ ਵਿੱਚ ਲੰਗੇ.
ਬਹੁਤ ਸਾਲਾਂ ਪਿੱਛੋਂ ਬਸੰਤ ਕੌਰ ਦੇ ਪੁੱਤਰ ਹੋਇਆ, ਤੇ ਫਿਰ ਥੋੜੇ ਸਾਲਾਂ ਪਿੱਛੋਂ ਬਸੰਤ ਕੌਰ ਨੂੰ ਬਟਵਾਰੇ ਵਿੱਚ ਹਿੱਸਾ ਮਿਲਿਆ ਤੇ ਅਲੱਗ ਰਹਿਣ ਲੱਗ ਪਏ. ਬਸੰਤ ਕੌਰ ਤੇ ਉਸਦੇ ਪਤੀ ਨੇ ਖੂਬ ਮਿਹਨਤ ਕਰਕੇ ਆਪਣੀਆਂ ਕੁੜੀਆਂ ਦਾ ਵਿਆਹ ਕਰਿਆ ਤੇ ਰੱਬ ਦੀ ਮੇਹਰ ਨਾਲ ਸਾਰੇ ਜਵਾਕ ਵਿਦੇਸ਼ ਚਲੇ ਗਏ.
ਬਸੰਤ ਕੌਰ ਤੇ ਉਸਦੇ ਘਰਵਾਲੇ ਨੂੰ ਓਹਨਾ ਦੇ ਜਵਾਕ ਨੇ ਆਪਣੇ ਕੋਲ ਵਿਦੇਸ਼ ਬੁਲਾ ਲਿਆ. ਵਿਆਹ ਪਿੱਛੋਂ ਤਾਂ ਬਸੰਤ ਕੌਰ ਨੇ ਸ਼ੀਸ਼ਾ ਸੁਰਮਾ ਬਣ ਬੈਠਕੇ ਨੀ ਸੀ ਦੇਖਿਆਂ, ਪਰ ਹੁਣ ਵਿਦੇਸ਼ ਵਿੱਚ ਬਸੰਤ ਕੌਰ ਦੀਆਂ ਕੁੜੀਆਂ ਨੇ ਓਸ ਨੂੰ ਸ਼ੀਸ਼ਾ ਸੁਰਮਾ ਬਣਕੇ ਬੈਠਣ ਦਾ ਸੁੱਖ ਦਿਤਾ. ਔਖਾਂ ਸਮਾਂ ਬਸੰਤ ਕੌਰ ਨੇ ਬੱਚਿਆਂ ਦੀ ਖਾਤਿਰ ਚੁੱਪ ਕਰਕੇ ਕੱਢ ਲਿਆ ਸੀ ਤੇ ਰੱਬ ਨੇ ਸਬ ਸੁੱਖ ਬੁਢਾਪੇ ਵਿੱਚ ਮੋੜ ਦਿਤੇ.
ਨਰਿੰਦਰ ਸਿੰਘ
21/05/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)