More Punjabi Kahaniya  Posts
ਚੋਰ ਮਚਾਏ ਸ਼ੋਰ


ਕਈ ਸਾਲਾਂ ਦੀ ਗੱਲ ਹੈ.. ਮੇਰੇ ਪਿੰਡ ਕਿਸੇ ਨੇ ਘਰ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਅੰਦਰੋਂ ਦਰਵਾਜ਼ੇ ਨਾਲ ਲਾਇਆ ਪਿਆ ਸਟੈਂਡ ਵਾਲਾ ਪੱਖਾ ਦਰਵਾਜ਼ੇ ਦੇ ਨਾਲ ਇਸ ਤਰ੍ਹਾਂ ਡਿੱਗ ਪਿਆ ਕੇ ਦਰਵਾਜ਼ਾ ਅੰਦਰੋਂ ਬੰਦ ਹੋ ਗਿਆ..ਘਰਦਿਆਂ ਨੂੰ ਸ਼ੱਕ ਪੈ ਗਿਆ ਕਿ ਅੰਦਰ ਕੋਈ ਬੰਦਾ ਹੈ ਜਿਸ ਨੇ ਦਰਵਾਜਾ ਬੰਦ ਕਰ ਲਿਆ ਹੈ.. ਪਿੰਡ ਵਾਲੇ ਖੋਜੀ ਡਾਂਗਾਂ ਲੈ ਕੇ ਆ ਪਹੁੰਚੇ …
ਪਹਿਲੇ ਨੇ ਦਬਕਾ ਮਾਰਿਆ “ਚੁੱਪ ਕਰਕੇ ਬਾਹਰ ਆ ਜਾ ਨਹੀਂ ਤਾਂ ਵੱਢ ਕੇ ਬਾਹਰ ਕੱਢਾਂਗੇ”
ਦੂਜੇ ਨੇ ਸਮਝ ਦਿਖਾਈ ਤੇ ਕਿਹਾ “ਭਾਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ, ਚੁੱਪ ਕਰਕੇ ਬਾਹਰ ਆ ਜਾ,ਤੈਨੂੰ ਕੋਈ ਕੁਝ ਨਹੀਂ ਕਹੇਗਾ”..
ਇੱਕ ਦੋਨਾਂ ਹੱਥਾਂ ਨਾਲ ਘੋਟਣਾ ਵੱਟੀ ਖੜ੍ਹਾ ਸੀ ਕਿ ਬਾਹਰ ਨਿਕਲਦਿਆਂ ਹੀ ਚੋਪੜ ਦੇਣਾ ਹੈ..
ਇਕ ਹੱਥ ਵਿਚ ਸੇਲਾ ਫਡ਼ੀ ਖਡ਼੍ਹਾ ਸੀ,ਜਿਸ ਦਾ ਇਰਾਦਾ ਚੋਰ ਦੇ ਬਾਹਰ ਨਿਕਲਦੇ ਹੀ ਉਸ ਦੀ ਧੁਨੀ ਤੇ ਨਿਸ਼ਾਨਾ ਲਾਉਣ ਦਾ ਸੀ…
ਇੱਕ ਕਹਿ ਰਿਹਾ ਸੀ “ਲੱਗਦੈ ਬਾਪੂ ਵਾਲੀ ਬੰਦੂਕ ਚੱਕ ਕੇ ਲਿਉਣੀ ਪੈਣੀ ਏ,ਕਿਤੇ ਬਚ ਕੇ ਨਾਂ ਨਿਕਲ ਜੇ..
ਗੱਲ ਨਾਂ ਬਣਦੀ ਦੇਖ ਕੇ ਕਮਰੇ ਦੀ ਛੱਤ ਪੱਟਣ ਦੀ ਸਕੀਮ ਕੀਤੀ,ਪਰ ਪੱਕੀ ਡਾਟ ਸੀ ਤਾਂ ਰੱਦ ਕਰ...

ਦਿੱਤੀ..
ਕੋਈ ਕਹੇ ਕਮਰੇ ਨੂੰ ਅੱਗ ਲਾ ਦਿਓ,
ਕੋਈ ਕਹੇ ਕਮਰੇ ਵਿਚ ਕੁੱਤਾ ਛੱਡ ਦਿਓ..
ਜਿੰਨੇ ਮੂੰਹ ਓਨੀਆਂ ਸਕੀਮਾਂ ਦੀ ਭਰਮਾਰ ਸੀ.. ਪਰ ਹੱਲ ਕੋਈ ਨਾਂ ਨਿਕਲੇ..
ਅਖੀਰ ਫ਼ੈਸਲਾ ਕੀਤਾ ਕਿ ਚਾਰ ਜਣੇ ਰਲ ਕੇ ਦਰਵਾਜ਼ੇ ਨੂੰ ਧੱਕਾ ਮਾਰੋ..ਚਾਰਾਂ ਨੇ ਧੱਕਾ ਮਾਰਿਆ ਤਾਂ ਦਰਵਾਜਾ ਟੁੱਟ ਗਿਆ..ਤਿੰਨ ਤਾਂ ਬਚ ਗਏ ਪਰ ਇੱਕ ਦਰਵਾਜ਼ਾ ਟੁੱਟਣ ਨਾਲ ਮੂਧੇ ਮੂੰਹ ਫਰਸ਼ ਤੇ ਡਿਗਿਆ.. ਜਦੋਂ ਪੱਕੀ ਇੱਟ ਤੇ ਚੱਪਣੀ ਵੱਜੀ ਤਾਂ ਉਹਦੀ ਚੀਕ ਨਿਕਲ ਗਈ .. ਬਾਕੀ ਤਿੰਨੇ ਤਿੱਤਰ ਹੋ ਗਏ ਕਿ ਚੋਰ ਨੇ ਇਹਦਾ ਸਿਰ ਪਾੜ ਦਿੱਤਾ.. ਜਦੋਂ ਦੂਜੇ ਡਾਂਗਾਂ ਲੈ ਕੇ ਅੰਦਰ ਵੜੇ ਅੰਦਰ ਵੜੇ ਤਾਂ ਕਹਾਣੀ ਸਮਝ ਆਈ.. ਆਪਣੇ-ਆਪਣੇ ਹਥਿਆਰ ਲੈ ਕੇ ਪਹੁੰਚੇ ਸਾਰੇ ਖੋਜੀ ਖਚਰ‍ਾ ਜਿਹ‍ਾ ਹਾਸਾ ਹਸਦੇ ਆਪਣੇ-ਆਪਣੇ ਘਰਾਂ ਨੂੰ ਤਿੱਤਰ ਹੋ ਗਏ… ਉਹ ਸਾਰੇ ਖੋਜੀ ਅੱਜ ਵੀ ਖੁੰਢਾਂ ਤੇ ਇਕੱਠੇ ਹੋ ਕੇ ਆਪਣੇ ਦੁਆਰਾ ਤਿੰਨ ਘੰਟਿਆਂ ਵਿੱਚ ਕੀਤੀ ਉਸ “ਸਰਜੀਕਲ ਸਟ੍ਰਾਈਕ” ਨੂੰ ਯਾਦ ਕਰਦੇ ਹਨ..
ਕੁਲਵਿੰਦਰ ਸਿੰਘ ਮੁਕਤਸਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)