More Punjabi Kahaniya  Posts
ਮਾਂ ਕਦੇ ਪਾਗਲ ਨਹੀਂ ਹੁੰਦੀ


ਮਾਂ ਕਦੇ ਪਾਗਲ ਨਹੀਂ ਹੁੰਦੀ!!
ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ।
ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ ਕਰ ਦਿੱਤਾ ਗਿਆ ਅਤੇ ਜੋ ਮੁੰਡਾ ਹੈ ਓਹ ਵੀ ਅਵਾਰਾ ਜਾਂ ਕਹਿ ਦਿਓ ਕਿਸਮਤ ਦਾ ਮਾਰਾ।ਪਰ ਘਰ ਦਾ ਗੁਜ਼ਾਰਾ ਉਹ ਮੁੰਡਾ ਹੀ ਦਿਹਾੜੀਆਂ ਲਗਾ ਕੇ ਕਰਦਾ ਹੈ।ਉਸ ਔਰਤ ਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਪਰ ਰੋਟੀਆਂ ਉਹ ਬਣਾ ਲੈਂਦੀ ਆ। ਮੁੰਡਾ ਰੋਜ਼ ਢਾਬੇ ਤੋਂ ਸਬਜ਼ੀ ਲੈ ਆਉਂਦਾ ਜਾਂ ਆਂਢ ਗੁਆਂਢ ਦੇ ਦਿੰਦਾ।
ਅੱਜ ਅਸੀਂ ਘਰ ਸਮੋਸੇ ਬਣਾਏ ਅਤੇ ਮੈਂ ਉਹ ਆਂਟੀ ਨੂੰ ਵੀ ਦੇਣ ਚੱਲ ਗਈ ਕਿ ਸਵੇਰ ਦੀ ਰੋਟੀ ਖਾਦੀ ਹੋਣੀ। ਮੈਂ ਸਮੋਸੇ ਪਕੜਾ ਕੇ ਆ ਗਈ...

ਅਤੇ ਪੁੱਛਿਆ ਚਾਹ ਪੀਓਗੇ। ਉਹਨਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ।10ਮਿੰਟ ਬਾਅਦ ਜਦ ਮੈਂ ਦੁਬਾਰਾ ਉਹਨਾਂ ਘਰ ਚਾਹ ਲੈ ਕੇ ਗਈ ਤਾਂ ਪੁੱਛਿਆ ਕੀ ਤੁਸੀਂ ਸਮੋਸੇ ਖਾ ਲਏ ਤਾਂ ਉਹਨਾਂ ਕਿਹਾ
“ਮੁੰਡਾ ਪਤਾ ਨਹੀਂ ਕਿੱਥੇ ਗਿਆ ਉਹ ਆ ਜਾਏ ਫਿਰ ਖਾਉਗੀ।”ਇੱਕ ਸਕਿੰਟ ਵਾਸਤੇ ਮੇਰੀ ਰੂਹ ਕੀਤੀ ਮੈਂ ਮਾਂ ਦੀ ਇਸ ਸੱਚੀ ਮੂਰਤ ਨੂੰ ਘੁੱਟ ਕੇ ਜੱਫੀ ਪਾ ਲਵਾਂ।ਕੌਣ ਕਹਿੰਦਾ ਇਹ ਪਾਗ਼ਲ ਹੈ।ਇਹ ਤਾਂ ਉਹ ਰੱਬ ਆ ਜਿਸ ਦੇ ਪਿਆਰ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ। ਦੋਸਤੋ ਸੱਚੀ ਮਾਂ ਮਾਂ ਹੀ ਹੁੰਦੀ। ਚਾਹੇ ਉਸਦੇ ਹਾਲਾਤ ਕਿੱਦਾਂ ਦੇ ਵੀ ਹੋਣ ਆਪਣੇ ਬੱਚੇ ਨੂੰ ਭੁੱਖਾ ਨਹੀਂ ਰੱਖਦੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)