More Punjabi Kahaniya  Posts
ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ


ਤੇ ਜਦੋਂ ਅਗਲਿਆਂ ਨੇ ਬਾਪੂ ਦੀ ਘੰਟੀ ਚਲਾ ਕੇ ਮਾਰੀ ***
ਇੱਕ ਬਜ਼ੁਰਗ ਕਿਸੇ ਸਰਕਾਰੀ ਮਹਿਕਮੇ ਵਿਚੋਂ ਸੇਵਾ ਮੁਕਤ ਹੋਇਆ ਸੀ । ਉਹਦੇ ਪੁੱਤ ਨੂੰਹ ਨੇ ਇਹੋ ਸੋਚ ਕੇ ਉਹਦੀ ਵਾਹਵਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿ ਬਾਪੂ ਕੋਲ ਵਾਧੂ ਪੈਸੇ ਆ । ਆਪਾ ਬੈਂਕ ਵਿਚੋਂ ਘੜਵਾ ਲਵਾਂਗੇ ਤੇ ਫੇਰ ਮੌਜਾਂ ਲੁੱਟਾਂਗੇ । ਉਹਨਾਂ ਨੇ ਬਾਪੂ ਦੇ ਬੈੱਡ ਤੇ ਹੀ ਘੰਟੀ ਲਵਾ ਦਿੱਤੀ ਕਿ ਜਿਹੜਾ ਕੁੱਝ ਤੁਹਾਨੂੰ ਚਾਹੀਦਾ ਹੋਵੇ ਬਸ ਘੰਟੀ ਵਜਾ ਦਿਆ ਕਰੋ । ਬਾਪੂ ਪੂਰਾ ਖੁਸ਼ ਸੀ ਤੇ ਬੈੱਡ ਤੇ ਪਿਆ ਹੀ ਘੰਟੀਆਂ ਦੱਬੀ ਆਇਆ ਕਰੇ । ਉਹਦੇ ਕਮਰੇ ਵਿੱਚ ਪਏ ਟਰੰਕ ਤੇ ਵੀ ਪੁੱਤ ਨੂੰਹ ਦੀ ਨਜ਼ਰ ਰਹਿੰਦੀ ਸੀ ਕਿ ਇਹਦੇ ਵਿੱਚ ਵੀ ਬਾਪੂ ਦਾ ਖਜ਼ਾਨਾ ਹੋਉ । ਜਿੰਦਰਾ ਲੱਗਿਆ ਹੋਣ ਕਰਕੇ ਉਹ ਖੋਲ ਨਹੀਂ ਸਕਦੇ ਸੀ ‍। ਇੱਕ ਦਿਨ ਬਾਪੂ ਦੀ ਨੂੰਹ ਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਬਾਪੂ ਦੇ ਪੈਸਿਆਂ ਦਾ ਬੈਂਕ ਵਿਚੋਂ ਪਤਾ ਤਾਂ ਕਰੀਏ ਕਿ ਕਿੰਨੇ ਕੁ ਆ । ਪਰ ਜਦੋਂ ਉਹਨਾਂ...

ਨੇ ਪਤਾ ਕਰਵਾਇਆ ਤਾਂ ਉਹਨਾਂ ਦੀਆਂ ਥਾਉਂ ਗਈਆਂ , ਕਿਉਂਕਿ ਬਾਪੂ ਦਾ ਬੈਂਕ ਖਾਤਾ ਤਾਂ ਸਾਫ਼ ਹੋਇਆ ਪਿਆ ਸੀ । ਘਰ ਆ ਕੇ ਉਹਨਾਂ ਨੇ ਟਰੰਕ ਦਾ ਜਿੰਦਰਾ ਵੀ ਤੋੜ ਦਿੱਤਾ । ਵੇਖਿਆ ਤਾਂ ਉਹਦੇ ਵਿਚ ਵੀ ਕੱਖ ਨਹੀਂ ਸੀ । ਫੇਰ ਹਰਖ ਵਿੱਚ ਆ ਕੇ ਉਹਨਾਂ ਨੇ ਬਾਪੂ ਦੇ ਬੈੱਡ ਤੇ ਲੱਗੀ ਘੰਟੀ ਪੁੱਟ ਦਿੱਤੀ ਤੇ ਬਾਹਰ ਚਲਾ ਕੇ ਮਾਰੀ । ਬਾਅਦ ਵਿੱਚ ਪਤਾ ਲੱਗਾ ਕਿ ਬਾਪੂ ਨੇ ਤਾਂ ਸੇਵਾ ਮੁਕਤ ਹੋਣ ਸਮੇਂ ਹੀ ਜੋ ਪੈਸਾ ਟਕਾ ਮਿਲਿਆ ਸੀ ਉਹ ਆਪਣੀ ਜਵਾਨੀ ਵੇਲੇ ਦੀ ਰਹੀ ਕਿਸੇ ਸਹੇਲੀ ਦੇ ਨਾਂ ਕਰਵਾ ਦਿੱਤਾ ਸੀ । ਬਾਪੂ ਨੂੰ ਹੁਣ ਘਰ ਵਾਲਿਆਂ ਨੇ ਛਿੱਲੇ ਕਾਂ ਵਰਗਾ ਕਰ ਦਿੱਤਾ ਸੀ ।
———————–
ਸੁਖਪਾਲ ਸਿੰਘ ਢਿੱਲੋਂ
ਮੋਬਾਈਲ ਨੰਬਰ -9815288208

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)