More Punjabi Kahaniya  Posts
ਫਰਸ਼ਾ ਤੋਂ ਅਰਸ਼ਾ ਤੱਕ


ਗੱਲ ਕੋਈ 7 ਕੁ ਸਾਲ ਪੁਰਾਣੀ ਹੈ। ਪਾਪਾ ਜੀ ਦੇ ਪੂਰੇ ਹੋਣ ਤੋਂ ਬਾਦ ਇੱਕ ਵਾਰ ਜ਼ਿੰਦਗੀ ਥਮ ਜੀ ਗਈ ਸੀ। ਕੁਝ ਸਮਝ ਨਹੀਂ ਸੀ ਆ ਰਿਹਾ ਕਿ ਹੋ ਕਿ ਰਿਹਾ ਹੈ। ਘਰ ਆਉਣਾ ਬੈਠ ਜਾਣਾ ਸੋ ਜਾਣਾ ਇੱਕ ਦਮ ਸਭ ਖਤਮ ਖਤਮ ਜਾ ਲੱਗਣ ਲੱਗ ਗਿਆ ਸੀ। ਫੇਰ ਆਪਣੀ ਮਾਤਾ ਤੇ ਦਾਦੀ ਵੱਲ ਦੇਖਣਾ ਤੇ ਆਪਣੇ ਆਪ ਨੂੰ ਸਾਂਭਣਾ। ਫੇਰ ਓਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਜੋਰ ਪਾਉਣ ਤੇ ਮੈ ਆਪਣੀ +੨ ਕਾਮਰਸ ਦੀ ਪੜਾਈ ਜਾਰੀ ਰੱਖੀ। ਸਕੂਲ ਚ ਜਾਣ ਤੋਂ ਬਾਅਦ ਦੁਬਾਰਾ ਰੰਗਲੀ ਦੁਨਿਆ ਚ ਖੋ ਗਿਆ। ਭੁੱਲ ਗਿਆ ਕਿ ਮੈਨੂੰ ਲੋਕ ਪੜ੍ਹਾ ਰਹੇ ਹਨ।ਸਕੂਲ ਬੰਕ ਕਰਨਾ ਫਿਲਮਾਂ ਦੇਖਣੀਆਂ । ਬੱਸ ਆਹੀ ਜ਼ਿੰਦਗੀ ਜੀ ਬਣ ਗਈ ਸੀ। ਫੇਰ ਸਾਰੀ ਕਲਾਸ ਦਾ ਰਿਜਲਟ ਆਇਆ ਸਭ ਪਾਸ ਹੋਗੇ ਮੈ ਇਕੱਲਾ ਫੇਲ ਹੋ ਗਿਆ ।ਜਮਾ v ਸ਼ਰਮ ਨਹੀਂ ਸੀ ਆ ਰਹੀ।ਕਿ ਮੈਨੂੰ ਮੇਰੇ ਘਰਦਿਆਂ ਨੇ ਲੋਕਾਂ ਤੋਂ ਪੈਸੇ ਲੈ ਲੇ ਕੇ ਪੜਾਇਆ। ਫੇਰ ਘਰਦਿਆਂ ਨੇ ਮੇਰਾ ਦਾਖਲਾ ਪਿੰਡ ਦੇ ਸਕੂਲ ਚ ਕਰਾ ਦਿੱਤਾ । ਔਖਾ ਸੌਖਾ +੨ ਪੂਰੀ ਕਰ ਗਿਆ। ਫੇਰ ਚਾਚੇ ਨਾਲ ਰਲਕੇ ਪਿੰਡ ਇੱਕ ਛੋਟੀ ਜੀ ਹੋਲ ਸੈਲ ਦੀ ਦੁਕਾਨ ਕਰ ਲਈ। ਫੇਰ ਘਰਦਿਆਂ ਦੇ ਕਹਿਣ ਤੇ ਕਾਲਜ ਚ ਵੀ ਦਾਖਲਾ ਕਰਵਾ ਦਿੱਤਾ। ਫੇਰ ਸ਼ੁਰੂ ਤੋਂ ਨਵੀਂ ਜ਼ਿੰਦਗੀ ਲੋਕਾਂ ਤੋਂ ਫੜ੍ਹ ਫੜ੍ਹ ਪੈਸੇ ਐਸ਼ ਕਰਨੀ। ਕਰਦੇ ਕਰਦੇ ਸਾਲ 3 ਬੀਤਗੇ ਪਰ ਡਿਗਰੀ ਕੋਈ ਨਾ ਹੋਈ ਪਹਿਲਾਂ ਬੀ ਬੀ ਏ ਫੇਰ ਬੀ ਕਾਮ ਤੇ ਫੇਰ ਬੀ ਏ ਚ ਦਾਖਲਾ ਕਰਵਾਇਆ। ਕਰਦੇ ਕਰਦੇ ਸਾਲ ਬੀਤਗਏ। ਪਰ ਹੱਥ ਕੁਝ ਨਾ ਆਇਆ। ਨਕੱਮਾ,ਠੱਗ,ਝੂਠਾ ਕਈ ਤਗਮੇ ਲੱਗ ਗਏ।ਬੱਸ ਨਸ਼ੇ ਵਾਲਾ ਤਗਮਾ ਨਹੀਂ ਲੱਗਿਆ ਸੀ। ਬਾਕੀ ਕਸਰ ਕੋਈ ਨਹੀਂ ਸੀ। ਹੋਲੀ ਹੋਲੀ ਸਮੇਂ ਦੇ ਹਿਸਾਬ ਨਾਲ ਪਛਤਾਵਾ ਹੋਣਾ ਸ਼ੁਰੂ ਹੋ ਗਿਆ। ਘਰ ਦਿਆ ਦੇ ਮੂੰਹ ਵੱਲ ਦੇਖਦਾ ਤੇ ਸੋਚਦਾ ਇੰਨਾ ਦੀ ਕੀ ਗਲ਼ਤੀ ਆ ਇੰਨਾ ਨੇ ਕੀ ਮਾੜਾ ਕੀਤਾ ਜੋ ਮੇਰੇ ਵਰਗਾ ਮੁੰਡਾ ਮਿਲ਼ਿਆ।ਘਰ ਦਿਆ ਨੇ ਫੇਰ v ਹੋਂਸਲਾ ਰੱਖਿਆ ਤੇ ਮੈਨੂੰ v ਦਿੱਤਾ।ਕਹਿੰਦੇ ਮਾੜਾ ਟਾਇਮ ਸੀ ਚਲਾ ਗਿਆ। ਹਜੇ ਵੀ ਕੁਝ ਨੀ ਹੋਇਆ।ਉਹ ਤਾਂ ਮੈਨੂੰ ਪਤਾ ਸੀ ਕਿ ਹੋਇਆ ਕਿ ਆ ਤੇ ਕਿ...

ਨਹੀਂ।ਘਰਦਿਆਂ ਨੇ ਫੇਰ ਸਾਰਾ ਸੋਨਾ ਵੇਚ ਮੈਨੂੰ ਇੱਕ ਦੁਕਾਨ ਕਰਵਾ ਦਿੱਤੀ।ਪਰ ਜਦ ਕਿਸਮਤ ਸਾਥ ਨਹੀਂ ਦਿੰਦੀ ਓਦੋਂ ਬੰਦੇ ਦੀ ਮਰਜ਼ੀ ਨਹੀਂ ਚੱਲਦੀ। ਅੰਤ ਉਹ ਵੀ ਫੇਲ ਹੋਗੀ ਤੇ ਕਰਜਾ ਮਨ ਮਨ ਚੜ੍ਹ ਗਿਆ। ਕਰਜ਼ਦਾਰ ਘਰ ਗੇੜੇ ਮਾਰਨ ਲੱਗ ਪਏ।ਸਾਰੀ ਕਹਾਣੀ ਸਮਝ ਤੋਂ ਬਾਹਰ ਹੋ ਗਈ। ਸੋਚਿਆ ਹੁਣ ਕੋਈ ਹੱਲ ਨਹੀਂ ਹੈ।ਪਰ ਮਰਨ ਦਾ ਵਿਚਾਰ ਕਦੇ ਮਨ ਵਿੱਚ ਨਹੀਂ ਆਉਣ ਦਿੱਤਾ। ਘਰਦਿਆਂ ਦੇ ਕਹਿਣ ਤੇ 6000 ਰੁਪਏ ਮਹੀਨਾ ਨੌਕਰੀ ਲੱਗ ਗਿਆ। 1 ਸਾਲ ਸਿਰਫ ਕੰਮ ਤੋਂ ਘਰ ਤੇ ਘਰ ਤੋਂ ਕੰਮ।ਸਭ ਯਾਰੀਆ ਦੋਸਤੀਆ ਸਭ ਤਿਆਗ ਦਿੱਤੀਆ। ਫੇਰ ਜਦ ਰੱਬ ਸਿੱਧੀਆਂ ਪਾਉਂਦਾ ਤਾਂ ਪੈਸਿਆਂ ਵਿੱਚ ਹੀ ਲੱਖਾ ਵਾਲਾ ਕੰਮ ਕਰਵਾ ਦਿੰਦਾ। ਫੇਰ ਦੇਖਦਿਆ ਦੇਖਦਿਆ #ਅੰਮੂ ਅਰੋੜਾ ਆਪਣੇ ਪੁਰਾਣੇ ਤੇ ਸਹੀ ਕੰਮ ਤੇ ਆ ਗਿਆ। ਜਿਸ ਸਥਿਤੀ ਵਿੱਚ ਆਪ ਟੱਪਿਆ ਸੀ ਲੋਕਾਂ ਨੂੰ ਦੱਸਣ ਲੱਗਾ ਕਿ ਭੁੱਲਕੇ ਵੀ ਏਦਾ ਨਾ ਕਰਿਓ।ਓਹੀ ਰਿਸ਼ਤੇਦਾਰ ਜੌ ਦੇਖਦੇ ਤੱਕ ਨਹੀਂ ਸੀ ਹੁੰਦੇ ਉਹ ਘਰ ਆਕੇ ਬੁਲਾਉਣ ਲੱਗ ਪਏ।ਲਗਭਗ ਸਾਰਾ ਕੁਝ ਬਹੁਤ ਵਦੀਆ ਹੋ ਗਿਆ।ਫੇਰ ਸਿਰਫ ਲੋਕਾਂ ਨੂੰ ਸਲਾਹ ਨਹੀਂ ਸਹਾਰਾ ਵੀ ਦੇਣ ਲੱਗ ਪਿਆ ਜਿਵੇਂ ਸੱਚੇ ਪਾਤਸ਼ਾਹ ਵਾਹਿਗੂਰੁ ਨੇ ਮੈਨੂੰ ਦਿੱਤਾ ਕ ਸੀ। ਸਬਰ ਵਿੱਚ ਬਹੁਤ ਤਾਕਤ ਹੈ।ਫੇਰ ਮੈ ਸ਼ੁਰੂ ਤੋਂ ਸੱਚਾਈ ਅਤੇ ਇਮਾਨਦਾਰੀ ਦੇ ਰਾਸਤੇ ਤੇ ਚੱਲ ਪਿਆ। ਦੇਖਦਿਆ ਦੇਖਦਿਆ ਰੱਬ ਨੇ ਮੈਨੂੰ ਬੀਹਾ ਕੂ ਸਾਲਾ ਚ ਸਾਰੀ ਜ਼ਿੰਦਗੀ ਹੀ ਦਿਖਾਤੀ। ਇਹ ਸਭ ਮੇਰੀ ਮਾਂ ਤੇ ਦਾਦੀ ਦੀ ਦੁਆਵਾ ਤੇ ਪਰਮਾਤਮਾ ਨੂੰ ਕੀਤੀ ਅਰਦਾਸ ਕਰਕੇ ਹੀ ਸਫਲ ਹੋ ਸਕਿਆ।ਮੇਰੀ ਵੀ ਤੁਹਾਨੂੰ ਇਹੀ ਬੇਨਤੀ ਹੈ ਕੀ ਆਪਣੀ ਮਾਂ ਦਾ ਦਿਲ ਕਦੇ ਨਾ ਦਖਾਉਣਾ। ਜੇ ਕਹਾਣੀ ਪਸੰਦ ਆਈ ਤਾਂ ਕੁਝ ਸਮਜਿਓ ਤੇ ਅੱਗੇ ਲੋਕਾਂ ਨੂੰ ਵੀ ਸਮਜਾਉਣਾ। ਕਿਉਕਿ ਜੇ ਸਭ ਕੁਝ ਆਪਣੇ ਤੇ ਹੰਡਾਕੇ ਦੇਖਾਂਗੇ ਤਾਂ ਜ਼ਿੰਦਗੀ ਬਹੁਤ ਛੋਟੀ ਰਹਿ ਜੁ। ਇਸ ਲਈ ਆਪਾ ਨੂੰ ਦੂਜਿਆ ਦੀ ਜ਼ਿੰਦਗੀ ਤੋਂ ਹੀ ਸਿੱਖ ਲੈਣਾ ਚਾਹੀਦਾ ਹੈ।
ਧੰਨਵਾਦ
ਅੰਮੂ ਅਰੋੜਾ
9115171151
ਸਰਦੂਲਗੜ੍ਹ(ਮਾਨਸਾ) ਪੰਜਾਬ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)