More Punjabi Kahaniya  Posts
ਪੂਰਾ ਹੋ ਗਿਆ


ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਸੀ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਮਹਿਕਮੇਂ ਵੱਲੋਂ ਕਈ ਵੇਰ ਚਾਰਜ ਸ਼ੀਟ (ਦੋਸ਼-ਪੱਤਰ) ਜਾਰੀ ਹੋ ਚੁੱਕੀ ਸੀ..ਜਿਆਦਾਤਰ ਕਾਰਨ ਇਹ ਸੀ ਕੇ ਹਰਾ ਸਿਗਨਲ ਮਿਲਣ ਮਗਰੋਂ ਇੱਕ ਵੇਰ ਟੇਸ਼ਣੋਂ ਤੋਰ ਲਈ ਗੱਡੀ ਅੱਗਿਓਂ ਕਿਸੇ ਭੱਜੀ ਆਉਂਦੀ ਸਵਾਰੀ ਨੂੰ ਵੇਖ ਅਕਸਰ ਹੀ ਰੋਕ ਲਿਆ ਕਰਦਾ ਤੇ ਉਸਨੂੰ ਚੜਾ ਲੈਂਦਾ..ਗੱਡੀ ਦਾ ਗਾਰਡ ਉਪਰਲਿਆਂ ਨੂੰ ਸ਼ਿਕਾਇਤ ਕਰ ਦਿੰਦਾ ਤੇ ਕਾਰਵਾਈ ਪੈ ਜਾਂਦੀ!
ਇੱਕ ਵੇਰ ਪਿਤਾ ਜੀ ਨੇ ਪੁੱਛ ਲਿਆ ਕੇ ਵੱਸਣ ਸਿਆਂ ਤੂੰ ਏਦਾਂ ਕਿਓਂ ਕਰਦਾ..ਕਿਓਂ ਪਾਉਂਦਾ ਏਂ ਆਪਣੀ ਨੌਕਰੀ ਖਤਰੇ ਵਿਚ ਤਾਂ ਆਖਣ ਲੱਗਾ ਸਰਦਾਰ ਜੀ ਜਦੋਂ ਕਿਸੇ ਵਡੇਰੀ ਉਮਰ ਦੀ ਨੂੰ ਤੇ ਜਾਂ ਫੇਰ ਕਿਸੇ ਨਿਆਣਿਆਂ ਦੀ ਮਾਂ ਨੂੰ ਗੱਡੀ ਫੜਨ ਦੌੜੀ ਆਉਂਦੀ ਵੇਖ ਲੈਂਦਾ ਹਾਂ ਤਾਂ ਇੰਝ ਲੱਗਦਾ ਕੋਈ ਆਪਣੀ ਮਾਂ ਭੈਣ ਹੀ ਤੁਰੀ ਆ ਰਹੀ ਹੋਵੇ..ਆਪ-ਮੁਹਾਰੇ ਹੀ ਬ੍ਰੇਕ ਲੱਗ ਜਾਂਦੀ..!
ਫੇਰ ਮਹਿਕਮੇਂ ਵੱਲੋਂ ਜਾਰੀ ਕੀਤਾ ਤਾਜਾ ਚਾਰਜ ਸ਼ੀਟ ਵਾਲਾ ਪੇਪਰ ਪਾੜਦਾ ਹੋਇਆ ਆਖਣ ਲੱਗਾ ਸਰਦਾਰ ਜੀ ਉਸਦੇ ਦਰਬਾਰ ਵਿਚੋਂ ਕੋਈ ਚਾਰਜ ਸ਼ੀਟ ਨਾ ਮਿਲ ਜਾਵੇ ਬਾਕੀ ਮਹਿਕਮੇਂ ਦੇ ਇੰਝ ਦੇ ਕਾਗਜਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ..!
ਸੱਤ ਸਾਲ ਪਹਿਲੋਂ ਬਾਪੂ ਹੁਰਾਂ ਚੜਾਈ ਕੀਤੀ ਤਾਂ ਉਚੇਚਾ ਅਮ੍ਰਿਤਸਰ ਅਫਸੋਸ ਕਰਨ ਆਇਆ..ਅਖ਼ੇ ਸਾਨ ਬੰਦਾ ਸੀ ਤੇਰਾ ਬਾਪ..ਸੱਚ ਖਾਤਿਰ ਕਿੰਨਿਆਂ ਨਾਲ ਕੱਲਾ ਹੀ ਭਿੜ ਜਾਇਆ ਕਰਦਾ...

ਸੀ..ਵਿਆਹੀ ਧੀ ਦੇ ਸਹੁਰਿਆਂ ਤੋਂ ਥੋੜਾ ਖਫਾ ਜਿਹਾ ਲੱਗਾ..ਅਖ਼ੇ ਇਹ ਰਿਸ਼ਤਾ ਹੀ ਏਦਾਂ ਦਾ ਹੈ ਸਹੀ ਹੁੰਦਿਆਂ ਵੀ ਬੰਦੇ ਨੂੰ ਨੱਕ ਨਾਲ ਲਕੀਰਾਂ ਕੱਢ ਮੁਆਫ਼ੀਆਂ ਮੰਗਣੀਆਂ ਪੈਂਦੀਆਂ!
ਪਿੱਛੇ ਜਿਹੇ ਆਪ ਵੀ ਤੁਰ ਗਿਆ..ਲੰਮੇ ਸਫ਼ਰ ਤੇ..ਵਾਕਿਆ ਹੀ ਕਈ ਲੋਕ ਨੌਕਰੀ ਵੀ ਕਿੰਨੀ ਨਿਡਰਤਾ ਨਾਲ ਕਰਦੇ ਨੇ..ਆਪਣੇ ਅਸੂਲਾਂ ਤੇ ਅਤੇ ਆਪਣੀਆਂ ਸ਼ਰਤਾਂ ਪੁਗਾ ਕੇ..ਸ਼ਾਇਦ ਪੱਲੇ ਬੰਨਿਆਂ ਗੁਰੂ ਦਾ ਓਟ ਆਸਰਾ ਓਹਨਾ ਨੂੰ ਨਾ ਤੇ ਡੋਲਣ ਹੀ ਦਿੰਦਾ ਤੇ ਨਾ ਡਰਨ ਹੀ..!
ਖਲੀਲ ਜਿਬਰਾਨ ਲਿਖਦਾ ਏ ਕੇ ਇਨਸਾਨ ਕਦੀ ਵੀ ਇੱਕੋ ਵਾਰ ਵਿਚ ਨਹੀਂ ਮਰਦਾ..ਹਮੇਸ਼ਾ ਟੋਟਿਆਂ ਵਿਚ ਮਰਦਾ..ਕੋਈ ਨੇੜੇ ਦਾ ਫਰੇਬ ਕਰ ਜਾਵੇ..ਵਜੂਦ ਦਾ ਇੱਕ ਹਿੱਸਾ ਟੁੱਟ ਭੋਏਂ ਤੇ ਜਾ ਡਿੱਗਦਾ..ਧੀ ਪੁੱਤ ਮਾੜਾ ਨਿੱਕਲ ਆਵੇ ਤੇ ਜਾਂ ਕੋਈ ਹੋਰ ਸੱਟ ਵੱਜ ਜਾਵੇ ਤਾਂ ਇੱਕ ਹੋਰ ਹਿੱਸਾ ਹੇਠਾਂ ਡਿੱਗ ਜਾਂਦਾ..!
ਫੇਰ ਜਿਸ ਦਿਨ ਮੌਤ ਦਾ ਫਰਿਸ਼ਤਾ ਆਉਂਦਾ ਏ ਤਾਂ ਭੋਏਂ ਤੇ ਡਿੱਗੇ ਕਿੰਨੇ ਸਾਰੇ ਟੋਟੇ ਇੱਕਠੇ ਕਰ ਤੁਰਦਾ ਬਣਦਾ..ਤੇ ਮਗਰ ਰਹਿ ਗਏ ਨੂੰ ਦੁਨੀਆਂ ਅਗਨ ਭੇਂਟ ਕਰ ਆਖਦੀ ਕੇ ਫਲਾਣਾ ਸਿੰਘ ਪੂਰਾ ਹੋ ਗਿਆ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)