More Punjabi Kahaniya  Posts
ਭੈਣ ਜੀ , ਰੋਟੀ ਖਾ ਰਿਹਾ ਹਾਂ


ਭੈਣ ਜੀ , ਰੋਟੀ ਖਾ ਰਿਹਾ ਹਾਂ ।
ਕਾਫੀ ਪੁਰਾਣੀ ਗੱਲ ਹੈ , ਸਾਡੀ ਸਭ ਤੋਂ ਛੋਟੀ ਭੈਣ Premlata Prabhakar ਦੇ ਘਰ ਬੇਟਾ ਹੋਇਆ । ਭੈਣ ਦੀ ਸੱਸ ਨਹੀਂ ਸੀ ਅਤੇ ਘਰ ਵਿੱਚ ਹੋਰ ਕੋਈ ਵੀ ਔਰਤ ਨਹੀਂ ਸੀ । ਭੈਣ ਅਤੇ ਜੀਜਾ ਜੀ ਦੋਵੇਂ ਨੌਕਰੀ ਕਰਦੇ ਸਨ ਅਤੇ ਘਰ ਵਿੱਚ ਭੈਣ ਦੇ ਬਜ਼ੁਰਗ ਸਹੁਰਾ ਸਾਹਿਬ ਹੀ ਸਨ , ਜਿਸ ਕਰਕੇ ਬੱਚੇ ਦੀ ਦੇਖਭਾਲ ਲਈ ਕੁਝ ਦਿਨ ਵਾਸਤੇ ਸਾਡੇ ਬੀਜੀ ( ਮਾਤਾਜੀ ) ਨੂੰ ਉੱਥੇ ਬੁਲਾ ਲਿਆ ।
ਅਸੀਂ ਅਕਸਰ ਹੀ ਛੋਟੇ ਬੱਚੇ ਨੂੰ ਲਾਡ ਪਿਆਰ ਨਾਲ ਵੰਨ ਸੁਵੰਨੇ ਨਾਵਾਂ ਨਾਲ ਸੰਬੋਧਨ ਕਰਦੇ ਹਾਂ । ਇੱਕ ਦਿਨ ਸਾਡਾ ਭਾਣਜਾ ਬੈੱਡ ਉੱਤੇ ਪਿਆ ਹੱਥ ਪੈਰ ਮਾਰਦਾ ਹੋਇਆ ਖੇਡ ਰਿਹਾ ਸੀ ਕਿ ਬੀਜੀ ਉਹਦੇ ਕਮਰੇ ਵਿੱਚ ਆਉਂਦਿਆ ਹੀ...

ਲਾਡ ਨਾਲ ਜ਼ੋਰ ਦੀ ਬੋਲੇ ,’ ਮੇਰੇ ਬਾਊਜੀ ਕੀ ਕਰ ਰਹੇ ਨੇ ?’
ਝੱਟ ਹੀ ਨਾਲ ਦੇ ਕਮਰੇ ਵਿੱਚੋਂ ਆਵਾਜ਼ ਆਈ ,’ ਭੈਣ ਜੀ , ਰੋਟੀ ਖਾ ਰਿਹਾ ਹਾਂ।’
ਅਸਲ ਵਿੱਚ ਮੇਰੀ ਭੈਣ ਦੇ ਸਹੁਰਾ ਸਾਹਿਬ ਨੂੰ ਸਾਰੇ ਵੱਡੇ ਛੋਟੇ ਪਿਆਰ ਸਤਿਕਾਰ ਨਾਲ ਬਾਊਜੀ ਕਹਿਕੇ ਹੀ ਬੁਲਾਉਂਦੇ ਸਨ । ਇਸ ਘਟਨਾ ਦਾ ਕਈ ਸਾਲ ਹਾਸਾ ਪੈਂਦਾ ਰਿਹਾ ।
ਇੰਦਰਜੀਤ ਕਮਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)