More Punjabi Kahaniya  Posts
ਸੱਚਾ ਇਸ਼ਕ


ਪਾਕਿਸਤਾਨ, ਇਸਲਾਮਾਬਾਦ ਦੇ ਲਾਗੇ-ਬੰਨੇ ਦੀ ਹੋਣਹਾਰ ਕੁੜੀ, ਮਲੀਹਾ ਹਾਸ਼ਮੀ, ਜਦੋਂ 12ਵੀਂ ਚ ਹੋਈ, ਲਗਾਤਾਰ ਪੇਟ ਦਰਦ ਤੇ ਕਈ ਹੋਰ ਤਕਲੀਫਾਂ ਨਾਲ ਘਿਰ ਗਈ, ਜਦੋਂ ਡਾਕਟਰ ਨੇ ਅਲਟਰਾਸਾਊਂਡ ਕੀਤਾ ਤਾਂ ਬੱਚੇਦਾਨੀ ਚ ਰਸੋਲੀਆਂ ਦਾ ਗੁੱਛਾ, ਡਾਕਟਰ ਨੇ ਸਾਫ ਕਹਿ ਦਿੱਤਾ ਕਿ ਮਲੀਹਾ ਸ਼ਾਇਦ ਹੀ ਜ਼ਿੰਦਗੀ ਚ ਕਦੇ ਮਾਂ ਬਣ ਸਕੇ। ਮਲੀਹਾ ਤੇ ਪੂਰੇ ਪਰਿਵਾਰ ਲਈ ਇਹ ਵੱਡਾ ਝਟਕਾ ਸੀ, ਕਿਉਂਕਿ ਦੁਨੀਆ ਚ ਕਿਹੜਾ ਮਰਦ ਹੋਵੇਗਾ, ਜਿਹੜਾ ਬਾਂਝ ਨਾਲ ਵਿਆਹ ਕਰੇਗਾ। ਡਾਕਟਰ ਨੇ ਵੀ ਮਲੀਹਾ ਨੂੰ ਤੇ ਪੂਰੇ ਪਰਿਵਾਰ ਨੂੰ, ਕਿਸੇ ਨੂੰ ਵੀ ਨਾਂ ਦੱਸਣ ਲਈ ਕਿਹਾ ਤਾਂ ਜੋ ਮਲੀਹਾ ਦਾ ਵਿਆਹ ਹੋ ਸਕੇ।
ਪੜ੍ਹਾਈ ਤੋਂ ਬਾਅਦ ਮਲੀਹਾ ਨੂੰ ਇਸਲਾਮਾਬਾਦ ਚ ਨੌਕਰੀ ਮਿਲ ਗਈ। ਦਫਤਰ ਚ ਉਸ ਦਾ ਬੋਸ ਸੀ,, ਨਾਯਾਬ ਹੀਰਾ,, ‘ਰਿਆਜ਼ ਅਹਿਮਦ’, ਸਿਰੇ ਦਾ ਇੰਟੈਲੀਜੈਂਟ, ਖੂਬਸੂਰਤ, ਮਿਹਨਤੀ ਤੇ ਸੱਚੇ ਦਿੱਲ ਦਾ ਮਾਲਕ ਸੀ। ਦਫਤਰ ਚ ਇਕੱਠੇ ਕੰਮ ਕਰਦਿਆਂ, ਉਹ ਤੇ ਮਲੀਹਾ ਇੱਕ ਦੂਜੇ ਨੂੰ ਦਿੱਲੋਂ ਚਾਹੁਣ ਲੱਗ ਪਏ।
ਪਰ ਇਸ ਸੱਚੀ ਕਹਾਣੀ ਚ ਇਸ਼ਕ ਦਾ ਇਜ਼ਹਾਰ ਬਹੁਤ ਈ ਭਾਵੁਕ ਏ।
ਮਲੀਹਾ ਪੀੜ੍ਹ ਤੇ ਤਕਲੀਫ ਕਾਰਨ ਲਗਾਤਾਰ ਕਈ-ਕਈ ਦਿਨ, ਛੁੱਟੀਆਂ ਤੇ ਈ ਰਹਿੰਦੀ। ਰਿਆਜ਼ ਨੇ ਕਾਰਨ ਪੁੱਛਿਆ ਤਾਂ, ਸੱਚੀ-ਸੁੱਚੀ ਇਮਾਨਦਾਰ ਮਲੀਹਾ ਨੇ ਕਿਹਾ ,”ਮੇਰੀ ਬੱਚੇਦਾਨੀ ਚ ਰਸੋਲੀਆਂ ਨੇਂ, ਜੋ ਪੀੜ੍ਹ ਨਾਲ ਮੇਰੀ ਜਾਨ ਕੱਢ ਦਿੰਦੀਆਂ ਨੇ, ਡਾਕਟਰ ਕਹਿੰਦੇ ਨੇ, ਬੱਚੇਦਾਨੀ ਕੱਢਵਾਏ ਬਿਨਾਂ ਨਾਂ ਤਾਂ ਕੋਈ ਇਲਾਜ਼ ਏ, ਤੇ ਜਾਨਲੇਵਾ ਬੀਮਾਰੀ ਹੋਣੀ ਵੀ ਨਿਸ਼ਚਿਤ ਏ”। ਰਿਆਜ਼ ਨੇ ਕਿਹਾ ,”ਤੁਰੰਤ ਕੱਢਵਾਓ”।
“ਫੇਰ ਮੇਰੇ ਨਾਲ ਵਿਆਹ ਕੌਣ ਕਰਵਾਏਗਾ”...

?
ਕੁੱਝ ਪਲਾਂ ਲਈ ਆਫਿਸ ਚ ਖਾਮੋਸ਼ੀ ਛਾ ਗਈ, ਰਿਆਜ਼ ਨੇ ਮਲੀਹਾ ਦਾ ਹੱਥ ਆਪਣੇ ਹੱਥ ਚ ਫੜ੍ਹ, ਉਸਦੀਆਂ ਅੱਖਾਂ ਚ ਅੱਖਾਂ ਪਾ ਕਿਹਾ, “ਮੈਂ ਕਰਾਵਾਂਗਾ ਤੇਰੇ ਨਾਲ ਵਿਆਹ, ਕੀ ਮੈਂ ਤੈਨੂੰ ਪਸੰਦ ਹਾਂ”।
ਪਤਾ ਨਹੀਂ ਕਿੰਨਾਂ ਈ ਸਮਾਂ ਮਲੀਹਾ ਬੈਠੀ ਖੁਸ਼ੀ ਚ ਰੌਂਦੀ ਰਹੀ। ਇਸ ਬੇਹਤਰੀਨ ਜੋੜੀ ਦਾ ਵਿਆਹ ਹੋ ਗਿਆ ਤੇ ਮਲੀਹਾ ਦੀ ਬੱਚੇਦਾਨੀ ਕੱਢਵਾਉਣ ਦਾ ਆਪ੍ਰੇਸ਼ਨ ਵੀ।
ਆਮ ਈ ਜਿੱਥੇ ਸੱਸਾਂ ‘ਤਿਉਰ’ ਪਿੱਛੇ ਈ, ਮੂੰਹ ਵਿੰਗਾ ਕਰ ਲੈਂਦੀਆਂ ਨੇ,ਪਰ ਮਲੀਹਾ ਦੀ ਸੱਸ ਵੀ ਪਤੀ ਰਿਆਜ਼ ਵਾਂਗ ਅਸਾਧਾਰਨ ਮਿਲੀ। ਕਿਸੇ ਵਿਆਹ ਸਮਾਗਮ ਚ, ਇਕ ਰਿਸ਼ਤੇਦਾਰਨੀ ਨੇ ਮਲੀਹਾ ਤੇ ਰਿਆਜ਼ ਦੇ ਸਾਹਮਣੇ ਈ, ਆਪਣੀ ਬੇਹੱਦ ਖੂਬਸੂਰਤ ਭਤੀਜੀ ਨਾਲ ਰਿਆਜ਼ ਦੇ ਰਿਸ਼ਤੇ ਬਾਰੇ ਗੱਲ ਕੀਤੀ, ਤਾਂ ਮਲੀਹਾ ਤੇ ਰਿਆਜ਼ ਤੋ ਪਹਿਲਾਂ ਈ, ਰਿਆਜ਼ ਦੀ ਮਾਂ ਨੇ ਲਾਲ ਹੋ ਰਿਸ਼ਤੇਦਾਰਨੀ ਨੂੰ ਕਿਹਾ,”ਅਜਿਹੀ ਬਕਵਾਸ ਫੇਰ ਦੁਬਾਰਾ ਕਦੇ ਨਾਂ ਕਰੀਂ, ਚੱਲ ਦਫਾ ਹੋ”। ਰਿਆਜ਼ ਤੇ ਮਲੀਹਾ ਨੇ ਭਾਵੁਕ ਹੋ ਮਾਂ ਨੂੰ ਜੱਫੀ ਪਾ ਲਈ।
ਪਿਆਰ ਅੰਨ੍ਹਾ ਅਹਿਸਾਸ ਏ , ਜੋ ਕੁਰਬਾਨੀ ਦੀ ਐਨਕ ਨਾਲ ਈ ਸਾਫ ਦਿੱਸਦਾ ਏ। ਨੇਕ ਤੇ ਪਵਿੱਤਰ ਲੋਕ ਹਰ ਖੇਤਰ, ਜਾਤ, ਧਰਮ ਤੇ ਲਿੰਗ ਚ ਹਮੇਸ਼ਾਂ ਤੋਂ ਈ ਮੌਜੂਦ ਰਹੇ ਨੇ ਤੇ ਰਹਿਣਗੇ,, ਜੁਗ-ਜੁਗ ਜੀਓ, ਰਿਆਜ਼-ਮਲੀਹਾ।
ਅਸ਼ੋਕ ਸੋਨੀ 9872705078

...
...



Related Posts

Leave a Reply

Your email address will not be published. Required fields are marked *

One Comment on “ਸੱਚਾ ਇਸ਼ਕ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)