More Punjabi Kahaniya  Posts
ਮੁਫ਼ਤ ਦੇ ਹੋਕੇ


ਮੁਫ਼ਤ ਦੇ ਹੋਕੇ ਲੱਗ ਰਹੇ ਹਨ।
ਪੰਜਾਹ ਕੁ ਸਾਲ ਪੁਰਾਣੀ ਗੱਲ ਯਾਦ ਕਰਾਈ, ਉਹਨਾਂ ਸਮਿਆਂ ਵਿੱਚ ਬੱਸ ਵਿੱਚ ਸਕੂਲੀ ਵਿਦਿਆਰਥੀਆਂ ਦੀ ਟਿਕਟ ਨਹੀਂ ਸੀ ਲੱਗਦੀ, ਛੇਵੀਂ ਤੋਂ ਦੱਸਵੀਂ ਤੱਕ ਦੇ ਵਿਦਿਆਰਥੀ ਆਮ ਹੀ ਬੱਸਾਂ ਵਿੱਚ ਸਕੂਲ ਜਾਂਦੇ ਸਨ, ਕਿਸੇ ਵਿਰਲੇ ਟਾਵੇਂ ਵਿਦਿਆਰਥੀ ਕੋਲ ਸਾਈਕਲ ਹੁੰਦਾ ਸੀ, ਨੇੜੇ ਤੇੜੇ ਦੇ ਅਧਿਆਪਕ ਵੀ ਸਕੂਲਾਂ ਵਿੱਚ ਸਾਇਕਲਾਂ ਤੇ ਹੀ ਜਾਂਦੇ ਸਨ।
ਇਹੀ ਦਸੰਬਰ ਨੌਮਾਹੀ ਪੇਪਰ ਚੱਲ ਰਹੇ ਸਨ। ਪਿੰਡ ਦਾ ਬੱਸ ਅੱਡਾ ਇੱਕ ਮਾਮੂਲੀ ਸੜਕ ਦੀ ਪੁਲੀ ਤੇ ਬਣਿਆ ਹੋਇਆ ਸੀ। ਇੱਕ ਦੋ ਸਵਾਰੀਆਂ ਬੱਸ ਤੇ ਚੜਨ ਵਾਲੀਆਂ ਹੁੰਦੀਆਂ, ਬਾਕੀ ਅੱਠ ਦਸ ਵਿਦਿਆਰਥੀ।
ਜਿਸ ਦਿਨ ਸਵਾਰੀ ਨਾ ਹੁੰਦੀ, ਉਸ ਦਿਨ ਡਰਾਈਵਰ ਬੱਸ ਭਜਾ ਕੇ ਲੈ ਜਾਂਦਾ, ਤੇ ਫਿਰ ਤਿੰਨ ਚਾਰ ਕੁੜੀਆਂ ਤੇ ਪੰਜ ਛੇ ਮੁੰਡੇ ਪੈਦਲ ਹੀ ਤੁਰ ਪੈਂਦੇ, ਕੋਈ ਤਿੰਨ ਕੁ ਕਿਲੋਮੀਟਰ ਸਫਰ ਪੈਂਦਾ ਸੀ। ਪੇਪਰਾਂ ਦੇ ਦਿਨ ਹੋਣ ਕਰਕੇ ਲੇਟ ਹੋ ਜਾਣਾ, ਕਿਉਂਕਿ ਪਹਿਲਾਂ ਬੱਸ ਦਾ ਇੰਤਜ਼ਾਰ ਤੇ ਫੇਰ ਪੈਦਲ ਦੌੜਨਾ। ਇਸ ਤਰ੍ਹਾਂ ਦੋ ਤਿੰਨ ਵਾਰੀ ਹੋ ਗਿਆ, ਦਸਵੀਂ ਜਮਾਤ ਦੇ ਪੜਦੇ ਗਭਰੇਟੇ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਜੇ ਅੱਜ ਬੱਸ ਖੜੀ ਨਾ ਹੋਈ ਤਾਂ ਆਪਾਂ ਰੋੜੇ ਵੱਟੇ ਮਿਲਾਂਗੇ। ਇਸ ਲਈ ਬੱਸ ਆਉਣ ਤੋਂ ਪਹਿਲਾਂ ਹੀ ਰੋੜੇ ਵੱਟੇ ਵੀ ਇਕੱਠੇ ਕਰ ਲਏ।
ਬੱਸ ਆਈ, ਸਵਾਰੀ ਕੋਈ ਹੈ ਨਹੀਂ ਸੀ, ਇਸ ਲਈ ਡਰਾਈਵਰ ਬੱਸ ਭਜਾ ਕੇ ਲੰਘਾਉਣ ਲੱਗਿਆ ਤਾਂ ਪਹਿਲਾਂ ਕੀਤੀ ਸਲਾਹ ਅਨੁਸਾਰ ਖੂਬ ਰੋੜੇ ਵੱਟੇ ਮਾਰੇ, ਚਲਦੀ ਬੱਸ ਨੂੰ ਦੋ ਚਾਰ ਵੱਜ ਵੀ ਗਏ। ਸੋ ਇਸ ਜਿੱਤ ਕਰਕੇ ਸਾਰੇ ਵਿਦਿਆਰਥੀ ਦੌੜਾਂ ਲਾ ਕੇ ਸਕੂਲ ਨੂੰ ਚਾਲੇ ਪਾ ਲਏ, ਅਜੇ ਅੱਧ ਵਿੱਚ ਪਹੁੰਚੇ ਤਾਂ ਅੱਗੋਂ ਓਹੀ ਬੱਸ, ਵਿੱਚ ਪੁਲਸੀਏ,ਅਸੀਂ...

ਸਾਰੇ ਰੁਕ ਗਏ, ਸਾਡੇ ਲੀਡਰ ਵਿਦਿਆਰਥੀ ਨੇ ਹੁਕਮ ਦਿੱਤਾ ਕਿ ਕੁੜੀਆਂ ਬੱਸ ਵਿੱਚ ਨਹੀਂ ਚੜਨਗੀਆਂ, ਬੱਸ ਦੇ ਡਰਾਈਵਰ ਨੇ ਕਿਹਾ ਕਿ, ਫੜ ਲਵੋ। ਇਹਨਾਂ ਸਾਰਿਆਂ ਨੂੰ, ਧੱਕੋ ਇਹਨਾਂ ਨੂੰ ਠਾਣੇ, ਪਤਾ ਲੱਗੇ ਇਹਨਾਂ ਪੜਾਕੂਆਂ ਨੂੰ। ”
ਸਾਡਾ ਲੀਡਰ ਠਾਣੇਦਾਰ ਨੂੰ ਕਹਿੰਦਾ, ਦੇਖੋ ਜੀ। “ਕੁੜੀਆਂ ਨੂੰ ਤਾਂ ਸਕੂਲ ਜਾਣ ਦਿਉ। ਅਸੀਂ ਤੁਹਾਨੂੰ ਨਾਲ ਚਲਦੇ ਹਾਂ।,
ਖੈਰ ਪੁਲਿਸ ਸਾਰੇ ਮੁੰਡਿਆਂ ਨੂੰ ਫੜ ਕੇ ਲੈ ਗਈ ਤੇ ਅਸੀਂ ਕੁੜੀਆਂ ਪੈਦਲ ਹੀ ਸਕੂਲ ਗਈਆਂ, ਸਿੱਧੀਆਂ ਹੈੱਡ ਮਾਸਟਰ ਜੀ ਦੇ ਕੋਲ ਸਾਰੀ ਗੱਲ ਦੱਸੀ। ਹੈੱਡ ਮਾਸਟਰ ਸਾਹਿਬ ਨੇ ਥਾਣੇ ਵਿੱਚ ਫੋਨ ਕਰਕੇ, ਨੌਮਾਹੀ ਇਮਤਿਹਾਨ ਦਾ ਕਹਿ ਕੇ, ਮੁੰਡਿਆਂ ਨੂੰ ਛੱਡਣ ਦੀ ਅਪੀਲ ਕੀਤੀ ਕਿ ਇਹਨਾਂ ਦੇ ਘਰਦਿਆਂ ਨੂੰ ਨਹੀਂ ਸੱਦਣਾ।
ਸਾਡੇ ਹੈੱਡ ਮਾਸਟਰ ਸਾਹਿਬ ਆਪ ਥਾਣੇ ਵਿੱਚ ਜਾ ਕੇ ਜੋ ਕਾਰਵਾਈ ਕਰਨੀ ਸੀ ਆਪ ਕਰਕੇ ਆਏ ਤੇ ਨਾਲ ਹੀ ਥਾਣੇਦਾਰ ਤੋਂ ਉਸ ਬੱਸ ਡਰਾਈਵਰ ਦੀ ਲਾਹੀ ਪਾਹੀ ਕਰਵਾਈ ਕਿ ਇਸ ਨੇ ਬੱਚਿਆਂ ਨੂੰ ਕਿਉਂ ਮੌਕਾ ਦਿੱਤਾ, ਬੱਚਿਆਂ ਨੂੰ ਅਜਿਹਾ ਕਰਨ ਤੋਂ।
ਅੱਗੇ ਤੋਂ ਡਰਾਇਵਰ ਨੂੰ ਵੀ ਹਦਾਇਤ ਕੀਤੀ, ਕਿ ਜੇ ਇੱਕ ਵੀ ਵਿਦਿਆਰਥੀ ਖੜਾ ਹੋਵੇ ਤਾਂ ਬੱਸ ਜ਼ਰੂਰ ਰੋਕਣੀ ਹੈ।
ਅੱਜ ਉਹ ਸਮਾਂ ਨਹੀਂ ਰਿਹਾ, ਜਿਹੜੀ ਸਹੂਲਤਾਂ ਮੁਫਤ ਦੇਣੀਆਂ ਹਨ, ਸਰਕਾਰ ਸਿਰਫ਼ ਉਹੀ ਦੇਵੇ, ਸਿਹਤ ,ਸਿੱਖਿਆ, ਵਿਦਿਆਰਥੀਆਂ ਨੂੰ ਮੁਫਤ ਬੱਸ ਸੇਵਾ ਨਾ ਕਿ ਆਟਾ ਦਾਲ, ਬਿਜਲੀ,ਪੰਜਾਬੀਆਂ ਦੀ ਐਨੀ ਕਮਾਈ ਹੋਵੇ ਕਿ ਉਹ ਆਪ ਸਭ ਖਰੀਦਣ ਯੋਗ ਹੋਣ।।
ਗੁਰਮੀਤ ਕੌਰ ਬਾਜਵਾ।
30-12-2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)