More Punjabi Kahaniya  Posts
ਵੱਡਾ ਸਲਾਹਕਾਰ


“” ਵੱਡਾ ਸਲਾਹਕਾਰ “”

ਮੈਂ ਜਦੋਂ ਵੀ ਪਿੰਡ ਦੀ ਗਲੀ ਚ ਜਾਂਦਾ ਤਾਂ ਇੱਕ ਦਰਵਾਜਾ ਵੇਖਦਾਂ ਘਰ ਦਾ । ਜਿਸਦੇ ਮੂਹਰੇ ਇੱਕ ਪੁਰਾਣੀ ਚਾਦਰ ਟੰਗੀ ਹੁੰਦੀ ਸੀ ਜਿਸਨੂੰ ਚੁੱਕ ਕੇ ਅੰਦਰ ਐਂਟਰੀ ਹੁੰਦੀ ਸੀ ਘਰ ਦੀ ਜਿਵੇਂ ਆਪਣੇ ਘਰਾਂ ਚ ਬੂਹਾ ਜਾਂ ਗੇਟ ਖੋਲ ਕੇ ਹੁੰਦੀ। ਘਰ ਦੇ ਹਾਲਤ ਬਹੁਤ ਤਰਸਯੋਗ ਹਾਲਤ ਚ ਸਨ , ਬਜ਼ੁਰਗ ਮਾਤਾ 3000 ਰੁਪਏ ਤੇ ਕਿੱਧਰੇ ਕੰਮ ਕਰਦੇ ਸਨ । ਦਿਲ ਚ ਬਹੁਤ ਖ਼ਿਆਲ ਸੀ ਕਿ ਇਸਨੂੰ ਪਹਿਲਾਂ ਘਰ ਦਾ ਦਰਵਾਜਾ ਲਗਾ ਦਵਾਂ ਅਉਖੇ ਸੌਖੇ ਹੋ ਕੇ । ਅਚਾਨਕ ਇੱਕ ਦਿਨ ਉਸਦਾ ਛੋਟਾ ਲੜਕਾ ਵੇਖਿਆ ਜੋ ਦਿਹਾੜੀ ਕਰਦਾ ਸੀ ਉਹ ਪੈੱਗ ਨਾਲ ਰੱਜਿਆ ਤੇ ਲੜਾਈ ਕਰ ਰਿਹਾ ਸੀ ਕਿਸੇ ਨਾਲ, ਮੈਂ ਬਹੁਤਾ ਧਿਆਨ ਨਹੀਂ ਦਿੱਤਾ, ਫਿਰ 4 ਕੁ ਦਿਨ ਬਾਅਦ ਦੂਜਾ ਲੜਕਾ ਮਿਲਿਆ ਜਿਸਦੇ ਕੋਲ 18ਕੁ ਹਜਾਰ ਦਾ ਮੋਬਾਇਲ ਹੋਵੇਗਾ, ਉਹ ਵੀ ਦਿਹਾੜੀ ਕਰਦਾ ਸੀ, ਮੈਂ ਉਸਦੇ ਫੈਸਨ ਵੱਲ ਵੇਖ ਹੈਰਾਨ ਰਹਿ ਗਿਆ , ਅਗਲੇ ਦਿਨ ਮੈਂ ਆਪਣੀ ਸੋਚ ਮੁਤਾਬਕ ਉਸਦੇ...

ਘਰ ਗਿਆ ਦੋਹਾਂ ਭਰਾਵਾਂ ਨੂੰ ਬਿਠਾਇਆ ਨਾਲ ਬਜ਼ੁਰਗ ਮਾਤਾ ਨੂੰ, ਮੈ ਓਹਨਾ ਨੂੰ ਸਮਝਾਇਆ ਕਿ ਘਰ ਦਾ ਦਰਵਾਜਾ ਤਾਂ ਲਗਾਓ ਤੂੰ ਸ਼ਰਾਬ ਪੀ ਲੈਂਦਾ ਤੇ ਤੂੰ 18000 ਦਾ ਮੋਬਾਈਲ ਲੈ ਲਿਆ ,ਪਹਿਲਾਂ ਆਪਣੇ ਘਰ ਦਾ ਦਰਵਾਜਾ ਤੇ ਲਗਾਓ,
ਅੱਗੋਂ ਉਹ ਮੈਨੂੰ ਟੁੱਟ ਪੈ ਗਏ। ਨਾ ਤੂੰ ਸਾਨੂੰ ਪੈਸੇ ਦਿੰਦਾ , ਅਸੀਂ ਆਪਣੇ ਪੈਸੇ ਦੀ ਸ਼ਰਾਬ ਪੀਂਦੇ ਤੈਨੂੰ ਕੋਈ ਤਕਲੀਫ ਆ , ਆਪਣੀ ਸਲਾਹ ਆਪਣੇ ਕੋਲ ਰੱਖ, ਆਇਆ * ਵੱਡਾ ਸਲਾਹਕਾਰ*
ਬੁੜ ਬੁੜ ਕਰਦੇ ਮੇਰੇ ਕੋਲੋ ਉਠ ਬਾਹਰ ਨੂੰ ਚਲ ਗਏ, ਬਜ਼ੁਰਗ ਮਾਤਾ ਕਦੇ ਮੇਰੇ ਵੱਲ ਵੇਖਦੀ ਕਦੇ ਆਪਣੇ ਘਰ ਦੇ ਉਸ ਦਰਵਾਜੇ ਵੱਲ ਜਿਹੜਾ ਕੱਪੜੇ ਦਾ ਬਣਿਆ ਸੀ।
ਨਵਨੀਤ ਸਿੰਘ 9646865500
ਜ਼ਿਲਾ ਗੁਰਦਸਪੁਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)