More Punjabi Kahaniya  Posts
ਥਕਾਵਟ ਦੀ ਦਵਾਈ


ਮੇਰੀ ਘਰ ਵਾਲੀ ਨੂੰ ਪੇਕੇ ਗਈ ਨੂੰ ਹਫਤਾ ਹੋ ਗਿਆ ਸੀ । ਮੈਂ ਸਵੇਰੇ ਨਿਕਲਿਆ ਸੀ ਦਿਹਾੜੀ ਜਾਣ ਲਈ। ਲੰਮਾ ਪੈਂਡਾ ਸੀ ਇਸ ਲਈ ਸਾਇਕਲ ਤੇ ਜਾਂਦਾ ਸੀ ਹੌਲੀ ਹੌਲੀ।
20 ਕਿਲੋਮੀਟਰ ਜਾਣਾ ਫਿਰ ਸਾਰਾ ਦਿਨ ਦਿਹਾੜੀ ਕਰਨੀ ਰਾਤ ਫਿਰ ਸਾਇਕਲ ਤੇ ਵਾਪਸ ਆਉਂਦਿਆਂ ਸਰੀਰ ਟੁੱਟ ਭੱਜ ਜਾਂਦਾ ਸੀ । ਮੇਰੀ ਪਤਨੀ ਤੇ ਮੇਰੀ ਇੱਕ ਸਾਲ ਦੀ ਧੀ ਹਫਤੇ ਬਾਅਦ ਤੋਂ ਅੱਜ ਹੀ ਆਏ ਸੀ ਮੇਰੇ ਕੰਮ ਤੇ ਜਾਣ ਤੋਂ ਬਾਅਦ ।
ਅੱਜ ਸ਼ਾਮ ਨੂੰ ਘਰ ਆਉਂਦਿਆਂ ਸਾਇਕਲ ਵੇਹੜੇ ਵਿੱਚ ਖੜਾ ਕੀਤਾ ਅੰਦਰ ਗਿਆ ਤਾਂ ਘਰਵਾਲੀ ਕਹਿੰਦੀ ਸਰਦਾਰ ਜੀ ਕੀ ਗੱਲ ਉਦਾਸ ਲੱਗ ਰਹੇ ਹੋ ਆ ਫੜੋ ਗਲਾਸ ਪਾਣੀ ਪੀਵੋ, ਨਹੀਂ ਬਸ ਐਵੇਂ ਥਕਿਆ ਹਾਂ ਬਹੁਤ ਦਿਨ ਤੋਂ, ਮੈਂ ਆਪਣੇ ਮੰਜੀ ਤੇ ਲੰਮੇ ਪੈ ਗਿਆ ,।ਏਨੇ ਨੂੰ ਮੇਰੀ ਧੀ ਜਾਗ ਪਈ ਜੋ ਮੰਜੇ ਤੇ ਸੁੱਤੀ ਸੀ ਮੈਨੂੰ ਬੜੇ ਹੀ ਲਿਹਾਜੇ ਨਾਲ ਤੋਤਲੀ ਜਿਹੀ ਜ਼ੁਬਾਨ ਨਾਲ ਬੋਲੀ,
ਪਾਪਾ ,ਪਾਪਾ ,ਤੇ ਮੇਰੇ ਢਿੱਡ ਤੇ ਚੜ ਖੇਡਣ ਲੱਗ ਪਈ ਓਨੂੰ ਖੁਸ਼ੀ ਚੜ ਗਈ ਮੇਰੇ ਪਾਪਾ ਕੰਮ ਤੋਂ ਆ ਗਏ।
ਮੈਂ ਓਸੇ ਵੇਲੇ ਉਠ ਖੜਾ...

ਹੋ ਆਪਣੀ ਧੀ ਨੂੰ ਖਿਡੌਨ ਲੱਗਾ ਹਵਾ ਚ ਉਚਾ ਸੁੱਟ ਭੜਕਾਉਣ ਲੱਗਾ ਉਹ ਵੀ ਨਿੱਕੀਆਂ ਨਿੱਕੀਆਂ ਦੰਦੀਆਂ ਕੱਢੀ ਜਾਵੇ ਨਾਲ ਪਾਪਾ ਪਾਪਾ ਕਹੀ ਜਾਵੇ। ਘਰ ਵਾਲੀ ਕਹਿੰਦੀ ਸਰਦਾਰ ਜੀ ਅਰਾਮ ਕਰਲੋ ਥੱਕੇ ਹੋ ਆਹ ਫੜੋ ਦਵਾਈ ਖਾਓ ਥਕਾਵਟ ਦੂਰ ਹੋਵੇ।
ਮੈਂ ਕਿਹਾ ਜਾ ਕਮਲੀਏ ਤੂੰ ਅਰਾਮ ਕਰ ,
ਜਦੋਂ ਮੈਂ ਕੰਮ ਤੋਂ ਆਇਆ ਸੀ ਮੇਰੀ ਧੀ ਨੇ ਅਵਾਜ ਦਿੱਤੀ ਸੀ ।
ਪਾਪਾ ਪਾਪਾ😊
ਯਕੀਨ ਮੰਨੀ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੀ ਸਾਰੀ *ਥਕਾਵਟ* ਕਦੋੰ ਦੂਰ ਹੋ ਗਈ ਸੀ”
ਬਸ!! ਮੇਰੀ ਧੀ ਹੀ ਮੇਰੀ *ਥਕਾਵਟ ਦੀ ਦਵਾਈ* ਆ ਇਦੇ ਦੋ ਬੋਲ ਸਾਰੇ ਹਵਤੇ ਦੀ ਥਕਾਵਟ ਦੂਰ ਕਰ ਗਏ ਸੀ ਜਦੋਂ ਏਨੇ ਮੈਨੂੰ ਗਲ ਲੱਗ ਪਾਪਾ ਕਿਹਾ ਸੀ।😊
***ਨਵਨੀਤ ਸਿੰਘ***
*ਭੁੰਬਲੀ*
96468 65500

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)