More Punjabi Kahaniya  Posts
ਸਲਾਭਿਆ ਪਿਆਰ ਭਾਗ-2


ਕਹਾਣੀ ਨੂੰ ਸਮਝਣ ਲਈ ਪਿਛਲਾ ਭਾਗ (ਸਲਾਭਿਆ ਪਿਆਰ)ਜ਼ਰੂਰ ਪੜੋ ਜੀ ਹੁਣ ਅੱਗੇ-:

ਉਸ ਕੁੜੀ ਬਾਰੇ ਸੋਚ ਸੋਚ ਕੇ ਰਾਤ ਨੀਂਦ ਨਹੀਂ ਆ ਰਹੀ ਸੀ।ਕੀ ਕਦ ਦਿਨ ਚੜੇ ਤੇ ਕਦ ਉਹਨਾਂ ਗੱਲ ਅੱਗੇ ਵਧਾਵਾਂ ਚਲੋ ਕਮਰੇ ਚ ਲੱਗੀ ਘੜੀ ਵੱਲ ਦੇਖ- ਦੇਖ ਕੇ ਟਾਈਮ ਟਪਾ ਲਿਆ । ਸਵੇਰ ਦੇ 5 ਵਜੇ ਨਿਰਨੇ ਕਾਲਜੇ ਉੱਠ ਕੇ ਕਮੀਜ਼ ਪ੍ਰੈਸ ਕਰਨ ਲੱਗ ਗਿਆ ਜਿਵੇਂ ਬਰਾਤੇ ਜਾਣਾ ਹੁੰਦਾ। ਪਰ ਜਿਵੇ ਕਹਿੰਦੇ ਆ ਜੱਟਾ ਜੀਮੀਦਾਰਾ ਦੇ ਘਰੇ ਕੰਮ ਕਿਹੜਾ ਥੋੜ੍ਹਾ ਹੁੰਦਾ ਤਾਂ ਹੀ ਜੱਟਾ ਦੇ ਮੁੰਡਿਆ ਨੂੰ ਪਿਆਰ ਘੱਟ ਹੀ ਪੁੰਗਦਾ । ਬਾਪੂ ਜੀ ਨੇ ਕਮਰੇ ਦਾ ਦਰਵਾਜ਼ਾ ਖੜਕਿਆ ਤੇ ਕਹਿੰਦੇ ਪੁੱਤ ਪੱਠੇ ਕੁਤਰ ਕੇ ਪਸੂਆ ਨੂੰ ਪਾਉਣੇ ਆਜਾ ਬਾਹਰ ਨਾਲੇ ਚਾਹ ਪਿਲਾ । ਫਿਰ ਸੋਚਿਆ ਚੱਲੋ ਕੰਮ ਨਬੇੜ ਕੇ ਜਲਦੀ ਕਾਲਜ ਪੁੰਹਚ ਜਾਵਾਂਗੇ ਅਜੇ ਤਾਂ 5 ਵੱਜੇ ਆ ਚਲੋ ਚਾਹ ਦੇ ਗਲਾਸ ਦੇ ਤਿੰਨ ਘੁੱਟ ਕੀਤੇ ਤੇ ਦੋੜ ਕੇ ਪੱਠੇ ਕੁਤਰ ਚਲੇ ਗਿਆ ਮਸ਼ੀਨ ਚ ਰੁਗ ਲਗਾਉਂਦੇ ਨੂੰ ਵੀ ਉਹਦਾ ਖਿਆਲ ਆਈ ਜਾਵੇ ਦੋ ਵਾਰੀ ਹੱਥ ਮਸ਼ੀਨ ਚ ਆਉਦੇ ਆਉਦੇ ਬਚਿਆ ਚਲੋ ਕੁਤਰ ਕੇ ਪਾਉਣੇ ਵੀ ਸ਼ੁਰੂ ਕਰਤੇ ਤੇ ਵੀਹ ਤੀਹ ਮਿੰਨਟਾ ਚ ਵਿਹਲਾ ਹੋ ਗਿਆ ਤੇ ਹਵੇਲੀ ਤੋਂ
ਘਰ ਨੂੰ ਦੋੜਨ ਦੀ ਸੋਚੀ ਪਰ ਬਾਪੂ ਜੀ ਕਹਿੰਦੇ ਦੋ ਗਾਵਾਂ ਚੋਵਾਜਾ ਅੱਜ ਆਪਾ ਲੇਟ ਆ ਡੇਅਰੀ ਤੋਂ ਇਹ ਸੁਣ ਕੇ ਕਾਲਜੇ ਚ ਧੂਹ ਪੈ ਗਈ ਨਾ ਹੁਣ ਬਾਪੂ ਨੂੰ ਕਹਿਣ ਜੋਗਾ ਕੀ ਬਾਬਲਾਂ ਮੈਨੂੰ ਜਾਣ ਦੇ ਮੈਨੂੰ ਰੋਕੀ ਨਾ ਮੈ ਅੱਜ ਸੁੱਭ ਕੰਮ ਨੂੰ ਜਾਣਾ। ਫਿਰ ਕੀ ਸੀ ਚੋਣਿਆ ਪਈਆ ਇੱਦਾ ਕਰਦੇ ਕਰਦੇ ਨੂੰ 6:30 ਹੋਗੇ। ਫ਼ਿਰ ਲੱਗਾ ਜੇਕਰ ਇਵੇਂ ਹੀ ਬਾਪੂ ਸਾਮਣੇ ਰਿਹਾ ਤਾਂ ਕੰਮ ਤੇ ਕੰਮ ਪਈ ਜਾਣਾ ਸੋ ਇੱਥੋ ਿਖਸਕਿਆ ਜਾਵੇ ਪਰ ਕੰਮ ਕਿੱਥੇ ਛੱਡ ਦੇ ਆ ਬਾਪੂ ਜੀ ਨੇ ਇੱਕ ਹੋਰ ਹੁਕਮ ਸੁਣਾ ਤਾਂ ਕੀ ਅੱਜ ਆਪਣੀ ਪਾਣੀ ਦੀ ਵਾਰੀ ਆ ਇੱਦਾ ਕਰ ਅੱਜ ਪੁੱਤ ਛੁੱਟੀ ਕਰਲਾ ਤੇ ਪਾਣੀ ਲਗਾ ਲਾ ਇੱਕ ਵਾਰ ਫ਼ਿਰ ਇਸ਼ਕ ਖ਼ਤਰੇ ਚ ਪੈ ਗਿਆ ਚਲੋ ਮੈ ਕਿਹਾ ਬੱਤੀ ਕਿਹੜਾ ਸਾਰਾ ਦਿਨ ਰਹਿਣੀ ਆ 1-2 ਘੰਟੇ ਦੇ ਕੰਮ ਲਈ ਕਿਉ ਪੜਾਈ ਪਿੱਛੇ ਪਾਉਣੀ ਬਾਪੂ ਜੀ ਮੰਨ ਗਏ ਤੇ ਮੈ ਕਹੀ ਚੁੱਕੀ ਪਾਣੀ ਲਗਾਉਣ ਤੁਰ ਪਿਆਂ ਉੱਥੇ ਨੱਕਾ ਮੋੜਕੇ ਵੱਟ ਤੇ ਬੈਠਕੇ ਇਹੀ ਸੋਚੀ ਗਿਆ ਕੀ ਜੇਕਰ ਉਹਨੂੰ ਪੰਜਾਬੀ ਨਹੀਂ ਆਉਦੀ ਤਾਂ ਹਿੰਦੀ ਮੇਰੀ ਵੀ ਦੋ ਚਾਰ ਈ ਆ ਹਿੰਦੀ ਵਿੱਚ ਮੈਨੂੰ ਵੀ ਸੁੱਖ ਨਾਲ ਸਿਰਫ ਇਹੀ ਕਹਿਣਾ ਆਉਂਦਾ “ਠੇਕੇਦਾਰ ਆਕੇ ਚਾਏ ਪੀ ਲਉ” ਇਹੀ ਸੋਚਦੇ ਨੂੰ ਕਦੋਂ 7 ਤੋਂ 8:30 ਹੋਗੇ ਪਤਾ ਨਹੀ ਚੱਲਿਆਂ ਅਕਸਰ ਬੱਤੀ ਵਾਲੇ ਮੋਟਰਾਂ ਦੀ ਬੱਤੀ ਪੰਜ ਮਿੰਨਟ ਪਹਿਲਾ ਕੱਟ ਲੈਦੇ ਆ ਪਰ ਉਸ ਦਿਨ ਸਾਇਦ ਉਹ ਵੀ ਮੇਰੇ ਪਿਆਰ ਦੇ ਦੁਸ਼ਮਣ ਬਣਗੇ ਤੇ ਬੱਤੀ ਨਹੀਂ ਗਈ ਫ਼ੋਨ ਕਰਨ ਤੇ ਪਤਾ ਲੱਗਾ ਅੱਜ ਸਾਇਦ ਡਬਲ ਬੱਤੀ ਐ ਚਲੋ ਘਰੇ ਸੱਚ ਝੂਠ ਗੱਠਣਾ ਪਿਆਂ ਤੇ ਘਰ ਆਕੇ ਕਾਲਜ ਜਾਣ ਦੀ ਤਿਆਰੀ ਕਰਲੀ
10 ਵਜੇ ਕਾਲਜ ਪੁੰਹਚ ਗਿਆ ਸੋਚਿਆ ਸੀ ਅੱਠ ਵਜੇ ਆਉਗਾ ਤੇ ਦੇਖੇਗਾ ਉਹ ਕਿੱਧਰ ਨੂੰ ਜਾਂਦੀ ਆ ਚਲੋ ਜਿੱਥੇ ID card ਚੈੱਕ ਕਰਦੇ ਆ ਜਦ ਉੱਥੇ ਪੁਹੰਚਿਆ ਦੇਖਿਆਂ ਉਹੀ ਕੁੜੀ ਖੜੀ...

ਸੀ ਤੇ ਸਹੇਲੀਆਂ ਨੂੰ ਫ਼ੋਨ ਲਗਾ ਰਹੀ ਕਿਉਂਕਿ ਉਹਦਾ ID card ਉਹਨਾਂ ਦੇ ਬੈਗ ਚ ਰਹਿ ਗਿਆ ਸੀ ਜੋ ਕੀ ਉਹ ਸਿਕਊਰਟੀ ਗਾਰਡ ਨੂੰ ਦੱਸ ਰਹੀ ਸੀ ਪਹਿਲਾ ਲੈਕਚਰ ਚੱਲ ਰਿਹਾ ਹੋਣ ਕਰਕੇ ਅਜੇ ਉਹਨਾਂ ਦਾ ਬਾਹਰ ਆਉਣਾ ਮੁਸ਼ਕਲ ਸੀ। ਮੈ ਵੀ ਫ਼ਿਰ ਚਾਰ ਕਦਮ ਪਿੱਛੇ ਜਾਕੇ ਸਸਤੀਆ ਫਿਲਮਾਂ ਦੇ ਸਨੀ ਦਿਉਲ ਵਾਗੂੰ ਐਟਰੀ ਲਈ ਜਿੱਦਾ ਮੈ ਕੁੱਝ ਦੇਖਿਆਂ ਹੀ ਨਹੀ ਹੁੰਦਾ ਸਿਕਉਰਟੀ ਗਾਰਡ ਮੈਨੂੰ ਜਾਣਦੇ ਸੀ ਕਿਉਂਕਿ ਉਹਨਾਂ ਨੂੰ ਕਈ ਵਾਰ ਚਾਹ ਪਾਣੀ ਪਿਲਾਇਆ ਸੀ ਅਗਲੇ ਜਾਣਦੇ ਹੀ ਸੀ ਮੈਨੂੰ । ਚਲੋ ਮੈ ਲੰਘਣ ਲੱਗਾ ਤਾਂ ਪਲੇਨ ਮੁਤਾਬਕ ਮੈ ਉਹਦੇ ਵੱਲ ਦੇਖਿਆ ਉਹਨੇ ਪਹਿਚਾਣ ਲਿਆ ਕੀ ਉਹੀ ਕਿਤਾਬ ਵਾਲਾ ਮੁੰਡਾ ਐ ਮੈ ਹੋਸਲਾ ਜਿਹਾ ਕਰਕੇ ਕਿਹਾ ਚਾਚਾ ਇਹ ਕੁੜੀ ਸਾਡੀ ਈ ਕਲਾਸ ਦੀ ਆ ਉਹਨੇ ਉਸਨੂੰ ਜਾਣ ਦਿੱਤਾ ਮੈਨੂੰ ਲੱਗਾ ਹੁਣ ਤਾਂ ਹਿੰਦੀ ਮੈ ਥੈਕਸ ਆਇਆ ਲੈ ਪਰ ਸੜੀ ਜਹੀ ਨੇ ਛੋਟੀ ਜਿਹੀ ਸਮਾਇਲ ਦਿੱਤੀ ਤੇ ਚਲੇ ਗਈ ਮੇਰੇ ਸਾਰੇ ਚਾਵਾ ਤੇ ਪਾਣੀ ਫ਼ਿਰ ਗਿਆ ਮੇਰੀ 5 ਵਜੇ ਦੀ ਪ੍ਰੈਸ ਕੀਤੀ ਕਮੀਜ਼ ਦਾ ਮੁੱਲ ਨਹੀਂ ਪਈਆਂ
ਫ਼ਿਰ ਆਪਣੇ ਨਾਲ ਦਿਆਂ ਨੂੰ ਫ਼ੋਨ ਕੀਤਾ ਤੇ ਕੰਨਟੀਨ ਵਿੱਚ ਬੁਲਾਇਆ ਤੇ ਸਾਰੀ ਵਿੱਥੀਆ ਸੁਣਾਈ ਉਹ ਇਹ ਜਾਣਕੇ ਹੈਰਾਨ ਰਹਿ ਗਏ ਕਿ ਸਾਡਾ ਚੋਬਰ ਕਿਹੜੇ ਰਾਹੇ ਤੁਰ ਪਿਆ। ਮੇਰੇ ਕੁੱਲ 6 ਦੋਸਤ ਨੇ ਚਾਰ ਮੇਰੇ ਵਾਗੂੰ ਬੱਸ ਫ਼ੀਸਾਂ ਭਰਨ ਆਉਂਦੇ ਆ ਨਾ ਉਹਨਾਂ ਨੂੰ ਕੋਈ ਖਾਣਾ ਖਾਦਾ ਜਾ ਨਹੀਂ ਪੁੱਛਣ ਵਾਲਾ , ਨਾਹੀ ਉਹ ਪਤੰਦਰ ਦੱਸਦੇ ਆ। ਬਾਕੀ ਦੋ ਸਿੰਲਡਰ ਵਾਗੂੰ ਬੁੱਕ ਨੇ । ਫਿਰ ਅਸੀ ਇਹ ਪਤਾ ਕਰ ਲਿਆ ਉਹ ਕਿਹੜੀ ਕਲਾਸ ਦੀ ਹੈ ।ਉਹਨਾਂ ਦੀ ਲੈਬ ਦੇ ਬਾਹਰ ਪ੍ਰੈਕਟੀਕਲ ਦੇ ਪ੍ਰੋਗਰਾਮਾਂ ਦੀ ਲਿਸਟ ਲੱਗੀ ਸੀ ਮੈ ਇੱਕ ਦਿਨ ਤਾੜ ਮਾਰਕੇ ਦੇਖ ਲਿਆ ਉਹ ਕਿਹੜੇ ਕੰਪਿਊਟਰ ਤੇ ਬੈਠ ਦੀ ਹੈ। ਫ਼ਿਰ ਇੱਕ ਦਿਨ ਸਬੰਬੀ ਸਾਨੂੰ ਮੈਡਮ ਨੇ ਉਸ ਕੁੜੀ ਦੀ ਲੈਬ ਵਿੱਚੋਂ ਉਹਨਾਂ ਦਾ ਪਰਸ ਲੈਕੇ ਆਉਣ ਨੂੰ ਕਿਹਾ ਮੈ ਉਹਦੇ ਕੰਪਿਊਟਰ ਦੇ ਜਲਦੀ ਜਲਦੀ ਸਾਰੇ ਪ੍ਰੋਗਰਾਮ ਚੈੱਕ ਕੀਤੇ ਤੇ 8 ਪ੍ਰੋਗਰਾਮ ਨਹੀਂ ਸਨ। ਸਾਰੇ ਨੋਟ ਕਰਕੇ ਕਾਪੀ ਵਿੱਚ ਲਿਖ ਲਏ ਤੇ ਉਸ ਰਾਤ 12 ਵਜੇ ਤੱਕ ਸਾਰੇ ਪ੍ਰੋਗਰਾਮ ਆਪਣੇ ਕੰਪਿਊਟਰ ਵਿੱਚ ਲਿਖੇ ਉਹਨਾਂ ਦੀਆ ਗਲਤੀਆਂ ਕੱਡੀਆ ਤੇ ਪੈਨ ਡਰਾਿੲਬ ਵਿੱਚ ਸੇਵ ਕਰਕੇ ਰਾਤ 1 ਵਜੇ ਸੁੱਤਾ । ਸਵੇਰੇ ਕਾਲਜ ਜਾਕੇ ਚੋਰੀ ਉਹਦੇ ਕੰਪਿਊਟਰ ਵਿੱਚ ਸਾਰੇ ਸੇਵ ਕੀਤੇ ਕੀ ਸੂਦੇਣ ਕਿਤੇ ਫੇਲ ਨਾ ਹੋਜੇ ,ਚਾਹੇ ਮੈਨੂੰ ਮੇਰਾ ਜਵਾਬ ਨਹੀਂ ਮਿਲੀਆਂ ਸੀ ਪਰ ਮੈਨੂੰ ਉਹਦਾ ਫ਼ਿਕਰ ਜਿਹਾ ਹੋਣ ਲੱਗ ਗਿਆ ਸੀ। ਜਦ ਉਹਨੇ ਆਕੇ ਸਾਰੇ ਪ੍ਰੋਗਰਾਮ ਦੇਖੇ ਉਹਦੇ ਚਿਹਰੇ ਤੇ ਖ਼ੁਸ਼ੀ ਸੀ ਤੇ ਮਨ ਵਿੱਚ ਸੋਚਦੀ ਹੋਵੇਗੀ ਕਿਹੜਾ ਮੇਰਾ ਇੰਨਾ ਖਿਆਲ ਰੱਖਦਾ ਹੈ। ਉਹਦੇ ਸੋਹਣੇ ਚਿਹਰੇ ਦੀ ਮੁਸਕਾਨ ਮੇਰੀ ਮਿਹਨਤ ਦੀ ਮਜ਼ਦੂਰੀ ਵਾਂਗ ਸੀ ।
ਗੁਮਨਾਮ ਲਿਖਾਰੀ

ਬਾਕੀ ਕਹਾਣੀ ਅੰਤਿਮ ਭਾਗ ਵਿੱਚ ਦੱਸੀ ਜਾਵੇਗੀ ਜੋ ਕੀ ਕਾਫ਼ੀ ਹਾਸਮਈ ਹੋਵੇਗੀ ।ਇਸ ਕਹਾਣੀ ਦਾ ਦੂਜਾ ਭਾਗ ਕਿਹੋ ਜਿਹਾ ਲੱਗਾ ਕੂਮੈਟ ਕਰਕੇ ਜ਼ਰੂਰ ਦੱਸਿਓ 🙏🙏🙏🙏

...
...



Related Posts

Leave a Reply

Your email address will not be published. Required fields are marked *

7 Comments on “ਸਲਾਭਿਆ ਪਿਆਰ ਭਾਗ-2”

  • ਵੀਰੇ ਕੋਈ ਸ਼ੱਕ ਨਹੀਂ ਬਹੁਤ ਵਧੀਆ ਕਹਾਣੀ ਸੀ ਜਾਂ ਜ਼ਿੰਦਗੀ ਦਾ ਸੱਚ ਏ ਤੁਹਾਨੂੰ ਪਤਾ 👍👍👍

  • great writer✍️✍️👌👌

  • so sweet!!!

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)