More Punjabi Kahaniya  Posts
ਸੱਚ ਬੋਲਣ ਦੇ ਚੱਕਰ ਵਿੱਚ


ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ ਓਹਨਾ ਕੁੱਪਿਆਂ ਵਿੱਚ ਪਹੁੰਚਾਈ ਜਾਂਦੀ ਜਿਹਨਾਂ ਵਿੱਚ ਗੋਰੀ ਚਮੜੀ ਅਤੇ ਓਹਨਾ ਦੇ ਚਮਚਿਆਂ ਨੇ ਗੂੜੀ ਨੀਂਦਰ ਸੌਣਾ ਹੁੰਦਾ ਸੀ!
ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਜਹਾਂਗੀਰ..ਉਸਦੀ ਸ਼ਰਾਬ ਵਿੱਚ ਵਰਤੀ ਜਾਂਦੀ ਬਰਫ ਤੇਜ ਰਫਤਾਰ ਘੋੜਿਆਂ ਅਤੇ ਊਂਠਾਂ ਤੇ ਲੱਦ ਸ਼੍ਰੀਨਗਰ ਤੋਂ ਲਾਹੌਰ ਮੰਗਵਾਈ ਜਾਂਦੀ ਸੀ..ਹਾਲਾਂਕਿ ਸ਼੍ਰੀਨਗਰ ਤੋਂ ਤੁਰੀ ਇੱਕ ਸਿਲ ਦਾ ਮਸਾਂ ਚੋਥਾ ਹਿੱਸਾ ਹੀ ਲਾਹੌਰ ਅੱਪੜਿਆਂ ਕਰਦਾ..!
ਨਿੱਕੇ ਹੁੰਦਿਆਂ ਕਿਸੇ ਅਗਿਆਤ ਟੇਸ਼ਨ ਤੇ ਚਾਹ ਵੇਚਣ ਦਾ ਦਾਵਾ ਕਰਦਾ ਦਿੱਲੀ ਬੈਠਾ ਅਜੋਕਾ ਗਪੌੜ ਸੰਖ ਜਿਸ ਮਸ਼ ਰੂਮ ਦੀ ਸਬਜੀ ਖਾਂਦਾ..ਦੱਸਦੇ ਚਾਲੀ ਹਜਾਰ ਦੀ ਕਿੱਲੋ ਬਾਹਰੋਂ ਮੰਗਵਾਈ ਜਾਂਦੀ ਏ!
ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਵਿਕਦੇ ਹੀ ਆਏ ਨੇ ਤੇ ਵਿਕਦੇ ਹੀ ਰਹਿਣੇ..!
ਹਾਲਾਂਕਿ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੂੰ ਅੰਡੇਮਾਨ ਵਿੱਚ ਜਿਸ ਖੌਫਨਾਕ ਕਮਰੇ ਵਿੱਚ ਕੈਦ ਰੱਖਿਆ ਸੀ..ਹਮੇਸ਼ਾਂ ਜ਼ਹਿਰੀਲੇ ਸੱਪਾਂ ਨਾਲ ਘਿਰਿਆ ਰਹਿੰਦਾ ਸੀ..ਪਰ ਮਜਾਲ ਏ ਅਖੌਤੀ ਵੀਰ ਸਾਵਰਕਰ ਵਾਂਙ ਨੱਕ ਨਾਲ ਲਕੀਰਾਂ ਕੱਢ ਮੁਆਫੀ ਮੰਗੀ ਹੋਵੇ!
ਦਲਿਤਾਂ ਦੇ ਨਾਮ ਤੇ ਅਰਬਾਂ ਰੁਪਈਆ ਇੱਕਠਾ ਕਰਨ ਵਾਲੀ ਅੱਜ ਵਾਲੀ ਮਾਇਆਵਤੀ ਦੇ ਸਿਆਸੀ ਗੁਰੂ ਬਾਬੂ ਕਾਸ਼ੀ ਰਾਮ ਦੱਸਿਆ ਕਰਦੇ ਸਨ...

ਕੇ ਨਿੱਕੇ ਹੁੰਦਿਆਂ ਪਿਤਾ ਜੀ ਰੋਪੜ ਨਹਿਰੀ ਵਿਭਾਗ ਦੇ ਰੈਸਟ ਹਾਊਸ ਵਿੱਚ ਸਾਰੀ ਰਾਤ ਅੰਦਰ ਸੁੱਤੇ ਪਏ ਗੋਰੇ ਅਫਸਰ ਨੂੰ ਹੱਥ ਵਾਲਾ ਪੱਖਾ ਝੱਲਿਆ ਕਰਦੇ..!
ਇੱਕ ਵੇਰ ਅੱਧੀ ਰਾਤ ਵੇਖਿਆ ਬੁਖਾਰ ਨਾਲ ਨਿਢਾਲ ਪਿਆ ਪਿਤਾ ਜੀ ਪੱਖੇ ਦੀ ਰੱਸੀ ਬੜੀ ਮੁਸ਼ਕਿਲ ਨਾਲ ਖਿੱਚ ਰਿਹਾ ਸੀ..ਇਹ ਵੇਖ ਮੈਂ ਬੜਾ ਰੋਇਆ ਫੇਰ ਪਿਤਾ ਜੀ ਨੂੰ ਸਾਹ ਦਵਾਉਣ ਦੀ ਖਾਤਿਰ ਸਾਰੀ ਰਾਤ ਉਹ ਰੱਸੀ ਫੇਰ ਮੈਂ ਖਿੱਚੀ..!
ਜਦੋਂ ਖੁਦ ਐੱਮ.ਪੀ ਬਣ ਕੇ ਇੱਕ ਵੇਰ ਓਸੇ ਰੈਸਟ ਹਾਊਸ ਵਿੱਚ ਠਹਿਰਿਆ ਤਾਂ ਅੱਧੀ ਰਾਤ ਬਿੜਕ ਹੋਈ ਜਾਵੇ..ਇੰਝ ਲੱਗੇ ਮੇਰਾ ਪਿਤਾ ਜੀ ਅਜੇ ਵੀ ਰੱਸੀ ਖਿੱਚ ਰਿਹਾ ਸੀ!
ਦੋਸਤੋ ਜਿੰਦਗੀ ਜੀਣ ਦੇ ਦੋ ਰਾਹ ਹੁੰਦੇ ਨੇ..ਜਾਂ ਤੇ ਹਾਕਮ ਧਿਰ ਦੀ ਹਾਂ ਵਿੱਚ ਹਾਂ ਮਿਲਾ ਕੇ ਠੰਡੀਆਂ ਹਵਾਂਵਾਂ ਦਾ ਅਨੰਦ ਮਾਣਿਆਂ ਜਾਵੇ ਤੇ ਜਾਂ ਫੇਰ ਹਾਕਮ ਧਿਰ ਨੂੰ ਚਿੱਟੇ ਦਿਨ ਬੇਨਕਾਬ ਕਰ ਕਾਲੇਪਾਣੀ ਦੇ ਜ਼ਹਿਰੀਲੇ ਸੱਪਾਂ ਵਿੱਚ ਰਹਿ ਕੇ ਵੀ ਚੜ੍ਹਦੀ ਕਲਾ ਵਿੱਚ ਰਿਹਾ ਜਾਵੇ..!
ਪਰ ਮੌਤ ਦੋਹਾਂ ਹਾਲਾਤਾਂ ਵਿੱਚ ਹੀ ਅਟੱਲ ਏ..ਕਬਰਿਸਤਾਨ ਵਿੱਚ ਕੁਝ ਕਬਰਾਂ ਓਹਨਾ ਲੋਕਾਂ ਦੀਆਂ ਵੀ ਸਨ ਜਿਹੜੇ ਸਾਰੀ ਉਮਰ ਇਹ ਸੋਚ ਚੁੱਪ ਰਹੇ ਕੇ ਕਿਧਰੇ ਸੱਚ ਬੋਲਣ ਦੇ ਚੱਕਰ ਵਿੱਚ ਮਾਰੇ ਹੀ ਨਾ ਜਾਈਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)