More Punjabi Kahaniya  Posts
ਅਬਲਾ ਮਰਦ ਇੱਕ ਹਾਸ ਕਹਾਣੀ


ਨੋਟ= ਇਸ ਕਹਾਣੀ ਨੂੰ ਸਿਰਫ ਮਨੋਰੰਜਨ ਲਈ ਬਣਾਇਆਂ ਗਿਆ ਹੈ। ਮੈ ਇਸ ਕਹਾਣੀ ਵਿੱਚ ਅੋਰਤਾ ਦਾ ਬਿਲਕੁਲ ਨਿਰਾਦਰ ਨਹੀਂ ਕੀਤਾ ਗਿਆ ਸਗੋ ਸਿਰਫ ਹਾਸ ਰੰਗ ਦੇਣ ਕੋਸ਼ਿਸ਼ ਕੀਤੀ ਗਈ ਹੈ।ਮੈ ਅੋਰਤਾ ਦਾ ਬਹੁਤ ਤਹਿ ਦਿੱਲੋ ਸਤਿਕਾਰ ਕਰਦਾ ਹਾਂ
ਗੁਮਨਾਮ ਲਿਖਾਰੀ

ਇਸ ਸਮੇਂ ਦੁਨੀਆ ਵਿੱਚ ਹਰ ਇਨਸਾਨ ਦੁਖੀ ਹੈ। ਜਿਸਨੂੰ ਉਸਦਾ ਪਿਆਰ ਨਹੀਂ ਮਿਲ ਸਕਿਆਂ ਉਹ ਇਹੀ ਸੋਚ ਕੇ ਗਲੈਂਡੂ ਕੇਰੀ ਜਾਂਦਾ ,ਕਿ ਕਾਸ਼ ਉਹ ਮਰਜਾਣੀ ਮਿਲ ਜਾਂਦੀ ਮੈ ਉਹਨੂੰ ਫੁੱਲਾਂ ਵਾਂਗੂ ਰੱਖਦਾ ਫਿਰ ਚਾਹੇ ਬਾਦ ਵਿੱਚ ਿੲੱਕ ਦੂਜੇ ਨੂੰ ਫੜਕੇ ਬਰਾਂਡੇ ਵਿੱਚ ਕਿਉ ਨਾ ਘੜੀਸਣ , ਜਿਸਨੂੰ ਉਸਦਾ ਪਿਆਰ ਮਿਲ ਜਾਂਦਾ ਹੈ। ਉਹ ਇਹ ਸੋਚੀ ਜਾਂਦਾ ਹੈ। ਕਿ ਯਾਰ ਹਜੇ ਕਿਹੜਾ ਮੇਰੀ ਵਿਆਹ ਦੀ ਉਮਰ ਸੀ ।ਉਹ ਲੱਬੜਾ ਦਾ ਜੀਤਾਂ ਵੀ ਤਾਂ ਕੁਆਰਾ ਐ ਨਾਲੇ ਮੇਰੇ ਤੋਂ 4 ਸਾਲ ਵੱਡਾ ਸੀ ।ਇਹ ਉਮਰਾਂ ਦਾ ਖਿਆਲ ਉਦੋਂ ਆਉਂਦੇ ਆ ਜਦੋਂ ਘਰਵਾਲ਼ੀ ਨਵਾਂ ਸੂਟ ਜਾ ਪੈਸਾ ਮੰਗੇ ਤੇ ਕੁੜਤੇ ਦਾ ਖੀਸਾ ਕਹੇ ਨਾ ਮੇਰਾ ਵੀਰ ਹੱਥ ਨਾ ਲਾ ਮੈਨੂੰ ।
ਦਰਅਸਲ ਵਿਆਹੇ ਬੰਦੇ ਦੀ ਜ਼ਿੰਦਗੀ ਬਹੁਤ ਅੋਖੀ ਐ ਫ਼ਿਲਮਾ ਨਾਟਕਾਂ ਵਿੱਚ ਦਿਖਾਏ ਜਾਣ ਵਾਲੇ ਵਿਆਹੇ ਇਸ ਕਰਕੇ ਖੁਸ ਦਿੱਖਦੇ ਹਨ। ਕਿਉਂਕਿ ਉਹਨਾਂ ਨੂੰ ਉਹ ਕਿਰਦਾਰ ਪੇਸ਼ ਕਰਨ ਦਾ ਪੈਸਾ ਮਿਲਦਾ ਹੈ ।ਤੇ ਵਾਸਤਵ ਵਿੱਚ, ਵਿਆਹਿਆ ਇਨਸਾਨ ਪੈਸਾ ਦਿੱਦਾ ਹੈ ਲੈਂਦਾ ਨਹੀਂ ,ਕਿਉਕਿ ਫ਼ਿਰ ਉਸਦੇ ਦੇ ਸਿਰ ਤੇ ਜਿੰਮੇਵਾਰੀ ਪੈ ਜਾਂਦੀ ਹੈ| ਮਾਸੜ ਦੇ ਰੂਪ ਵਿੱਚ ਫੁੱਫੜ ਦੇ ਰੂਪ ਵਿੱਚ ਚਾਚੇ ਤਾਏ ਜਾ ਕਿਸੇ ਵੀ ਹੋਰ ਰੂਪ ਵਿੱਚ ਲੋਕਾਂ ਨੂੰ ਪਿਆਰ ਦਿੰਦਾ ਹੈ। ਚਾਹੇ ਉਹਨੂੰ ਉਸ ਿੲਨਸਾਨ ਤੇ ਪਿਆਰ ਆਵੇ ਜਾ ਨਾ ਪਰ ਇਹ ਤਾਂ ਰੀਤ ਚੱਲਦੀ ਆਈ ਐ ਪਿਆਰ ਦੇਣ ਦੀ।
ਜੇਕਰ ਖੁਦਾ ਨਾ ਖਾਸਤਾ ਕਿਸੇ ਨੇ ਉਹ ਅਬਲਾ ਮਰਦ ਨੂੰ ਪਿਆਰ ਦੇ ਦਿੱਤਾ ਤਾਂ ,ਉਹ ਪੈਸੇ ਘਰਵਾਲ਼ੀ ਰੱਖ ਲੈਂਦੀ ਹੈ। ਜਿੱਦਾ ਨਿੱਕੇ ਹੁੰਦਿਆਂ ਤੇ ਮਾਂ ਰੱਖ ਲੈਂਦੀ ਸੀ ਉਸੇ ਤਰਾਂ ਹੀ ,ਪੈਸੇ ਤੁਹਾਡੇ ਹਿੱਸੇ ਦੇ ਹੁੰਦੇ ਹੋਏ ਵੀ ਤੁਹਾਡੇ ਹੱਥ ਨਹੀ ਆਉਂਦੇ। ਫ਼ਿਰ ਅਸੀਂ ਮਾਂ ਕੋਲੋਂ ਪੈਸੇ ਮੰਗਣ ਜਾਂਦੇ ਸੀ ਫ਼ਿਰ ਬੇਬੇ ਜੀ ਕਹਿੰਦੇ ਸਨ ਇਹ ਕਿਹੜਾ ਤੇਰੇ ਪੈਸੇ ਸੀ ਮੇਰੇ ਦਿੱਤੇ ਪੈਸੇ ਹੀ ਮੁੜ ਕੇ ਆਏ ਆ,ਿਫਰ ਅਸੀਂ ਚਵਾਨੀ ਜਿੰਨਾ ਕੁ ਮੁੰਹ ਲੈ ਆ ਜਾਨੇ ਆ। ਤੇ ਮਨ ਵਿੱਚ ਆਉਂਦਾ ਸੀ , ਚੱਲੋ ਮਾਂ ਤੇ ਮਾਂ ਹੁੰਦੀ ਹੈ ,ਜੇਕਰ ਉਹਨੇ ਪੈਸੇ ਰੱਖਲੇ ਤਾਂ ਫ਼ਿਰ ਕੀ ਹੋਇਆਂ ਇਹ ਹੁੰਦੀ ਸੀ ਸਾਡੀ ਬਚਪਨ ਦੀ ਸੋਚ।
ਭਾਊ ਸੋਚ ਜਵਾਨੀ ਦੀ ਵੀ ਇਹ ਰਹਿੰਦੀ ਐ ਬੱਸ ਨਜ਼ਰੀਆ ਬਦਲ ਜਾਂਦਾ ਹੈ ਜਿਵੇਂ-ਯਾਰ ਘਰਵਾਲ਼ੀ ਤਾਂ ਘਰਵਾਲ਼ੀ ਹੀ ਹੁੰਦੀ ਆ ਜੇਕਰ ਪੈਸੇ ਰੱਖਲੇ...

ਤਾਂ ਫਿਰ ਕੀ ਹੋਇਆ ਜੇਕਰ ਮੰਗਣ ਗਿਆ ਤਾਂ ਐਵੇ ਗਲ ਪਊ ਕਿ ਫ਼ਾਇਦਾ 100/200 ਪਿੱਛੇ ਘਰੇ ਕੁੱਤ ਕਲੇਸ਼ ਪਾਉਣ ਦਾ ਫ਼ਿਰ ਉਹ ਅਵਲਾ ਮਰਦ ਹਿੱਕ ਤੇ ਪੱਥਰ ਰੱਖ ਲੈਂਦਾ ਹੈ।ਕਿਉਂਕਿ ਉਹ ਸੋਚਦਾ ਹੈ ਕਿਉ ਲੋਕਾਂ ਨੂੰ ਐਵੇਂ ਮੁਫ਼ਤ ਵਿੱਚ entertain ਕਰਨਾ।
ਫਿਰ ਗੱਲ ਆਉਂਦੀ ਐ ਵਿਆਹ ਸ਼ਾਦੀ ਤੇ ਜਾਣ ਦੀ ਫ਼ਿਰ ਜਿਨ੍ਹਾਂ ਦੇ ਵਿਆਹ ਹੁੰਦਾ ਉਹ ਕੱਪੜੇ ਕੁੱਝ ਇਸ ਤਰਾਂ ਲਗਾਉਂਦੇ ਹਨ -ਇਹ ਰਿਹਾ ਕੁੜੀ ਦਾ ਸੂਟ ਇਹ ਕੁੜੀ ਦੀ ਸੱਸ ਦਾ ਤੇ ਪਰੁਾਹਣੇ ਦਾ ਤੋਲੀਆਂ ਉਹਨਾਂ ਨੂੰ ਕੋਈ ਪੁੱਛੇ ਦੱਸੋ ਭਲਿਉ ਲੋਕੋ ਪਰੁਾਹਣਾ ਕਿਹੜਾ ਇਕੱਲਾ ਤੋਲੀਆਂ ਲਗਾਉਂਦਾ ਕੁਝ ਉੱਪਰ ਪਾਉਣ ਨੂੰ ਵੀ ਦਿਉ ਉਹਨੂੰ । ਜੇਕਰ ਕੋਈ ਫ਼ਿਰ ਪਰੁਾਹਣੇ ਨੂੰ ਕਮੀਜ਼ ਲਗਾਉਂਦਾ ਹੈ, ਤਾਂ ਪੈਂਟ ਵੀ ਨਹੀਂ ਦਿੰਦੇ ਨਾਲ ਤੇ ਤੋਲੀਆਂ ਵੀ ਉੱਡ ਜਾਂਦਾ ਕਿਉਂਕਿ ਮੰਨੋ ਜਾ ਨਾ ਮੰਨੋ ਪਰੁਾਹਣੇ ਲਈ ਬਜਟ ਘੱਟ ਹੀ ਰੱਖਿਆਂ ਜਾਂਦਾ ਹੈ। ਮਤਲਬ ਘਰਦੇ ਤਾਂ ਘਰਦੇ ਬਾਹਰ ਵਾਲੇ ਵੀ ਬੰਦੇ ਦੀ ਇੱਜਤ ਨਹੀਂ ਕਰਦੇ। ਹੁਣ ਇੱਕ ਵਾਰ ਫਿਰ ਅਬਲਾ ਮਰਦ ਹਿੱਕ ਤੇ ਪੱਥਰ ਰੱਖ ਲੈਂਦਾ ਹੈ।
ਫਿਰ ਗੱਲ ਆਉਂਦੀ ਐ ਵਿਆਹ ਸ਼ਾਦੀ ਤੇ ਜਾਣ ਦੀ ਫ਼ਿਰ ਜਿਨ੍ਹਾਂ ਦੇ ਵਿਆਹ ਹੁੰਦਾ ਉਹ ਕੱਪੜੇ ਕੁੱਝ ਇਸ ਤਰਾਂ ਲਗਾਉਂਦੇ ਹਨ -ਇਹ ਰਿਹਾ ਕੁੜੀ ਦਾ ਸੂਟ ਇਹ ਕੁੜੀ ਦੀ ਸੱਸ ਦਾ ਤੇ ਪਰੁਾਹਣੇ ਦਾ ਤੋਲੀਆਂ ਉਹਨਾਂ ਨੂੰ ਕੋਈ ਪੁੱਛੇ ਦੱਸੋ ਭਲਿਉ ਲੋਕੋ ਪਰੁਾਹਣਾ ਕਿਹੜਾ ਇਕੱਲਾ ਤੋਲੀਆਂ ਲਗਾਉਂਦਾ ਕੁਝ ਉੱਪਰ ਪਾਉਣ ਨੂੰ ਵੀ ਦਿਉ ਉਹਨੂੰ । ਜੇਕਰ ਕੋਈ ਫ਼ਿਰ ਪਰੁਾਹਣੇ ਨੂੰ ਕਮੀਜ਼ ਲਗਾਉਂਦਾ ਹੈ, ਤਾਂ ਪੈਂਟ ਵੀ ਨਹੀਂ ਦਿੰਦੇ ਨਾਲ ਤੇ ਤੋਲੀਆਂ ਵੀ ਉੱਡ ਜਾਂਦਾ ਕਿਉਂਕਿ ਮੰਨੋ ਜਾ ਨਾ ਮੰਨੋ ਪਰੁਾਹਣੇ ਲਈ ਬਜਟ ਘੱਟ ਹੀ ਰੱਖਿਆਂ ਜਾਂਦਾ ਹੈ। ਮਤਲਬ ਘਰਦੇ ਤਾਂ ਘਰਦੇ ਬਾਹਰ ਵਾਲੇ ਵੀ ਬੰਦੇ ਦੀ ਇੱਜਤ ਨਹੀਂ ਕਰਦੇ। ਹੁਣ ਇੱਕ ਵਾਰ ਫਿਰ ਅਬਲਾ ਮਰਦ ਹਿੱਕ ਤੇ ਪੱਥਰ ਰੱਖ ਲੈਂਦਾ ਹੈ।
ਫ਼ਿਰ ਮੁੰਡਾ ਵਿਆਹਿਆ ਜਾਂਦਾ ਹੈ ।ਜਿਸ ਤਰਾਂ ਆਪਾ ਗਊ ਵੇਚ ਕੇ ਰੱਸਾ ਦੂਜੇ ਦੇ ਹੱਥ ਦੇ ਦਿੱਦੇ ਆ ਉਸੇ ਤਰ੍ਹਾ ਘਰਵਾਲ਼ੇ ਬੇਜਤੀ ਤੇ ਘਰ ਲੇਟ ਆਉਣ ਤੇ ਦੇਣ ਵਾਲੇ ਭਾਸ਼ਨ ਦਾ ਜ਼ੁੰਮਾ ਆਪਣੀ ਨੂੰਹ ਨੂੰ ਦੇ ਦਿੱਦੇ ਹਨ। ਕਿ ਧੀਏ ਅਸੀਂ 25/26 ਸਾਲ ਇਹ ਸੇਵਾ ਨਿਰਸਵਾਰਥ ਨਿਭਾਈ ਐ ਹੁਣ ਅਸੀਂ ਤੈਨੂੰ ਹਥਿਆਰ ਦੇ ਦਿੱਤੇ ਆ , ਚੱਲੋ ਇਹ ਗੱਲ ਵੀ ਬੰਦਾ ਜਰ ਲੈਂਦਾ ਫ਼ਿਰ ਬਾਅਦ ਵਿੱਚ ਬੱਚੇ ਤਹਾਨੂੰ ਘਰੇ ਜਲਦੀ ਆਉਣ ਨੂੰ ਕਹਿਣਾ ਸ਼ੁਰੂ ਕਰ ਦਿੱਦੇ ਹਨ। ਕਿ ਤੁਸੀਂ ਯਾਰਾਂ ਦੋਸਤਾਂ ਕੋਲੋਂ ਜਲਦੀ ਨਹੀਂ ਆਉਂਦੇ, ਫ਼ਿਰ ਜੇਕਰ ਤੁਸੀਂ ਆਕੇ ਕੁੱਝ ਉੱਚੀ ਬੋਲ ਪਏ ਫ਼ਿਰ ਘਰਦੇ ਕਹਿੰਦੇ ਇਹ ਵੀ ਬਾਹਰ ਖੁਸ ਰਹਿੰਦਾ ਘਰੇ ਆਕੇ ਪਤਾ ਨਹੀਂ ਕੀ ਮੌਤ ਪੈ ਜਾਂਦੀ ਆ ਅਬਲਾ ਮਰਦ ਫ਼ਿਰ ਚੁੱਪ ਹੋ ਜਾਂਦਾ ਹੈ ………….

...
...



Related Posts

Leave a Reply

Your email address will not be published. Required fields are marked *

11 Comments on “ਅਬਲਾ ਮਰਦ ਇੱਕ ਹਾਸ ਕਹਾਣੀ”

  • so so funny story

  • bhut vdiya….

  • ਹਾ ਜੀ ਬਹੁਤ ਵਧੀਆ ਲਿਖਿਆ ਹੈ ਮਰਦਾ ਲਈ। ਹੁੰਦਾ ਵੀ ਬਿਲਕੁਲ ਇਸੇ ਤਰ੍ਹਾਂ ਹੈ ਬੇਚਾਰਿਆ ਨਾਲ

  • ਗੁਮਨਾਮ ਲਿਖਾਰੀ

    ਧੰਨਵਾਦ ਸਾਰਿਆ ਵੀਰਾ ਭੈਣਾਂ ਦਾ ਕਹਾਣੀ ਪੜਨ ਲਈ ਉਮੀਦ ਕਰਦਾ ਹਾਂ ਅੱਗੇ ਵੀ ਤੁਹਾਡੀਆਂ ਉਮੀਦਾ ਤੇ ਖਰਾ ਉਤਰਾਂਗਾ 🙏🙏🙏

  • hahahaha sachi gall ae jamma

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)