More Punjabi Kahaniya  Posts
ਗੁਸਤਾਖ਼ੀ ਮੁਆਫ਼


ਗੁਸਤਾਖ਼ੀ ਮੁਆਫ਼ ‘
ਅਸੀਂ ਨਵੀਂ ਕਾਰ ਦੂਸਰੇ ਸ਼ਹਿਰ ਤੋਂ ਖਰੀਦੀ । ਉਸੇ ਦਿਨ ਚਾਬੀ ਨਹੀਂ ਮਿਲੀ । ਨਵਾਂ ਮਾਡਲ ਹੋਣ ਕਰਕੇ ਕੁੱਝ ਤਕਨੀਕੀ ਕਾਰਨ ਕਰਕੇ ਤੀਜੇ ਦਿਨ ਚਾਬੀ ਮਿਲਣੀ ਸੀ। ਮੇਰੇ ਪਤੀ ਦਾ ਆਪਣੇ ਭੂਆ ਜੀ ਦੇ ਲੜਕੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਵੀ ਬਹੁਤ ਪਿਆਰ ਕਰਦੇ ਹਨ। ਉਹਨਾਂ ਦਾ ਪਿੰਡ ਨੇੜੇ ਹੀ ਹੈ ਸੋ ਉਹ ਉੱਥੇ ਚਲੇ ਗਏ।
ਇਸੇ ਦੌਰਾਨ ਮੇਰੀ ਇੱਕ ਸਹੇਲੀ ਮਿਲਣ ਆ ਗਈ। ਅਸੀਂ ਵੀ ਅਗਲੇ ਦਿਨ ਉਸੇ ਸ਼ਹਿਰ ਇੱਕ ਹੋਰ ਸਹੇਲੀ ਦੇ ਬੇਟੇ ਨੂੰ ਲੈ ਕੇ ਚਲੀਆਂ ਗਈਆਂ। ਮੇਰੇ ਘਰਵਾਲ਼ੇ ਦਾ ਫ਼ੋਨ ਆਇਆ ,” ਮੈਂ ਏਜੰਸੀ ਵਿੱਚ ਹਾਂ …ਗੱਡੀ ਮਿਲ ਗਈ …ਤੁਸੀਂ ਇੱਥੇ ਹੀ ਆ ਜਾਉ‌।
ਉੱਥੇ ਪਹੁੰਚ ਕੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਗੱਡੀ ਚੁਫ਼ੇਰੇ ਘੁੰਮ ਕੇ ਤੇ ਅੰਦਰੋਂ ਬੈਠਕੇ ਵੇਖੀ । ਅਸੀਂ...

ਡਾਕਟਰ ਕੋਲ ਜਾਣਾ ਸੀ ਸੋ ਉੱਤਰ ਕੇ ਆਪਣੇ ਵਾਲ਼ੀ ਗੱਡੀ ਵੱਲ ਤੁਰ ਪਈਆਂ। ਅਗਲੀ ਤਾਕੀ ਖੋਲ੍ਹਕੇ ਸਹੇਲੀ ਬੈਠ ਗਈ ਪਿਛਲੀ ਤਾਕੀ ਖੋਲ੍ਹਕੇ ਮੈਂ ਬੈਠਕੇ ਲੰਮੀ ਹੇਕ ਲਾ ਕੇ ਕਿਹਾ ,”ਚੱਲਲਲ ਬੲਈ।” ਉਸ ਗੱਡੀ ਵਿੱਚ ਬੈਠਾ ਮੁੰਡਾ ਬੌਂਦਲ ਗਿਆ । ਕਹਿੰਦਾ ,”ਜੀ ਤੁਹਾਨੂੰ ਅੱਗੇ ਬੁਲਾ ਰਹੇ ਆ।”
ਅਸੀਂ ਉਹਦੇ ਮੂੰਹ ਵੱਲ ਵੇਖਿਆ ਉਹ ਹੋਰ ਮੁੰਡਾ ਸੀ …ਸੌਰੀ ਸੌਰੀ ਕਹਿੰਦੀਆਂ ਅਸੀਂ ਛਾਲ਼ ਮਾਰਕੇ ਉੱਤਰੀਆਂ ਆਪਣੀ ਗੱਡੀ ਵਿੱਚ ਬੈਠ ਕੇ ਉੱਚੀ ਉੱਚੀ ਹੱਸੀ ਗਈਆਂ । ਬੇਟਾ ਬੋਲਿਆ,” ਮੈਂ ਸੋਚਿਆ ਤੁਸੀਂ ਨਵੀਂ ਕਾਰ ਵੇਖਣ ਪਿੱਛੋਂ ਪੁਰਾਣੇ ਮਾਡਲ ਨੂੰ ਵੇਖ ਰਹੇ ਹੋ ਕਿ ਦੋਵਾਂ ਵਿੱਚ ਕਿੰਨਾ ਕੁਝ ਫ਼ਰਕ ਹੈ। ਸਾਡਾ ਡਾਕਟਰ ਕੋਲ ਪਹੁੰਚਣ ਤੱਕ ਹੱਸ ਹੱਸ ਬੁਰਾ ਹਾਲ ਹੋ ਗਿਆ।
– ਬਮਲਜੀਤ ‘ਮਾਨ’

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)