More Punjabi Kahaniya  Posts
ਗਲਤ ਕੌਣ!


ਲੱਗਭਗ ਇੱਕ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਡਾ ਐਨਸੀਸੀ ਦਾ ਕੈਂਪ ਲੁਧਿਆਣੇ ਜਾ ਰਿਹਾ ਸੀ ਬਹੁਤ ਘੱਟ ਸੀਟਾਂ ਹੋਣ ਕਰਕੇ ਥੋੜੇ ਹੀ ਬੱਚਿਆਂ ਨੂੰ ਲਿਜਾਉਣਾ ਸੀ ਇਸ ਲਈ ਮੈਂ ਆਪਣੇ ਯੂਨਿਟ ਦੇ ਫੋਜ਼ੀ ਤੋਂ ਸਿਫਾਰਿਸ਼ ਪੁਆਈ। ਸਾਡੇ ਕਾਲਜ ਚ ਬੀ ਏ ਬਲਾਕ ਚ ਸਿਰਫ ਲੜਕੇ ਹੀ ਸਨ ਪਰ ਇਸ ਵਾਰ ਸਾਡੇ ਨਾਲ ਕੈਂਪ ਚ ਬੀ ਐੱਸ ਸੀ ਦੀਆਂ ਕੁੜੀਆਂ ਵੀ ਜਾ ਰਹੀਆਂ ਸਨ। ਤਿਆਰੀਆਂ ਕਰਦੇ ਕਰਦੇ ਪਤਾ ਹੀ ਨਹੀਂ ਲਗੇਆ ਕਿ ਕਦੋਂ ਕੈਂਪ ਜਾਣ ਦੀ ਤਰੀਕ ਆ ਗਈ। ਐਤਵਾਰ ਦਾ ਦਿਨ ਸੀ ਸਾਨੂੰ ਸਵੇਰੇ ਸਵੇਰੇ ਕਾਲਜ ਬੁਲਾ ਲਿਆ ਅਸੀ ਤਿੰਨ ਚਾਰ ਮੁੰਡੇ 8 ਵਜੇ ਹੀ ਕਾਲਜ ਪਹੁੰਚ ਗਏ ਕਿਉਂਕਿ ਆਫਿਸ ਵਰਕ ਅਕਸਰ ਸਾਡੇ ਉਸਤਾਦ ਸਾਡੇ ਕੋਲੋਂ ਹੀ ਕਰਾਉਂਦੇ ਸੀ। ਹੌਲੀ ਹੌਲੀ ਦਿੱਤੇ ਟਾਈਮ ਤੇ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਸਾਡਾ 16 ਜਣਿਆਂ ਦਾ ਗਰੁੱਪ ਜਾ ਰਿਹਾ ਸੀ ਜਿਸ ਵਿੱਚ 10 ਮੁੰਡੇ ਤੇ 6 ਕੁੜੀਆਂ ਸਨ। ਸਾਡੀ ਬੱਸ ਵੀ ਕਾਲਜ ਆ ਗਈ ਸੀ ਜਿਸ ਵਿੱਚ ਅਸੀਂ ਸਾਰੇ ਬੈਠ ਗਏ ਤੁਹਾਨੂੰ ਦਸ ਦੇਵਾਂ ਕਿ ਮੇਰਾ ਪਿੰਡ ਰਾਜਸਥਾਨ ਦੇ ਬਿਲਕੁਲ ਕਰੀਬ ਹੋਣ ਕਰਕੇ ਮੇਰੇ ਨਾਲ 2-3 ਜਣਿਆਂ ਨੂੰ ਛਡ ਕੇ ਬਾਕੀ ਸਾਰੇ ਬਾਗੜੀ (ਰਾਜਸਥਾਨੀ) ਬੱਚੇ ਸਨ ਪਰ ਮੇਰੇ ਨੇਚਰ ਕਾਰਨ ਸਾਰੇ ਮੈਨੂੰ ਇੱਕ ਚੰਗਾ ਦੋਸਤ ਮੰਨਦੇ ਸਨ। ਕਿਉਂਕਿ ਮੈ ਸਾਰਿਆਂ ਨਾਲ਼ ਛੇਤੀ ਮਿਲ ਜਾਨਾ ਤੇ ਦੂਜੀ ਗੱਲ ਓਹਨਾਂ ਨੇ ਵੀ ਮੈਨੂੰ ਕਦੇ ਅਹਿਸਾਸ ਨਹੀਂ ਹੋਣ ਦਿੱਤਾ ਕਿ ਕਿਸੇ ਹੋਰ ਕੌਮ ਤੋਂ ਹਾਂ। ਅਬੋਹਰ ਤੋਂ ਲੁਧਿਆਣਾ ਬਹੁਤ ਦੂਰ ਹੋਣ ਕਾਰਨ ਸਾਰੇ ਹੀ ਬਹੁਤ ਜਿਆਦਾ ਥਕ ਚੁੱਕੇ ਸਨ। ਸਾਨੂੰ ਪਹੁੰਚਦੇ ਹੀ ਥੋੜੇ ਸਮੇਂ ਬਾਅਦ ਆਪਣੇ ਕਮਰੇ ਮਿਲ ਗਏ ਮੈਂ ਪਹਿਲੀ ਵਾਰ ਲੁਧਿਆਣੇ ਆਇਆ ਸੀ ਇਸ ਕਰਕੇ ਘੁੰਮਣ ਦੀ ਮੇਰੇ ਅੰਦਰ ਜਿਆਦਾ ਤਾਂਘ ਸੀ ਪਰ ਬਾਹਰ ਜਾਨ ਦੀ ਮਨਾਹੀ ਸੀ। ਸਾਨੂੰ ਸ਼ਾਮ ਨੂੰ ਗ੍ਰਾਉੰਡ ਚ ਬੁਲਾਇਆ ਅਤੇ ਅਗਲੇ ਦਿਨ ਦਾ ਸਾਰਾ ਕੰਮ ਸਮਝਾਇਆ। ਮੇ ਆਪਣੇ ਗਰੁੱਪ ਚ ਮੁੰਡਿਆਂ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਸੀ ਪਰ ਕਿਸੇ ਕੁੜੀ ਨੂੰ ਨਹੀਂ ਕਿਉਂਕਿ ਮੈਨੂੰ ਕੁੜੀਆਂ ਨਾਲ ਗੱਲ ਕਰਨ ਤੋਂ ਸੰਗ ਲਗਦੀ ਸੀ ਤੇ ਇਸ ਕਰਕੇ ਕਿਸੇ ਕੁੜੀ ਨਾਲ ਗੱਲ ਨਹੀਂ ਕੀਤੀ ।
ਅਗਲੇ ਦਿਨ ਸਵੇਰੇ ਹੀ ਉਸਤਾਦਾਂ ਨੇ ਸਾਨੂੰ ਗਰਾਊਂਡ ਚ ਬੁਲਾ ਲਿਆ ਤੇ ਸਾਨੂੰ ਇਹ ਤਾਂ ਪਤਾ ਸੀ ਕਿ ਫੌਜ਼ੀ ਹੁਣ ਰੱਜ ਕੇ ਤਸੱਲੀਆਂ ਕਰਾਉਣ ਗੇ ਪਰ ਪਿੰਡਾਂ ਦੇ ਹੋਣ ਕਾਰਨ ਸਾਨੂੰ ਜਯਾਦਾ ਪ੍ਰੇਸ਼ਾਨੀ ਨਹੀਂ ਹੁੰਦੀ ਸੀ ਤੇ ਫੌਜ਼ੀ ਵੀ ਓਹਨਾਂ ਮੁੰਡਿਆਂ ਨੂੰ ਹੀ ਤਰਜੀਹ ਦਿੰਦੇ ਹਨ ਜਿਹੜੇ ਮੈਦਾਨ ਵਿਚ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਸਾਡੇ ਵਿੱਚ ਇੱਕ ਸੀਨੀਅਰ ਸੀ ਜਿਹੜਾ ਸਾਨੂੰ ਆਦੇਸ਼ ਦਿੰਦਾ ਸੀ। ਉਹ ਬਹੁਤ ਹੀ ਵਧੀਆ ਤੇ ਸਮਝਦਾਰ ਬੰਦਾ ਸੀ। ਜਦੋਂ ਵੀ ਸਾਡੇ ਕੋਲੋਂ ਨਿੱਕੀ ਜਿਹੀ ਗਲਤੀ ਹੋ ਜਾਂਦੀ ਤਾਂ ਅਕਸਰ ਸਾਨੂੰ ਸਜਾ ਵਜੋਂ ਕਸਰਤ ਹੀ ਕਰਨੀ ਪੈਂਦੀ ਜਿਵੇਂ ਦੌੜ, ਡੰਡ ਅਤੇ ਹੋਰ ਬਹੁਤ ਸਾਰੇ ਕੰਮ। ਮੇਰਾ ਸਰੀਰ ਚੰਗਾ ਹੋਣ ਕਰਕੇ ਮੈਨੂੰ ਪੁਸ਼- ਅਪ ਕੱਢਣੇ ਬਹੁਤ ਵਧੀਆ ਲਗਦੇ ਸਨ। ਇਸ ਲਈ ਮੈਂ ਜਾਣ ਬੁੱਝ ਕੇ ਕੋਈ ਨਾ ਕੋਈ ਗਲਤੀ ਕਰਦਾ ਕਿ ਮੇਰੇ ਤੋਂ ਕਸਰਤ ਕਰਵਾਈ ਜਾਵੇ ਤੇ ਮੈਂ ਆਪਣੇ ਸੀਨੀਅਰ ਨੂੰ ਵੀ ਕਿਹਾ ਹੋਇਆ ਸੀ ਕਿ ਮੇਰੇ ਤੋਂ ਸਿਰਫ ਪੁਸ਼- ਅਪ ਹੀ ਕਰਾਉਣੇ ਹਨ। ਤੇ ਮੈਂ ਅਕਸਰ ਹੀ ਸਾਰਿਆਂ ਨੂੰ ਸਜਾ ਮਿਲਦਾ ਹੀ ਵਿਖਦਾ ਤੇ ਇਕ ਵਾਰੀ ਚ 45 -50 ਤਕ ਡੰਡ ਮਾਰਨੇ ਮੇਰੇ ਲਈ ਅਸਾਨੀ ਵਾਲਾ ਕੰਮ ਹੁੰਦਾ ਸੀ। ਸਾਰੇ ਮੁੰਡੇ ਮੈਨੂੰ ਪਾਗਲ ਸਮਝਦੇ ਸਨ ਪਰ ਇਸ ਤਰ੍ਹਾਂ ਕਰਨ ਨਾਲ ਮੈਨੂੰ ਦੋ ਫਾਇਦੇ ਹੋਏ।
ਇਕ ਸਾਰੇ ਫੌਜ਼ੀ ਮੈਨੂੰ ਚੰਗੀ ਤਰ੍ਹਾਂ ਜਾਨਣ ਲਗ ਪਏ ਸਨ ਤੇ ਦੂਜੀ ਗੱਲ 800 ਜਣਿਆਂ ਵਿਚ ਕੁੜੀਆਂ ਵੀ ਮੈਨੂੰ ਵੇਖਣ ਲਗ ਪਈਆਂ ਸਨ। ਮੈਨੂੰ ਹਜੇ ਵੀ ਯਾਦ ਹੈ ਕਿ ਜਦੋਂ ਮੇਰਾ ਇਕ ਦਿਨ ਸਿਰ ਦਰਦ ਹੋ ਰਿਹਾ ਸੀ ਤਾਂ ਮੈਂ ਉਸਤਾਦ ਨੂੰ ਕਿਹਾ । ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਓਹਨਾਂ ਨੇ ਪੁੱਛਿਆ ਕਿ ਤੂੰ ਪੈੱਗ ਲਗਾ ਲੇਨਾ ਹੈਂ ਇਹ ਪੁੱਛਣ ਤੇ ਪਹਿਲਾ ਮੈਂ ਮਨਾ ਕਰ ਦਿੱਤਾ ਕਿਉਂਕਿ ਮੈਨੂੰ ਡਰ ਸੀ ਕਿ ਇਸ ਗਲਤੀ ਦਾ ਅਗਾਂ ਜਾ ਕੇ ਪ੍ਰੇਸ਼ਾਨੀ ਹੋ ਸਕਦੀ ਹੈ ਪਰ ਓਹਨਾਂ ਨੇ ਕਿਹਾ ਕਿ ਉਹ ਮੁਸਲਿਮ ਹੋਣ ਕਾਰਨ ਨਹੀਂ ਪੀਂਦੇ ਤੇ ਓਹਨਾਂ ਕੋਲ ਅਕਸਰ ਪਈ ਰਹਿੰਦੀ ਹੈ ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਕਿ ਹਾਂਜੀ ਪੀ ਲੇਨੇ ਹਾਂ ਕਦੇ ਕਦੇ। ਇਹ ਸੁਣ ਕੇ ਫੌਜ਼ੀ ਅੰਦਰ ਗਿਆ ਅਤੇ ਕੁਝ ਸਮੇਂ ਪਿੱਛੋਂ ਅੰਦਰੋਂ ਅਖਬਾਰ ਚ ਲਪੇਟੀ ਰਮ ਦੀ ਬੋਤਲ ਲੇ ਆਏ ਉਹਨਾਂ ਕਿਹਾ ਕਿ ਕਿਸੇ ਨੂੰ ਪਤਾ ਨਹੀਂ ਲਗਣਾ ਚਾਈਦਾ ਅਸੀੰ ਇਸੇ ਤਰ੍ਹਾਂ ਹੀ ਕੀਤਾ ਤੇ ਬੋਤਲ ਲੇ ਕੇ ਆਪਣੇ ਕਮਰੇ ਚ ਆ ਗਏ ਸਿਰਫ ਸਾਨੂੰ ਦੋਵਾਂ ਨੂੰ ਹੀ ਪਤਾ ਸੀ ਤੇ...

ਸਾਡੀ ਰਮ 6 ਦਿਨ ਚੰਗੀ ਕੱਢ ਗਈ ।
ਇੱਕ ਦੋ ਦਿਨ ਅਸੀ ਅੱਖ ਬਚਾ ਕੇ ਕੈਂਪਸ ਤੋਂ ਬਾਹਰ ਸ਼ੇਹਰ ਚ ਆ ਗਏ ਮੈਂ ਸੋਚਿਆ ਲੁਧਿਆਣੇ ਚ ਸ਼ਾਇਦ ਸਾਡੇ ਸ਼ੇਹਰ ਤੋਂ ਚੀਜਾਂ ਮਹਿੰਗੀਆਂ ਹੋਣਗੀਆਂ ਪਰ ਇਸਦੇ ਉਲਟ ਹਰ ਚੀਜ ਦਾ ਰੇਟ ਬਹੁਤ ਘੱਟ ਸੀ ਤੇ ਅਸੀਂ ਕਾਫੀ ਪੈਸੇ ਖਰਚ ਕਰ ਆਏ।
ਮੌਜ ਮਸਤੀ ਵਿਚ ਪਤਾ ਹੀ ਨਹੀਂ ਲਗੇਯਾ ਕਿ ਕਦੋਂ 10 ਦਿਨ ਪੂਰੇ ਹੋ ਗਏ ਜਦੋਂ ਅਸੀਂ ਲੁਧਿਆਣੇ ਤੋਂ ਅਬੋਹਰ ਦੀ ਬੱਸ ਵਿੱਚ ਬੈਠੇ ਤਾਂ ਮੈਨੂੰ ਕੁੜੀਆਂ ਦੇ ਨਾਲ ਹੀ ਸੀਟ ਮਿਲ ਗਈ ਮੈਂ ਕਾਫ਼ੀ ਚਿਰ ਤੋਂ ਨੋਟਿਸ ਕਰ ਰਿਹਾ ਸੀ ਕਿ ਇੱਕ ਕੁੜੀ ਮੈਨੂੰ ਬਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਕਸਰ ਆਪਣੇ ਨਾਲ ਹੁੰਦਾ ਹੈ ਕਿ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤੇ ਆਪਾ ਨੂੰ ਪਤਾ ਲੱਗ ਜਾਂਦਾ ਹੈ।
ਤੇ ਮੈਂ ਵੀ ਉਸ ਵੱਲ ਵੇਖਦਾ ਰਿਹਾ ਮੈਂ ਪਹਿਲੀ ਵਾਰੀ ਕਿਸੇ ਕੁੜੀ ਦੇ ਅੱਖਾਂ ਚ ਇਸ ਤਰ੍ਹਾਂ ਤੱਕਿਆ ਸੀ ਮੇਰੀ ਦਿਲ ਦੀ ਧੜਕਣ ਬਹੁਤ ਵੱਧ ਗਈ ਤੇ ਉਹ ਪਲ ਯਾਦ ਕਰ ਕੇ ਹੁਣ ਵੀ ਵੱਧ ਜਾਂਦੀ ਹੈ ਇਸ ਤੋਂ ਪਹਿਲਾਂ ਮੈਂ ਕਦੇ ਕਿਸੇ ਕੁੜੀ ਦੇ ਅੱਖਾਂ ਵਿੱਚ ਇਦਾਂ ਨਹੀਂ ਤੱਕਿਆ ਉਹ ਪਹਿਲੀ ਤੱਕਣੀ ਵਿੱਚ ਹੀ ਮੈਨੂੰ ਆਪਣੇ ਵਸ ਕਰ ਗਈ ਅਸੀਂ ਸਾਰੀ ਰਾਹ ਗੱਲਾਂ ਕਰਦੇ ਆਏ ਤੇ ਓਹਨੇ ਮੈਨੂੰ ਕਿਹਾ ਕਿ ਓਹਨੂੰ ਪਰੇਡ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਤੇ ਉਹ ਹਮੇਸ਼ਾ ਆਪਣਾ ਐਨ ਸੀ ਸੀ ਦਾ ਲੈਕਚਰ ਮਿਸ ਕਰ ਦਿੰਦੀ ਹੈ। ਓਹਨੇ ਕਿਹਾ ਕਿ ਜੇ ਤੁਹਾਨੂੰ ਕੋਈ ਇਤਰਾਜ ਨਾ ਹੋਵੇ ਤਾਂ ਅਪਣਾ ਨੰਬਰ ਦੇ ਦੇਵੋ ਤੇ ਮੈਂ ਤੁਹਾਡੇ ਕੋਲੋਂ ਫੋਨ ਤੇ ਹੀ ਜਾਣਕਾਰੀ ਲੇ ਲਵਾਂਗੀ। ਤੇ ਮੈਂ ਵੀ ਇਸੇ ਤਰ੍ਹਾਂ ਹੀ ਨੰਬਰ ਦੇ ਦਿੱਤਾ। ਆਉਂਦੀ ਵਾਰੀ ਜਿਹੜਾ ਸਫ਼ਰ ਬਹੁਤ ਮੁਸ਼ਕਿਲ ਨਾਲ ਕਟਿਆ ਸੀ ਇਸ ਵਾਰ ਪਤਾ ਹੀ ਨਹੀ ਲਗਾ ਕਿ ਕਦੋਂ ਪਲਾਂ ਵਿੱਚ ਹੀ ਅਬੋਹਰ ਆ ਗਿਆ । ਜਿਵੇਂ ਜਿਵੇਂ ਸਫ਼ਰ ਘਟਦਾ ਜਾ ਰਿਹਾ ਸੀ ਉਸੇ ਤਰ੍ਹਾਂ ਦਿਲ ਵਿਚ ਬੇਚੈਨੀ ਜਿਹੀ ਵੱਧ ਰਹੀ ਸੀ । ਆਫਿਰ ਨੂੰ ਉਹ ਪਲ ਆ ਗਿਆ ਜਦੋਂ ਅਸੀਂ ਇੱਕ ਦੂਜੇ ਤੋਂ ਦੂਰ ਹੋ ਕੇ ਆਪੋ ਆਪਣੇ ਘਰ ਜਾਣ ਲਗੇ ਸੀ ਅਸੀਂ ਆਖਰੀ ਵਾਰ ਹੈਂਡ ਸ਼ੇਕ ਕੀਤਾ ਤੇ ਮੈਂ ਸੋਚਿਆ ਸ਼ਾਇਦ ਇਹ ਸਫ਼ਰ ਇਥੇ ਹੀ ਖਤਮ ਹੋਣ ਲਗਾ ਹੈ ਪਰ ਹਲੇ ਹੋਰ ਬਹੁਤ ਕੁਝ ਵੇਖਣਾ ਬਾਕੀ ਸੀ।
ਕੈਂਪ ਖਤਮ ਹੋਏ ਨੂੰ ਹੁਣ ਕਾਫ਼ੀ ਦਿਨ ਗੁੱਜਰ ਗਏ ਸਨ ਪਰ ਉਸ ਦਾ ਫੋਨ ਹਲੇ ਵੀ ਨਹੀਂ ਆਇਆ ਸੀ ਮੈਂ ਸੋਚਿਆ ਸ਼ਾਇਦ ਉਹ ਭੁੱਲ ਗਈ ਹੋਣੀ ਫਿਰ ਦਿਲ ਇਹ ਵੀ ਸੋਚਦਾ ਕਿ ਉਹ ਸ਼ੇਹਰ ਦੀ ਜੰਮਪਲ ਹੋਣ ਕਰਕੇ ਉਸ ਦਾ ਸ਼ਾਇਦ ਸੁਭਾਅ ਹੀ ਇਸ ਤਰ੍ਹਾਂ ਹੋਵੇਗਾ। ਫਿਰ ਇੱਕ ਵਟਸਐਪ ਤੇ ਸੰਦੇਸ਼ ਆਇਆ ਕੋਈ unknown number ਸੀ। ਮੇਰੇ ਪੁੱਛਣ ਤੇ ਓਹਨੇ ਦਸ ਦਿਤਾ ਤੇ ਜਦੋਂ ਮੈਂ ਓਹਦਾ ਨੰਬਰ ਸੇਵ ਕੀਤਾ ਤਾਂ ਉਸ ਦਾ ਫੋਟੋ ਵੀ ਵਿਖਣ ਲਗਾ।
ਹੁਣ ਉਸ ਨੇ ਕੋਈ ਭਾਨੇ ਨਾਲ ਗੱਲ ਸ਼ੁਰੂ ਕੀਤੀ ਤੇ ਮੈਨੂੰ ਓਹ ਪਤਾ ਵੀ ਨਹੀਂ ਸੀ ਪਰ ਹੁਣ ਗਲ ਕਰਨ ਦਾ ਮੌਕਾ ਮਿਲ ਗਿਆ ਸੀ ਅਸੀ ਮੈਸਜ ਰਾਹੀਂ ਰਾਤ ਰਾਤ ਤਕ ਗੱਲ ਕਰਦੇ ਰਹਿੰਦੇ ਸੀ ਹਰ ਰੋਜ ਗੱਲ ਕਰਨੀ ਤੇ ਹਰ ਮੁੱਦੇ ਤੇ ਗੱਲ ਕਰਦੇ ਸੀ। ਜੇਕਰ ਕਦੇ ਸਾਡੀ ਗਲ ਨਾ ਹੁੰਦੀ ਤਾਂ ਅਸੀਂ ਦੋਵੇਂ ਬਹੁਤ ਉਦਾਸ ਰਹਿੰਦੇ ਸੀ ਮੈਨੂੰ ਯਾਦ ਹੈ ਕਿ ਇੱਕ ਦਿਨ ਮੈਂ ਬੀਮਾਰ ਸੀ ਤੇ ਉਸ ਨਾਲ ਗੱਲ ਨਹੀਂ ਕੀਤੀ ਓਹਨੇ ਪੁੱਛਿਆ ਕਿ ਕੀ ਤੂੰ ਠੀਕ ਹੈ ਮੈਂ ਹਾਂ ਕਹਿ ਕੇ ਫੋਨ ਕਟ ਦਿੱਤਾ ਤੇ ਮੈਸੇਜ ਵਿਚ ਉਸ ਨੂੰ ਕਹਿ ਦਿੱਤਾ ਕਿ ਮੈਂ ਅੱਜ ਗੱਲ ਨਹੀਂ ਕਰ ਸਕਦਾ । ਫਿਰ ਇੱਕ ਦਿਨ ਪੂਰਾ ਲੰਘ ਗਿਆ ਤੇ ਆਖਿਰ ਮੈਂ ਫੋਨ ਕੀਤਾ ਤੇ ਜਦੋਂ ਓਹਨੇ ਚੁੱਕਿਆ ਤੇ ਓਹ ਰੋਣ ਲਗ ਪਈ ਮੈਂ ਉਸ ਨੂੰ ਪੁੱਛਿਆ ਕਿ ਕੀ ਹੋ ਗਿਆ ਓਹਨੇ ਕਿਹਾ ਤੂੰ ਰਾਤ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਤਾਂ ਮੈਨੂੰ ਗੱਲ ਸਮਜ ਨਹੀਂ ਆਯਾ ਕਿ ਕੋਈ ਮੇਰੀ ਇੰਨੀ ਫ਼ਿਕਰ ਕਿਓਂ ਕਰ ਰਿਹਾ ਹੈ ਤੇ ਮੈਂ ਦਸ ਨਹੀਂ ਸਕਦਾ ਕਿ ਮੇ ਕਿਹੜੀ ਮੁਸ਼ਕਿਲ ਚ ਫਸ ਚੁੱਕਾ ਸੀ
ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਪਹਿਲੀ ਵਾਰ ਲਿੱਖਣ ਲਗਾ ਕਿਰਪਾ ਕਰਕੇ ਜੇਕਰ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਮੈਂ ਛੇਤੀ ਇਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਅਗਲੇ ਭਾਗ ਚ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਬਾਕੀਆਂ ਵਾਂਗ ਮੇਰਾ ਵੀ ਦਿਲ ਟੁੱਟਾ
R Noor

...
...



Related Posts

Leave a Reply

Your email address will not be published. Required fields are marked *

2 Comments on “ਗਲਤ ਕੌਣ!”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)