More Punjabi Kahaniya  Posts
ਜਿੰਦਗੀ ਆਸ ਤੇ ਕਾਸ਼ ਵਿੱਚ


ਹਰ ਇੱਕ ਵਿਅਕਤੀ ਦੀ ਜਿੰਦਗੀ ਵਿੱਚ ਮੁਹੱਬਤ ਦਾ ਹੋਣਾ ਕਿਸੇ ਹੱਦ ਤੱਕ ਬਹੁਤ ਜਰੂਰੀ ਹੁੰਦਾ….ਪਰ ਜਿਹੜਾ ਪਿਆਰ ਪਹਿਲੀ ਤੱਕਨੀ(ਮੋਹ ਵਿੱਚ ਆ ਜਾਣਾ) ਨਾਲ ਹੋ ਜਾਵੇ….ਓੁਸ ਪਿਆਰ ਵਿੱਚ 95% ਲੋਕਾ ਦੇ ਹਿੱਸੇ ਵਿਛੋੜਾ ਹੀ ਆਉਦਾ(ਜੋ ਸਾਰੀ ਜਿੰਦਗੀ ਕਾਸ਼ ਬਣ ਕੇ ਰਹਿ ਜਾਦਾ) ਕਾਸ਼ ਓ ਅੱਜ ਮੇਰੇ ਹੁੰਦਾ ਜਾਂ ਕਾਸ਼ ਓ ਅੱਜ ਮੇਰੀ ਹੁੰਦੀ..ਫਿਰ ਆਸ ਤੇ ਕਾਸ ਉਹਨਾ 95% ਲੋਕਾ ਦੀ ਜਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ! ਏਸੇ ਤਰ੍ਹਾਂ ਇੱਕ ਵਾਰ ਇੱਕ ਮੁੰਡਾ ਆਪਣਾ ਇੱਕ ਤਰਫਾ ਪਿਆਰ ਲੈ ਕੇ…ਇੱਕ ਕੁੜੀ ਨੂੰ ਆਪਣੀ ਜਿੰਦਗੀ ਤੋਂ ਵੱਧ ਕੇ ਚਾਹਤ ਕਰਦਾ ਰਿਹਾ…ਹੋਲੀ-ਹੋਲੀ ਸਮ੍ਹਾਂ ਬੀਤਨ ਤੇ ਪਤਾ ਲੱਗਾ ਕੀ ਜਿਸ ਕੁੜੀ ਨੂੰ ਓ ਆਪਣਾ ਇੱਕ ਤਰਫਾ ਪਿਆਰ ਸਮਝਦਾ ਸੀ…ਬਲਕਿ ਉਹ ਉਸਦਾ ਇੱਕ ਤਰਫਾ ਨਹੀ ਸਗੋ..ਕੁੜੀ ਵੀ ਉਸ ਦਿਨ ਤੋਂ ਹੀ ਮੁੰਡੇ ਨੂੰ ਪਿਆਰ ਕਰਦੀ ਸੀ…ਜਿਸ ਦਿਨ ਤੋਂ ਮੁੰਡਾ ਆਪਣੀ ਮੁਹੱਬਤ ਦਾ ਇਜ਼ਹਾਰ ਆਪਣੇ ਸਾਹਾਂ ਨਾਲ ਕਰਦਾ ਸੀ….ਮੁਹੱਬਤ ਏਨੀ ਕੁ ਸੱਚੀ ਤੇ ਏਨੀ ਕੁ ਅੰਦਰ ਤੱਕ ਘਰ ਕਰ ਗਈ ਸੀ ਕੇ ਮੈਂ ਕਿਸੇ ਹੋਰ ਕੁੜੀ ਬਾਰੇ ਸੋਚਣਾ ਤਾਂ ਦੂਰ ਦੀ ਗੱਲ ਕਿਸੇ ਹੋਰ ਵੱਲ ਵੇਖਣਾ ਵੀ ਆਪਣੀ ਮੁਹੱਬਤ ਦੇ ਖਿਲ਼ਾਫ ਸਮਝਦੇ ਸੀ….ਕੁਝ ਕੁ ਸਮ੍ਹਾਂ ਬੀਤਨ ਉਪਰੰਤ…ਮੈਨੂੰ ਪਤਾ ਲੱਗਾ ਕੇ ਮਨਰੀਤ(ਕੁੜੀ ਦਾ ਨਾਮ) ਦੀ ਪੱਕੀ ਸਹੇਲੀ ਮੀਤੋ…ਇੰਦਰ ਦੀ ਚੰਗੀ ਦੋਸਤ ਹੇ(ਜੋ ਕਿ ਮੇਰਾ best friend ਸੀ) ਮੈਂ ਕਈ ਵਾਰ ਕੋਸ਼ਿਸ ਕਰੀ ਕੇ ਓੁਸਨੂੰ ਮਨਰੀਤ ਬਾਰੇ ਦੱਸਾ ਪਰ ਹਰ ਵਾਰ ਇਹ ਸੋਚ ਕੇ ਚੁੱਪ ਕਰ ਜਾਦਾਂ… ਚੱਲ ਕੱਲ ਨੂੰ ਸਹੀ ਅੱਜ ਨੀ…ਏਸੇ ਤਰ੍ਹਾਂ ਹੀ ਮਨਰੀਤ ਹਰ ਵਾਰ ਗੱਲ ਨੂੰ ਕੱਲ ਤੇ ਹੀ ਲੈ ਜਾਦੀ(ਖੌਰੇ ਓ ਕੱਲ ਕਦ ਆਉਣੀ ਸੀ) ਬਾਰਵੀ ਜਮਾਤ ਹੋਣ ਕਰਕੇ ਕੁਝ ਤਾਂ ਪੜਾਈ ਦੀ ਟੈਨਸ਼ਨ ਸੀ…ਪਰ ਕਰਦੇ ਵੀ ਕੀ?ਜਦ ਕੁਝ ਯਾਦ ਕਰਨ ਬੈਠਦੇ ਤਾਂ ਪੜਾਈ ਵਿੱਚ ਦਿਲ ਨਾਾ ਲੱਗਣਾ..ਕੁਝ ਕੁ ਮਹਿਨੇਆਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਮਿਲ ਗਈਆਂ….ਤੇ ਸਾਨੂੰ ਦੋਵਾਂ ਨੂੰ ਹੀ ਫਿਕਰ ਸੰਤੋਨ ਲੱਗ ਪਿਆਂ ਕੇ ਹੁਣ ਤਾਂ ਇੱਕ-ਦੂਜੇ ਨੂੰ ਵੇਖਣਾ ਵੀ ਨਸੀਬ ਨਹੀ ਹੋਣਾ…ਸਾਰੇ ਵਿਦਿਆਰਥੀ ਛੁੱਟੀਆਂ ਦੀ ਖੁਸ਼ੀ ਮਨ੍ਹਾਂ ਰਹੇ ਸਨ….ਅਸੀ ਦੋਵੇ ਵਿੱਚੋ ਵਿਚੀ ਮਰ ਰਹੇ ਸਾਂ…ਕੇ ਹੁਣ ਕਿਵੇ ਇੱਕ-ਦੂਜੇ ਨੂੰ ਵੇਖਿਆਂ ਕਰਾਗੇ….ਹਰ ਵਾਰ ਦੀ ਤਰਾਂ ਇਸ ਵਾਰ ਵੀ ਛੁੱਟੀਆਂ ਦਾ ਕੰਮ ਮਿਲ ਗਿਆਂ ਤੇ ਆਖਰੀ ਦਿਨ ਹੋਣ ਕਰਕੇ ਅਸੀ ਇੱਕ ਦੂਜੇ ਵੱਲ ਰੱਜ ਕੇ ਵੇਖਿਆਂ…ਤੇ ਮੈਨੂੰ ਇੰਝ ਲੱਗਾ ਜਿਵੇਂ ਮੇਰੀ ਸੱਤ ਜਨਮਾਂ ਦੀ ਪਿਆਸ ਮਿੱਟ ਗਈ ਹੋਵੇ…(ਪਰ ਉਸਦੇ ਮੂੰਹ ਵਾਲੀ ਚੁੱਪ ਅੱਖਾਂ ਰਾਹੀ ਬਿਆਨ ਕਰ ਰਹੀ ਸੀ….ਕੇ ਜਿਵੇਂ ਓ ਮੈਨੂੰ ਆਪਣੇ ਪਿਆਰ ਬਾਰੇ ਇਜਰਾਹ ਕਰ ਰਹੀ ਹੋਵੇ) ਇੰਨੇ ਸਕੂਲ ਦੇ ਗੇਟ ਮੂਹਰੇ ਖੜੇ-ਖੜੇ ਉਹਨੂੰ ਉਸਦਾ ਭਰਾ ਲੈਣ ਲਈ ਆ ਗਿਆਂ ਤੇ ਮੈਂ ਵੀ ਸਾਇਕਲ ਲੈ ਕੇ ਪਿੰਡ ਵੱਲ ਨੂੰ ਤੁਰ ਪਿਆਂ….ਤੇ ਖੁਸ਼ੀ ਵਿੱਚ ਸਕੂਲ ਤੋਂ ਪੰਦਰਾ ਮਿੰਟਾਂ ਦਾ ਰਸਤਾਂ ਪੰਜ-ਸੱਤ ਮਿੰਟਾਂ ਵਿੱਚ ਹੀ ਤੈਅ ਕਰ ਲਿਆਂ….ਛੁੱਟੀਆਂ ਦਾ ਚਾਅ ਬਿਲਕੁਲ ਵੀ ਨਹੀ ਸੀ….ਬੱਸ ਏਸੇ ਗੱਲ ਦੀ ਖੁਸ਼ੀ ਨੇ ਸਭ ਹੱਦਾ ਪਾਰ ਕਰਤੀਆਂ ਸਨ….ਕੇ ਅੱਜ ਉਸਨੇ ਮੇਰੇ ਵੱਲ ਤੱਕ ਕੇ ਆਪਣੇ ਪਿਆਰ ਦਾ ਇਜਹਾਰ ਕੀਤਾ ਹੈ! ਛੁੱਟੀਆਂ ਦਾ ਕੰਮ ਕਰਨ ਲਈ ਇੰਦਰ ਮੇਰੇ ਘਰ ਆ ਜਾਦਾ ਤੇ ਅਸੀ ਇੱਕਠੇ ਬੈਠ ਕੇ ਛੁੱਟੀਆਂ ਦਾ ਕੰਮ ਕਰਦੇ….ਇੱਕ ਦਿਨ ਇੰਦਰ ਨੂੰ ਉਸਦੀ friend ਮੀਤੋਂ ਦਾ ਫੋਨ ਆਈਆਂ….ਤੇ ਉਸਨੇ ਹਾਲ-ਚਾਲ ਪੁੱਛਣ ਉਪਰਤ ਦੱਸਿਆਂ ਕੇ ਮੈਂ ਵੀ ਆਪਣੀ ਸਹੇਲੀ ਮਨਰੀਤ ਦੇ ਘਰ ਹਾਂ ਅਸੀ ਇਕੱਠੇ ਬੈਠ ਕੇ holidays work(ਛੁੱਟੀਆਂ ਦਾ ਕੰਮ) ਕਰ ਰਹੇ ਹਾਂ….ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ! ਤੇ ਜਦ ਇੰਦਰ ਨੇ ਮੇਰੀ ਖੁਸੀ ਦਾ reason( ਕਾਰਣ) ਪੁੱਛਿਆਂ ਤਾਂ ਮੇਰੇ ਤੋਂ ਦੱਸ ਵੀ ਨਾ ਹੋਈਆਂ….ਮੈਨੂੰ ਇੰਝ...

ਲੱਗਣ ਲੱਗਾ ਕੇ ਜਿੰਦਗੀ ਮੈਂ ਤੇ ਮਨਰੀਤ ਹੀ ਬੀਤਾ ਰਹੇ ਆ ਬੱਸ….ਇੱਥੇ ਆਣ ਕੇ ਮੇਰੀ ਸੋਚ ਰੁਕ ਜਾਦੀ ਸੀ…ਤੇ ਮੈਂ ਰਾਤ ਨੂੰ ਇਹ ਸੋਚ ਹੀ ਲਿਆਂ ਕੇ ਸਵੇਰੇ ਇੰਦਰ ਨੂੰ ਮਨਰੀਤ ਬਾਰੇ ਦੱਸ ਹੀ ਦੇਣਾ…ਇੰਦਰ ਮੇਰਾ ਚੰਗਾ ਦੋਸਤ ਜਰੂਰ ਸੀ ਪਰ ਮੈਂ ਕਦੇ ਉਹਨਾਂ ਦੇ ਘਰ ਨਹੀ ਸੀ ਗਿਆਂ ਸਵੇਰ ਹੁੰਦੇ ਹੀ ਨਹਾਂ-ਕੇ ਮੈਂ ਸਕੂਲ ਦੇ ਕੰਮ ਦਾ ਬਹਾਨਾ ਲਗਾ ਕੇ ਇੰਦਰ ਦੇ ਘਰ ਚਲਾ ਗਿਆਂ…ਇੰਦਰ ਹੈਰਾਨ ਸੀ…ਵੀ ਮੈਂ ਅੱਜ ਉਹਨਾ ਦੇ ਘਰ ਕਿਵੇਂ ਲਗਾ(ਆਉਣਾ)ਆਇਆਂ….ਇੰਦਰ ਦੀ family(ਪਰਿਵਾਰ)ਬਹੁਤ ਚੰਗੀ ਸੀ….ਉਹਨੇ ਨੇ ਵੀ ਮੇਰਾ welcome(ਜੀ ਆਇਆ ਨੂੰ) ਕੀਤਾਂ….ਮੈਂ ਬਹੁਤ ਖੁਸ਼ ਸੀ ਕਿਉਕਿ ਅੱਜ ਮੈਂ ਇੰਦਰ ਨੂੰ ਮਨਰੀਤ ਬਾਰੇ ਦੱਸਣਾ ਸੀ,,,,,ਅਸੀ drawing room ਵਿੱਚ ਬੈਠ ਗਏ!!! ਤੇ ਮੈ ਉਡੀਕ ਕਰ ਰਿਹਾ ਸੀ…ਕਦੋਂ ਇੰਦਰ ਮੀਤੋਂ ਬਾਰੇ ਗੱਲ ਕਰੇਗਾ….ਮੈਂ ਵਾਰ ਵਾਰ ਟਾਇਮ ਵੱਲ ਵੇਖ ਰਿਹਾ ਸੀ ਕੇ ਅੱਜ ਬਾਰਾਂ ਵੱਜ ਗਏ ਪਰ ਮੀਤੋ ਨੇ ਫੋਨ ਨੀ ਕਰਿਆਂ….ਮੈਂ ਅੰਦਰੋਂ ਅੰਦਰੀ ਹਲੇ ਆਪਣੇ ਆਪ ਨਾਲ ਗੱਲਾਂ ਕਰ ਹੀ ਰਿਹਾ ਸੀ…ਇੰਨੇ ਨੂੰ ਮੀਤੋਂ ਦਾ ਫੋਨ ਆ ਗਿਆਂ,,,,,,ਤੇ ਉਸਨੇ ਇੰਦਰ ਨਾਲ ਗੱਲਾਂ ਕਰੀਆਂ ਤੇ ਮੈਂ ਇੰਦਰ ਨੂੰ ਮਨਰੀਤ ਬਾਰੇ ਪੁੱਛਣ ਨੂੰ ਕਿਹਾ…ਤਾਂ ਮੀਤੋ ਨੇ ਪਹਿਲਾਂ ਹੀ ਮੇਰੇ ਬਾਰੇ ਪੁੱਛ ਲਿਆ ਮੈਨੂੰ ਇੰਝ ਲੱਗਾ ਜਿਵੇਂ ਉਸਨੂੰ ਵੀ ਮਨਰੀਤ ਨੇ ਕਿਹਾ ਹੋਵੇਂ ਤੇ ਮੈਂ ਸਹੀ ਹੀ ਸੀ,,,,,,,ਗੱਲਾ ਗੱਲਾਂ ਵਿੱਚ ਮੈਂ ਮਨਰੀਤ ਬਾਰੇ ਮੀਤੋਂ ਨੂੰ ਦੱਸ ਦਿੱਤੇ ਤੇ ਮੀਤੋਂ ਨੇ ਵੀ ਦੱਸਿਆ ਕੇ ਮਨਰੀਤ ਵੀ ਮੈਨੂੰ ਬਹੁਤ ਪਿਆਰ ਕਰਦੀ ਆਂ,,,,,ਇਹ ਗੱਲ ਸੁਣ ਕੇ ਮੇਰੀ ਖੁਸੀ ਦੀ ਕੋਈ ਹੱਦ ਨਾਾ ਰਹੀ ਤੇ ਮਨਰੀਤ ਨੇ ਮੇਰਾ ਨੰਬਰ ਲੈ ਲਿਆਂ….ਮੈਂ ਸਾਰਾ ਦਿਨ ਫੋਨ ਦੇ ਕੋਲ ਹੀ ਬੈਠਾ wait ਕਰਦਾ ਰਹਿੰਦਾ ਖੋਰੇ ਕਦ ਫੋਨ ਆ ਜਾਵੇ,,,,,,ਪਰ ਇੱਕ ਹਫਤਾ ਬੀਤ ਗਿਆਂ ਫੋਨ ਨਾਾ ਆਈਆਂ…..ਪਰ ਇੱਕ ਦਿਨ ਉਸਦਾ ਫੋਨ ਆਇਆਂ ਤੇ ਅਸੀ ਕਾਫੀ ਸਮਾਂ ਗੱਲਾਂ ਕਰੀਆਂ ਤੇ ਪਤਾ ਲੱਗਾ ਕੇ ਓ…ਵੀ ਮੈਨੂੰ ਪਿੱਛਲੇ ਤਿੰਨ ਸਾਲ਼ਾ ਤੋ like ਕਰਦੀ ਸੀ….ਤੇ ਉਸਨੇ ਦੱਸਿਆਂ ਕੇ ਉਸ ਕੋਲ ਆਪਣਾ(personal)ਫੋਨ ਨਹੀ ਹੈਂ…ਉਸਨੇ ਆਪਣੀ ਭੈਣ ਦੇ ਫੋਨ ਤੋਂ call ਕਰੀ ਏ….ਜੋ ਕੇ B.A ਵਿੱਚ study ਕਰਦੀ ਏ….ਤੇ ਛੁੱਟੀਆਂ ਵੀ ਖਤਮ ਹੋਣ ਤੇ ਆ ਗਈਆਂ ਸਨ ਤੇ ਦਿਲ ਨੂੰ ਤਾਗ ਜਹੀ ਸੀ ਉਸਨੂੰ ਦੇਖਣ ਦੀ…ਪੱਲ-ਪੱਲ ਕਰਦੇ ਸਾਡੀ ਇੱਕ-ਦੂਜੇ ਨੂੰ ਵੇਖਣ ਦੀ ਖੇਡ ਫਿਰ ਤੋਂ ਸੁਰੂ ਹੋ ਗਈ ਸੀ….ਪਤਾ ਹੀ ਨਾਾ ਲੱਗਾ ਕਦੋ ਬਾਕੀ ਦਾ ਸਮਾਂ ਸਕੂਲ ਵਿੱਚ ਕਿੱਦਾ ਬਾਤੀਤ ਹੋ ਗਿਆਂ….ਬਾਰਵੀ ਤੋਂ ਬਾਅਦ ਮੈਂ ਉਹਨਾ ਦੇ ਪਿੰਡ ਹਫਤੇ ਵਿੱਚ ਦੋ-ਤਿੰਨ ਵਾਰ ਇੰਦਰ ਨਾਲ ਜਾਦਾ ਰਹਿੰਦਾ ਸੀ…..ਤੇ ਉਹਨੇ ਵੀ ਬਾਰਵੀ ਤੋਂ ਬਾਅਦ ਆਪਣਾ ਫੋਨ ਲੈ ਲਿਆਂ….ਤੇ ਸਾਰੀ-ਸਾਰੀ ਰਾਤ ਗੱਲਾ ਕਰਦੇ ਰਹਿੰਦੇ,,,,,ਪਿਆਰ ਦੀ ਸੁਰੂਆਤ ਬਹੁਤ ਸੋਹਣੀ ਹੋਈ ਸੀ,,,,,ਇੱਕ ਦੂਜੇ ਨਾਲ ਵਾਅਦੇ ਬਹੁਤ ਕੀਤੇ…ਜਿਵੇਂ ਹਰ ਇਨਸਾਨ ਪਿਆਰ ਵਿੱਚ ਕਰਦਾ ਹੀ ਏ….ਪਤਾ ਨੀ ਕਿਉ ਇੱਕ ਦਿਨ ਉਸਨੇ ਗੱਲ ਕਰਨੀ ਜਮਾਂ ਬੰਦ ਕਰ ਦਿੱਤੀ….ਪਰੰਤੂ ਮੇਰੇ ਦਿਲ ਵਿੱਚ breakup ਬਾਰੇ ਕੋਈ ਖਿਆਲ ਨਹੀ ਸੀ….ਇੱਕ ਦਿਨ ਮੈ call ਕਰੀ ਤੇ ਉਸਦੀ ਭੈਣ ਨੇ attend ਕਰੀ ਤੇ ਪਤਾ ਲੱਗਾ ਕੇ ਉਸਦੀ ਤਾਂ ਮੰਗਣੀ(ਸਾਕ) ਹੋ ਗਈ ਏ…ਇਹ ਸੁਣਦੇ ਸਾਰ ਹੀ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ….ਕਾਫੀ ਸਮਾਂ ਮੈਂ ਉਸਦੇ ਫੋਨ ਦੀ wait ਕਰਦਾ ਰਿਹਾ…ਪਰੰਤੂ ਫੋਨ ਨਾਾ ਆਇਆਂ ਤੇ ਉਸ ਕਮਲੀ ਨੇ ਜਿੰਦਗੀ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਤੇ ਕਲਮ ਦੇ ਕਾਬਿਲ ਕਰ ਦਿੱਤਾ🖊ਸਮਨ ਸਾਹੀ
Second part lye insta ty dM kro=samandeepsahi

...
...



Related Posts

Leave a Reply

Your email address will not be published. Required fields are marked *

2 Comments on “ਜਿੰਦਗੀ ਆਸ ਤੇ ਕਾਸ਼ ਵਿੱਚ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)