More Punjabi Kahaniya  Posts
ਦਸਵੰਧ


ਸੱਚੀ ਗੱਲ ਦੱਸਾਂ ਬਾਬਾ ਕਹਿੰਦਾ…….
ਮੈ ਹਰ ਰੋਜ਼ ਦੀ ਤਰਾਂ ਫੈਕਟਰੀ ਜਾਣ ਲਈ ਅੱਜ ਵੀ ਘਰੋਂ ਨਿਕਲਿਆ ਤਾਂ ਮੈਨੂੰ ਰਾਹ ਜਾਂਦਾ ਖੂੰਡਾ ਫੜੀ ਇਕ ਗੁਰੂ ਦਾ ਪਿਆਰਾ ਬਜ਼ੁਰਗ ਬਾਬਾ ਦਿਖਾਈ ਦਿੱਤਾ। ਆਦਤ ਅਨੁਸਾਰ ਮੈਂ ਕਾਰ ਲਾਗੇ ਕਰ ਆਖਿਆ,ਬਾਬਾ ਜੀ,ਕਿੱਧਰ ਚੱਲੇ ਹੋ ਬੈਠੋ ਮੈਂ ਛੱਡ ਦਿੰਦਾ ਹਾਂ”।
ਬਾਬਾ ਕਰੀਬ ਸਾਢੇ ਛੇ ਫੁਟ ਕੱਦ ਕਾਠੀ ਵਾਲਾ,ਮੁਖੜੇ ਤੇ ਚਿੱਟਾ ਸਫੈਦ ਦਾਹੜਾ,ਪਿੰਡੇ ਚਿੱਟਾ ਮੁਕਤਸਰੀ ਕੁੜਤਾ ਪਜਾਮਾ,ਸਿਰ ਤੇ ਨੀਲੀ ਦਸਤਾਰ, ਗਲ ਗਾਤਰਾ ਤੇ ਪੈਰੀਂ ਖੁੱਸਾ ਪਾਈ ਬੜੀ ਪ੍ਰਭਾਵਸ਼ਾਲੀ ਸਖਸ਼ੀਅਤ ਜਾਪਦੀ ਸੀ।ਮੈ ਬਾਰੀ ਖੋਲੀ ਤਾਂ ਬਾਬਾ ਜੀ ਬੜੀ ਪਿਆਰ ਨਾਲ ਆਪਣੀ ਦਸਤਾਰ ਛੱਤ ਨਾਲ ਲਗਣੋ ਬਚਾ ਮੇਰੇ ਨਾਲ ਦੀ ਸੀਟ ਤੇ ਬਹਿ ਗਏ। ‘ਗਰਮੀ ਬੜੀ ਹੋ ਗਈ ਹੈ ਭਾਈ’ ਬਾਬੇ ਨੇ ਆਖਿਆ।ਹਾਂਜੀ ਬਾਬਾ ਜੀ ਤੁਸੀਂ ਭਲਾ ਮੰਗਲੀ ਪਿੰਡ ਹੀ ਰਹਿੰਦੇ ਹੋ ? ਮੈ ਪੁੱਛਿਆ। ਨਹੀਂ ਭਾਈ ਰਹਿੰਦਾ ਤਾਂ ਸਮਰਾਲੇ ਹਾਂ,ਪਰ 85 ਸਾਲ ਪਹਿਲੋਂ ਏਸੇ ਪਿੰਡ ਜੰਮਿਆ ਸੀ ਫੇਰ ਬਜੁਰਗਾਂ ਨੇ ਓਥੇ ਜਮੀਨ ਲੈ ਲਈ 70 ਸਾਲ ਹੋ ਗਏ ਏਥੋਂ ਗਿਆਂ ਪਰ ਪਿੰਡ ਦਾ ਤਿਉ ਨਹੀਂ ਗਿਆ,ਕਦੀ ਕਦਾਈਂ ਆ ਜਾਨਾ ਹਾਂ ਪੁਰਾਣੇ ਬੇਲੀਆਂ ਨੂੰ ਮਿਲਣੇ ਨੂੰ ਜਦ ਜੀਅ ਕਰੇ। ਜਿੱਥੇ ਦਾ ਦਾਣਾ ਪਾਣੀ ਹੁੰਦਾ ਮਾਹਾਰਾਜ ਓਥੇ ਭੇਜ ਦੇਂਦਾ।ਨਕ ਨਥ ਖਸਮ ਹਥਿ… ਏਵੈਂ ਈ ਤਾਂ ਨਹੀਂ ਮਹਾਰਾਜ ਨੇ ਬਾਣੀ ਚ ਲਿਖਿਆ।

/> ਬਾਬਾ ਜੀ ਕਹਿੰਦੇ ਐਤਕੀਂ ਕਣਕਾਂ ਦੇ ਝਾੜ ਬਹੁਤ ਘੱਟ ਨਿਕਲੇ ਨੇ ਮੈਂ ਬਾਹਰ ਰਾਸਤੇ ਵਿਚਲੇ ਖੇਤਾਂ ਚ ਕਣਕ ਦੀ ਨਾੜ ਵੇਖਕੇ ਪੁੱਛਿਆ। ਹਾਂ ਭਾਈ ਮਸਾਂ 16-17 ਜਾਂ ਟਾਵੇਂ ਟਾਵੇਂ ਕਿਸੇ ਦੇ 18 ਕੁਆਂਟਲ ਨਿਕਲੇ ਨੇ।ਬਾਬਾ ਜੀ ਕੀ ਕਾਰਨ ਹੋ ਸਕਦੈ,ਮੈਂ ਸਵਾਲ ਕੀਤਾ।ਕਾਕਾ ਐਤਕੀਂ ਠੰਢ ਪਹਿਲਿਆਂ ਦਿਨਾ ਚ ਕਾਫੀ ਪਈ ਹੈ ਬਾਕੀ ਰੱਬ ਦੀ ਮਰਜੀ ਪਰ ਇੱਕ ਸੱਚੀ ਗੱਲ ਦੱਸਾਂ, ਬਾਬਾ ਕਹਿੰਦਾ ਕਾਕਾ ਪਹਿਲਾਂ ਲੋਕ ਦਸੋਂਧ ਕੱਢਦੇ ਸਨ ਗੁਰੂ ਘਰ ਨਮਿੱਤ ਤਾਂ ਬਾਬਰਕਿਆਂ ਦੇ ਪੈਸਾ ਨਹੀਂ ਸੀ ਲਗਦਾ,ਪਰ ਹੁਣ ਅਸੀਂ ਲੋਕ ਦਸੋਂਧ (ਦਸਵੰਧ) ਨਹੀਂ ਕੱਢਦੇ ਹਾਂ ਬਾਬਰਕਿਆਂ ਨੂੰ ਖੁਸ਼ੀ ਖੁਸ਼ੀ ਦੇ ਦੇਂਦੇ ਹਾਂ।ਬਾਬਰਕੇ ਪਤਾ ਨਾ ਤੈਨੂੰ ? ਡਾਕਟਰ,ਵਕੀਲ,ਪੁਲਿਸ ਵਾਲੇ ।ਇਸੇ ਲਈ ਇਹ ਕੁਦਰਤੀ ਮਾਰਾਂ ਪੈਂਦੀਆਂ ਨੇ। ਬਸ ਕਾਕਾ ਏਥੇ ਲਾਹ ਦੇ ਇਕ ਘਰ ਮੂਹਰੇ ਇਸ਼ਾਰਾ ਕਰ ਬਾਬੇ ਨੇ ਆਖਿਆ।ਮੈਨੂੰ ਆਸ਼ੀਰਵਾਦ ਦੇ ਬਾਬਾ ਜੀ ਓਹ ਗਏ ਓਹ ਗਏ ਓਹ ਗਏ।ਕਿੰਨਾ ਚਿਰ ਮੇਰੇ ਮਨ ਵਿੱਚ ਬਾਬਾ ਜੀ ਦੇ ਬੋਲ ਸੁਣਾਈ ਦੇਂਦੇ ਰਹੇ “ਦਸੋਂਧ ਕੱਢਿਆ ਕਰੋ ਭਾਈ ਗੁਰੂ ਮਾਹਾਰਾਜ ਭਲੀ ਕਰੂ”।
ਸੁਖਵਿੰਦਰ ਸਿੰਘ ਲਾਇਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)