More Punjabi Kahaniya  Posts
ਸੰਤ ਜੀ


ਸੱਤ ਜੂਨ ਚੁਰਾਸੀ ਦੀ ਸੁਵੇਰ ਨੂੰ ਆਲ ਇੰਡੀਆ ਰੇਡੀਓ ਤੋਂ ਖਬਰ ਸੀ..”ਸੰਤ ਜੀ” ਦੀ ਦੇਹ ਮਿਲ ਚੁੱਕੀ ਏ..
ਇੰਡੀਅਨ ਐਕਸਪ੍ਰੈੱਸ ਵਿਚ ਕੰਮ ਕਰਦੇ ਰਿਪੋਰਟਰ ਸੰਜੇ ਸੂਰੀ ਨੂੰ ਉਸ ਦਿਨ ਮੋਗੇ ਤੋਂ ਰੋਡੇ ਪਿੰਡ ਲਈ ਟੈਕਸੀ ਨਾ ਮਿਲ਼ੀ..
ਸਬੱਬੀਂ ਹੀ ਮਿਲ ਗਈ ਬੱਸ ਤੇ ਫਰੀਦਕੋਟ ਤੱਕ ਆਇਆ..
ਓਥੋਂ ਅੱਗੋਂ ਟੈਂਪੂ ਫੜਿਆਂ ਪਰ ਉਸ ਨੇ ਵੀ ਰੋਡੇ ਪਿੰਡ ਤੋਂ ਕਈ ਮੀਲ ਓਰਾਂ ਹੀ ਹੇਠਾਂ ਲਾਹ ਦਿੱਤਾ..ਅੱਗੋਂ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ..
ਅੱਤ ਦੀ ਗਰਮੀ..ਕੱਚਾ ਰਾਹ..ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਪਿੱਛਿਓਂ ਸਾਈਕਲ ਤੇ ਆਉਂਦਾ ਦਿਸਿਆ..ਉਸਨੂੰ ਸੰਤਾਂ ਦਾ ਪਿੰਡ ਪੁੱਛ ਲਿਆ..
ਆਖਣ ਲੱਗਾ ਮਗਰ ਬੈਠ ਜਾਓ ਛੱਡ ਆਉਂਦਾ ਹਾਂ..ਮੈਂ ਵੀ ਓਧਰੋਂ ਹੀ ਲੰਗਣਾ ਏ..!

ਇਸ ਮਗਰੋਂ ਮੈਨੂੰ ਨਹੀਂ ਪਤਾ ਕੇ ਉਹ ਮੈਨੂੰ ਖੇਤਾਂ..ਪਗਡੰਡੀਆਂ..ਨਹਿਰਾਂ ਅਤੇ ਕੱਚਿਆ ਪਹਿਆਂ ਥਾਣੀ ਕਿੱਧਰ ਨੂੰ ਲਿਜਾ ਰਿਹਾ ਸੀ..
ਉਸਦੇ ਵੱਜਦੇ ਹਰ ਪੈਡਲ ਨਾਲ ਉਸਦਾ ਕਿੰਨਾ ਸਾਰਾ ਮੁੜਕਾ ਚੋ ਕੇ ਭੋਏਂ ਤੇ ਜਾ ਡਿੱਗਦਾ..
ਅਖੀਰ ਮੈਥੋਂ ਨਾ ਹੀ ਰਿਹਾ ਗਿਆ..ਆਖਿਆ ਯਾਰ ਮਗਰ ਬੈਠ ਹੁਣ ਮੈਂ ਚਲਾਉਂਦਾ ਹਾਂ..ਅੱਗੋਂ ਬੇਧਿਆਨੀ ਜਿਹੀ ਨਾਲ ਕਹਿੰਦਾ ਕੋਈ ਗੱਲ ਨੀ..ਬੱਸ ਬੈਠੇ ਰਹੋ!

ਕਾਫੀ ਚਿਰ ਮਗਰੋਂ ਪਿੰਡ ਦੇ ਇੱਕ ਕੱਚੇ ਜਿਹੇ ਘਰ ਅੱਗੇ ਜਾ ਬ੍ਰੇਕ ਮਾਰ ਦਿੱਤੀ..
ਆਖਣ ਲੱਗਾ ਏਹੀ ਹੈ ਸੰਤ ਜੀ ਦਾ ਘਰ..
ਏਨੀ ਗੱਲ ਆਖ ਜਦੋਂ ਉਹ ਵਾਪਿਸ ਮੁੜਿਆ ਤਾਂ ਇਹਸਾਸ ਹੋਇਆ ਕੇ ਉਸਨੇ ਏਧਰੋਂ ਨਹੀਂ ਸੀ ਲੰਘਣਾ ਸਗੋਂ ਉਹ ਮੈਨੂੰ ਉਚੇਚਾ ਇਥੇ ਛੱਡਣ ਹੀ ਆਇਆ ਸੀ..

ਏਨੇ ਨੂੰ ਦੁਪਹਿਰ ਢਲਣ ਤੇ ਆ ਗਈ ਸੀ..ਅੱਗੇ ਕੱਚੇ ਜਿਹੇ ਵੇਹੜੇ ਵਿਚ ਕਾਫੀ ਲੋਕ ਖਲੋਤੇ ਸਨ..ਪਰ ਹੈਨ ਸਾਰੇ ਚੁੱਪ ਚਾਪ..ਕਿਸੇ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ..
ਮੈਂ ਝਕਦੇ ਝਕਦੇ ਨੇ ਪੁੱਛਿਆ ਜੀ ਸੰਤ ਜੀ ਦੇ ਪਰਿਵਾਰ ਨੂੰ ਮਿਲਣਾ..ਇੱਕ ਵਾਰ ਫੇਰ ਚਾਰੇ ਪਾਸੇ ਚੁੱਪ ਪੱਸਰ ਗਈ!

ਮੈਂ ਕਲੀਨ-ਸ਼ੇਵਡ ਕੱਲਮ-ਕੱਲਾ ਹਿੰਦੂ..ਏਨੇ ਸਾਰੇ ਸਿਖਾਂ ਵਿਚ ਘਿਰਿਆ..ਉਹ ਵੀ ਓਦੋਂ ਜਦੋਂ ਸੰਕੇਤਕ ਤੌਰ ਤੇ ਮੇਰੀ ਕੌਮ ਦੇ ਬੰਦਿਆਂ ਨੇ ਇਸ ਘਰ ਨਾਲ ਸਬੰਧਿਤ ਇੱਕ ਪ੍ਰਸਿੱਧ ਇਨਸਾਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰ ਮੁਕਾਇਆ ਸੀ..

ਚਹੁੰਦੇ ਤਾਂ ਕੁਝ ਵੀ ਕਰ ਸਕਦੇ ਸਨ..ਉਸ ਵੇਲੇ ਹਾਲਾਤਾਂ ਦੇ ਰਹਿਮੋ ਕਰਮ ਤੇ ਕੱਲੇ ਕਾਰੇ ਰਹਿ ਗਏ ਨੂੰ ਉਚੇ ਆਸਮਾਨ ਵਿਚ ਬਹੁਤ ਦੂਰ ਉੱਡਦੇ ਫੌਜ ਦੇ ਇੱਕ ਹੈਲੀਕਾਪਟਰ ਦੇ ਖੜਾਕ ਤੋਂ ਸਿਵਾਏ ਹੋਰ ਕੁਝ ਵੀ...

ਨਹੀਂ ਸੀ ਸੁਨ ਰਿਹਾ..!

ਅਜੇ ਇਹ ਸਾਰਾ ਕੁਝ ਸੋਚ ਹੀ ਰਿਹਾ ਸਾਂ ਕੇ ਇੱਕ ਮੁੰਡਾ ਆਇਆ..
ਮੈਨੂੰ ਇਸ਼ਾਰੇ ਨਾਲ ਅੰਦਰ ਲੈ ਗਿਆ..ਮੰਜੀ ਤੇ ਬਿਠਾ ਦਿੱਤਾ ਫੇਰ ਪੁੱਛਣ ਲੱਗਾ ਸੁਵੇਰ ਦਾ ਕੁਝ ਖਾਦਾ ਏ ਕੇ ਨਹੀਂ?
ਮੈਂ ਆਖਿਆ ਨਹੀਂ..ਕੁਝ ਦੇਰ ਮਗਰੋਂ ਓਹੀ ਮੁੰਡਾ ਰੋਟੀ ਦੀ ਇੱਕ ਥਾਲੀ ਅਤੇ ਪਾਣੀ ਦਾ ਗਿਲਾਸ ਲੈ ਅੰਦਰ ਵੜਿਆ ਤੇ ਆਖਣ ਲੱਗਾ ਦੂਰੋਂ ਆਏ ਹੋ ਪਹਿਲਾਂ ਕੁਝ ਖਾ ਲਵੋ..

ਅਜੀਬ ਮਾਨਸਿਕਤਾ ਸੀ..ਅਜੀਬ ਮਾਹੌਲ ਸੀ…
ਉਹ ਏਨੇ ਸਾਰੇ ਚਾਹੁੰਦੇ ਤਾਂ ਮੈਨੂੰ ਹਿੰਦੂ ਹੋਣ ਦੇ ਨਾਤੇ ਮਾਰ ਵੀ ਸਕਦੇ ਸਨ ਪਰ ਮੈਨੂੰ ਕੋਈ ਡਰ ਨਹੀਂ ਲੱਗਾ..ਨਾ ਹੀ ਰੱਜ ਕੇ ਰੋਟੀ ਖਾਣ ਵਿਚ ਕੋਈ ਝਿਜਕ ਹੀ ਮਹਿਸੂਸ ਹੋਈ..ਫੇਰ ਮੈਂ ਢੇਰ ਸਾਰੇ ਸੁਆਲ ਪੁੱਛੇ ਓਹਨਾ ਵੀ ਅੱਗੋਂ ਠਰੰਮੇ ਨਾਲ ਸਾਰੇ ਜੁਆਬ ਦਿੱਤੇ..!

ਇਸ ਘਟਨਾ ਦੇ ਠੀਕ ਸਾਢੇ ਚਾਰ ਮਹੀਨਿਆਂ ਮਗਰੋਂ ਕੱਤੀ-ਅਕਤੂਬਰ ਚੁਰਾਸੀ ਨੂੰ ਦਿੱਲੀ ਵਿਚ ਇੰਦਰਾ ਗਾਂਧੀ ਆਪਣੇ ਦੋ ਅੰਗ ਰੱਖਿਅਕਾਂ ਦੁਆਰਾ ਮਾਰ ਦਿੱਤੀ ਗਈ..

ਇੱਕ ਨਵੰਬਰ ਦੀ ਸੁਵੇਰ ਸਾਡੇ ਕੂ ਨੌਂ ਵਜੇ ਘਰੋਂ ਬਾਹਰ ਨਿੱਕਲਿਆ..
ਕੀ ਵੇਖਿਆ ਚਾਰੇ ਪਾਸੇ ਅੱਗਾਂ ਲੱਗੀਆਂ ਪਈਆਂ ਨੇ..ਪਗੜੀ ਵਾਲਿਆਂ ਨੂੰ ਬੱਸਾਂ ਗੱਡੀਆਂ ਸਾਈਕਲਾਂ ਸਕੂਟਰਾਂ ਤੋਂ ਲਾਹ ਲਾਹ ਕੇ ਬੁਰੀ ਤਰਾਂ ਕੁੱਟਿਆ ਮਾਰਿਆ ਜਾ ਰਿਹਾ ਸੀ..
ਫੇਰ ਅਗਲੇ ਦੋ ਦਿਨ ਜਮਨਾ ਪਾਰ ਦੇ ਤ੍ਰਿਲੋਕ-ਪੂਰੀ ਇਲਾਕੇ ਅਤੇ ਹੋਰ ਕਿੰਨੇ ਇਲਾਕਿਆਂ ਵਿਚ ਸ਼ਾਇਦ ਹੀ ਕੋਈ ਐਸਾ ਘਰ ਬਚਿਆ ਹੋਵੇਗਾ ਜਿਥ੍ਹੇ ਇੱਕ ਵੀ ਇਨਸਾਨ ਸਿੱਖ ਹੋਣ ਦੀ ਸਜਾ ਭੁਗਤਣ ਤੋਂ ਵਾਂਝਿਆ ਰਹਿ ਗਿਆ ਹੋਵੇ..
ਹਰੇਕ ਤੇ ਪਹਿਲਾਂ ਪੌਂਡਰ ਸਿੱਟਿਆ ਜਾਂਦਾ ਫੇਰ ਉਸਨੂੰ ਜਿਉਂਦਾ ਸਾੜ ਦਿੱਤਾ ਜਾ ਰਿਹਾ ਸੀ..ਸਿਖਾਂ ਦੇ ਕਾਰੋਬਾਰ ਗਿਣੇ ਮਿਥੇ ਤਰੀਕੇ ਨਾਲ ਤਬਾਹ ਕੀਤੇ ਜਾ ਰਹੇ ਸਨ..!

ਏਨੀ ਕਤਲੋਗਾਰਦ ਦੇਖ ਮੈਨੂੰ ਕੁਝ ਮਹੀਨੇ ਪਹਿਲਾਂ ਰੋਡੇ ਪਿੰਡ ਵਿਚ ਵਾਪਰੀ ਓਹੀ ਘਟਨਾ ਚੇਤੇ ਆ ਗਈ..ਸੱਚੀ ਪੁੱਛੋਂ ਹਰ ਪਾਸੇ ਡਰਾਉਣਾ ਅਤੇ ਬੇਖੌਫ ਹਾਸਾ ਹੱਸਦੀਆਂ ਕਿੰਨੀਆਂ ਸਾਰੀਆਂ ਬੇਲਗਾਮ ਜਨੂੰਨੀ ਭੀੜਾਂ ਵੇਖ ਪੰਜਾਬ,ਪੰਜਾਬੀਅਤ ਅਤੇ ਪੰਜਾਬੀਆਂ ਤੇ ਬੜਾ ਹੀ ਜਿਆਦਾ ਮਾਣ ਮਹਿਸੂਸ ਹੋਇਆ ਅਤੇ ਦਿਲ ਵਾਲਿਆਂ ਦੀ ਆਖੀ ਜਾਂਦੀ ਦਿੱਲੀ ਤੇ ਬੜੀ ਹੀ ਜਿਆਦਾ ਸ਼ਰਮ ਆਈ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

4 Comments on “ਸੰਤ ਜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)